ਐਲਕਗਰੋਵ ਸਿਟੀ ਮੇਅਰ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ

ਐਲਕਗਰੋਵ ਸਿਟੀ ਮੇਅਰ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ

ਸੈਕਰਾਮੈਂਟੋ/ਬਿਊਰੋ ਨਿਊਜ਼ :
ਐਲਕਗਰੋਵ ਸ਼ਹਿਰ ਦੇ ਮੇਅਰ ਸਟੀਵ ਲੀ ਨੇ ਸ਼ਹਿਰ ਦੀ ਸੀਲ ਵਾਲੀ ਰਿੰਗ ਅਤੇ ਪਿੰਨ ਦੇ ਕੇ ਗੁਰਜਤਿੰਦਰ ਸਿੰਘ ਰੰਧਾਵਾ ਦਾ ਸਨਮਾਨ ਕੀਤਾ ਹੈ ਜੋ ਕਿ ਪੰਜਾਬੀ ਭਾਈਚਾਰੇ ਲਈ ਬੜੀ ਮਾਣ ਵਾਲੀ ਗੱਲ ਹੈ। ਕਿਸੇ ਪੰਜਾਬੀ ਨੂੰ ਮਿਲਣ ਵਾਲਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਸਨਮਾਨ ਹੈ। ਸਰਦਾਰ ਰੰਧਾਵਾ ਨੂੰ ਇਹ ਸਨਮਾਨ ਚੰਗਾ ਸਮਾਜ ਸੇਵੀ ਹੋਣ ਕਰਕੇ ਦਿੱਤਾ ਗਿਆ। ਮੇਅਰ ਸਟੀਵ ਲੀ ਵੱਲੋਂ ਭੇਟ ਕੀਤੀ ਗਈ 14 ਕੈਰੇਟ ਦੀ ਰਿੰਗ ਉੱਤੇ ਜਿਥੇ ਮੇਅਰ ਦੀ ਸੀਲ ਅਤੇ ਉਸ ਦੇ ਦਸਤਖਤ ਹਨ, ਉਥੇ ਨਾਲ ਹੀ ਸੀਰੀਅਲ ਨੰਬਰ ਵੀ ਹੈ, ਜੋ ਕਿ ਸਿਟੀ ਦੇ ਰਿਕਾਰਡ ਵਿੱਚ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਜਿਹੜੀ ਕਾਲਰ ਪਿੰਨ ਸਿਟੀ ਵੱਲੋਂ ਭੇਟ ਕੀਤੀ ਗਈ ਹੈ, ਉਸ ਉੱਤੇ ਐਲਕਗਰੋਵ ਦਫਤਰ ਸਿਟੀ ਦੀ ਸੀਲ ਹੈ। ਇਸ ਸਨਮਾਨ ਮੌਕੇ ਗੁਲਿੰਦਰ ਗਿੱਲ, ਬਲਵਿੰਦਰ ਸਿੰਘ ਡੁਲਕੂ, ਮਨਜੀਤ ਬੱਲ, ਸਤਿੰਦਰ ਪਾਲ ਹੇਅਰ, ਗੁਰਪਾਲ ਡੱਡਵਾਲ, ਬਲਬੀਰ ਸਿੰਘ, ਬਲਜੀਤ ਸਿੰਘ ਗਿੱਲ, ਚਰਨ ਸਿੰਘ ਜੱਜ, ਗੁਰਦੀਪ ਸਿੰਘ ਗਿੱਲ, ਇੰਦਰਜੀਤ ਗਰੇਵਾਲ, ਸ਼ਸ਼ੀਪਾਲ ਅਤੇ ਕੁੱਝ ਅਮਰੀਕੀ ਅਧਿਕਾਰੀ ਵੀ ਸ਼ਾਮਲ ਸਨ।