ਪਰਵਾਸੀ ਗਰੁੱਪ ਵੱਲੋਂ ਅੰਗ਼ਰੇਜ਼ੀ ਅਖਬਾਰ ‘ਦਿ ਕੈਨੇਡੀਅਨ ਪ੍ਰਵਾਸੀ’ ਸ਼ੁਰੂ

ਪਰਵਾਸੀ ਗਰੁੱਪ ਵੱਲੋਂ ਅੰਗ਼ਰੇਜ਼ੀ ਅਖਬਾਰ ‘ਦਿ ਕੈਨੇਡੀਅਨ ਪ੍ਰਵਾਸੀ’ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼:
ਪ੍ਰਵਾਸੀ ਮੀਡੀਆ ਗਰੁੱਪ ਦੇ ਰਾਜਿੰਦਰ ਸੈਣੀ ਅਤੇ ਉਹਨਾਂ ਦੀ ਪਤਨੀ ਮਿਨਾਕਸ਼ੀ ਸੈਣੀ ਵੱਲੋਂ ਕਾਮਯਾਬੀ ਦੀ ਇੱਕ ਹੋਰ ਪੁਲਾਂਘ ਪੁੱਟਦਿਆਂ ਪ੍ਰਵਾਸੀ ਵੀਕਲੀ (ਪੰਜਾਬੀ) ਤੇ ਪ੍ਰਵਾਸੀ ਰੇਡੀਓ ਦੇ ਨਾਲ-ਨਾਲ ਅੰਗ਼ਰੇਜ਼ੀ ਦਾ ਹਫ਼ਤਾਵਾਰੀ ਅਖ਼ਬਾਰ ‘ਦਿ ਕੈਨੇਡੀਅਨ ਪ੍ਰਵਾਸੀ’ ਸ਼ੁਰੂ ਕਰਦਿਆਂ ਉਸਦਾ ਪਹਿਲਾ ਅੰਕ ਬੀਤੇ ਹਫ਼ਤੇ ਇੱਥੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ ਅਤੇ ਨਾਲ ਹੀ ‘ਦਿ ਕੈਨੇਡੀਅਨ ਪ੍ਰਵਾਸੀ ਡਾਟ ਕਾਮ ਵੈੱਬਸਾਈਟ ਵੀ ਰੀਲੀਜ਼ ਕੀਤੀ ਗਈ ਗ਼
ਇਸ ਸਮਾਗਮ ਦੌਰਾਨ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਪਦਮ ਸੰਤ ਬਲਬੀਰ ਸਿੰਘ ਸੀਚੇਵਾਲ, ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ, ਐੱਮ.ਪੀ. ਸੋਨੀਆ ਸਿੱਧੂ, ਰਮੇਸ਼ਵਰ ਸਿੰਘ ਸੰਘਾ, ਵਿਧਾਇਕ ਵਿੱਕ ਢਿੱਲੋਂ, ਵਿਧਾਇਕਾ ਹਰਿੰਦਰ ਕੌਰ ਮੱਲ੍ਹੀ, ਬਰੈਂਪਟਨ ਦੀ ਮੇਅਰ ਬੀਬੀ ਲਿੰਡਾ ਜ਼ਫਰੀ, ਸਿਟੀ ਕਾਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ, ਅਮਰੀਕ ਸਿੰਘ ਆਹਲੂਵਾਲੀਆ ਤੇ ਹੋਰ ਲੋਕਾਂ ਦੀ ਹਾਜ਼ਰੀ ‘ਚ ਪ੍ਰਬੰਧਕਾਂ ਵੱਲੋਂ ਅੰਗ਼ਰੇਜ਼ੀ ਅਖ਼ਬਾਰ ਅਤੇ ਵੈੱਬਸਾਈਟ ਦਾ ਰਸਮੀ ਉਸਘਾਟਨ ਕੀਤਾ ਗਿਆ ਗ਼ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਬੰਧਕਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਵਾਤਾਵਰਨ ਬਾਰੇ ਜਾਗਰੂਕਤਾ ਦੀ ਗੱਲ ਕੀਤੀ ਗ਼ ਰਾਜਨੀਤਕ ਨੇਤਾਵਾਂ ਅਤੇ ਹੋਰ ਬੁਲਾਰਿਆਂ ਨੇ ਪ੍ਰਵਾਸੀ ਮੀਡੀਆ ਗਰੁੱਪ ਦੇ ਸੰਚਾਲਕ ਰਾਜਿੰਦਰ ਸੈਣੀ ਦੀ ਸੂਝ ਅਤੇ ਅਗਾਂਹਵਧੂ ਸੋਚ ਦੀ ਗੱਲ ਕਰਦਿਆਂ ਆਖਿਆ ਕਿ ਸੈਣੀ ਦੀ ਰਵਾਨਗੀ ਭਰੀ ਚੰਗੀ ਸੋਚ ਕਾਰਨ ਹੀ ਉਹ ਕਦਮ-ਦਰ-ਕਦਮ ਅੱਗੇ ਵਧ ਰਹੇ ਹਨ