ਡੈਮੋਕਰੇਟਿਕ ਪਾਰਟੀ ਦੀ ਤਿੰਨ ਰੋਜ਼ਾ ਕਨਵੈਨਸ਼ਨ ਸੰਪੰਨ

ਡੈਮੋਕਰੇਟਿਕ ਪਾਰਟੀ ਦੀ ਤਿੰਨ ਰੋਜ਼ਾ ਕਨਵੈਨਸ਼ਨ ਸੰਪੰਨ

ਸਿੱਖ ਦੀਆਂ ਦਸਤਾਰਾਂ ਨੇ ਵੀ ਬਣਾਈ ਵੱਖਰੀ ਪਛਾਣ
ਸੈਕਰਾਮੈਂਟੋ/ਬਿਊਰੋ ਨਿਊਜ਼ :
ਡੈਮੋਕਰੇਟਿਕ ਪਾਰਟੀ ਕੈਲੀਫੋਰਨੀਆ ਦੀ ਕਨਵੈਨਸ਼ਨ ਸੈਕਰਾਮੈਂਟੋ ਵਿਖੇ ਹੋਈ। ਤਿੰਨ ਦਿਨ ਚੱਲੀ ਇਸ ਕਨਵੈਨਸ਼ਨ ਵਿਚ ਡੈਮੋਕਰੇਟ ਪਾਰਟੀ ਦੇ ਲੀਡਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਕਨਵੈਨਸ਼ਨ ਵਿਚ ਪਾਰਟੀ ਦੇ ਉੱਚ ਅਹੁਦੇਦਾਰ ਸ਼ਾਮਲ ਹੋਏ। ਇਸ ਤੋਂ ਇਲਾਵਾ ਅਸੈਂਬਲੀ ਮੈਂਬਰ, ਸਟੇਟ ਸੈਨੇਟਰ, ਕਾਂਗਰਸਮੈਨ ਅਤੇ ਡੈਲੀਗੇਟ ਨੇ ਵੀ ਸ਼ਮੂਲੀਅਤ ਕੀਤੀ। ਡੈਮੋਕਰੇਟ ਪਾਰਟੀ ਦੀ ਕੈਲੀਫੋਰਨੀਆ ‘ਚ ਹਰ ਦੋ ਸਾਲਾਂ ਬਾਅਦ ਕਨਵੈਨਸ਼ਨ ਹੁੰਦੀ ਹੈ। ਇਸ ਕਨਵੈਨਸ਼ਨ ਵਿਚ ਜਿੱਥੇ ਪਾਰਟੀ ਦੇ ਨਵੇਂ ਅਹੁਦੇਦਾਰ ਚੁਣੇ ਜਾਂਦੇ ਹਨ, ਉਥੇ ਪਾਰਟੀ ਦੇ ਨਵੇਂ ਨਿਯਮ ਅਤੇ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ। ਇਸ ਵਾਰ ਚੁਣੇ ਹੋਏ ਡੈਲੀਗੇਟਾਂ ਵਿਚ ਕੁਝ ਕੁ ਸਿੱਖ ਡੈਲੀਗੇਟ ਵੀ ਸ਼ਾਮਲ ਸਨ, ਜਿਹੜੇ ਭਾਵੇਂ ਗਿਣਤੀ ਪੱਖੋਂ ਥੋੜ੍ਹੇ ਸਨ ਪਰ ਦਸਤਾਰਾਂ ਵਾਲੇ ਹੋਣ ਕਰਕੇ ਹਜ਼ਾਰਾਂ ਲੋਕਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਸਨ। ਡੈਮੋਕਰੇਟ ਪਾਰਟੀ ਦੇ ਨੈਸ਼ਨਲ ਡੈਲੀਗੇਟ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਦਸਤਾਰਧਾਰੀ ਸਿੱਖਾਂ ਨੂੰ ਅਮਰੀਕਨ ਰਾਜਨੀਤੀ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਇੱਥੇ ਸਿੱਖਾਂ ਦੀ ਪਹਿਚਾਣ ਬਣਾਈ ਜਾ ਸਕੇ। ਉਨ੍ਹਾਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਦਸਤਾਰਧਾਰੀ ਸਿੱਖ ਪਹਿਲਾਂ ਨਾਲੋਂ ਕੁਝ ਸਰਗਰਮ ਤਾਂ ਹੋਏ ਹਨ, ਪਰ ਹਾਲੇ ਹੋਰ ਵੀ ਸਿੱਖਾਂ ਨੂੰ ਸਥਾਨਕ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ।