ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਬੇ-ਏਰੀਆ ਦੀ ਕਮੇਟੀ ਦੇ ਸੇਵਾਦਾਰਾਂ ਦੀ ਚੋਣ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੋਈ

ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਬੇ-ਏਰੀਆ ਦੀ ਕਮੇਟੀ ਦੇ ਸੇਵਾਦਾਰਾਂ ਦੀ ਚੋਣ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੋਈ

ਮਿਲਪੀਟਸ/ ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਦੇ ਸੇਵਾਦਾਰਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ ਚੋਣ ਵਿੱਚ ਪ੍ਰਿਤਪਾਲ ਸਿੰਘ ਬੁੱਟਰ, ਜਗਜੀਤ ਸਿੰਘ ਕੰਗ, ਕਮਲਜੀਤ ਸਿੰਘ ਚੀਮਾ, ਬਲਿਹਾਰ ਸਿੰਘ, ਰਘਵੀਰ ਸਿੰਘ ਢਿੱਲੋਂ, ਹਰਦਿਆਲ ਸਿੰਘ ਗਰੇਵਾਲ ਅਤੇ ਤਿੰਨ ਬੀਬੀਆਂ ਸ਼ਾਮਲ ਕੀਤੀਆਂ ਗਈਆਂ। ਗੁਰਦੁਆਰਾ ਸਾਹਿਬ ਦੀ ਓਪਨਿੰਗ ਨਵੰਬਰ 2013 ਵਿਚ ਹੋਈ  ਸੀ ਅਤੇ ਚਾਰ ਸਾਲ ਬਾਅਦ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਅਤੇ ਵੱਧ ਰਹੇ ਪ੍ਰੋਗਰਾਮਾਂ ਨੂੰ ਲੈ ਕੇ ਪ੍ਰਬੰਧਕੀ ਢਾਂਚੇ ਵਿਚ ਨਵੇਂ ਸੇਵਾਦਾਰਾਂ ਨੂੰ ਬੇਨਤੀ ਕਰਕੇ ਕਮੇਟੀ ਵਿਚ ਅਦਲਾ ਬਦਲੀ ਕੀਤੀ ਗਈ।
21 ਮਈ 2017 ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਤੋਂ ਬਾਅਦ ਮੇਨ ਹਾਲ ਵਿਚ ਅਰਦਾਸ ਉਪਰੰਤ ਮੀਟਿੰਗ ਦੀ ਕਾਰਵਾਈ ਭਾਈ ਜਸਵੰਤ ਸਿੰਘ ਹੋਠੀ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬੀਤੇ ਸਾਲਾ ਵਿਚ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਅਤੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ।
ਵਰਨਣਯੋਗ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਸਮੇਂ ਵਿਚ ਤਕਰੀਬਨ ਮਹੀਨੇ ਵਿਚ ਇਕ ਵਾਰ ਗੁਰਮਤਿ ਅਨੁਸਾਰ ਸੈਮੀਨਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਕੌਮ ਦੇ ਪੰਥਕ ਬੁਲਾਰੇ ਆਪਣੇ ਵਿਚਾਰ ਅਤੇ ਸੰਗਤਾਂ ਵੱਲੋਂ ਕੀਤੇ ਸੁਆਲਾਂ ਦੇ ਜਵਾਬ ਦਿੰਦੇ ਹਨ. ਗੁਰਦੁਆਰਾ ਸਾਹਿਬ ਵਿਚ ਖਾਲਸਾ ਸਕੂਲ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ ਤਕਰੀਬਨ 50 ਤੋਂ ਉਪਰ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਗੁਰਬਾਣੀ ਦਾ ਕੀਰਤਨ ਸਿੱਖ ਰਹੇ ਹਨ. ਗੁਰਦੁਆਰਾ ਸਾਹਿਬ ਅੰਦਰ ਗੁਰਮਤਿ ਆਨ ਲਾਈਨ ਸਟੱਡੀ ਕੋਰਸ ਪਟਿਆਲਾ ਯੂਨੀਵਰਸਿਟੀ ਵੱਲੋਂ ਪਿਛਲੇ 2 ਸਾਲ ਤੋਂ ਕੀਤਾ ਗਿਆ ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ.
ਗੁਰਦੁਆਰਾ ਸਾਹਿਬ ਵੱਲੋਂ ਜਿੱਥੇ ਆਪਣੇ ਬੀਤੇ ਇਤਿਹਾਸ ਨੂੰ ਦੁਹਰਾਇਆ ਜਾਂਦਾ ਹੈ ਉਥੇ ਪ੍ਰਬੰਧਕਾਂ ਵੱਲੋਂ ਮੌਜੂਦਾ ਸਮੇਂ ਦੀ ਗੱਲ ਵੀ ਸੰਗਤਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੀ ਸਟੇਜ ਹਰ ਉਸ ਬੁਲਾਰੇ ਰਾਗੀ ਕਥਾਵਾਚਕ ਲਈ ਮੁਹੱਈਆ ਹੁੰਦੀ ਹੈ ਜਿਹੜੇ ਗੁਰੂ ਗ੍ਰੰਥ ਜੀ ਦੀ ਵਿਚਾਰਧਾਰਾਂ ਦਾ ਭਾਵ ਕਬੂਲਦੇ ਹਨ ਅਤੇ ਦੂਸਰਿਆਂ ਨੂੰ ਪ੍ਰੇਰਦੇ ਹਨ.
ਚੋਣ ਮਿਟੰਗ ਦੇ ਅਖੀਰ ਵਿਚ ਭਾਈ ਜਸਵੰਤ ਸਿੰਘ ਹੋਠੀ ਵੱਲੋਂ ਉਨ੍ਹਾਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ 4 ਸਾਲ ਤੋਂ ਅਤੇ ਇਸ ਚੋਣ ਪ੍ਰੀਕਿਰਿਆ ਵਿਚ ਸਹਿਯੋਗ ਦਿੱਤਾ