ਕਾਂਗਰਸਮੈਨ ਜੈਰੀ ਮੈਕਨਰਨੀ ਨੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਕਾਂਗਰਸਮੈਨ ਜੈਰੀ ਮੈਕਨਰਨੀ ਨੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਏਜੀਪੀਸੀ ਸਮੂਹ ਹੋਰ ਸਿੱਖ ਸੰਸਥਾਵਾਂ ਵੱਲੋਂ ਮੈਕਨਰਨੀ ਦਾ ਮਿਲਪੀਟਸ ਵਿਖੇ ਨਿੱਘਾ ਸਵਾਗਤ
ਫਰੀਮੌਂਟ/ਬਿਊਰੋ ਨਿਊਜ਼:
ਕਾਂਗਰਸਮੈਨ ਜੈਰੀ ਮੈਕਨਰਨੀ ਨੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਨੂੰ ਠੱਲ੍ਹ ਪਾਉਣ ਸਬੰਧੀ  ਆਪਣਾ ਪੂਰਨ ਸਹਿਯੋਗ ਦੇਣ ਦਾ ਸਮੂਹ ਸਿੱਖ ਜਥੇਬੰਦੀਆਂ ਭਰੋਸਾ ਦਿੱਤਾ। ਯੂ. ਐੱਸ. ਕੈਲਫ਼ੋਰਨੀਆ ਦੇ ਕਾਂਗਰਸਮੈਨ ਮੈਕਨੇਰਨੀ ਦਾ ਅਮਰੀਕਨ ਸੰਸਥਾਵਾਂ ਦੇ ਸਿੱਖ ਲੀਡਰਾਂ ਵੱਲੋਂ ਮਿਲਪੀਟਸ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਹੋਰਨਾਂ ਸਿੱਖਾਂ ਵੱਲੋਂ ਮੈਕਨਰਨੀ ਨਾਲ ਮੁਲਾਕਾਤ ਦੌਰਾਨ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਅਹਿਮ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਇਸ ਮੌਕੇ ਅਮਰੀਕੀ ਸਿੱਖਾਂ ਖਿਲਾਫ਼ ਹੋਰ ਰਹੀਆਂ ਹਿੰਸਕ ਵਾਰਦਾਤਾਂ ਖਿਲਾਫ਼ ਅਮਰੀਕੀ ਪ੍ਰਸ਼ਾਸ਼ਨ ਪਾਸ ਯੋਗ ਕਾਰਵਾਈ ਦੀ ਮੰਗ ਕੀਤੀ।
ਸਿੱਖ ਆਗੂਆਂ ਨੇ ਕਾਂਗਰਸ ਮੈਂਬਰ ਨੂੰ ਕਿਹਾ ਕਿ ਪਿਛਲੇ  ਸਮੇਂ ਤੋਂ ਅਜਿਹੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਹੋਰ ਅਮਰੀਕੀ ਸਿੱਖਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਰੋਜ਼ ਕਿਧਰੇ ਨਾ ਕਿਧਰੇ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਜਿਸ ਨੂੰ ਨੱਲ੍ਹ ਪਾਉਣ ਲਈ ਅਮਰੀਕੀ ਪ੍ਰਸ਼ਾਸ਼ਨ ਕੋਈ ਸਖ਼ਤ ਤੇ ਠੋਸ ਕਦਮ ਉਠਾਏ।

jarry-macnerney-2
ਇਸ ਉਪਰੰਤ ਜੈਂਰੀ ਨੇ ਉਕਤ ਸਿੱਖ ਆਗੂਆਂ ਵੱਲੋਂ ਕੀਤੇ ਸਵਾਗਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਸਿੱਖਾਂ ਦੀ ਪਛਾਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਯਤਨਸ਼ੀਲ ਰਹਿਣਗੇ ਅਤੇ ਉਨ੍ਹਾਂ ਨੂੰ ਉਚਿੱਤ ਮੁਕਾਮ ਦਿਵਾਉਣ ਲਈ ਅਮਰੀਕੀ ਪ੍ਰਸ਼ਾਸ਼ਨ ‘ਚ ਅਵਾਜ਼ ਬੁਲੰਦ ਕਰਨਗੇ ਤਾਂ ਕਿ ਉਨ੍ਹਾਂ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਉਚਿੱਤ ਦਰਜਾ ਹਾਸਲ ਹੋ ਸਕੇ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਸ. ਪ੍ਰਿਤਪਾਲ ਸਿੰਘ ਅਤੇ ਫ਼ਰੈਂਡਸ ਆਫ਼ ਸਿੱਖ ਕਾਕਸ ਵੱਲੋਂ ਸ. ਹਰਪ੍ਰੀਤ ਸਿੰਘ ਸੰਧੂ ਨੇ ਸਿੱਖ ਕਾਕਸ ਦੁਆਰਾ ਸਿੱਖਾਂ ਖਿਲਾਫ਼ ਹੋਈਆਂ ਹਿੰਸਕ ਘਟਨਾਵਾਂ ਵਿਰੁੱਧ ਉਠਾਈ ਗਈ ਬੁਲੰਦ ਅਵਾਜ਼ ‘ਤੇ ਕਾਕਸ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਮੈਕਨਰਨੀ, ਜੋ ਕਿ ਗਦਰੀ ਬਾਬਿਆਂ ਦੇ ਸਥਾਨ ਕੋਲੋਂ ਸਬੰਧ ਰੱਖਦੇ ਹਨ, ਨੂੰ ਕਿਹਾ ਕਿ ਸਿੱਖ ਇਕ ਅਮਨ ਪਸੰਦ ਕੌਮ ਹੈ ਅਤੇ ਇਨ੍ਹਾਂ ਨੂੰ ਅੱਤਵਾਦ ਜਾਂ ਫ਼ਿਰ ਕਿਸੇ ਹੋਰ ਗਰੁੱਪ ਨਾਲ ਤੁਲਨਾ ਕਰਕੇ ਉਨ੍ਹਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣਾ ਅਗਿਆਨਤਾ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਅਮਰੀਕਾ ਦੇ ਵਿਕਾਸ ‘ਚ ਅਹਿਮ ਯੋਗਦਾਨ ਹੈ। ਇਸ ਲਈ ਉਨ੍ਹਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ।

jarry-macnerney-3
ਇਸ ਮੌਕੇ ਸਿਟੀ ਆਫ਼ ਮਡੈਟਸੋ ਦੇ ਵਾਈਸ ਮੇਅਰ ਸ. ਮਨਮੀਤ ਸਿੰਘ ਗਰੇਵਾਲ ਨੇ ਸਿੱਖ ਨਸਲੀ ਹਿੰਸਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਸਬੰਧੀ ਉਚਿੱਤ ਪੈਰਵਾਈ ਕਰਨ ਦੀ ਗੱਲ ਕਹੀ। ਸ. ਗਰੇਵਾਲ, ਜਿਹੜੇ ਕੈਲਫ਼ੋਰਨੀਆ ਤੋਂ ਸੈਨੇਟ ਦੀ ਚੋਣ ਲੜਣ ਵਾਲੇ ਹਨ ਨੇ ਉਚੇਚੇ ਤੌਰ ‘ਤੇ ਪੁੱਜੇ ਮੈਕਨਰਨੀ ਅਤੇ ਸਿੱਖਾਂ ਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।