ਔਰਤ ਹੋਣ ਕਾਰਨ ਮੇਰੀ ਮਾਂ ਨਹੀਂ ਬਣ ਸਕੀ ਜੱਜ : ਨਿੱਕੀ ਹੇਲੀ

ਔਰਤ ਹੋਣ ਕਾਰਨ ਮੇਰੀ ਮਾਂ ਨਹੀਂ ਬਣ ਸਕੀ ਜੱਜ : ਨਿੱਕੀ ਹੇਲੀ

ਨਿਊ ਯਾਰਕ/ਬਿਊਰੋ ਨਿਊਜ਼ :
ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਫ਼ੀਰ ਨਿੱਕੀ ਹੇਲੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮਾਂ, ਜਿਸ ਨੇ ਭਾਰਤ ਵਿੱਚ ਵਕਾਲਤ ਦੀ ਪੜ੍ਹਾਈ ਕੀਤੀ ਸੀ, ਨੂੰ ਸਿਰਫ਼ ਇਸ ਲਈ ਜੱਜ ਦੀ ਕੁਰਸੀ ‘ਤੇ ਨਹੀਂ ਬੈਠਣ ਦਿੱਤਾ ਗਿਆ ਕਿਉਂਕਿ ਉਹ ਇਕ ਔਰਤ ਸੀ। ਅਮਰੀਕੀ ਸਫ਼ੀਰ ਇਥੇ ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਵਿੱਚ ਤਕਰੀਰ ਦੇਣ ਲਈ ਆਈ ਸੀ।’ ਹੇਲੀ ਨੇ ਭਾਰਤ ਵਿੱਚ ਆਪਣੀ ਮਾਂ ਦੀ ਜ਼ਿੰਦਗੀ ਨਾਲ ਜੁੜੀ ਇਕ ਕਹਾਣੀ ਨੂੰ ਸੰਖੇਪ ਵਿੱਚ ਬਿਆਨਦਿਆਂ ਕਿਹਾ ਕਿ ਉਹਦੀ ਮਾਂ ਭਾਰਤ ਦੀਆਂ ਪਹਿਲੀਆਂ ਮਹਿਲਾ ਜੱਜਾਂ ਵਿਚੋਂ ਇੱਕ ਸੀ, ਪਰ ਮਹਿਜ਼ ਮਹਿਲਾ ਹੋਣ ਕਰਕੇ ਉਸ ਨੂੰ ਜੱਜਾਂ ਦੇ ਬੈਂਚ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲੀ ਪਰ ਮੇਰੀ ਮਾਂ ਲਈ ਇਹ ਵੇਖਣਾ ਕਿੰਨਾ ਸ਼ਾਨਦਾਰ ਰਿਹਾ ਹੋਵੇਗਾ ਕਿ ਉਸ ਦੀ ਧੀ ਪਹਿਲਾਂ ਦੱਖਣੀ ਕੈਰੋਲੀਨਾ ਦੀ ਗਵਰਨਰ ਤੇ ਹੁਣ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਫ਼ੀਰ ਬਣੀ ਹੈ।’