ਦਸਤਾਰ ਦੀ ਪਹਿਚਾਣ ਲਈ ਅਮਰੀਕੀ ਸਿਆਸਤ ‘ਚ ਸ਼ਾਮਲ ਹੋਣਾ ਜ਼ਰੂਰੀ : ਗੁਰਜਤਿੰਦਰ ਸਿੰਘ ਰੰਧਾਵਾ

ਦਸਤਾਰ ਦੀ ਪਹਿਚਾਣ ਲਈ ਅਮਰੀਕੀ ਸਿਆਸਤ ‘ਚ ਸ਼ਾਮਲ ਹੋਣਾ ਜ਼ਰੂਰੀ : ਗੁਰਜਤਿੰਦਰ ਸਿੰਘ ਰੰਧਾਵਾ

ਸੈਕਰਾਮੈਂਟੋ/ਬਿਊਰੋ ਨਿਊਜ਼ :
ਡੈਮੋਕ੍ਰੇਟਿਕ ਡੈਲੀਗੇਟ ਦੀ ਅਸੈਂਬਲੀ ਹਲਕਾ ਡਿਸਟ੍ਰਿਕ-9 ਤੋਂ ਚੋਣ ਲੜ ਰਹੇ ਉਮੀਦਵਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਦੀ ਪਹਿਚਾਣ ਬਣਾਉਣ ਲਈ ਸਥਾਨਕ ਰਾਜਨੀਤੀ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 2001 ਵਿਚ ਅਮਰੀਕਾ ਵਿਚ ਹੋਏ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਗਲਤ ਨਿਗ੍ਹਾ ਨਾਲ ਦੇਖਿਆ ਜਾਣ ਲੱਗਿਆ ਹੈ ਅਤੇ ਬਹੁਤ ਸਾਰੇ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ ਵੀ ਹੋਏ ਹਨ। ਸ. ਰੰਧਾਵਾ ਨੇ ਕਿਹਾ ਕਿ ਉਹ ਅਮਰੀਕਾ ਦੀ ਸਿਆਸਤ ਵਿਚ ਸਿੱਖ ਪਛਾਣ ਬਣਾਉਣ ਲਈ ਹੀ ਸ਼ਾਮਲ ਹੋਏ ਹਨ ਅਤੇ ਹੁਣ ਡੈਮੋਕ੍ਰੇਟਿਕ ਡੈਲੀਗੇਟ ਅਤੇ ਐਗਜ਼ੈਕਟਿਵ ਬੋਰਡ ਦੀ ਚੋਣ ਲਈ ਕੈਲੀਫੋਰਨੀਆ ਅਸੈਂਬਲੀ ਹਲਕਾ ਡਿਸਟ੍ਰਿਕ-9 ਤੋਂ ਉਮੀਦਵਾਰ ਹਨ। ਉਨ੍ਹਾਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਅਤੇ ਐਲਕ ਗਰੋਵ, ਸਾਊਥ ਸੈਕਰਾਮੈਂਟੋ, ਗਾਲਟ ਅਤੇ ਲੋਡਾਈ ਦੇ ਵਸਨੀਕ ਹੋ, ਤਾਂ 7 ਜਨਵਰੀ ਦਿਨ ਸ਼ਨਿਚਰਵਾਰ ਸਵੇਰੇ ਠੀਕ 9.30 ਤੋਂ 12:00 ਵਜੇ ਤੱਕ 3443, ਲਗੂਨਾ ਬੁੱਲ੍ਹੇਵਾਰਡ, ਐਲਕ ਗਰੋਵ ਵਿਖੇ ਵੋਟ ਪਾਉਣ ਲਈ ਜ਼ਰੂਰ ਪਹੁੰਚੋ। ਜ਼ਿਕਰਯੋਗ ਹੈ ਕਿ ਗੁਰਜਤਿੰਦਰ ਸਿੰਘ ਰੰਧਾਵਾ ਪਹਿਲਾਂ ਵੀ ਨੈਸ਼ਨਲ ਡੈਮੋਕ੍ਰੇਟਿਕ ਡੈਲੀਗੇਟ ਚੁਣੇ ਜਾ ਚੁੱਕੇ ਹਨ।