ਗੁਰਦੁਆਰਾ ਸਾਹਿਬ ਟਿਆਰਾ ਬਿਉਨਾ ਵਿਖੇ ਸਿੱਖ ਇਤਿਹਾਸ ਸਬੰਧੀ ਕਲਾਸਾਂ ਸ਼ੁਰੂ

ਗੁਰਦੁਆਰਾ ਸਾਹਿਬ ਟਿਆਰਾ ਬਿਉਨਾ ਵਿਖੇ ਸਿੱਖ ਇਤਿਹਾਸ ਸਬੰਧੀ ਕਲਾਸਾਂ ਸ਼ੁਰੂ

ਯੂਬਾਸਿਟੀ/ਸੇਵਾ ਸਿੰਘ ਬੈਂਸ:
ਘੁਰਦੁਆਰਾ ਸਾਹਿਬ ਟਿਆਰਾ ਬਿਉਨਾ ਰੋਡ ਯੂਬਾ ਸਿਟੀ ਦੀ ਨਵੀਂ ਚੁਣੀ ਹੋਈ ਪ੍ਰਬੰਧਕ ਕਮੇਟੀ ਨੇ ਸਿੱਖੀ ਦੇ ਪ੍ਰਚਾਰ ਲਈ 20 ਨਵੰਬਰ ਤੋਂ 25 ਦਸੰਬਰ  ਤੱਕ ਹਰ ਐਤਵਾਰ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ੱਿਕ ਸਿੱਖ ਇਤਿਹਾਸ ਦੀਆਂ ਕਲਾਸਾਂ ਭਾਈ ਸੁਖਦੇਵ ਸਿੰਘ ਢਿੱਲੋਂ ਅੰਗਰੇਜ਼ੀ ਤੇ ਪੰਜਾਬੀ ਵਿਚ ਲਾ ਰਹੇ ਹਨ, ਜਿਸ ਵਿਚ 10 ਸਾਲ ਤੋਂ ਉਪਰ ਵਾਲੇ ਬੱਚੇ ਤੇ ਵੱਡੇ ਭਾਗ ਲੈ ਸਕਦੇ ਹਨ .
ਇਨ੍ਹਾਂ ਕਲਾਸਾਂ ਵਿਚ 20 ਦਸੰਬਰ 20 ਤੋਂ 27 ਦਸੰਬਰ ਤੱਕ (1704) ਦਾ ਇਤਿਹਾਸ ਪੜਾਇਆਾ ਜਾਵੇਗਾ ਜਿਹ ਵਿੱਚ  ਅਨੰਦਪੁਰ ਸਾਹਿਬ ਨੂੰ ਮੁਗਲ ਫੌਜਾਂ ਵਲੋਂ ਘੇਰਾ ਪਾਉਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੱਕ ਲਹੂ ਭਿੱਜੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਹ ਇਤਿਹਾਸ ਸ਼ਹੀਦੀਆਂ ਵਾਲਾ ਨਵੀਂ ਪਨੀਰੀ ਨੂੰ ਦੱਸਣਾ ਯਾਦ ਕਰਵਾਉਣਾ ਬਹੁਤ ਹੀ ਸਿੱਖਾਂ ਲਈ ਜ਼ਰੂਰੀ ਹੈ। ਜਿਹੜੀਆਂ ਕੌਮਾਂ ਆਪਣਾ ਮਾਣਮੱਤਾ ਇਤਿਹਾਸ ਤੇ ਸ਼ਹੀਦੀਆਂ ਤੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਸਮੇਂ ਦੇ ਗਰਦਿਸ਼ ਵਿਚ ਗੁੰਮ ਹੋ ਜਾਂਦੀਆਂ ਭਾਵ ਖ਼ਤਮ ਹੋ ਜਾਂਦੀਆਂ ਨੇ।
ਅਸੀਂ ਸਿੱਖਾਂ ਨੇ ਸੰਨ 1704 ਵਿਚ 7 ਦਿਨਾਂ ਵਿਚ ਕੀ ਕੁਝ ਗੁਆਇਆ ਉਨ੍ਹਾਂ ਤੋਂ ਕੀ ਸਿੱਖਿਆ ਜਾਂ ਸਿੱਖੀਏ ਇਹ ਸਾਡੇ ਇਥੋਂ ਦੇ ਜੰਮੇ ਪਲੇ ਤੇ ਵੱਡੇ ਹੋ ਰਹੇ ਬੱਚਿਆਂ ਨੂੰ ਪੜਾਉਣਾ ਬਹੁਤ ਜ਼ਰੂਰੀ ਹੈ।
ਪ੍ਰਬੰਧਕਾਂ ਦੀ ਸਭਨਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਦਸੰਬਰ (ਹਰ ਸਾਲ) ਮਹੀਨੇ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਤੋਂ ਜ਼ਿੰਦਗੀ ਵਿਚ ਸੇਧ ਲਈਏ।
ਨਵੀਂ ਕਮੇਟੀ ਵਲੋਂ ਕੀਤੇ ਇਸ ਉਪਰਾਲੇ ਲਈ ਆਓ ਸੰਗਤ ਜੀ ਰਲ ਕੇ ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰੂ ਦੀ ਬਖਸਿਸਾਂ ਦੀਆਂ ਝੋਲੀਆਂ ਭਰੀਏ ਤੇ ਆਪਣਾ ਬਣਦਾ ਫ਼ਰਜ ਪੂਰਾ ਕਰੀਏ।