ਵੈਨਕੂਵਰ ਵਿੱਚ ਫਿਲਮ ‘ਦ ਬਲੈਕ ਪ੍ਰਿੰਸ’ ਦਾ ਵਿਸ਼ੇਸ਼ ਸ਼ੋਅ ਵੇਖਣ ਬਾਅਦ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਲੱਕੀ ਸਹੋਤਾ ਦੀ ਭਾਵਪੂਰਤ ਟਿਪਣੀ

ਵੈਨਕੂਵਰ ਵਿੱਚ ਫਿਲਮ ‘ਦ ਬਲੈਕ ਪ੍ਰਿੰਸ’ ਦਾ ਵਿਸ਼ੇਸ਼ ਸ਼ੋਅ ਵੇਖਣ ਬਾਅਦ ਸਰਗਰਮ ਪੱਤਰਕਾਰ ਗੁਰਪ੍ਰੀਤ ਸਿੰਘ ਲੱਕੀ ਸਹੋਤਾ ਦੀ ਭਾਵਪੂਰਤ ਟਿਪਣੀ

ਕਲਕੱਤੇ ਦੇ ਹੋਟਲ ਬਾਹਰ ਮਹਾਰਾਣੀ ਜਿੰਦਾਂ ਵਲਾਇਤੋਂ ਪਹਿਲੀ ਵਾਰ ਮਿਲਣ ਆਏ ਦਲੀਪ ਸਿੰਘ ਨੂੰ ਬਾਹਰ ਖੜ੍ਹੇ ਸਿੱਖਾਂ ਬਾਰੇ ਦੱਸਦੀ ਹੈ, ”ਇਹ ਸਿੱਖ ਰਾਜ ਦੇ ਸਿਪਾਹੀ ਨੇ, ਇਨ੍ਹਾਂ ਨੂੰ ਇੱਕ ਆਗੂ ਦੀ ਲੋੜ ਹੈ।”
”ਦਾ ਬਲੈਕ ਪ੍ਰਿੰਸ” ਫ਼ਿਲਮ ਦਾ ਅੰਗਰੇਜ਼ੀ ‘ਚ ਪ੍ਰੀਮੀਅਰ ਸ਼ੋਅ ਦੇਖਣ ਤੋਂ ਬਾਅਦ ਇਹੀ ਡਾਇਲਾਗ ਸਿਰ ‘ਚ ਘੁੰਮੀ ਜਾ ਰਿਹਾ।
ਫ਼ਿਲਮ ਦੇਖਣ ਵਾਲਿਆਂ ‘ਚ ਬੇਫਿਕਰੇ ਹਸਮੁੱਖ ਸੁਭਾਅ ਵਾਲੇ ਵੀ ਸਨ ਤੇ ਸੰਜੀਦਾ ਵੀ। ਪਰ ਫ਼ਿਲਮ ਦੇ ਅਖੀਰ ‘ਚ ਸਾਰੇ ਸੁੰਨ ਸਨ। ਤੁਹਾਡਾ ਸੁਭਾਅ ਜਿਹੋ ਜਿਹਾ ਮਰਜ਼ੀ ਹੋਵੇ, ਇਹ ਫ਼ਿਲਮ ਝੰਜੋੜ ਦੇਵੇਗੀ।
ਕਈਆਂ ਦੀ ਚਿਣਗ ਭਖਾਏਗੀ ਤੇ ਕਈਆਂ ਦੇ ਲਾਵੇਗੀ। ਇੱਕ ਨਵੀਂ ਬਹਿਸ ਛੇੜੇਗੀ।
ਫ਼ਿਲਮ, ਜਿਸਦਾ ਫਿਲਮਾਂਕਣ ਤੇ ਡਾਇਲਾਗ ਬਾਕਮਾਲ ਹਨ। ਸਭ ਤੋਂ ਵੱਡੀ ਗੱਲ, ਇਸ ਇਤਿਹਾਸਕ ਫ਼ਿਲਮ ‘ਚ ਦਿਖਾਏ ਗਏ ਹਰੇਕ ਦ੍ਰਿਸ਼ ਨੂੰ ਸਹੀ ਸਾਬਤ ਕਰਨ ਲਈ ਸਬੂਤ ਮੌਜੂਦ ਹਨ।
ਸ਼ੁੱਕਰਵਾਰ 21 ਜੁਲਾਈ ਤੋਂ ਹਰ ਕੋਈ ਦੇਖ ਸਕੇਗਾ।

– ਗੁਰਪ੍ਰੀਤ ਸਿੰਘ ਸਹੋਤਾ