ਦਰਸ਼ਕ ਗੈਲਰੀ ‘ਚੋਂ : ਫ਼ਿਲਮ ‘ਦਿ ਬਲੈਕ ਪ੍ਰਿੰਸ’ ਨੇ ਮਾਣ-ਮੱਤਾ ਮਹਿਸੂਸ ਕਰਵਾਇਆ

ਦਰਸ਼ਕ ਗੈਲਰੀ ‘ਚੋਂ : ਫ਼ਿਲਮ ‘ਦਿ ਬਲੈਕ ਪ੍ਰਿੰਸ’ ਨੇ ਮਾਣ-ਮੱਤਾ ਮਹਿਸੂਸ ਕਰਵਾਇਆ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ਵਿੱਚ ਲਾਮਿਸਾਲ ਹੁੰਗਾਰਾ

21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ 
ਰਿਲੀਜ਼ ਹੋਣ ਦੀ ਉਤਸੁਕਤਾ ਨਾਲ ਹੋ ਰਹੀ ਹੈ ਉਡੀਕ

ਫਰੀਮੌਂਟ/ਬਿਊਰੋ ਨਿਊਜ਼ :
ਸਿੱਖ ਰਿਆਸਤ ਦੇ ਆਖ਼ਰੀ ਵਾਰਿਸ ਮਹਾਰਾਜ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਫ਼ਿਮਲ ‘ਦਿ ਬਲੈਕ ਪ੍ਰਿੰਸ’ ਨੇ ਕੌਮਾਂਤਰੀ ਪੱਧਰ ‘ਤੇ ਹੋਏ ਫ਼ਿਲਮ ਉਤਸਵਾਂ ਦੌਰਾਨ ਕਈ ਇਨਾਮ-ਸਨਮਾਨ ਹਾਸਲ ਕੀਤੇ ਹਨ।
ਹਾਲ ਵਿੱਚ ਹੀ ਹੋਏ ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਸਾਉਥ ਏਸ਼ੀਆ ਵਿੱਚ ‘ਦਿ ਬਲੈਕ ਪ੍ਰਿਸ’ ਦਾ ਮੇਲੇ ਦੀ ‘ਓਪਨਿੰਗ ਫਿਲਮ’ ਵਜੋਂ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ ਜਿਸ ਨੂੰ ਦਰਸ਼ਕਾਂ ਦਾ ਲਾਮਿਸਾਲ ਹੁੰਗਾਰਾ ਮਿਲਿਆ।
ਟੋਰਾਟੋ ਦੇ ਵੱਡੇ ਅਖ਼ਬਾਰਾਂ ਨੇ ਫਿਲਮ ਦੀਆਂ ਸਿਫ਼ਤਾਂ ਕਰਦਿਆਂ ਇਸ ਸਬੰਧੀ ਵਿਸਥਾਰ ਵਿੱਚ ਖ਼ਬਰਾਂ ਛਾਪੀਆਂ।
ਦਰਸ਼ਕਾਂ ਵਿੱਚ ਇਹ ਫਿਲਮ ਵੇਖਣ ਲਈ ਜਿਵੇਂ ਹੋੜ ਲੱਗੀ ਹੋਈ ਸੀ ਕਿ ਟਿਕਟਾਂ ਦੀ ਵਿਕਰੀ ਸ਼ੁਰੂ ਹੋਣ ਦੇ 20 ਮਿੰਟਾਂ ਅੰਦਰ ਹੀ ਸਾਰੀਆਂ ਸੀਟਾਂ ਫੁੱਲ ਹੋ ਗਈਆਂ। ਫਿਲਮ ਦੇ ਹੀਰੋ ਸਤਿੰਦਰ ਸਰਤਾਜ, ਰੂਪ ਮੱਗੋਂ ਅਤੇ ਨਿਰਦੇਸ਼ਕ ਕਵੀ ਰਾਜ਼ ਵੀ ਇਸ ਮੌਕੇ ਦਰਸ਼ਕਾਂ ਨਾਲ ਸਿਨੇਮਾ ਹਾਲ ਵਿੱਚ ਹਾਜ਼ਰ ਸਨ।
ਵਰਨਣਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਦੇ ਬਿਖਰੇ ਪੈਂਡੇ ਦੀ ਫ਼ਿਲਮੀ ਪਰਦੇ ‘ਤੇ ਬਾਕਮਾਲ ਪੇਸ਼ਕਾਰੀ ਨੇ ਪੰਜਾਬ ਦੇ ਇਤਿਹਾਸ ਬਾਰੇ ਮਾਣ-ਮੱਤਾ ਮਹਿਸੂਸ ਕਰਵਾਇਆ ਹੈ। ਇਹ ਫ਼ਿਲਮ 21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਕੌਮਾਂਤਰੀ ਮੇਲਿਆਂ ‘ਤੇ ਜਿਨ੍ਹਾਂ ਦਰਸ਼ਕਾਂ ਨੇ ਇਹ ਫ਼ਿਲਮ ਦੇਖੀ ਹੈ, ਉਨ੍ਹਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਨ੍ਹਾਂ ਜਿਨ੍ਹਾਂ ਸ਼ਖ਼ਸੀਅਤਾਂ ਨੇ ਇਹ ਫ਼ਿਲਮ ਦੇਖੀ ਹੈ, ਉਹ ਫੇਸਬੁੱਕ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਤੇ ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਦੁਨੀਆ ਭਰ ਵਿਚ ਵਸੇ ਪੰਜਾਬੀ ਆਪਣੇ ਸ਼ਾਨਾ-ਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।
ਇਸ ਫਿਲਮ ਸਬੰਧੀ ਸੋਸ਼ਲ ਮੀਡੀਆ ਖ਼ਾਸ ਕਰ ਫੇਸ ਬੁੱਕ ਉੱਤੇ ਬੜੀਆਂ ਅਹਿਮ ਅਤੇ ਦਿਲਚਸਪ ਟਿਪਣੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁਝ ਅਸੀਂ ਇੱਥੇ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ:

pic-black-prince-3825
ਪਰਮਜੀਤ ਸਿੰਘ ਬਿਰਦੀ
ਦੋਸਤੋ! ਆਈ.ਐਫ.ਐਫ.ਐਸ.ਏ. ਟੋਰਾਂਟੋ ਵੱਲੋਂ ਫ਼ਿਲਮ ‘ਦਿ ਬਲੈਕ ਪ੍ਰਿੰਸ’ ਦਾ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ। ਇਸ ਫ਼ਿਲਮ ਦਾ ਬਹੁਤ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਇਸ ਫ਼ਿਲਮ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਬੜੇ ਵੱਡੇ ਮੀਲ ਪੱਥਰ ਗੱਡੇ ਹਨ।
… ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਫ਼ਿਲਮਾਈ ਹੋਈ ਅਤੇ ਸੱਚੀਆਂ ਘਟਨਾਵਾਂ ‘ਤੇ ਆਧਾਰਤ ਇਹ ਫ਼ਿਲਮ ਮਹਾਨ ਕਲਾਕ੍ਰਿਤੀ ਹੈ।
ਇਹ ਫ਼ਿਲਮ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਉਤਪੰਨ ਹੋਈਆਂ ਪ੍ਰਸਥਿਤੀਆਂ ‘ਤੇ ਚਾਨਣਾ ਪਾਉਂਦੀ ਹੈ ਅਤੇ ਸਿੱਖ ਰਾਜ ਦੇ ਅੰਤਲੇ ਸਾਲਾਂ ਦੀ ਗਾਥਾ ਵੀ ਬਿਆਨ ਵੀ ਤੱਥਾਂ ਸਹਿਤ ਕਰਦੀ ਹੈ।
ਕਿਸ ਤਰ੍ਹਾਂ ਲਾਲਚ, ਚੌਧਰ, ਆਪਸੀ ਆਪਾ-ਧਾਪੀ ਅਤੇ ਗ਼ਦਾਰਾਂ ਨੇ ਅਤੇ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਵੀ ਮਹਾਰਾਜਾ ਦਾ ਵਾਰਿਸ ਬਣਨ ਦੇ ਦਾਅਵਿਆਂ ਨੇ ਸਿੱਖ ਰਾਜ ਦਾ ਅੰਤ ਕੀਤਾ।
ਇਸ ਦਾ ਬਹੁਤ ਬਾਖੂਬੀ ਵਰਨਣ ਕੀਤਾ ਗਿਆ ਹੈ ਕਿਸ ਤਰ੍ਹਾਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ੀ ਸਾਮਰਾਜਵਾਦੀਆਂ ਨੇ ਅਗਵਾ ਕੀਤਾ, ਉਸ ਨੂੰ ਸਿੱਖ ਵਿਰਾਸਤ, ਸਿੱਖ ਸਭਿਆਚਾਰ ਅਤੇ ਸਿੱਖ ਧਰਮ ਤੋਂ ਦੂਰ ਕੀਤਾ ਅਤੇ ਕਿਸ ਤਰ੍ਹਾਂ ਉਸ ਨੂੰ ਈਸਾਈ ਬਣਾ ਕੇ ਅਤੇ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਆਪਣੇ ਹੀ ਲੋਕਾਂ ਖ਼ਿਲਾਫ਼ ਸੋਚ ਪੈਦਾ ਕੀਤੀ ਅਤੇ ਫਿਰ ਕਿਸ ਤਰ੍ਹਾਂ ਉਸ ਦੀ ਮਾਤਾ ‘ਮਹਾਰਾਣੀ ਜਿੰਦਾਂ’ ਨੂੰ ਮਿਲਣ ਤੋਂ ਬਾਅਦ ਉਸ ਵਿਚ ਬਦਲਾਅ ਆਇਆ ਅਤੇ ਉਸ ਨੇ ਫਿਰ ਆਪਣਾ ਧਰਮ, ਵਿਰਸਾ ਅਤੇ ਆਪਣਾ ਰਾਜ ਪ੍ਰਾਪਤ ਕਰਨ ਦੀ ਵਿਉਂਤਬੰਦੀ ਕੀਤੀ। ਇਸ ਸਭ ਨੂੰ ਤਰਕਸੰਗਤ, ਪ੍ਰਸੰਗਕ ਅਤੇ ਇਤਿਹਾਸਕ ਤੌਰ ‘ਤੇ ਸਹੀ ਤਰੀਕੇ ਨਾਲ ਲਾਮਬੰਦ ਕਰਕੇ ਪੇਸ਼ ਕੀਤਾ ਗਿਆ ਹੈ, ਇਸ ਸਭ ਦੀ ਵਿਲੱਖਣ ਪੇਸ਼ਕਾਰੀ ਹੈ ਇਹ ਫ਼ਿਲਮ ”ਦਾ ਬਲੈਕ ਪ੍ਰਿੰਸ।”
ਫ਼ਿਲਮ ਦੀਆਂ ਹੋਰ ਬਹੁਤ ਵੱਡੀਆਂ ਖੂਬੀਆਂ ਵਿਚੋਂ ਹੈ ਇਸ ਫਿਲਮ ਨੂੰ ਫ਼ਿਲਮਾਉਣ ਲਈ ਚੁਣੀਆਂ ਥਾਵਾਂ, ਪਾਤਰਾਂ ਲਈ ਵਰਤੀ ਗਈ ਵੇਸ਼-ਭੂਸ਼ਾ ਅਤੇ ਇਸ ਸਭ ਕੁਝ ਨੂੰ ਫ਼ਿਲਮਾਉਣ ਲਈ ਕੈਮਰੇ ਦੀ ਬਿਹਤਰੀਨ ਅਤੇ ਦਿਲ-ਖਿੱਚਵੀਂ ਕਲਾਕਾਰੀ ਤੁਹਾਨੂੰ ਅਠਾਰਵੀਂ ਸਦੀ ਦੇ ਉਸ ਦੌਰ ਵਿੱਚ ਸਹਿਜੇ ਹੀ ਲੈ ਜਾਂਦੀ ਹੈ ਜਿਵੇਂ ਕੇ ਅਸੀਂ ਉਸੇ ਦੌਰ ਵਿੱਚ ਹੀ ਵਿਚਰ ਰਹੇ ਹੋਈਏ।
ਫ਼ਿਲਮ ਦੇ ਨਿਰਦੇਸ਼ਕ ਦੀ ਉੱਚ ਪੱਧਰ ਦੀ ਨਿਰਦੇਸ਼ਨਾ, ਪਾਤਰਾਂ ਦੇ ਬਹੁਤ ਹੀ ਸੂਖਮ ਭਾਵਾਂ ਨੂੰ ਪਰਦੇ ‘ਤੇ ਉਤਾਰਨ ਦੀ ਕਲਾ ਅਤੇ ਉਸ ਦੀ ਨਿੱਕੀ ਤੋਂ ਨਿੱਕੀ ਗੱਲ ਨੂੰ ਬੜੇ ਹੀ ਵਿਲੱਖਣ ਅੰਦਾਜ਼ ਵਿਚ ਦਿਖਾਉਣ ਦੀ ਪੇਸ਼ਕਾਰੀ ਫ਼ਿਲਮ ਨੂੰ ਦੁਨੀਆ ਦੇ ਬਿਹਤਰੀਨ ਫ਼ਿਲਮਾਂ ਦੇ ਅੱਗੇ ਲਿਆ ਲਿਆ ਖੜ੍ਹਾ ਕਰਦੀ ਹੈ।
ਇਹ ਵੀ ਨਿਰਦੇਸ਼ਕ ਦੀ ਪਾਤਰਾਂ ਪ੍ਰਤੀ ਉਸ ਦੀ ਡੂੰਘੀ ਤੇ ਖੋਜ ਭਰਪੂਰ ਜਾਣਕਾਰੀ ਅਤੇ ਹਰ ਪਾਤਰ ਨੂੰ ਉਸ ਦੇ ਕਿਰਦਾਰ ਅਨੁਸਾਰ ਵਰਤਣ ਦੀ ਉਸ ਦੇ ਤਜੁਰਬੇ ਦੀ ਚਰਮ ਸੀਮਾ ਹੀ ਕਹੀ ਜਾ ਸਕਦੀ ਹੈ ਕਿ ਨਿਰਦੇਸ਼ਕ ਨੇ ਹਰ ਪਾਤਰ ਦੇ ਹਾਵ-ਭਾਵ, ਉਸ ਦੇ ਉੱਠਣ-ਬੈੱਠਣ, ਉਸ ਦੀ ਚਾਲ-ਢਾਲ, ਉਸ ਦੇ ਬੋਲਣ ਦਾ ਲਹਿਜ਼ਾ ਅਤੇ ਉਸ ਦੀ ਸਰੀਰਕ ਭਾਸ਼ਾ ਨੂੰ ਬਾਖੂਬੀ ਪੇਸ਼ ਕੀਤਾ ਹੈ।
ਇਸ ਦੀ ਇਕ ਛੋਟੀ ਜਿਹੀ ਉਦਾਹਰਣ ਮਹਾਰਾਣੀ ਵਿਕਟੋਰੀਆ ਦਾ ਹਰ ਸਮੇਂ ਅਡੋਲ ਹੋ ਕੇ ਵਿਚਰਨਾ ਅਤੇ ਮਹਾਰਾਜਾ ਦਲੀਪ ਸਿੰਘ ਦਾ ਹਰ ਸਮੇਂ ਗਵਾਚਿਆ ਰਹਿਣ ਵਾਲਾ ਬੰਦਾ ਲੱਗਣਾ।
ਇਸ ਫਿਲਮ ਵਿੱਚ ਬਹੁਤ ਕੁਝ ਹੈ ਜੋ ਸਾਨੂੰ ਪਤਾ ਨਹੀਂ ਕਿੰਨੀ ਵਾਰ ਵਾਹ ਵਾਹ ਕਰਨ ਨੂੰ ਮਜਬੂਰ ਕਰਦਾ ਹੈ, ਪਰ ਕੁਝ ਕੁ ਗੱਲਾਂ ਦਾ ਜ਼ਰੂਰ ਜ਼ਿਕਰ ਕਰਾਂਗਾ।
ਪਹਿਲੀ ਤਾਂ ਮਹਾਰਾਣੀ ਜਿੰਦਾ ਦਾ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨਾਲ 14 ਸਾਲਾਂ ਬਾਅਦ ਦਾ ਮਿਲਾਪ ਅਤੇ ਉਸ ਮਿਲਾਪ ਦੌਰਾਨ ਉਨ੍ਹਾਂ ਦੀਆਂ ਗੱਲਾਂ-ਬਾਤਾਂ ਤੁਹਾਨੂੰ ਮੰਤਰ ਮੁਗਧ ਕਰਦੀਆਂ ਹਨ।
ਦੂਜੀ ਗੱਲ ਮਹਾਰਾਜਾ ਦਲੀਪ ਸਿੰਘ ਦਾ ਇੰਗਲੈਂਡ ਛੱਡਣ ਵੇਲੇ ਰਾਣੀ ਵਿਕਟੋਰੀਆ ਨੂੰ ਭੇਜਿਆ ਗਿਆ ਪੱਤਰ ਅਤੇ ਉਸ ਪੱਤਰ ਵਿਚਲਾ ਤੋਹਫ਼ਾ।
ਤੀਜਾ ਮਹਾਰਾਜਾ ਦਲੀਪ ਸਿੰਘ ਦੇ ਲੈਫਟੀਨੈਂਟ ਅਰੂੜ ਸਿੰਘ ਦਾ ਜੇਲ੍ਹ ਵਿਚੋਂ ਬਾਹਰ ਆਉਣ ਲੱਗਿਆਂ ਕੀਤੀ ਗਈ ਇੱਕ ਨਿੱਕੀ ਜਿਹੀ ਪਰ ਅਤੇ ਬਹੁਤ ਵੱਡਾ ਸੁਨੇਹਾ ਦਿੰਦੀ ਪ੍ਰਤੀਕਿਰਿਆ ਅਤੇ ਚੌਥਾ ਮਹਾਰਾਜਾ ਦਲੀਪ ਸਿੰਘ ਦੇ ਅੰਤਲੇ ਸਮੇਂ ਉਸ ਦੇ ਸੁਪਨੇ ਟੁੱਟਣ ਦੀਆਂ ਘਟਨਾਵਾਂ ਦੀ ਪੇਸ਼ਕਾਰੀ।
ਇਹ ਕੁਝ ਕੁ ਉਦਾਹਰਣਾਂ ਹਨ, ਜਿਨ੍ਹਾਂ ਤੋਂ ਇਸ ਫਿਲਮ ਦੇ ਸੰਸਾਰ ਪੱਧਰ ‘ਤੇ ਹੋ ਰਹੀ ਚਰਚਾ ਅਤੇ ਫ਼ਿਲਮ ਦੇ ਨਿਰਦੇਸ਼ਕ ਦੀ ਨਿਰਦੇਸ਼ਨਾ ਕਰਨ ਦੀ ਸੂਝਬੂਝ ਅਤੇ ਆਪਣੀ ਕਲਾ ਨੂੰ ਸਿਖਰਾਂ ਤੱਕ ਲੈ ਜਾਣ ਦੀ ਉਸ ਦੀ ਮਿਹਨਤ ਅਤੇ ਉਸ ਦੇ ਤਜੁਰਬੇ ਦੀ ਸ਼ਿਖਰ ਕਹੀ ਜਾ ਸਕਦੀ ਹੈ।
ਇਸੇ ਤਰ੍ਹਾਂ ਦਾ ਬਹੁਤ ਕੁਝ ਹੈ ਫ਼ਿਲਮ ਵਿੱਚ ਜਿਸ ਨੂੰ ਦੇਖਣ ਮਾਨਣ ਲਈ ਫ਼ਿਲਮ ਦੇਖਣੀ ਪੈਣੀ ਹੈ।
ਕੁੱਲ ਮਿਲਾ ਕੇ ਇਹ ਫਿਲਮ ਸ਼ਾਹਕਾਰ ਦੇ ਰੂਪ ਵਿੱਚ ਜਾਣੀ ਚਾਹੀਦੀ ਹੈ ਅਤੇ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਤੇ ਖਾਸ ਕਰਕੇ ਹਰ ਸਿੱਖ ਨੂੰ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਅਤੇ ਕਿਨ੍ਹਾਂ ਕਾਰਨਾਂ ਕਰਕੇ ਸਿੱਖ ਰਾਜ ਦਾ ਅੰਤ ਹੋਇਆ।
ਫ਼ਿਲਮ ਦੇ ਨਿਰਦੇਸ਼ਕ ਬ੍ਰਿਟਿਸ਼ ਐਕਟਰ ਅਤੇ ਨਿਰਦੇਸ਼ਕ ਕਵੀ ਰਾਜ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ਕਮਾਲ ਦੀ ਪੇਸ਼ਕਾਰੀ ਹੈ।
ਮਹਾਰਾਜ ਦਲੀਪ ਸਿੰਘ ਦੇ ਰੋਲ ਵਿੱਚ ਸਾਡਾ ਆਪਣਾ ਪੰਜਾਬੀ ਦਾ ਹਰਮਨ-ਪਿਆਰਾ ਲੇਖਕ ਅਤੇ ਗਾਇਕ ਸਤਿੰਦਰ ਸਰਤਾਜ ਚੰਗਾ ਜਚਿਆ ਹੈ।
ਅਤੇ ਮਹਾਰਾਜਾ ਦਲੀਪ ਸਿੰਘ ਦੇ ਲੈਫਟੀਨੈਂਟ ਦੇ ਰੋਲ ਵਿੱਚ ‘ਰੂਪ ਮੇਗਨ’ ਨੇ ਆਪਣੇ ਰੋਲ ਨਾਲ ਇਨਸਾਫ ਕੀਤਾ ਹੈ।
”ਮਹਾਰਾਣੀ ਜਿੰਦਾਂ” ਦੇ ਰੂਪ ਵਿੱਚ ਹਿੰਦੀ ਫ਼ਿਲਮਾਂ ਦੀ ਵੱਡੀ ਕਲਾਕਾਰ ‘ਸ਼ਬਾਨਾ ਆਜ਼ਮੀ’ ਨੇ ਜਾਨ ਪਾ ਦਿੱਤੀ ਹੈ ਅਤੇ ਉਸ ਦੀ ਪੰਜਾਬੀ ਜ਼ੁਬਾਨ ਤੇ ਪਕੜ ਸੋਨੇ ‘ਤੇ ਸੁਹਾਗੇ ਦਾ ਕੰਮ ਕਰਦੀ ਹੈ।
ਸਭ ਤੋਂ ਵੱਡੀ ਪ੍ਰਸੰਸਾ ਸਰਦਾਰ ਜਸਜੀਤ ਸਿੰਘ ਇੰਗਲੈਂਡ ਵਾਲੇ ਅਤੇ ਯਾਦਵਿੰਦਰ ਸਿੰਘ ਨਿਊ ਜਰਸੀ ਵਾਲਿਆਂ ਦੀ ਕਰਨੀ ਬਣਦੀ ਹੈ ਜਿਨ੍ਹਾਂ ਨੇ ਇਸ ਫਿਲਮ ਬਣਾਉਣ ਲਈ ਫੰਡ ਮੁਹੱਈਆ ਕੀਤੇ।
ਮੈਂ ਇਸ ਫਿਲਮ ਨੂੰ ਉੱਚ ਸ਼੍ਰੇਣੀ ਦੀਆਂ ਅਤੇ ਸਹੀ ਮਾਅਨਿਆਂ ਵਿੱਚ ਹਰ ਪੱਖ ਨਾਲ ਇਨਸਾਫ ਕਰਨ ਵਾਲੀਆਂ ਫ਼ਿਲਮਾਂ ਵਿੱਚ ਦਰਜਾ ਦਿੰਦਾ ਹਾਂ।
ਅਤੇ ਹਰ ਇੱਕ ਨੂੰ ਪੁਰਜ਼ੋਰ ਬੇਨਤੀ ਵੀ ਕਰਦਾ ਹਾਂ ਕਿ 21 ਜੁਲਾਈ ਨੂੰ ਸੰਸਾਰ ਪੱਧਰ ‘ਤੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਇਸ ਫ਼ਿਲਮ ”ਦਿ ਬਲੈਕ ਪ੍ਰਿੰਸ” ਨੂੰ ਦੇਖਿਆ ਜਾਵੇ ਤਾਂ ਕਿ ਇਸ ਫ਼ਿਲਮ ਨੂੰ ਬਣਾਉਣ ਵਾਲੀ ਟੀਮ ਅਜਿਹੀਆਂ ਉੱਚ ਪਾਏ ਦੀਆਂ ਹੋਰ ਫ਼ਿਲਮਾਂ ਦਾ ਨਿਰਮਾਣ ਕਰ ਸਕੇ।
ਧੰਨਵਾਦ।
ਮਈ 12, 2017

ਸੁਖਜੀਤ ਸਿੰਘ
ਇਸ ਕਿਸਮਤ ਡਾਢੀ ਹੱਥੋਂ ਬੜੇ ਖੁਵਾਰ ਹੋਏ, ਅਸੀਂ ਮਿੱਟੀ, ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ।

Kulvir Singh Gill 
May 11 at 10:44pm · Brampton, ON, Canada ·
Been waiting a while to meet Satinder Sartaaj. Also got to watch The Black Prince, his film on Maharaja Duleep Singh. The movie is a must watch for Sikhs, less for its technical merits but more because this is our story told by us.
The film effectively demonstrates thay even when every effort is made to bribe, deprive, starve and beat the Sikh spirit out of an individual, the desire to be Divine and Sovereign remains.

Angad Aulakh
ਕਿਵੇਂ ਰੁਲਿਆ ਆ ਫਰਜੰਦ ਕਿਸੇ ਦਰਬਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਅਵਾਜ਼ਾਂ ਮਾਰਦਾ। All Punjabi’s Must tell thier Children’s about Sikh empire and struggle of Maharaja Duleep Singh. The Black Prince

Lina Dhingra
Cineplex Orion Gate
600+ seater theatre sold out in 2 days!!! Such a privilege to see a magnificent film The Black Prince

Ishmeet Narula
With Satinder Sartaaj at the premier of movie The Black Prince in #sanjose . Wonderfully written and presented movie. Kudos to the director Kavi Raz for showing our stories to the world!! Rup Magon did an amazing job, was hoping to see you