ਅਕਾਲ ਤਖ਼ਤ ਤੋਂ ਆਦੇਸ਼ ਦੇ ਬਾਵਜੂਦ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ‘ਚ ਨਾ ਲਾਏ ਜਾਣ ਦੀ ਸਖ਼ਤ ਨਿਖੇਧੀ

ਅਕਾਲ ਤਖ਼ਤ ਤੋਂ ਆਦੇਸ਼ ਦੇ ਬਾਵਜੂਦ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ‘ਚ ਨਾ ਲਾਏ ਜਾਣ ਦੀ ਸਖ਼ਤ ਨਿਖੇਧੀ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਅਪੀਲ

ਸਤਿਕਾਰਯੋਗ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜੀ,
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ!

ਅਸੀਂ ਸਮੂਹ  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਪੱਤਰ ਦੁਆਰਾ ਆਪ ਜੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਅੱਜ ਤੋਂ 31 ਸਾਲ ਪਹਿਲਾਂ 4 ਫਰਵਰੀ 1986 ਨੂੰ ਪੰਜਾਬ ਪੁਲੀਸ ਅਤੇ ਭਾਰਤੀ ਸੁਰੱਖਿਆ ਬਲਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਬੰਧਿਤ ਚਾਰ ਨਿਹੱਥੇ ਗੁਰਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਸਾਰੇ ਨੌਜਵਾਨ ਸਿੱਖ ਸੰਗਤ ਸਮੇਤ ਸ਼ਾਤਮਈ ਰੋਸ ਮਾਰਚ ਵਿਚ ਸ਼ਾਮਲ ਸਨ। ਇਹ ਇਕਤੱਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਜੁਗੋ ਜੁੱਗ ਅਟੱਲ ਗੁਰੂ ਹਨ। ਸਿੱਖਾਂ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵ ਉੱਚ ਪਦਵੀ ਰੱਖਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿੱਖਾਂ ਲਈ ਆਪਣੀ ਜਾਨ ਤੋਂ ਵੀ ਉੱਪਰ ਹੈ।
2 ਫਰਵਰੀ 2011 ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਸਮਾਗਮ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦ ਸਿੰਘਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚਲੂਪਰ (ਸ਼ਾਮ-ਚੁਰਾਸੀ), ਭਾਈ ਬਲਧੀਰ ਸਿੰਘ ਫੌਜੀ ਰਾਮਗੜ• ਅਤੇ ਭਾਈ ਝਲਮਣ ਸਿੰਘ ਰਾਜੋਵਾਲ-ਗੋਰਸੀਆਂ ਨੂੰ ਕੌਮੀ ਸ਼ਹੀਦ ਕਰਾਰ ਦਿੰਦਿਆਂ ਇਨ•ਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਤੱਕ ਇਨ•ਾਂ ਸਿੰਘਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਨਹੀਂ ਲਗਾ ਸਕੀ।
29 ਨਵੰਬਰ 2016 ਨੂੰ ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ (ਮਾਪੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ) ਵੱਲੋਂ ਇਸ ਸੰਬੰਧੀ ਇਕ ਯਾਦ ਪੱਤਰ ਆਪ ਜੀ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅਪੀਲ ਕੀਤੀ ਗਈ ਸੀ। ਇਹ ਵੀ ਆਪ ਜੀ ਦੀ ਜਾਣਕਾਰੀ ਲਈ ਹੈ ਕਿ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਤੋਂ ਬਿਨਾ ਦੂਸਰੇ 3 ਸ਼ਹੀਦਾਂ ਦੇ ਮਾਪੇ ਗੁਰਪੁਰੀ ਸਿਧਾਰ ਚੁਕੇ ਹਨ, ਪਰ ਇਨ•ਾਂ ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਅਜੇ ਤੱਕ ਕੇਂਦਰੀ ਸਿੱਖ ਅਜਾਇਬ ਘਰ ਵਿਚ ਨਹੀਂ ਲੱਗ ਸਕੀਆਂ।
ਇਨ•ਾਂ ਮਹਾਨ ਸੂਰਬੀਰਾਂ ਦੀ 31ਵੀਂ ਬਰਸੀ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੇਠ ਲਿਖੀਆਂ ਗੁਰਦੁਆਰਾ ਸਾਹਿਬ ਕਮੇਟੀਆਂ ਆਪ ਜੀ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਨ•ਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਲਗਾ ਕੇ ਆਪਾ ਵਾਰਨ ਵਾਲੇ ਇਨ•ਾਂ ਸੂਰਬੀਰਾਂ ਪ੍ਰਤੀ ਆਪਣਾ ਫਰਜ਼ ਅਦਾ ਕਰ ਸਕੀਏ।
ਸਾਨੂੰ ਪੂਰਨ ਉਮੀਦ ਹੈ ਕਿ ਆਪ ਜੀ ਇਸ ਬਾਰੇ ਅਗਲੇਰੀ ਕਾਰਵਾਈ ਕਰਕੇ ਸਾਡੇ ਨਾਲ ਸੰਪਰਕ ਕਰੋਗੇ ਤਾਂ ਕਿ ਅਸੀਂ ਪੀੜਤ ਪਰਿਵਾਰਾਂ ਨੂੰ ਮਿਲ ਕੇ ਲੋੜੀਦੀਆਂ ਤਸਵੀਰਾਂ ਅਤੇ ਸੰਬੰਧਤ ਜਾਣਕਾਰੀ ਆਪ ਤੱਕ ਪਹੁੰਚਾ ਸਕੀਏ।
ਆਪ ਜੀ ਦੇ ਦਾਸ,
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ
ਗੁਰਦੁਆਰਾ ਸਾਹਿਬ ਫਰੀਮੌਂਟ, ਕੈਲੀਫੋਰਨੀਆ
ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ, ਕੈਲੀਫੋਰਨੀਆ
ਗੁਰਦੁਆਰਾ ਪੈਸੇਫਿਕ ਕੋਸਟ, ਸਟਾਕਟਨ, ਕੈਲੀਫੋਰਨੀਆ
ਸਿਲੀਕਾਨ ਵੈਲੀ ਗੁਰਦੁਆਰਾ ਸਾਹਿਬ, ਸੈਂਟਾ ਕਲਾਰਾ, ਕੈਲੀਫੋਰਨੀਆ
ਸੈਕਰਾਮੈਂਟੋ ਸਿੱਖ ਸੁਸਾਇਟੀ, ਬਰਾਡਸ਼ਾਅ, ਕੈਲੀਫੋਰਨੀਆ
ਗੁਰਦੁਆਰਾ ਗੁਰਮਤਿ ਪ੍ਰਕਾਸ਼, ਮਡੇਰਾ, ਕੈਲੀਫੋਰਨੀਆ
ਗੁਰਦੁਆਰਾ ਸਾਹਿਬ ਐਸ.ਐਫ.ਓ., ਸਾਨ ਫਰਾਂਸਿਸਕੋ, ਕੈਲੀਫੋਰਨੀਆ
ਟਰਲਕ ਸਿੱਖ ਟੈਂਪਲ, ਟਰਲਕ, ਕੈਲੀਫੋਰਨੀਆ
ਪੈਸੇਫਿਕ ਕੋਸਟ ਆਫ਼ ਸੈਲਮਾ, ਕੈਲੀਫੋਰਨੀਆ
ਦਸ਼ਮੇਸ਼ ਦਰਬਾਰ, ਟਰੇਸੀ, ਕੈਲੀਫੋਰਨੀਆ
ਗੁਰਦੁਆਰਾ ਸ੍ਰੀ ਕਲਗੀਧਰ, ਸੈਲਮਾ, ਕੈਲੀਫੋਰਨੀਆ
ਪਰਮੇਸ਼ਵਰ ਦੁਆਰ ਮਡੇਰਾ, ਕੈਲੀਫੋਰਨੀਆ
ਗਲੈਨ ਰਾਕ ਗੁਰਦੁਆਰਾ ਸਾਹਿਬ, ਗਲੈਨ ਰਾਕ, ਨਿਊ ਜਰਸੀ
ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ
ਸਿੰਘ ਸਭਾ, ਕਾਰਟਰੇਟ, ਨਿਊ ਜਰਸੀ
ਗੁਰੂ ਨਾਨਕ ਨਾਮ ਜਹਾਜ਼, ਜਰਸੀ ਸਿਟੀ, ਨਿਊ ਜਰਸੀ
ਗੁਰਦੁਆਰਾ ਸਾਹਿਬ, ਬਰਿਜਵਾਟਰ, ਨਿਊ ਜਰਸੀ
ਡੈਪਟਫੋਰਡ ਗੁਰਦੁਆਰਾ ਸਾਹਿਬ, ਨਿਊ ਜਰਸੀ
ਗੁਰਦੁਆਰਾ ਸਾਹਿਬ ਪਾਈਨਹਿਲ, ਨਿਊ ਜਰਸੀ
ਗੁਰਦੁਆਰਾ ਸਾਹਿਬ, ਵਾਈਨਲੈਂਡ, ਨਿਊ ਜਰਸੀ
ਗੁਰਦੁਆਰਾ ਸਾਹਿਬ, ਗਰੈਂਡ ਰੈਪਿਡਸ, ਮਿਸ਼ੀਗਨ
ਸਿੱਖ ਸੈਂਟਰ, ਫਲਸ਼ਿੰਗ, ਨਿਊ ਯਾਰਕ
ਸਿੱਖ ਕਲਚਰਲ ਸੁਸਾਇਟੀ, ਰਿਚਮੰਡ ਹਿਲ, ਨਿਊ ਯਾਰਕ
ਗੁਰਦੁਆਰਾ ਸਿੰਘ ਸਭਾ, ਰਿਚਰਡਸਨ, ਟੈਕਸਾਸ
ਸਿੱਖ ਸੁਸਾਇਟੀ ਫਿਲਾਡੈਲਫੀਆ, ਅਪਰ ਡਰਬੀ, ਫਿਲਾਡੈਲਫੀਆ
ਗੁਰੂ ਨਾਨਕ ਸਿੱਖ ਸੁਸਾਇਟੀ, ਅਪਰ ਡਰਬੀ, ਫਿਲਾਡੈਲਫੀਆ
ਸਿੱਖ ਗੁਰਦੁਆਰਾ ਡੇਲਾਵੇਅਰ