‘ਛਣਕਾਟਾ ਵੰਗਾਂ ਦਾ’ 7 ਜਨਵਰੀ ਨੂੰ

‘ਛਣਕਾਟਾ ਵੰਗਾਂ ਦਾ’ 7 ਜਨਵਰੀ ਨੂੰ

ਫਰੀਮਾਂਟ/ਹੁਸਨ ਲੜੋਆ ਬੰਗਾ:
ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਅਤੇ ਐੱਸ ਅਸ਼ੋਕ ਭੌਰਾ ਵੱਲੋਂ ਅਮੋਲਕ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ 7 ਜਨਵਰੀ 2018 ਐਤਵਾਰ ਨੂੰ ਪੈਰਾਡਾਈਜ਼ ਬਾਲਰੂਮਸ 4100 ਪਰਿਆਲਟਾ ਬੁਲੇਵਾਰਡ ਫਰੀਮਾਂਟ (ਕੈਲੀਫੋਰਨੀਆਂ) ਵਿਖੇ ਕਰਵਾਏ ਜਾ ਰਹੇ ਪੰਜਾਵੇਂ ‘ਛਣਕਾਟਾ ਵੰਗਾਂ ਦਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰੀ (ਕੈਨੇਡਾ) ਦੇ ਪੰਜਾਬ ਭਵਨ ਦੇ ਸੰਚਾਲਕ ਤੇ ਨਾਮੀ ਸਖਸ਼ੀਅਤ ਸੁੱਖੀ ਬਾਠ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਬਾਅਦ ਦੁਪਹਿਰ 1:00 ਵਜੇ ਸ਼ੁਰੂ ਸ਼ੁਰੂ ਹੋਣ ਵਾਲਾ ਗੀਤ ਸੰਗੀਤ ਦਾ ਇਹ ਪ੍ਰਗਰਾਮ ਦੇਰ ਸ਼ਾਮ ਤੱਕ ਚੱਲੇਗਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਵਿਚ ਉੱਘੀ ਲੋਕ ਗਾਇਕਾ ਅੰਮ੍ਰਿਤਾ ਵਿਰਕ ‘ਪਿੰਡਾਂ ਵਾਲੇ ਜੱਟ’ ਫੇਮ ਸੋਨਾ ਵਾਲੀਆ ‘ਵਾਇਸ ਆਫ ਪੰਜਾਬ’, ਹਰਗੁਣ, ਸ਼ੋਰਾ ਹਰਿਆਣੇ ਦਾ ਫੇਮ, ਸੱਤੀ ਸਤਵਿੰਦਰ ਅਤੇ ਕਮੇਡੀ ਕਿੰਗ ਭਜਨਾ ਅਮਲੀ ਤੋਂ ਸਿਵਾ ਤਰਲੋਕ ਸਿੰਘ, ਅਨੂਪ ਚੀਮਾ ਤੇ ਸੱਤੀ ਪਾਬਲਾ ਵੀ ਪ੍ਰੋਗਰਾਮ ਦੀ ਸ਼ਾਨ ਬਣਨਗੇ। ਅਜੇ ਭੰਗੜਾ ਅਕੈਡਮੀ ਦਾ ਗਿੱਧਾ, ਜਯਾ ਸ਼ਰਮਾ ਦੀ ਕੋਰੀਓਗਰਾਫ਼ੀ ਅਤੇ ਮਲਵਈ ਬਾਬਿਆਂ ਦਾ ਗਿੱਧਾ ਵਿਸ਼ੇਸ਼ ਆਕਰਸ਼ਣ ਹੋਵੇਗਾ।

ਇੱਕੀ ਐਂਟਰਟੇਨਮੈਂਟ ਦੇ ਮੈਂਬਰਾਂ ਦੀ ਇਥੇ ਰਾਜਾ ਸਵੀਟਸ ਵਿਖੇ ਅਮੋਲਕ ਸਿੰਘ ਗਾਖਲ ਤੇ ਮੱਖਣ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਵਿਚ ਪ੍ਰੋਗਰਾਮ ਦੀਆਂ ਤਿਆਰੀਆਂ ਬਾਰੇ ਵਿਚਾਰ ਹੋਈਆਂ। ਮੀਟਿੰਗ ਵਿਚ ਦਸਿਆ ਗਿਆ ਕਿ ਇਸ ਪ੍ਰੋਗਰਾਮ ਲਈ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣ ਵਾਲੇ ਉੱਘੇ ਕਾਰੋਬਾਰੀ ਅਮਰੀਕ ਸਿੰਘ ਸ਼ਿਕਾਗੋ, ਅਵਤਾਰ ਸਿੰਘ ਓਹਾਇਓ, ਰਜਿੰਦਰ ਕੁਮਾਰ ਪਹਿਲਵਾਨ ਹਿਊਸਟਨ ਅਤੇ ਨਛੱਤਰ ਸਿੰਘ ਗੋਸਲ ਪੁਜਣਗਟ। ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਤੋਂ ਗੀਤ ਸੰਗੀਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੀਆਂ ਹੋਰ ਸਖਸ਼ੀਅਤਾਂ ਦੇ ਪੁੱਜਣ ਦੀ ਵੀ ਉਮੀਦ ਹੈ। ਅਸ਼ੋਕ ਭੌਰਾ ਨੇ ਕਿਹਾ ਕਿ ਸਿਹਤਮੰਦ ਤੇ ਮਿਆਰੀ ਪੰਜਾਬੀ ਗੀਤ ਸੰਗੀਤ ਵਾਲੇ ਇਸ ਪ੍ਰੋਗਰਾਮ ਵਿਚ ਸਮੂਹ ਪੰਜਾਬੀਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਹੈ . ਪ੍ਰੋਗਰਾਮ ‘ਚ ਚਾਹ ਪਾਣੀ ਦੇ ਨਾਲ ਨਾਲ ਐਂਟਰੀ ਮੁਫ਼ਤ ਹੋਵੇਗੀ।