ਸਿਆਟਲ ਵਿਚ ਸਿੱਖ ਯੂਥ ਸੰਸਥਾ ਨੇ ਦਸਤਾਰ ਦਿਵਸ ਮਨਾਇਆ; 600 ਲੋਕਾਂ ਦੇ ਪੱਗਾਂ ਬੰਨ੍ਹੀਆਂ

ਸਿਆਟਲ  ਵਿਚ ਸਿੱਖ ਯੂਥ ਸੰਸਥਾ ਨੇ ਦਸਤਾਰ ਦਿਵਸ ਮਨਾਇਆ; 600 ਲੋਕਾਂ ਦੇ ਪੱਗਾਂ ਬੰਨ੍ਹੀਆਂ

ਸਿਆਟਲ/ਬਿਊਰੋ ਨਿਊਜ਼ :
ਸਿੱਖ ਯੂਥ ਸੰਸਥਾਂ ਵੱਲੋਂ ਸਿਆਟਲ ਸਿੱਖ ਦਸਤਾਰ ਦਿਵਸ ਬੜੇ ਉਤਸ਼ਾਹ ਨਾਲ ਸਿਆਟਲ ਸੈਂਟਰ ਵਿਖੇ ਮਨਾਇਆ ਗਿਆ, ਜਿਥੇ ਵੱਖ-ਵੱਖ ਧਰਮਾਂ, ਜਾਤਾਂ, ਨਸਲਾਂ, ਕਾਲੇ-ਗੋਰੇ, 600 ਤੋਂ ਵੱਧ ਲੋਕਾਂ ਨੇ ਪੱਗਾਂ ਬੰਨ੍ਹੀਆਂ। ਪਰਮਿੰਦਰ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁਪਿੰਦਰ ਸਿੰਘ ਮੌੜ, ਬਲਵੰਤ ਸਿੰਘ, ਸਤਪਾਲ ਸਿੰਘ, ਮਲਕੀਅਤ ਸਿੰਘ ਨੇ ਲੋਕਾਂ ਦੇ ਦਸਤਾਰਾਂ ਸਜਾਈਆਂ। ਸਿੱਖ ਯੂਥ ਸੰਸਥਾਂ ਦੀ ਪ੍ਰਧਾਨ ਗੁਰਸ਼ਰਨ ਕੌਰ, ਜਗਪ੍ਰੀਤ ਸਿੰਘ, ਅਨਹਦ ਕੌਰ, ਗੁਰਜੋਤ ਸਿੰਘ, ਮਨਪ੍ਰੀਤ ਕੌਰ ਦੀ ਅਗਵਾਈ ਹੇਠ 850 ਪੱਗਾਂ ਲੈ ਕੇ ਪਹੁੰਚੇ ਜਿਥੇ ਦਸਤਾਰ ਦਿਵਸ ਮਨਾਉਂਦਿਆਂ 600 ਤੋਂ ਵੱਧ ਲੋਕਾਂ ਨੂੰ ਪੱਗਾਂ ਬੰਨ੍ਹੀਆਂ ਤੇ ਭੋਜਨ ਛਕਾਇਆ। ਕੈਂਟ ਤੋਂ ਪੰਜਾਬੀ ਲੜਕੀ ਕੌਂਸਲ ਮੈਂਬਰ ਬਣਨ ਲਈ ਚੋਣ ਲੜੀ ਰਹੀ ਸਤਵਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਗੁਰਸ਼ਰਨ ਕੌਰ ਨੇ ਦੱਸਿਆ ਕਿ ਸਿੱਖ ਯੂਥ ਸੰਸਥਾ ਵੱਲੋਂ ਪੰਜ ਬੱਚਿਆਂ ਨੂੰ 3000 ਡਾਲਰ ਦਾ ਵਜ਼ੀਫਾ ਲਗਾਇਆ ਜਾ ਰਿਹਾ ਹੈ। ਸਿੱਖੀ ਦੇ ਪ੍ਰਸਾਰ ਤੇ ਪ੍ਰਚਾਰ ਲਈ ਇਸ ਸ਼ਾਨਦਾਰ ਉਪਰਾਲੇ ਦੀ ਪੰਜਾਬੀ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਗਈ।