‘ਸਾਂਝੀ ਸੋਚ’ ਅਖ਼ਬਾਰ ਦਾ 5ਵਾਂ ਸਲਾਨਾ ਸਮਾਗਮ 24 ਫਰਵਰੀ ਨੂੰ

‘ਸਾਂਝੀ ਸੋਚ’ ਅਖ਼ਬਾਰ ਦਾ 5ਵਾਂ ਸਲਾਨਾ ਸਮਾਗਮ 24 ਫਰਵਰੀ ਨੂੰ

‘ਸਾਂਝੀ ਸੋਚ’ ਅਖ਼ਬਾਰ ਦੇ 5ਵੇਂ ਸਲਾਨਾ ਸਮਾਗਮ ਸਬੰਧੀ ਹੋਈ ਮੀਟਿੰਗ ‘ਚ ਸ਼ਾਮਿਲ ਪਾਲ ਸਹੋਤਾ, ਰਾਣਾ ਗਿੱਲ, ਗੁਰਮੀਤ ਗਾਜ਼ੀਆਣਾ ਤੇ ਬੂਟਾ ਸਿੰਘ ਬਾਸੀ ਸੰਪਾਦਕ ‘ਸਾਂਝੀ ਸੋਚ’।

ਫਰਿਜ਼ਨੋਂ/ਬਿਊਰੋ ਨਿਊਜ਼:
‘ਸਾਂਝੀ ਸੋਚ’ ਅਖ਼ਬਾਰ ਦੇ 5 ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। 24 ਫਰਵਰੀ 2018 ਨੂੰ ਹੋਣ ਵਾਲੇ ਇਸ ਸਮਾਗਮ ਸਬੰਧੀ ਇੱਥੇ ਹੋਈ ਵਿਸ਼ੇਸ਼ ਮੀਟਿੰਗ ਵਿਚ ਪਾਲ ਸਹੋਤਾ, ਰਾਣਾ ਗਿੱਲ, ਗੁਰਮੀਤ ਗਾਜਿਆਣਾ ਤੇ ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਸ਼ਾਮਿਲ ਹੋਏ। ਮੀਟਿੰਗ ਵਿਚ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਇਹ ਇਕ ਪਰਿਵਾਰਕ ਸਮਾਗਮ ਹੋਵੇਗਾ ਜਿਸ ਵਿਚ ਪੰਜਾਬੀ ਕਲਾਕਾਰ ਤੇ ਹਾਸਰਸ ਕਲਾਕਾਰ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਬੱਚਿਆਂ ਦਾ ਡਾਂਸ, ਭੰਗੜਾ ਤੇ ਗਿੱਧਾ ਹੋਵੇਗਾ। ਇਸ ਮੌਕੇ 5 ਇਨਾਮ ਕੱਢੇ ਜਾਣਗੇਜਿਨ੍ਹਾਂ ਵਿਚ ਦੋ ਸੋਨੇ ਦੇ ਝੁਮਕੇ, ਸੋਨੇ ਦੀਆਂ ਵਾਲੀਆਂ, ਇਕ 52 ਇੰਚ ਦਾ ਟੀ.ਵੀ, ਇਕ ਲੈਪਟੈਪ ਤੇ ਪੰਜਾਬੀ ਜੁੱਤੀ ਤੇ ਆਰਟੀਫੀਸ਼ੀਅਲ ਜਿਊਲਰੀ ਸਮੇਤ ਇਕ ਸੂਟ ਸ਼ਾਮਿਲ ਹੋਵੇਗਾ। ਸਮਾਗਮ ਵਿਚ ਪੰਜਾਬੀ ਭਾਈਚਾਰੇ ਦੀਆਂ ਮਾਨਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਪ੍ਰਬੰਧਕਾਂ ਦੇ ਦਸਣ ਅਨੁਸਾਰ ਸਨੈਕਸ ਤੇ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੁਰਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਹੋਣਗੇ।