ਇਰਾਕੀ ਜੇਲ੍ਹ ‘ਚ ਹੋ ਸਕਦੇ ਨੇ ਲੰਮੇ ਸਮੇਂ ਤੋਂ ਲਾਪਤਾ 39 ਭਾਰਤੀ: ਸੁਸ਼ਮਾ

ਇਰਾਕੀ ਜੇਲ੍ਹ ‘ਚ ਹੋ ਸਕਦੇ ਨੇ ਲੰਮੇ ਸਮੇਂ ਤੋਂ ਲਾਪਤਾ 39 ਭਾਰਤੀ: ਸੁਸ਼ਮਾ
ਕੈਪਸ਼ਨ :ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜ ਮੰਤਰੀ ਐਮ.ਜੇ.ਅਕਬਰ ਤੇ ਜਨਰਲ ਵੀ.ਕੇ.ਸਿੰਘ ਇਰਾਕ ਵਿੱਚ ਗੁੰਮਸ਼ੁਦਾ 39 ਭਾਰਤੀਆਂ ਦੇ ਪਰਿਵਾਰਾਂ ਨਾਲ

ਨਵੀਂ ਦਿੱਲੀ/ਬਿਊਰੋ ਨਿਊਜ਼:
ਸਾਲ 2014 ਤੋਂ ਇਰਾਕ ਵਿੱਚ ਫਸੇ ਤੇ ਇਸਲਾਮਿਕ ਸਟੇਟ ਵੱਲੋਂ ਬੰਦੀ ਬਣਾ ਕੇ ਰੱਖੇ 39 ਭਾਰਤੀਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਹੀ ਸਲਾਮਤ ਹੋਣ ਬਾਰੇ ਆਸ ਦੀ ਨਵੀਂ ਕਿਰਨ ਵਿਖਾਉਂਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਹ ਭਾਰਤੀ ਉੱਤਰ ਪੱਛਮੀ ਮੌਸੁਲ ਦੇ ਬਾਦੂਸ਼ ਸ਼ਹਿਰ ਦੀ ਜੇਲ੍ਹ ਵਿੱਚ ਬੰਦ ਹੋ ਸਕਦੇ ਹਨ। ਸਵਰਾਜ ਨੇ ਕਿਹਾ ਕਿ ਉਨ੍ਹਾਂ ਦੇ ਇਰਾਕੀ ਹਮਰੁਤਬਾ 24 ਜੁਲਾਈ ਦੀ ਭਾਰਤ ਫ਼ੇਰੀ ਦੌਰਾਨ ਇਨ੍ਹਾਂ ਬਾਰੇ ਸੱਜਰੀ ਜਾਣਕਾਰੀ ਲੈ ਕੇ ਆਉਣਗੇ। ਯਾਦ ਰਹੇ ਕਿ ਆਈਐਸ ਵੱਲੋਂ ਅਗਵਾ ਕੀਐਤਵਾਰ ਨੂੰ ਨਵੀਂ ਦਿੱਲੀ ਸੱਦਿਆ ਸੀ। ਇਸ ਮੌਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ.ਸਿੰਘ ਤੇ ਐਮ.ਜੇ.ਅਕਬਰ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਮੌਜੂਦ ਸਨ। ਜੀਕੇ ਸਬੰਧਤ ਪਰਿਵਾਰਾਂ ਦੇ ਨਾਲ ਗਏ ਸਨ।
ਬੀਬੀ ਸਵਰਾਜ ਨੇ ਦੱਸਿਆ ਕਿ ਮੌਸੁਲ ਦੇ ਇਸਲਾਮਿਕ ਸਟੇਟ ਦੇ ਕਬਜ਼ੇ ‘ਚੋਂ ਮੁਕਤ ਹੋਣ ਮਗਰੋਂ ਉਨ੍ਹਾਂ ਵਿਦੇਸ਼ ਰਾਜ ਮੰਤਰੀ ਵੀ.ਕੇ.ਸਿੰਘ ਨੂੰ 39 ਭਾਰਤੀਆਂ ਦਾ ਥਹੁ ਪਤਾ ਲਾਉਣ ਲਈ ਖਾੜੀ ਮੁਲਕ ਭੇਜਿਆ ਸੀ। ਉਥੇ ਸਿੰਘ ਨੂੰ ਇਕ ਜ਼ਿੰਮੇਵਾਰ ਅਧਿਕਾਰੀ ਨੇ ਖ਼ੁਫ਼ੀਆ ਸੂਤਰਾਂ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਉਪਰੋਕਤ ਭਾਰਤੀਆਂ ਨੂੰ ਪਹਿਲਾਂ ਉਸਾਰੀ ਅਧੀਨ ਹਸਪਤਾਲ ਦੇ ਕੰਮ ‘ਤੇ ਲਾਇਆ ਗਿਆ ਤੇ ਮਗਰੋਂ ਇਕ ਫਾਰਮ ਵਿੱਚ ਤਬਦੀਲ ਕਰ ਦਿੱਤਾ। ਉਪਰੰਤ ਉਨ੍ਹਾਂ ਨੂੰ ਪੱਛਮੀ ਮੌਸੁਲ ‘ਚ ਬਾਦੂਸ਼ ਦੀ ਜੇਲ੍ਹ ‘ਚ ਲਿਜਾਇਆ ਗਿਆ, ਜਿੱਥੇ ਇਰਾਕੀ ਸਲਾਮਤੀ ਦਸਤਿਆਂ ਤੇ ਇਸਲਾਮਿਕ ਸਟੇਟ ‘ਚ ਲੜਾਈ ਜਾਰੀ ਹੈ। ਸਵਰਾਜ ਨੇ ਕਿਹਾ ਕਿ ਇਰਾਕੀ ਵਿਦੇਸ਼ ਮੰਤਰੀ ਅਲ ਜਾਫ਼ਰੀ 24 ਜੁਲਾਈ ਨੂੰ ਭਾਰਤ ਆਉਣਗੇ, ਜਿਸ ਤੋਂ ਬਾਅਦ ਇਨ੍ਹਾਂ ਗੁੰਮਸ਼ੁਦਾ ਭਾਰਤੀਆਂ ਬਾਰੇ ਤਾਜ਼ਾ ਤਰੀਨ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਸਿੰਘ ਨੂੰ ਮੁੜ ਇਰਾਕ ਭੇਜਿਆ ਜਾ ਸਕਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਪੂਰਬੀ ਮੌਸੁਲ ਜਿੱਥੇ ਪੂਰੀ ਤਰ੍ਹਾਂ ਇਰਾਕੀ ਫ਼ੌਜਾਂ ਦੇ ਕਬਜ਼ੇ ‘ਚ ਹੈ, ਉਥੇ ਪੱਛਮੀ ਮੌਸੁਲ ‘ਚ ਉਸ ਨੂੰ ਅਜੇ ਵੀ ਆਈਐਸ ਨਾਲ ਲੋਹਾ ਲੈਣਾ ਪੈ ਰਿਹਾ ਹੈ।