ਬਰਗਾੜੀ ਮੋਰਚੇ ਦੇ ਸਾਰੇ ਫੈਂਸਲਿਆਂ 'ਤੇ ਭਾਈ ਹਵਾਰਾ ਨੇ ਲਾਈ ਰੋਕ; 27 ਜਨਵਰੀ ਨੂੰ ਹੋਵੇਗਾ ਨਵੇਂ ਸੰਘਰਸ਼ ਦਾ ਐਲਾਨ

ਬਰਗਾੜੀ ਮੋਰਚੇ ਦੇ ਸਾਰੇ ਫੈਂਸਲਿਆਂ 'ਤੇ ਭਾਈ ਹਵਾਰਾ ਨੇ ਲਾਈ ਰੋਕ; 27 ਜਨਵਰੀ ਨੂੰ ਹੋਵੇਗਾ ਨਵੇਂ ਸੰਘਰਸ਼ ਦਾ ਐਲਾਨ

ਚੰਡੀਗੜ੍ਹ: ਤਿਹਾੜ ਜੇਲ੍ਹ ਵਿਚ ਨਜ਼ਰਬੰਦ ਸਿੱਖ ਜੁਝਾਰੂ ਅਤੇ ਚੱਬਾ ਵਿਖੇ ਹੋਏ ਸਰਬੱਤ ਖ਼ਾਲਸਾ ਇਕੱਠ ਵਿਚ ਸੰਗਤਾਂ ਵਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ (ਦਿੱਲੀ) ਵਿਚੋਂ ਹੁਕਮ ਜਾਰੀ ਕਰਕੇ ਬਰਗਾੜੀ ਮੋਰਚੇ ਦੌਰਾਨ ਲਏ ਗਏ ਸਾਰੇ ਫੈਂਸਲਿਆਂ ਉੱਤੇ ਰੋਕ ਲਾ ਦਿੱਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਲੋਂ ਪ੍ਰੈਸ ਕਾਨਫਰੰਸ ਵਿਚ ਦੱਸਿਆ ਗਿਆ ਕਿ ਭਾਈ ਹਵਾਰਾ ਦੇ ਨਿਰਦੇਸ਼ਾਂ ਮੁਤਾਬਿਕ 27 ਜਨਵਰੀ ਨੂੰ ਚੰਡੀਗੜ੍ਹ ਵਿਚ ਹੋਣ ਵਾਲੀ ਇਕੱਤਰਤਾ ਵਿਚ ਇਨ੍ਹਾਂ ਫੈਂਸਲਿਆਂ 'ਤੇ ਵਿਚਾਰ ਕਰਨ ਉਪਰੰਤ ਅਗਲਾ ਫੈਂਸਲਾ ਲਿਆ ਜਾਵੇਗਾ।