ਚੰਡੀਗੜ੍ਹ ਨਿਗਮ ਚੋਣਾਂ : ਭਾਜਪਾ 26 ਵਿਚੋਂ 20 ਸੀਟਾਂ ਜਿੱਤੀ, ਕਾਂਗਰਸ 4 ‘ਤੇ ਸਿਮਟੀ

ਚੰਡੀਗੜ੍ਹ ਨਿਗਮ ਚੋਣਾਂ : ਭਾਜਪਾ 26 ਵਿਚੋਂ 20 ਸੀਟਾਂ ਜਿੱਤੀ, ਕਾਂਗਰਸ 4 ‘ਤੇ ਸਿਮਟੀ

ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਲਈ ਖ਼ੁਸ਼ਖਬਰੀ ਹੈ। ਚੰਡੀਗੜ੍ਹ ਨਗਰ ਨਿਗਮ ਦੀ ਚੋਣ ਵਿਚ ਭਾਜਪਾ ਨੇ 26 ਵਿਚੋਂ 20 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਹੈ। ਕਾਂਗਰਸ 4 ਸੀਟਾਂ ‘ਤੇ ਸਿਮਟ ਗਈ ਹੈ। ਚੰਡੀਗੜ੍ਹ ਨਗਰ ਨਿਗਮ ਦੇ 26 ਵਾਰਡਾਂ ਲਈ 18 ਦਸੰਬਰ ਨੂੰ ਪਈਆਂ ਵੋਟਾਂ ਪਈਆਂ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੋਟਬੰਦੀ ਦੇ ਬਾਵਜੂਦ ਭਾਜਪਾ ‘ਤੇ ਇਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਹੁਣ ਭਾਜਪਾ ਦੀ ਉਮੀਦਵਾਰ ਆਸ਼ਾ ਜਾਇਸਵਾਲ ਦਾ ਮੇਅਰ ਬਣਨਾ ਤੈਅ ਹੈ।
26 ਵਾਰਡਾਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੌਰਾਨ 122 ਉਮੀਦਵਾਰ ਮੈਦਾਨ ਵਿਚ ਉਤਰੇ ਸਨ ਅਤ ਚੋਣ ਕਮਿਸ਼ਨ ਵਲੋਂ 445 ਪੋਲਿੰਗ ਬੂਥ ਬਣਾਏ ਗਏ ਸਨ। ਚੋਣ ਮੈਦਾਨ ਵਿਚ ਉਤਰੇ 122 ਉਮੀਦਵਾਰਾਂ ਵਿਚੋਂ ਭਾਰਤੀ ਜਨਤਾ ਪਾਰਟੀ ਦੇ 22, ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਦੇ 26 ਅਤੇ ਬਹੁਜਨ ਸਮਾਜ ਪਾਰਟੀ ਦੇ 19 ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਵਿਚੋਂ ਭਾਜਪਾ ਨੇ ਮੋਰਚਾ ਮਾਰ ਕੇ ਕਾਂਗਰਸ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ। ਜਿੱਤੇ ਗਏ ਉਮੀਦਵਾਰਾਂ ਦੀ ਸੂਚੀ ਇਸ ਤਰ੍ਹਾਂ ਹੈ-
ਵਾਰਡ ਨੰਬਰ-1, ਭਾਜਪਾ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਸਿੱਧੂ 324 ਵੋਟਾਂ ਨਾਲ ਜਿੱਤੇ
ਵਾਰਡ ਨੰਬਰ-17 ਤੋਂ ਭਾਜਪਾ ਦੀ ਆਸ਼ਾ ਜੈਸਵਾਲ  1700 ਵੋਟਾਂ ਹਾਸਲ ਕਰਕੇ ਜਿੱਤੀ।
ਵਾਰਡ ਨੰਬਰ-21 ਤੋਂ ਭਾਜਪਾ ਦੇ ਗੁਰਪ੍ਰੀਤ ਢਿੱਲੋਂ 262 ਵੋਟਾਂ ਨਾਲ ਜਿੱਤੇ।
ਵਾਰਡ ਨੰਬਰ-24 ਤੋਂ ਭਾਜਪਾ ਦੇ ਅਨਿਲ ਦੁਬੇ 5000 ਵੋਟਾਂ ਨਾਲ ਜਿੱਤੇ।
ਵਾਰਡ ਨੰਬਰ-10 ਤੋਂ ਅਕਾਲੀ-ਭਾਜਪਾ ਦੇ ਹਰਦੀਪ ਸਿੰਘ ਜਿੱਤੇ।
ਵਾਰਡ ਨੰਬਰ-13 ਤੋਂ ਭਾਜਪਾ ਦੀ ਹੀਰਾ ਨੇਗੀ ਨੇ ਜਿੱਤ ਦਰਜ ਕੀਤੀ।
ਵਾਰਡ ਨੰਬਰ-22 ਤੋਂ ਭਾਜਪਾ ਦੇ ਦੇਵੇਸ਼ ਮੋਦਗਿਲ ਨੇ 1975 ਵੋਟਾਂ ਨਾਲ ਜਿੱਤ ਦਰਜ ਕੀਤੀ।
ਵਾਰਡ ਨੰਬਰ-2 ਤੋਂ ਭਾਜਪਾ ਦੀ ਰਾਜਬਾਲਾ ਮਾਲਿਕ 2005 ਵੋਟਾਂ ਨਾਲ ਜਿੱਤੀ।