ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 26 ਲੱਖ ਦਾ ਸੋਨਾ ਫੜਿਆ

ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 26 ਲੱਖ ਦਾ ਸੋਨਾ ਫੜਿਆ

ਅੰਮ੍ਰਿਤਸਰ/ਬਿਊਰੋ ਨਿਊਜ਼ :

ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਤਕਰੀਬਨ 26 ਲੱਖ ਦੀ ਕੀਮਤ ਦਾ ਸੋਨਾ ਫੜਿਆ ਹੈ। ਇਹ ਸੋਨਾ ਦਿੱਲੀ ਤੋਂ ਆਏ ਇੱਕ ਯਾਤਰੀ ਤੋਂ ਬਰਾਮਦ ਹੋਇਆ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕ ਪੈਣ ‘ਤੇ ਯਾਤਰੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 829.550 ਗ੍ਰਾਮ ਸੋਨਾ ਬਰਾਮਦ ਹੋਇਆ। ਇਸ ਦੀ ਕੀਮਤ 26,13,000 ਰੁਪਏ ਬਣਦੀ ਹੈ।

ਯਾਦ ਰਹੇ ਕੁਝ ਦਿਨ ਪਹਿਲਾਂ ਕਸਟਮ ਵਿਭਾਗ ਨੇ ਤਰੀਬਨ 38 ਲੱਖ ਰੁਪਏ ਦਾ 1214 ਗਰਾਮ ਸੋਨਾ ਬਰਾਮਦ ਕੀਤਾ ਸੀ। ਕਸਟਮ ਵਿਭਾਗ ਨੇ ਇਹ ਸੋਨਾ ਦੋ ਵੱਖ-ਵੱਖ ਬੰਦਿਆਂ ਤੋਂ ਬਰਾਮਦ ਕੀਤਾ ਸੀ। ਇੱਕ ਘਟਨਾ ਵਿੱਚ ਦੁਬਈ ਤੋਂ ਆਏ ਯਾਤਰੀ ਕੋਲੋਂ 299.5 ਗਰਾਮ ਸੋਨਾ ਬਰਾਮਦ ਹੋਇਆ। ਇਹ ਯਾਤਰੂ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਰਾਹੀਂ ਦੁਬਈ ਤੋਂ ਇੱਥੇ ਆਇਆ ਸੀ। ਜਾਂਚ ਕਰਨ ’ਤੇ ਉਸ ਕੋਲੋਂ ਕੜੇ ਦੀ ਸ਼ਕਲ ਵਿੱਚ ਇਹ ਸੋਨਾ ਬਰਾਮਦ ਹੋਇਆ ਜੋ ਉਸ ਨੇ ਬਾਂਹ ਵਿੱਚ ਪਾਇਆ ਹੋਇਆ ਸੀ ਤੇ ਇਸ ਉਪਰ ਰੋਡੀਅਮ ਰਸਾਇਣ ਦਾ ਲੇਪ ਸੀ ਤਾਂ ਜੋ ਇਸ ਨੂੰ ਲੁਕਾਇਆ ਜਾ ਸਕੇ।

ਦੂਜੀ ਘਟਨਾ ਵਿਚ ਦਿੱਲੀ ਤੋਂ ਆਏ ਯਾਤਰੀ ਕੋਲੋਂ ਸੋਨੇ ਦੇ 12 ਬਿਸਕੁੱਟ ਮਿਲੇ ਸੀ ਜਿਨ੍ਹਾਂ ਦਾ ਵਜ਼ਨ 914.40 ਗਰਾਮ ਸੀ। ਬਿਸਕੁਟਾਂ ਦੀ ਕੀਮਤ ਤਕਰੀਬਨ 28.73 ਲੱਖ ਰੁਪਏ ਸੀ। ਇਹ ਸੋਨਾ ਯਾਤਰੂ ਨੇ ਆਪਣੀਆਂ ਜੁਰਾਬਾਂ ਵਿੱਚ ਲੁਕਾਇਆ ਹੋਇਆ ਸੀ।