‘ਸ਼ਹੀਦ’ ਫਿਲਮ 25 ਮਾਰਚ ਨੂੰ ਰਿਲੀਜ਼ ਹੋਵੇਗੀ

‘ਸ਼ਹੀਦ’ ਫਿਲਮ 25 ਮਾਰਚ ਨੂੰ ਰਿਲੀਜ਼ ਹੋਵੇਗੀ

ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ:
ਸਿੱਖ ਫਲਸਫੇ ਵਿਚ ਸ਼ਹਾਦਤ ਦੇ ਸੰਕਲਪ ਅਤੇ ਸਤ੍ਹਰਾਵੀਂ ਸਦੀ ਵਿਚ ਗੁਰੂ ਕੇ ਸਿੱਖਾਂ ਵੱਲੋਂ ਜ਼ਬਰ ਜੁਵਿਰੁੱਧ ਦਿੱਤੀਆਂ ਅਣਗਿਣਤ ਸ਼ਹੀਦੀਆਂ ਦੀ ਲਹੂ ਵੀਟਵੀਂ ਗਾਥਾ ਨੂੰ ਰੂਪਮਾਨ ਕਰਨ ਵਾਲੀ ਡਾਕੂਮੈਂਟਰੀ ਫਿਲਮ ‘ਸ਼ਹੀਦ’ 25 ਮਾਰਚ ਨੂੰ ਅਮਰੀਕਾ ਵਿਚ ਪਹਿਲੀ ਵਾਰ ਦਿਖਾਈ ਜਾਵੇਗੀ। ਫਿਲਮ ਦੇ ਪਟ ਕਥਾ ਲੇਖਕ ਅਤੇ ਡਾਇਰੈਕਟਰ ਜਗਜੀਤ ਸਿੰਘ ਸਮੁੰਦਰੀ ਨੇ ਦਸਿਆ ਕਿ ਉਨ੍ਹਾਂ ਦੀ ਦੋ ਸਾਲਾਂ ਦੀ ਘਾਲਣਾ ਨਾਲ ਤਿਆਰ ਹੋਈ ਇਹ ਅਨੂਠੀ ਫਿਲਮ ਵਿਸ਼ੇਸ਼ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਮਾਣ ਮੱਤੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਹਿੱਤ ਬਣਾਈ ਗਈ ਹੈ। ਖਾਸ ਕਰਕੇ ਪ੍ਰਵਾਸੀ ਨੌਜਵਾਨ ਪੀੜ੍ਹੀ ਦੀ ਸਹੂਲਤ ਲਈ ਇਹ ਫਿਲਮ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵਿਚ ਵੀ ‘ਡੱਬ’ ਕੀਤੀ ਗਈ ਹੈ।
ਵਰਨਣਯੋਗ ਹੈ ਸ੍ਰੀ ਸਮੁੰਦਰੀ 80 ਮਿੰਟ ਦੀ ਇਹ ਫਿਲਮ ਬਣਾਉਣ ਤੋਂ ਪਹਿਲਾਂ ਉਹ ‘ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਫਿਲਮ ਬਣਾ ਚੁੱਕੇ ਹਨ, ਜਿਸ ਨੂੰ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਭਰਪੂਰ ਸ਼ਲਾਘਾ ਮਿਲੀ। ਸਿੱਖ ਧਰਮ ਨੂੰ ਸਮਰਪਿਤ ਆਪਣੇ ਕੈਰੀਅਰ ਬਾਰੇ ਗੱਲ ਕਰਦਿਆਂ ਸ੍ਰੀ ਸਮੁੰਦਰੀ ਨੇ ਦਸਿਆ ਕਿ ਨਿਊਯਾਰਕ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਦਿਖਾਈ ਗਈ ਪ੍ਰਸਿੱਧ ਫਿਲਮ ‘ਰਾਈਜ਼ ਆਫ਼ ਦਾ ਖਾਲਸਾ’ ਲਈ ਉਨ੍ਹਾਂ ਨੂੰ ‘ਬੈਸਟ ਡਾਇਰੈਕਟਰਟ ਐਵਾਰਡ’ ਮਿਲਿਆ ਸੀ।
ਸ੍ਰੀ ਜਗਮੀਤ ਸਿੰਘ ਖੁਦ ਆਪਣੀ ਟੀਮ ਲੈ ਕੇ ਅਮਰੀਕਾ ਪਹੁੰਚ ਰਹੇ ਹਨ ਅਤੇ ਸ਼ਹੀਦ ਫਿਲਮ ਦਾ ਪਹਿਲਾ ਸ਼ੋਅ 25 ਮਾਰਚ ਸ਼ਨੀਵਾਰ ਸ਼ਾਮ 6:00 ਵਜੇ ਟਰਲਕ ਸਿਟੀ ਹੋਵੇਗਾ ਅਤੇ ਫਿਰ 26 ਮਾਰਚ ਐਤਵਾਰ ਬਾਅਦ ਦੁਪਹਿਰ 12:15 ਗੁਰਦੁਆਰਾ ਦਸਮੇਸ਼ ਦਰਬਾਰ ਲੋਡ੍ਹਾਈ 29 ਮਾਰਚ ਬੁੱਧਵਾਰ ਸ਼ਾਮ 5:30 ਵਜੇ, ਐਲਸਬਰਾਂਟੇ ਅਤੇ 2 ਅਪ੍ਰੈਲ ਬਾਅਦ ਦੁਪਹਿਰ 12:30 ਵਜੇ ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿਖੇ ਸ਼ੋਅ ਹੋਣਗੇ। ਇਸ ਤੋਂ ਬਾਅਦ ਅਮਰੀਕਾ ਦੇ ਹੋਰ ਸਟੇਟਾਂ ਲੂਜੀਆਨਾ, ਫਲੋਰਿਡਾ, ਕਨੈਟੀਕਟ ਅਤੇ ਫੀਨਿਕਸ ਦਾ ਪ੍ਰੋਗਰਾਮ ਦਸਿਆ ਜਾਵੇਗਾ। ਕੈਨੇਡਾ ਦੇ ਗੁਰੂ ਘਰਾਂ ਵਿਚ ਵੀ ਇਹ ਫਿਲਮ ਦਿਖਾਈ ਜਾਵੇਗੀ। ਸ੍ਰੀ ਸਮੁੰਦਰੀ ਨਾਲ ਉਨ੍ਹਾਂ ਦੇ ਵਟਸ ਐਪ ਨੰਬਰ 99679-73004 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।