ਸਿੱਖ ਕਲਚਰਲ ਸੁਸਾਇਟੀ ਦੀ ਚੋਣ 23 ਅਕਤੂਬਰ ਨੂੰ

ਸਿੱਖ ਕਲਚਰਲ ਸੁਸਾਇਟੀ ਦੀ ਚੋਣ 23 ਅਕਤੂਬਰ ਨੂੰ

ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਏ ਹੀ ਹੋਣਗੇ ਮੁੱਖ ਉਮੀਦਵਾਰ
ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਵੱਡਾ ਗੁਰੂ ਘਰ ਜੋ ਸਿੱਖ-ਕਲਚਰਲ ਸੁਸਾਇਟੀ ਵਜੋਂ ਜਾਣਿਆ ਜਾਂਦਾ ਹੈ, ਦੀ ਚੋਣ ਦੀ ਮਿਆਦ ਤਿੰਨ ਮਹੀਨੇ ਤੋਂ ਖ਼ਤਮ ਹੋ ਗਈ ਸੀ ਜਿਸ ਦਾ ਕੋਰਟ ਵਿਚ ਕੇਸ ਚੱਲ ਰਿਹਾ ਸੀ ਅਤੇ ਮੌਜੂਦਾ ਪ੍ਰਧਾਨ ਗੁਰਦੇਵ ਸਿੰਘ ਕੰਗ ਦੀ ਪਾਰਟੀ ਨੇ ਕੋਰਟ ਵੱਲੋਂ ਸਟੇਅ ਲਿਆ ਹੋਇਆ ਸੀ ਜੋ ਇਸ ਹਫ਼ਤੇ ਕੋਰਟ ਨੇ ਸਟੇਅ ਨੂੰ ਡਿਸਚਾਰਜ ਕਰ ਕੇ ਚੋਣਾਂ ਦਾ ਐਲਾਨ ਕਰ ਦਿੱਤਾ ਜੋ 23 ਅਕਤੂਬਰ ਨੂੰ ਰਾਇਲ ਪੈਲੇਸ ਵਿਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈ ਸਕਣਗੀਆਂ। ਗੁਰੂ ਘਰ ਦੇ ਚੇਅਰਮੈਨ ਸ. ਮੋਹਣ ਸਿੰਘ ਖੱਟੜਾ ਅਤੇ ਚੋਣ ਕਮਿਸ਼ਨਰ ਮਨਜਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ 14 ਅਕਤੂਬਰ ਨੂੰ ਨਾਮਜ਼ਦਗੀਆਂ 12 ਵਜੇ ਤੋਂ 10 ਵਜੇ ਤੱਕ ਹੋਣਗੀਆਂ ਅਤੇ 16 ਤਰੀਕ 12 ਵਜੇ ਤੋਂ ਰਾਤ 10 ਵਜੇ ਤੱਕ ਡਰਾਪ ਕਰਨ ਦਾ ਸਮਾਂ ਹੋਵੇਗਾ। ਭੁਪਿੰਦਰ ਸਿੰਘ ਬੋਪਾਰਾਏ ਜੋ ਇਸ ਗੁਰੂ ਘਰ ਦੇ ਦੋ ਵਾਰ ਪ੍ਰਧਾਨ ਰਹਿ ਚੁੱਕੇ ਹਨ, ਹੀ ਮੇਨ ਉਮੀਦਵਾਰ ਹਨ ਜਿਸ ਨੂੰ ਹਰਬੰਸ ਸਿੰਘ ਢਿੱਲੋਂ, ਟਹਿਲ ਸਿੰਘ ਸਾਬਕਾ ਪ੍ਰਧਾਨ ਅਤੇ ਕਾਫ਼ੀ ਹੋਰ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੈ ਜਿਨ੍ਹਾਂ ਨੇ ਗੁਰੂ ਘਰ ਦੀ ਬਹੁਤ ਵੱਡੀ ਬਿਲਡਿੰਗ ਦੀ ਸਥਾਪਨਾ ਕੀਤੀ ਸੀ ਤੇ ਬੇਦਾਗ਼ ਉਮੀਦਵਾਰ ਹਨ। ਰਿਚਮੰਡ ਹਿੱਲ ਏਰੀਆ ਜਿਥੇ ਇਹ ਗੁਰੂ ਘਰ ਸਥਿਤ ਹੈ ਲੁਬਾਣਾ ਬਰਾਦਰੀ ਦੀ ਬਹੁਤ ਵੋਟ ਹੈ ਜੋ ਸਾਰੀ ਦੀ ਸਾਰੀ ਬੋਪਾਰਾਏ ਦੇ ਹੱਕ ਵਿਚ ਭੁਗਤੇਗੀ। ਮੋਹਣ ਸਿੰਘ ਖੱਟੜਾ ਚੇਅਰਮੈਨ ਵੱਲੋਂ ਹੱਥ ਜੋੜ ਕੇ ਅਪੀਲ ਹੈ ਸਾਰੇ ਭੈਣ-ਭਰਾ ਆਪਣੀ ਵੋਟ ਦਾ ਇਸਤੇਮਾਲ ਕਰਨ ਨਿਊਯਾਰਕ ਪੁਲਿਸ ਵੱਲੋਂ ਬਹੁਤ ਕਰੜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਕਿਸਮ ਦਾ ਵਿਘਨ ਨਾ ਪੈ ਸਕੇ।