ਭਾਰਤ ਦੇ ਕੌਮਾਂਤਰੀ ਫ਼ਿਲਮ ਮੇਲੇ ਵਿਚ ਹੋਵੇਗੀ 212 ਫਿਲਮਾਂ ਦੀ ਐਂਟਰੀ

ਭਾਰਤ ਦੇ ਕੌਮਾਂਤਰੀ ਫ਼ਿਲਮ ਮੇਲੇ ਵਿਚ ਹੋਵੇਗੀ 212 ਫਿਲਮਾਂ ਦੀ ਐਂਟਰੀ

ਗੋਆ/ਬਿਊਰੋ ਨਿਊਜ਼ :
ਭਾਰਤ ਦੇ ਸਮੁੰਦਰੀ ਕਿਨਾਰੇ ਉਤੇ ਪੈਂਦੇ ਸੈਲਾਨੀ ਕੇਂਦਰ ਗੋਆ ਰਾਜ ਵਿਚ 20 ਤੋਂ 28 ਨਵੰਬਰ ਤਕ ਹੋ ਰਹੇ ਕੌਮਾਂਤਰੀ ਫਿਲਮ ਮੇਲੇ ਦੀਆਂ ਤਿਆਰੀਆਂ ਲਗਭੱਗ ਮੁਕੰਮਲ ਹੋ ਗਈਆਂ ਹਨ। ਇਸ ਦੌਰਾਨ 68 ਤੋਂ ਵੱਧ ਮੁਲਕਾਂ ਦੀਆਂ 212 ਫ਼ਿਲਮਾਂ ਵਿਖਾਈਆਂ ਜਾਣਗੀਆਂ। ਇਸ ਸਾਲ ਦੇ ਭਾਰਤੀ ਕੌਮਾਂਤਰੀ ਫ਼ਿਲਮ ਮੇਲੇ ਦੇ ”ਫੋਕਸ ਕੰਟਰੀ ਸੈਕਸ਼ਨ” ‘ਚ ਸਾਰਾ ਧਿਆਨ ਇਜ਼ਰਾਈਲ ਵੱਲ ਰਹੇਗਾ। ਇਸ ਦੌਰਾਨ ਇਜ਼ਰਾਈਲ ਦੇ ਕੌਂਸਲੇਟ ਜਨਰਲ ਦੇ ਸਹਿਯੋਗ ਨਾਲ ਮੁੰਬਈ ‘ਚ ਦਸ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਕੰਟਰੀ ਆਫ਼ ਫੋਕਸ ਸੈਕਸ਼ਨ ਦੀ ਸ਼ੁਰੂਆਤ ਅਵੀ ਨੈਸ਼ਰ ਦੀ ਫ਼ਿਲਮ ‘ਦਿ ਅਦਰ ਸਟੋਰੀ’ ਨਾਲ ਹੋਵੇਗੀ। ਕੌਮਾਂਤਰੀ ਮੁਕਾਬਲਾ ਸੈਕਸ਼ਨ ਵਿਚ 15 ਫਿਲਮਾਂ ਵਿਖਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਤਿੰਨ ਭਾਰਤੀ ਹੋਣਗੀਆਂ। ਇਸ ਸੈਕਸ਼ਨ ਵਿਚ ਉਨ੍ਹਾਂ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦਾ 22 ਮੁਲਕਾਂ ਨੇ ਖੁਦ ਜਾਂ ਫ਼ਿਰ ਸਹਿ ਨਿਰਮਾਣ ਕੀਤਾ ਹੈ। ਮੇਲੇ ਦੇ ਕੈਲੇਡੀਓਸਕੋਪ ਸੈਕਸ਼ਨ ਵਿਚ 20 ਕੌਮਾਂਤਰੀ ਫ਼ਿਲਮਾਂ ਵਿਖਾਈਆਂ ਜਾਣਗੀਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਵੱਖ-ਵੱਖ ਫ਼ਿਲਮ ਮੇਲਿਆਂ ‘ਚ ਕਈ ਐਵਾਰਡ ਜਿੱਤ ਚੁੱਕੀਆਂ ਹਨ।