‘ਅਕਾਲ ਚੈਨਲ’ ਨੂੰ ‘ਦੀ ਸਿੱਖ ਐਵਾਰਡ 2016’ ਨਾਲ ਨਿਵਾਜਿਆ

‘ਅਕਾਲ ਚੈਨਲ’ ਨੂੰ ‘ਦੀ ਸਿੱਖ ਐਵਾਰਡ 2016’ ਨਾਲ ਨਿਵਾਜਿਆ

ਲੈਸਟਰ/ਬਿਊਰੋ ਨਿਊਜ਼ :
ਇੰਗਲੈਂਡ ਵਿਚ ਪਿਛਲੇ ਕੁਝ ਸਾਲਾਂ ਤੋਂ ਸ਼ੁਰੂ ਹੋਏ ਅਤੇ 106 ਮੁਲਕਾਂ ਵਿਚ ਚੱਲ ਰਹੇ ਪੰਜਾਬੀ ਚੈਨਲ ‘ਅਕਾਲ ਚੈਨਲ’ ਸਕਾਈ 843 ਵੱਲੋਂ ਥੋੜ੍ਹੇ ਹੀ ਸਮੇਂ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਕਾਰਜਾਂ ਬਦਲੇ ਲੰਡਨ ਦੇ ਹੋਟਲ ਪਾਰਕ ਪਲਾਜ਼ਾ ਵਿਚ ਐਵਾਰਡ ਸਮਾਰੋਹ ਮੌਕੇ ‘ਅਕਾਲ ਚੈਨਲ’ ਦੇ ਐਮ. ਡੀ. ਅਮਰੀਕ ਸਿੰਘ ਕੂਨਰ ਨੂੰ ‘ਦੀ ਸਿੱਖ ਐਵਾਰਡ 2016’ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ‘ਅਕਾਲ ਚੈਨਲ’ ਵੱਲੋਂ ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਹੋਰ ਸੂਬਿਆਂ ਵਿਚ ਗ਼ਰੀਬ ਅਤੇ ਬੇਸਹਾਰਾ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਕਾਰਜ ਕੀਤੇ ਜਾ ਰਹੇ ਹਨ। ‘ਅਕਾਲ ਚੈਨਲ’ ਨੂੰ ਇਹ ਐਵਾਰਡ ਮਿਲਣ ‘ਤੇ ਜਗਜੀਤ ਸਿੰਘ ਚੈਨਲ ਕੰਟਰੋਲਰ, ਰਵੀ ਹਰਸ਼, ਸਵਿੰਦਰ ਸਿੰਘ ਰੰਧਾਵਾ ਗਦਰਜਾਦਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ‘ਅਕਾਲ ਚੈਨਲ’ ਦੇ ਐਮ. ਡੀ. ਅਮਰੀਕ ਸਿੰਘ ਕੂਨਰ ਨੂੰ ਇਹ ਐਵਾਰਡ ਮਿਲਣ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਧਾਈ ਦਿੱਤੀ ਅਤੇ ‘ਅਕਾਲ ਚੈਨਲ’ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਰੀਕ ਸਿੰਘ ਕੂਨਰ ਨੇ ‘ਅਕਾਲ ਚੈਨਲ’ ਦੀਆਂ ਸਮੂਹ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਅਕਾਲ ਚੈਨਲ’ ਇਸੇ ਤਰ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਦਾ ਰਹੇਗਾ।