ਹਾਰਵੇ ਕਾਰਨ ਟੈਕਸਸ ਕੈਮੀਕਲ ਪਲਾਂਟ ‘ਚ 2 ਧਮਾਕੇ

ਹਾਰਵੇ ਕਾਰਨ ਟੈਕਸਸ ਕੈਮੀਕਲ ਪਲਾਂਟ ‘ਚ 2 ਧਮਾਕੇ
ਕੈਪਸ਼ਨ-ਹਿਊਸਟਨ ਵਿੱਚ ਹੜ੍ਹ ਦੇ ਪਾਣੀ ਵਿੱਚ ਡੁੱਬੇ ਵਾਹਨ।

ਹਿਊਸਟਨ/ਬਿਊਰੋ ਨਿਊਜ਼ :
ਟੈਕਸਸ ਦੇ ਕਰੋਸਬੀ ਕਸਬੇ ਵਿਚ ਹੜ੍ਹ ਮਾਰੇ ਕੈਮੀਕਲ ਪਲਾਂਟ ਵਿਚ ਦੋ ਧਮਾਕੇ ਸੁਣੇ ਗਏ। ਪਲਾਂਟ ਦੇ ਪ੍ਰਬੰਧਕਾਂ ਅਰਕੇਮਾ ਇਨਕਾਰਪੋਰੇਸ਼ਨ ਨੇ ਇਸ ਦੀ ਤਸਦੀਕ ਕੀਤੀ ਹੈ। ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹੈਰਿਸ ਕਾਊਂਟੀ ਐਮਰਜੈਂਸੀ ਅਪਰੇਸ਼ਨ ਸੈਂਟਰ ਨੇ ਤੜਕੇ 2 ਵਜੇ ਦੋ ਧਮਾਕੇ      ਹੋਣ ਦੀ ਜਾਣਕਾਰੀ ਦਿੱਤੀ ਜਿਸ ਮਗਰੋਂ ਪਲਾਂਟ ਵਿਚੋਂ ਧੂੰਆਂ ਉਠਦਾ ਦਿਖਾਈ ਦਿੱਤਾ।
ਅਧਿਕਾਰੀਆਂ ਨੇ ਇਹਤਿਆਤ ਵਜੋਂ 3 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਇਲਾਕੇ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਪਰੇਟਰਾਂ ਦਾ ਕਹਿਣਾ ਹੈ ਕਿ ਹਾਰਵੇ ਤੂਫ਼ਾਨ ਕਾਰਨ ਪੈ ਰਹੇ ਮੋਹਲੇਧਾਰ ਮੀਂਹ ਨਾਲ ਪਲਾਂਟ ਵਿਚ ਹੋਰ ਧਮਾਕੇ ਹੋਣ ਦਾ ਖ਼ਤਰਾ ਹੈ। ਆਰਗੇਨਿਕ ਪਰਆਕਸਾਈਡ ਜਲਨਸ਼ੀਲ ਪਦਾਰਥ ਹੈ ਅਤੇ ਕੰਪਨੀ ਨੂੰ ਅੰਦੇਸ਼ਾ ਹੈ ਕਿ ਉਥੇ ਹੋਰ ਧਮਾਕੇ ਹੋ ਸਕਦੇ ਹਨ।