ਪੰਜਾਬੀ ਫਿਲਮ ”ਦਾਸਤਾਨ-ਏ-ਮੀਰੀ ਪੀਰੀ” 2 ਨਵੰਬਰ ਨੂੰ ਹੋਵੇਗੀ ਰਿਲੀਜ਼

ਪੰਜਾਬੀ ਫਿਲਮ ”ਦਾਸਤਾਨ-ਏ-ਮੀਰੀ ਪੀਰੀ” 2 ਨਵੰਬਰ ਨੂੰ ਹੋਵੇਗੀ ਰਿਲੀਜ਼

ਜਲੰਧਰ/ਬਿਊਰੋ ਨਿਊਜ਼ :
ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬੀਧੀ ਚੰਦ ਜੀ ਦੀ ਜ਼ਿੰਦਗੀ ‘ਤੇ ਆਧਾਰਿਤ ਪੰਜਾਬੀ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ 2 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ‘ਚ ਮੀਰੀ ਪੀਰੀ ਦੇ ਇਤਿਹਾਸ ਅਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੇ ਬੀਧੀ ਚੰਦ ਜੀ ਦੀ ਜ਼ਿੰਦਗੀ ਨਾਲ ਜੁੜੇ ਤੱਥ ਦਿਖਾਏ ਗਏ ਹਨ।
ਇਸ ਫਿਲਮ ਨੂੰ ਬਣਾਉਣ ‘ਚ 3 ਸਾਲ ਦਾ ਲੰਮਾ ਸਮਾਂ ਲੱਗਾ ਹੈ। ਅਜਿਹਾ ਇਸ ਲਈ ਹੋਇਆ ਤਾਂ ਕਿ ਫਿਲਮ ‘ਚ ਇਤਿਹਾਸਕ ਤੱਥ ਬਿਲਕੁਲ ਸਹੀ ਰਹਿਣ ਤੇ ਠੀਕ ਢੰਗ ਨਾਲ ਦਿਖਾਏ ਜਾਣ।
ਹਾਲ ਹੀ ‘ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਸਿੱਖ ਇਤਿਹਾਸ ‘ਤੇ ਉਂਝ ਕਾਫੀ ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ ਪਰ ਜਿਹੜੀਆਂ ਫਿਲਮਾਂ ਦੀ ਖਾਸ ਚਰਚਾ ਰਹੀ ਸੀ, ਉਨ੍ਹਾਂ ਵਿਚ ”ਦ ਬਲੈਕ ਪ੍ਰਿੰਸ” ਅਤੇ  ”ਚਾਰ ਸਾਹਿਬਜ਼ਾਦੇ” ਹਨ। ਹੁਣ ਆ ਰਹੀ ‘ਦਾਸਤਾਨ-ਏ-ਮੀਰੀ ਪੀਰੀ’ ਇਕ 3ਡੀ ਐਨੀਮੇਸ਼ਨ ਫਿਲਮ ਹੈ। ਇਸ ਨੂੰ ਮੇਜਰ ਸਿੰਘ, ਗੁਰਮੀਤ ਸਿੰਘ ਤੇ ਦਿਲਦਾਰ ਸਿੰਘ ਨੇ ਪ੍ਰੋਡਿਊਸ ਕੀਤਾ ਹੈ ਅਤੇ ਵਿਨੋਦ ਲਾਂਜੇਵਰ ਤੇ ਗੁਰਜੋਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਛਟਮਪੀਰ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।