ਸਿੱਖ ਕੌਂਸਲ ਆਫ ਕੈਲੀਫੋਰਨੀਆ ਵਲੋਂ 12500 ਡਾਲਰ ਦੀ ਸਹਾਇਤਾ

ਸਿੱਖ ਕੌਂਸਲ ਆਫ ਕੈਲੀਫੋਰਨੀਆ ਵਲੋਂ 12500 ਡਾਲਰ ਦੀ ਸਹਾਇਤਾ

ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਸਿੱਖ ਕੌਂਸਲ ਆਫ ਕੈਲੀਫੋਰਨੀਆ ਵਲੋਂ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਵਿੱਚ ਪੰਜਾਬੀ ਭਾਈਚਾਰੇ ਦੇ ਕੁਝ ਨੁਮਾਇੰਦਿਆ ਤੋਂ ਇਲਾਵਾ ਅਮੈਰੀਕਨ ਰੈੱਡ ਕਰਾਸ ਦੇ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ। ਇਸ ਦਾ ਮਕਸਦ ਬੀਤੇ ਸਮੇਂ ਦੌਰਾਨ ਅਮਰੀਕਾ ਵਿਚ ਭੁਚਾਲ, ਪਾਣੀ ਦੀ ਮਾਰ ਅਤੇ ਅੱਗ ਕਾਰਨ ਮੱਚੀ ਕੁਦਰਤੀ ਤਬਾਹੀ ਦੇ ਪੀੜਤਾ ਦੀ ਮਦਦ ਕਰਨਾ ਸੀ। ਇਸ ਸਮੇਂ ‘ਸਿੱਖ ਕੌਂਸਲ ਆਫ ਕੈਲੀਫੋਰਨੀਆ’ ਵੱਲੋਂ ਅਮਰੀਕਨ ਸਮਾਜ ਭਲਾਈ, ਲੋੜਵੰਦਾਂ ਦੀ ਮਦਦ ਅਤੇ ਸਿੱਖ ਪਹਿਚਾਣ ਲਈ ਸੇਵਾਵਾਂ ਨਿਭਾ ਰਹੀ ਸੰਸਥਾ ‘ਯੂਨਾਈਟਿਡ ਸਿੱਖ’ ਨੂੰ ਦਸ ਹਜ਼ਾਰ ਡਾਲਰ (10000)  ਡਾਲਰ ਦਾ ਚੈੱਕ ਅਤੇ ‘ਅਮੈਰੀਕਨ ਰੈੱਡ ਕਰਾਸ’ ਨੂੰ ਪੰਚੀ ਸੌ ਡਾਲਰ ਦਾ ਚੈੱਕ (2500) ਦਾਨ ਵਜੋਂ ਦਿੱਤੇ ਗਏ। ਇਹ ਕੁਲ ਮਿਲਾ ਕੇ 12500 ਡਾਲਰ  ਦੀ ਸਮੁੱਚੀ ਸਹਾਇਤਾ ਕੀਤੀ ਗਈ। ਇਸ ਸਮਾਗਮ ਦੌਰਾਨ ਸਿੱਖ ਕੌਂਸਲ ਦੇ ਮੈਂਬਰ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸੁਖਦੇਵ ਸਿੰਘ ਚੀਮਾ, ਅਮਰੀਕ ਸਿੰਘ ਵਿਰਕ, ਗੁਰਦੇਵ ਸਿੰਘ ਮੁਹਾਰ, ਮੋਹਨ ਸਿੰਘ ਬਦੇਸਾ, ਇਕਬਾਲ ਸਿੰਘ ਗਰੇਵਾਲ, ਹਰਦੇਵ ਸਿੰਘ ਗਿੱਲ, ਗੁਰਬਚਨ ਸਿੰਘ, ਰਾਜਵਿੰਦਰ ਸਿੰਘ ਬਰਾੜ, ਅੰਮ੍ਰਿਤਪਾਲ ਸਿੰਘ ਬਦੇਸਾ ਅਤੇ ਅਮੈਰੀਕਨ ਰੈੱਡ ਕਰਾਸ ਦੇ ਮੁੱਖ ਅਧਿਕਾਰੀ ਮਿਸਟਰ ਰੌਬ ਸਕੂਮਨ ਅਤੇ ਮਿਸਟਰ ਬੈਰੀ ਹਾਜ਼ਰ ਸਨ।