ਮਾਪਿਆਂ ਤੋਂ ਜੁਦਾ ਹੋਏ ਪਰਵਾਸੀ ਬੱਚਿਆਂ ਦੀ ਮਦਦ ਲਈ ਦਿਤੇ 1 ਲੱਖ ਡਾਲਰ ਦਾਨ

ਮਾਪਿਆਂ ਤੋਂ ਜੁਦਾ ਹੋਏ ਪਰਵਾਸੀ ਬੱਚਿਆਂ ਦੀ ਮਦਦ ਲਈ ਦਿਤੇ 1 ਲੱਖ ਡਾਲਰ ਦਾਨ

ਲਾਸ ਏਂਜਲਸ/ਬਿਊਰੋ ਨਿਊਜ਼ :

ਅਮਰੀਕਾ ਦੇ ਹਾਲੀਵੁੱਡ ਦੇ ਮਸ਼ਹੂਰ ਦੰਪਤੀ ਜੌਰਜ ਤੇ ਅਮਾਲ ਕਲੂਨੀ ਨੇ ਅਮਰੀਕਾ-ਮੈਕਸਿਕੋ ਸਰਹੱਦ ’ਤੇ ਪਰਿਵਾਰਾਂ ਨਾਲੋਂ ਜੁਦਾ ਹੋਏ ਪਰਵਾਸੀ ਬੱਚਿਆਂ ਦੀ ਮਦਦ ਲਈ 1 ਲੱਖ ਡਾਲਰ ਦਾਨ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਅਪਣਾਈ ਪਰਵਾਸ ਨੀਤੀ ਤਹਿਤ ਅਧਿਕਾਰੀਆਂ ਵੱਲੋਂ ਸਰਹੱਦ ਪਾਰ ਤੋਂ ਆਏ ਪਰਵਾਸੀਆਂ ਨਾਲੋਂ ਉਨ੍ਹਾਂ ਦੇ ਬੱਚੇ ਵੱਖ ਕਰ ਦਿੱਤੇ ਜਾਂਦੇ ਹਨ। ਇਸ ਤੋਂ ਵਿਸ਼ਵ ਭਰ ਵਿੱਚ ਰੋਹ ਪੈਦਾ ਹੋਣ ਕਾਰਨ ਭਾਵੇਂ ਅਮਰੀਕਾ ਨੇ ਹੁਣ ਇਸ ਨੀਤੀ ਨੂੰ ਸੋਧਣ ਦਾ ਫੈਸਲਾ ਕਰ ਲਿਆ ਹੈ।।
ਹੌਲੀਵੁਡ ਦੇ ਇਸ ਪ੍ਰਭਾਵਸ਼ਾਲੀ ਜੋੜੇ ਨੇ ਪੀਪਲ ਮੈਗਜ਼ੀਨ ਨੂੰ ਦਿੱਤੇ ਇਕ ਬਿਆਨ ਵਿੱਚ ਦੱਸਿਆ ਕਿ ਦਿ ਕਲੂਨੀ ਫਾਉੂਂਡੇਸ਼ਨ ਵੱਲੋਂ ਯੰਗ ਸੈਂਟਰ ਫਾਰ ਇਮੀਗ੍ਰਾਂਟ ਚਿਲਡਰਨ’ਜ਼ ਰਾਈਟਸ ਲਈ 1 ਲੱਖ ਡਾਲਰ ਦਾਨ ਦਿੱਤਾ ਜਾ ਰਿਹਾ ਹੈ।