ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੀ ਪੀ.ਟੀ. ਓ. ਚੋਣ ਹੋਈ

ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੀ ਪੀ.ਟੀ. ਓ. ਚੋਣ ਹੋਈ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ:
ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੀ ਪੀ ਟੀ ਓ ਦੀ ਹੋਈ ਚੋਣ ‘ਚ ਬਿਮਲਦੀਪ ਗੌਸਲ ਪ੍ਰਧਾਨ, ਪੂਨਮ ਧਾਲੀਵਾਲ ਵਾਈਸ ਪ੍ਰਧਾਨ, ਟੇਲਰ ਬਲੌਸ ਸਕੱਤਰ, ਤੇ ਬਲਜੀਤ ਬੈਂਸ ਖਜ਼ਾਨਚੀ ਦੇ ਆਹੁਦਿਆਂ ਲਈ ਚੁਣੇ ਗਏ। ਦਲਜੀਤ ਘੁੰਮਣ, ਸਾਬਕਾ ਪ੍ਰਧਾਨ, ਪਰਮਿੰਦਰ ਢਾਡਲੀ, ਨਵਨੀਤ ਸਿੰਘ ਤੇ ਰਾਜਵੰਤ ਜੰਡਾ ਕਮੇਟੀ ਲੀਡਰਜ਼ ਦੇ ਤੌਰ ਸੇਵਾ ਨਿਭਾਉਣਗੇ। ਵਰਨਣਯੋਗ ਹੈ ਕਿ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਕੈਲੀਫੋਰਨੀਆ ਦਾ ਅਜਿਹਾ ਪਹਿਲਾ ਚਾਰਟਰ ਸਕੂਲ ਹੈ ਜੋ ਸਿੱਖ ਭਾਈਚਾਰੇ ਵਲੋਂ ਚਲਾਇਆ ਜਾਂਦਾ ਹੈ ਅਤੇ ਇਸਦੀ ਪੀ.ਟੀ.ਓ. ਸਕੂਲ ਦੇ ਵਾਤਾਵਰਣ ਨੂੰ ਗਤੀਸ਼ੀਲ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ।
ਇਸ ਦੌਰਾਨ ਅਧਿਆਪਕਾਂ ਵਿੱਚੋਂ ਸੰਦੀਪ ਕੰਗ, ਕਿੰਡਰਗਾਰਟਨ ਤੇ ਕੇਟਲਿਨ ਸੈਂਡਰਜ਼, ਸੈਂਕਡ ਗਰੇਡ ਨੇ ਆਪਣੀ ਹਾਜ਼ਰੀ ਲਵਾਈ। ਇਹਨਾਂ ਅਧਿਆਪਕਾਂ ਦੇ ਬੱਚੇ ਵੀ ਇਸੇ ਸਕੂਲ ਵਿੱਚ ਪੜ੍ਹਦੇ ਹਨ।
ਪ੍ਰਿੰਸੀਪਲ ਡਾ: ਅਮਰੀਕ ਸਿੰਘ ਨੇ ਪੀਟੀਓ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਕੂਲ ਨੂੰ ਮਿਆਰੀ ਬਣਾਉਣ ਲਈ ਮਾਪਿਆਂ ਦੇ ਸਹਿਯੋਗ ਦੀ ਸਖ਼ਤ ਜ਼ਰੂਰਤ ਹੈ। ਪੀਟੀਓ ਪ੍ਰਧਾਨ ਮਿਸਟਰ ਗੌਸਲ ਨੇ ਕਿਹਾ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਸਟੇਟ ਇਮਤਿਹਾਨਾਂ ਵਿੱਚ ਅੱਛੇ ਨਤੀਜੇ ਆਏ ਹਨ।
ਜ਼ਿਕਰਯੋਗ ਹੈ ਕਿ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਵਿੱਚ ਇੰਗਲਿਸ਼, ਮੈਥ, ਸਾਇੰਸ, ਸੋਸ਼ਲ ਸਟਡੀ, ਸ਼ਰੀਰਕ ਸਿਖਿਆ ਦੇ ਨਾਲ਼ ਨਾਲ਼ ਪੰਜਾਬੀ ਨੂੰ ਵੀ ਇੱਕ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ।
ਇਸ ਸਾਲ ਦੀ ਚੋਣ ਵਿੱਚ, ਇਸ ਵਾਰੀ ਮਾਪਿਆਂ ਨੇ ਵੱਧ ਦਿਲਚਸਪੀ ਦਿਖਾਈ ਤੇ ਪ੍ਰਣ ਕੀਤਾ ਕਿ ਸਕੂਲ ਦੀ ਬਿਹਤਰੀ ਲਈ ਉਹ ਵੱਧ ਤੋਂ ਵੱਧ ਫ਼ੰਡ ਇਕੱਠੇ ਕਰਨਗੇ ਤੇ ਬੱਚਿਆਂ ਲਈ ਰੌਚਕ ਪ੍ਰੋਗਰਾਮ ਲੈਕੇ ਆਉਣਗੇ।