ਅਮੂਲ ਥਾਪਰ ਯੂ.ਐਸ. ਕੋਰਟ ਆਫ਼ ਅਪੀਲਜ਼ ਦੇ ਜੱਜ ਬਣੇ

ਅਮੂਲ ਥਾਪਰ ਯੂ.ਐਸ. ਕੋਰਟ ਆਫ਼ ਅਪੀਲਜ਼ ਦੇ ਜੱਜ ਬਣੇ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ-ਅਮਰੀਕੀ ਕਾਨੂੰਨੀ ਸੂਝਵਾਨ ਅਮੂਲ ਥਾਪਰ ਨੂੰ ਯੂ.ਐਸ. ਕੋਰਟ ਆਫ਼ ਅਪੀਲਜ਼ ਦੇ ਛੇਵੇਂ ਸਰਕਿਟ ਲਈ ਜੱਜ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਨੇ ਦੱਸਿਆ ਹੈ ਕਿ ਕੋਰਟ ਆਫ਼ ਅਪੀਲਜ਼ ਲਈ ਆਪਣੀ ਨਿਯੁਕਤੀ ਤੋਂ ਪਹਿਲਾਂ ਜੱਜ ਥਾਪਰ ਈਸਟਰਨ ਡਿਸਟ੍ਰਿਕ ਆਫ਼ ਕੇਂਟਕੀ ਲਈ ਜ਼ਿਲ੍ਹਾ ਕੋਰਟ ਜੱਜ ਦੇ ਤੌਰ ‘ਤੇ ਸੇਵਾ ਦੇ ਚੁੱਕੇ ਹਨ। ਪਿਛਲੇ ਹਫ਼ਤੇ 52 ਦੇ ਮੁਕਾਬਲੇ 44 ਵੋਟਾਂ ਨਾਲ ਥਾਪਰ (48) ਦੇ ਨਾਂਅ ਦੀ ਪੁਸ਼ਟੀ ਹੋਈ। ਭਾਰਤੀ-ਅਮਰੀਕੀ ਪ੍ਰਵਾਸੀ ਦੇ ਪੁੱਤਰ ਥਾਪਰ ਦੱਖਣੀ ਏਸ਼ਿਆਈ ਮੂਲ ਦੇ ਦੇਸ਼ ਦੇ ਪਹਿਲੇ ਆਰਟੀਕਲ 3 ਜੱਜ ਸਨ।