ਗੁਰਮਤਿ ਸੰਗੀਤ ਵਿਚ ਬਸੰਤ ਰੁੱਤ ਅਤੇ ਬਸੰਤ ਰਾਗ ਦਾ ਵਿਸ਼ੇਸ਼ ਮਹੱਤਵ : ਡਾ. ਗੁਰਨਾਮ ਸਿੰਘ

ਗੁਰਮਤਿ ਸੰਗੀਤ ਵਿਚ ਬਸੰਤ ਰੁੱਤ ਅਤੇ ਬਸੰਤ ਰਾਗ ਦਾ ਵਿਸ਼ੇਸ਼ ਮਹੱਤਵ : ਡਾ. ਗੁਰਨਾਮ ਸਿੰਘ

ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਬਸੰਤ ਸੈਮੀਨਾਰ
ਮਿਲਪੀਟਸ/ਬਿਊਰੋ ਨਿਊਜ਼
ਬੀਤੇ ਦਿਨੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਬਸੰਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪੰਥ ਦੇ ਪ੍ਰਸਿੱਧ ਗੁਰਮਤਿ ਸੰਗੀਤ ਅਚਾਰੀਆ ਡਾ. ਗੁਰਨਾਮ ਸਿੰਘ ਜੀ, ਫਾਉਂਡਰ ਐਂਡ ਹੈੱਡ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ, ਡੀਨ ਫੈਕਲਟੀ ਆੱਫ ਆਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਮਤਿ ਸੰਗੀਤ ਵਿਚ ਬਸੰਤ ਰੁੱਤ ਅਤੇ ਬਸੰਤ ਰਾਗ ਬਾਰੇ ਸੰਗਤਾਂ ਨੂੰ ਵਿਸ਼ੇਸ਼ ਜਾਣਕਾਰੀ ਦਿਤੀ। ਇਸ ਮੌਕੇ ਡਾ. ਦਲਜੀਤ ਸਿੰਘ ਜੀ ਸਾਬਕਾ ਵਾਇਸ ਚਾਂਸਲਰ ਰਯਾਤ-ਬਾਹਰਾ ਯੂਨੀਵਰਸਿਟੀ ਸ਼ਿਮਲਾ ਵੀ ਸਾਮਿਲ ਹੋਏ।
ਸੈਮੀਨਾਰ ਦੀ ਆਰੰਭਤਾ ਡਾ. ਪ੍ਰਿਤਪਾਲ ਸਿੰਘ ਨੇ ਸਵਾਗਤਾਂ ਭਾਸ਼ਣ ਨਾਲ ਕੀਤੀ ਅਤੇ ਡਾ. ਗੁਰਨਾਮ ਸਿੰਘ ਜੀ ਨੂੰ ਸੰਗਤ ਦੇ ਰੂਬਰੂ ਹੋਣ ਲਈ ਬੇਨਤੀ ਕੀਤੀ । ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਗੁਰਮਤਿ ਸੰਗੀਤ ਵਿਚ ਬਸੰਤ ਰੁੱਤ ਅਤੇ ਬਸੰਤ ਰਾਗ ਦਾ ਵਿਸ਼ੇਸ਼ ਮਹੱਤਵ ਹੈ । ਉਨ੍ਹਾਂ ਦਸਿਆ ਕਿ ਗੁਰਮਤਿ ਸੰਗੀਤ ਵਿਚ ਮਾਘੀ ਦੀ ਸੰਗਰਾਂਦ ਤੋਂ ਲੈ ਕੇ ਹੋਲੇ ਮਹੱਲੇ ਤੱਕ ਬਸੰਤ ਰਾਗ ਗਾਉਣ ਦੀ ਪਰੰਪਰਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੋਹੜੀ ਦੀ ਰਾਤ ਨੂੰ ਪ੍ਰਮੁੱਖ ਤੋਰ ਤੇ ਅਰਦਾਸ ਕਰਕੇ ਬਸੰਤ ਰਾਗ ਖੋਲਣ ਦੀ ਆਗਿਆ ਲਈ ਜਾਂਦੀ ਹੈ । ਉਪਰੰਤ ਹੋਲੇ ਮਹੱਲੇ ਤੱਕ ਹਰ ਇਕ ਕੀਰਤਨੀ ਚੌਕੀ ਵਿਚ ਬਸੰਤ ਰਾਗ ਗਾਉਣ ਦੀ ਪਰੰਪਰਾ ਹੈ ਅਤੇ ਹਰ ਇੱਕ ਕੀਰਤਨ ਚੌਕੀ ਦੀ ਸਮਾਪਤੀ ਬਸੰਤ ਦੀ ਵਾਰ ਦਾ ਗਾਇਨ ਕਰਕੇ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਸੰਗਤ ਨੂੰ ਇਹਨਾਂ ਪਰੰਪਰਾਵਾਂ ਦੀ ਸੰਭਾਲ ਕਰਨ ਲਾਈ ਬੇਨਤੀ ਕੀਤੀ ਤਾਂ ਕੇ ਅਸੀ ਆਪਣੀ ਆÀਣ ਵਾਲੀ ਪੀੜੀ ਨੂੰ ਆਪਣੇ ਇਸ ਤੋਂ ਜਾਣੂ ਕਰਵਾ ਸਕੀਏ। ਉਪਰੰਤ ਡਾ. ਦਲਜੀਤ ਸਿੰਘ ਨੇ ਇਸ ਵਡਮੁੱਲੀ ਜਾਣਕਾਰੀ ਦੇਣ ਲਈ ਡਾ. ਗੁਰਨਾਮ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ।
ਅੰਤ ਵਿਚ ਸ. ਜਸਵੰਤ ਸਿੰਘ ਹੋਠੀ ਨੇ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਕਰਨ ਲਈ ਯਕੀਨ ਦਵਾਇਆ।