ਫਰਿਜ਼ਨੋ ਵਿਖੇ ਗੀਤ 'ਪੰਜਾਬ' ਕਲਾਕਾਰਾਂ ਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ 'ਚ ਰਿਲੀਜ਼

ਫਰਿਜ਼ਨੋ ਵਿਖੇ ਗੀਤ 'ਪੰਜਾਬ' ਕਲਾਕਾਰਾਂ ਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ 'ਚ ਰਿਲੀਜ਼

ਫਰਿਜ਼ਨੋ/ਕੁਲਵੰਤ ਧਾਲੀਆਂ, ਨੀਟਾ ਮਾਛੀਕੇ : 
ਅੱਜ ਤਕ ਪੰਜਾਬ ਦੇ ਹਾਲਾਤ ਨੂੰ ਲੈ ਬਹੁਤ ਸਾਰੇ ਗੀਤ ਆਏ। ਹੁਣ ਪੰਜਾਬ ਦੇ ਬਦਲਦੇ ਹੋਏ ਇਸੇ ਦੁਖਾਂਤ ਅਤੇ ਹਾਲਤਾਂ ਨੂੰ ਅਦਾਕਾਰ ਅਤੇ ਗਾਇਕ ਬਾਈ ਸੁਰਜੀਤ ਨੇ ਆਪਣੇ ਗੀਤ 'ਪੰਜਾਬ' ਰਾਹੀ ਬਹੁਤ ਹੀ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਹੈ। ਇਸ ਗੀਤ ਵਿੱਚ ਟੁੱਟ ਰਹੇ ਪਿਆਰ ਅਤੇ ਇਨਸਾਨੀ ਰਿਸ਼ਤਿਆਂ ਵਿੱਚ ਪੈ ਰਹੀਆ ਤਰੇੜਾਂ ਦਾ ਦਰਦ ਹੈ, ਜਿਸ ਦਾ ਮਨੋਰਥ ਪੁਰਾਤਨ ਪੀੜ੍ਹੀ ਨੂੰ ਨਾਲ ਰੱਖਦੇ ਹੋਏ, ਅੱਜ ਦੇ ਨੌਜਵਾਨ ਵਰਗ ਨੂੰ ਵੀ ਨਾਲ ਜੋੜਨਾ ਹੈ। ਇਸ ਗੀਤ ਨੂੰ ਪ੍ਰਸਿੱਧ ਫਿਲਮੀ ਗੀਤਕਾਰ ਬੌਬੀ ਤੰਗੜਾਵਾਲਾ ਨੇ ਲਿਖਿਆ ਹੈ। ਸੰਗੀਤ ਜੱਸੀ ਭੋਗਲ ਦਾ ਹੈ, ਜਿਸ ਨੂੰ ਡਰੀਮ ਵਨ ਫਿਲਮਜ਼ ਅਤੇ ਸਿਵਮ ਕਰੇਸਨ ਦੁਆਰਾ ਪੇਸ਼ ਕੀਤਾ ਗਿਆ। ਇਸ ਗੀਤ ਨੂੰ ਸਾਹਿੱਤਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ 'ਫਰਿਜ਼ਨੋ ਡਰੀਮਜ਼ ਸਟੂਡੀਉ' ਦੇ ਹਾਲ ਵਿਚ ਰਿਲੀਜ਼ ਕੀਤਾ ਗਿਆ।
ਇਸ ਵਿਸ਼ੇਸ਼ ਸਮਾਗਮ ਵਿੱਚ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਸੂਝਵਾਨਾਂ ਨੇ ਰਲ ਕੇ ਪੰਜਾਬੀਅਤ ਬਾਰੇ ਵੀ ਵਿਚਾਰਾਂ ਕੀਤੀਆਂ, ਜਿਸ ਵਿੱਚ ਇੱਥਂੋ ਦੇ ਨਾਮਵਰ ਗਾਇਕਾਂ ਤੇ ਗੀਤਕਾਰਾਂ ਨੇ ਵੀ ਹਾਜ਼ਰੀ ਭਰੀ। ਹਿਸ ਮੋਕੇ ਹਾਜ਼ਰ ਗਾਇਕਾਂ ਵਿੱਚ ਧਰਮਵੀਰ ਥਾਂਦੀ, ਰਾਜੇਸ਼ ਰਾਜੂ, ਬੱਲੂ ਸਿੰਘ, ਤੇਜ਼ੀ ਪੱਡਾ,  ਗੁੱਲੂ ਸਿੱਧੂ ਬਰਾੜ, ਗਾਇਕਾ ਜੋਤ ਰਣਜੀਤ ਆਦਿਕ ਦੇ ਨਾਂ ਸਾਮਲ ਹਨ, ਜਦ ਕਿ ਬਾਕੀ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਬਲਾਰਿਆਂ ਵਿੱਚ ਫਿਲਮ ਡਾਇਰੈਕਟਰ ਅਤੇ ਅਦਾਕਾਰ ਗੁਰਦੀਸ ਪੰਜਾਬੀ, ਗੀਤਕਾਰ, ਗਾਇਕ ਅਤੇ ਫਿਲਮ ਡਾਇਰੈਕਟਰ ਮਲਕੀਤ ਮੀਤ ਤੋਂ ਇਲਾਵਾ ਭਾਜੀ ਤਰਨ ਸਿੰਘ, ਖਾਦਿਮ ਹੁਸ਼ੈਨ, ਜਸਵੰਤ ਮਹਿੰਮੀ, ਜਿੰਮੀ ਸਿੰਘ, ਪਰਮਜੀਤ ਸਿੰਘ, ਸੰਨਦੀਪ ਸੰਨੀ ਮੈਹਿਤ, ਜਸਬੀਰ ਸਰਾਏ,  ਅੰਮ੍ਰਿਤ ਗਰੇਵਾਲ, ਰੇਡੀਓ ਹੋਸਟ ਸੁੱਖੀ ਹੇਅਰ ਆਦਿਕ ਦੇ ਨਾਂ ਸ਼ਾਮਲ ਹਨ। ਇਸ ਪ੍ਰੋਗਰਾਮ ਦੌਰਾਨ ਗਾਇਕੀ ਦਾ ਦੌਰ ਵੀ ਚੱਲਿਆ। ਸਟੇਜ ਸੰਚਾਲਨ ਅਦਾਕਾਰ ਅਤੇ ਗਾਇਕ ਬੱਲੂ ਸਿੰਘ ਨੇ ਬਾਖੂਬੀ ਕੀਤਾ। ਅੰਤ ਵਿਚ ਬਾਈ ਸੁਰਜੀਤ ਨੇ ਸਮੂਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।