ਕੋਲੋਰਾਡੋ ਵਿਚ ਹੜ ਦੀ ਲਪੇਟ ਵਿਚ  ਆਏ ਦੋ ਲੋਕਾਂ ਦੀ ਮੌਤ

ਕੋਲੋਰਾਡੋ ਵਿਚ ਹੜ ਦੀ ਲਪੇਟ ਵਿਚ  ਆਏ ਦੋ ਲੋਕਾਂ ਦੀ ਮੌਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 17 ਜੁਲਾਈ (ਹੁਸਨ ਲੜੋਆ ਬੰਗਾ)- ਲਾਰੀਮਰ ਕਾਊਂਟੀ ਵਿਚ ਆਏ ਹੜ ਦੀ ਲਪੇਟ ਵਿਚ ਆ ਕੇ 2 ਵਿਅਕਤੀਆਂ ਦੀ ਮੌਤ ਹੋ ਗਈ। ਸ਼ੈਰਿਫ ਦੇ ਦਫਤਰ ਅਨੁਸਾਰ ਗਲੇਨ ਹੈਵਨ ਖੇਤਰ ਵਿਚ ਦਰਮਿਆਨਾ ਜਦ ਕਿ ਕ੍ਰਿਸਟਲ ਪਹਾੜੀ ਤੇ ਬੁਕਹੌਰਨ ਖੇਤਰ ਵਿਚ ਜੋਰਦਾਰ ਹੜ ਆਇਆ ਹੈ ਜਿਸ ਵਿਚ ਕੁਝ ਪੁਲ ਤੇ ਸੜਕਾਂ ਦੇ ਹਿੱਸੇ ਵਹਿ ਗਏ।

ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਕ ਬਾਲਗ ਲੜਕੀ ਤੇ ਇਕ ਹੋਰ ਔਰਤ  ਹੜ ਦੇ ਪਾਣੀ ਵਿਚ ਵਹਿ ਗਈਆਂ ਜਿਨਾਂ ਦੀਆਂ ਲਾਸ਼ਾਂ ਲੱਭ ਲਈਆਂ ਹਨ। ਇਕ ਘਰ ਵੀ ਹੜ ਦੇ ਪਾਣੀ ਨਾਲ ਤਬਾਹ ਹੋ ਗਿਆ। ਅਜੇ ਤੱਕ ਹੋਰ ਜਾਨੀ ਜਾਂ ਕੋਈ ਮਾਲੀ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ।