ਗੁਰਦੁਆਰਾ ਸਿੰਘ ਸਭਾ ਮਿਲਪੀਟਸ ਬੇ ਏਰੀਆ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ਬੇ ਏਰੀਆ ਵਿਖੇ ਧਾਰਮਿਕ ਕਵੀ ਦਰਬਾਰ ਸਜਾਇਆ

ਮਿਲਪੀਟਸ/ਬਿਊਰੋ ਨਿਊਜ਼:
ਅਮਰੀਕੀ ਪੰਜਾਬੀ ਕਵੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ (Gurdwara Sahib Singh Sabha- Bay Area, 680 E. Calaveras Blvd Milpitas CA- 95035) ਵਿਖੇ ਸਜ਼ਾਏ ਹਫ਼ਤਾਵਾਰੀ ਦੀਵਾਨਾਂ ਵਿਚ ਵਿਸ਼ੇਸ਼ ਤੌਰ ਤੇ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਤਿ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਮੰਚ ਸੰਭਾਲਦਿਆਂ ਸੰਖਿਪਤ ਗੁਰੂ ਇਤਿਹਾਸ ਵਿਚ ਦਸਿਆ ਗਿਆ ਕਿ ਗੁਰੂ ਜੀ ਨੇ ”ਜਉ ਤਉ ਪ੍ਰੇਮ ਖੇਲਣ ਕਾ ਚਾਊ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।” ਦੇ ਨਿਸਚੈ ਨੂੰ ਦ੍ਰਿੜ ਕਰ ਵਿਖਾਇਆ ਕਿ ਜੋ ਕੁਛ ਵੀ ਹੋਏ ਸਹੋ, ਭਾਣਾ ਮੰਨੇ ਪਰ ਅਸੂਲ ਨਾ ਛਡੋ। ਜਾਲਮ ਅਤੇ ਜੁਲਮ ਦਾ ਨਾਸ ਕਰੋ। ਗੁਰੂ ਜੀ ਨੇ ਸੰਗਤ ਨੂੰ ਉਪਦੇਸ਼ ਮਾਤਰ ਹੀ ਨਹੀਂ ਦਸਿਆ ਸਗੋਂ ਪੀੜਾ ਕਸ਼ਟ ਆਪ ਸਹਿ ਕੇ ਸਿੱਖਿਆ ਦਿੱਤੀ ਹੈ। ਉਨ੍ਹਾਂ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ਼ ਵਜੋਂ ਫ਼ਖਰ ਸਨਮਾਨ ਪ੍ਰਾਪਤ ਕੀਤਾ ਹੈ।
ਧਾਰਮਿਕ ਕਵੀ ਦਰਬਾਰ ਵਿਚ ਗੁਰਦਿਆਲ ਸਿੰਘ ਨੂਰਪੁਰੀ, ਤਰਸੇਮ ਸਿੰਘ ਸੁੰਮਨ, ਜਸਦੀਪ ਸਿੰਘ ਫਰੀਮੋਂਟ, ਮਹਿੰਦਰ ਸਿੰਘ ਰਾਜਪੂਤ ਤੇ ਪ੍ਰਮਿੰਦਰ ਸਿੰਘ ‘ਪ੍ਰਵਾਨਾ’ ਸ਼ਾਮਲ ਹੋਏ। ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਵੀਆਂ ਦਾ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੰਪਰਕ ਕਰੋ 510-415-9377 ਜਾਂ 408-528-4489 ਹੈ।