ਪੰਜਾਬੀ ਅਮੈਰੀਕਨ ਸਿੱਖ ਸੋਸਾਇਟੀ ਔਰਲੈਂਡ ਵਲੋਂ ਸ਼ਾਨਦਾਰ ਵਿਸਾਖੀ ਮੇਲਾ

ਪੰਜਾਬੀ ਅਮੈਰੀਕਨ ਸਿੱਖ ਸੋਸਾਇਟੀ ਔਰਲੈਂਡ ਵਲੋਂ ਸ਼ਾਨਦਾਰ ਵਿਸਾਖੀ ਮੇਲਾ

ਔਰਲੈਂਡ ਸਿਟੀ/ਬਿਊਰੋ ਨਿਊਜ਼:
ਪੰਜਾਬੀ ਅਮੈਰੀਕਨ ਸਿੱਖ ਸੋਸਾਇਟੀ ਔਰਲੈਂਡ ਨੇ ਇਲਾਕੇ ਦੇ ਸਮੂਹ ਪੰਜਾਬੀ ਪਰਿਵਾਰਾਂ ਨਾਲ ਮਿਲ ਕੇ ਇੱਕ ਬਹੁਤ ਹੀ ਸ਼ਾਨਦਾਰ ਪਰਿਵਾਰਕ ਵਿਸਾਖੀ ਮੇਲਾ ਕਰਵਾਇਆ। ਰੈਡ ਬਲੱਫ ਤੋਂ 30 ਕੁ ਮੀਲ ਦੂਰ ਵਸੇ ਔਰਲੈਂਡ ਸ਼ਹਿਰ ਵਿੱਚ ਪੰਜਾਬੀਆਂ ਦੀ ਭਾਵੇਂ ਕੋਈ ਬਹੁਤੀ ਵਸੋਂ ਨਹੀਂ ਹੈ ਪਰ ਫਿਰ ਵੀ ਇਸ ਮੇਲੇ ਵਿੱਚ ਇਲਾਕੇ ਦੇ 40-50 ਮੀਲ ਦੇ ਘੇਰੇ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਛੋਟੇ ਬੱਚਿਆਂ ਸਿਮਰਨ ਕੌਰ ਤੇ ਸ਼ੈਲਬੀਰ ਸਿੰਘ ਦੇ ਸ਼ਬਦ ਗਾਇਨ ਨਾਲ ਹੋਈ। ਭਾਈ ਅਮਰਜੀਤ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਵਿਸਾਖੀ ਦੀ ਮਹਤੱਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ।  ਧਾਰਮਿਕ ਤੇ ਸਮਾਜਿਕ ਕਵਿਤਾਵਾਂ ਨਾਲ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਿ
ਗੱਧਾ ਤੇ ਭੰਗੜਾ ਕੋਚ ਸੁਖਵੰਤ ਕੌਰ ਦੁਆਰਾ ਤਿਆਰ ਕਰਵਾਈਆਂ ਬੱਚਿਆਂ ਦੀਆਂ 6 ਟੀਮਾਂ ਨੇ ਪੰਜਾਬ ਦੇ ਲੋਕ ਨਾਚਾਂ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਦਰਸ਼ਕਾਂ ਦੇ ਮਨ ਮੋਹ ਲਏ। ਉਪਰੰਤ ਗੀਤ ਸੰਗੀਤ ਦੇ ਚੱਲੇ ਦੌਰ ਵਿੱਚ ਪੰਜਾਬੀ ਦੇ ਸਾਫ ਸੁਥਰੇ ਗਾਇਕ ਬੱਬੂ ਗੁਰਪਾਲ ਨੇ ਪਰਿਵਾਰਕ ਗੀਤਾਂ ਦੀ ਛਹਿਬਰ ਨਾਲ ਸੱਭਿਆਚਾਰਕ ਛਾਪ ਛੱਡਦਿਆਂ ਮਹੌਲ ਨੂੰ ਰੰਗੀਨ ਬਣਾ ਦਿੱਤਾ। ‘ਵੌਇਸ ਆਫ ਪੰਜਾਬ’ ਦਾ ਖਿਤਾਬ ਜੇਤੂ ਗਾਇਕਾ ਜਸਪਿੰਦਰ ਰੈਣਾ ਨੇ ਆਪਣੀ ਕਲਾ ਦੀ ਪੇਸ਼ਕਾਰੀ ਰਾਹੀਂ ਪ੍ਰਚੱਲਿਤ ਪੰਜਾਬੀ ਲੋਕ ਗੀਤਾਂ ਉੱਤੇ ਪੰਜਾਬਣਾ ਨੂੰ ਨੱਚਣ ਲਾ ਦਿੱਤ। ਉਘੇ ਸਟੈਂਡ ਅਪ ਕਮੇਡੀਅਨ ਵਿਜੇ ਸਿੰਘ ਨੇ ਐਸਾ ਮਜ਼ਾਹੀਆ ਰੰਗ ਬੰਨ੍ਹਿਆਂ ਕਿ ਦਰਸ਼ਕ ਹੱਸ ਹੱਸ ਲੋਟ ਪੋਟ ਹੋ ਗਏ। ਟੋਟਲ ਇੰਟਰਟੇਨਮੈਂਟ ਤੇ ਡਾਇਰੈਕਟਰ ਉਘੇ ਪ੍ਰੋਮੋਟਰ ਤੇ ਸਮਾਗਮ ਦੇ ਸਟੇਜ ਇੰਚਾਰਜ ਅਵਤਾਰ ਲਾਖਾ ਨੇ ਸਾਰੇ ਸਮਾਗਮ ਨੂੰ ਬਹੁਤ ਹੀ ਵਿਉਂਤਬੱਧ ਤਰੀਕੇ ਨਾਲ ਚਲਾਇਆ । ਉੱਘੇ ਸਟੇਜ ਸੰਚਾਲਕ ਜਸਵੰਤ ਸਿੰਘ ਸ਼ਾਦ ਨੇ ਸ਼ਾਇਰਾਨਾ ਤੇ ਹਾਸਰਸੀ ਅੰਦਾਜ਼ ਵਿੱਚ ਸਟੇਜ ਸੰਚਾਲਨ ਕਰਦਿਆਂ ਸਮਾਗਮ ਨੂੰ ਖੁਸ਼ਗਵਾਰ ਬਣਾਈ ਰੱਖਿਆ। ਸਮਾਗਮ ਦੀ ਪ੍ਰਾਪਤੀ ਇਹ ਰਹੀ ਕਿ ਦਰਸ਼ਕਾਂ ਦੇ ਰੂਪ ਵਿੱਚ ਆਏ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਸੀ,  ਪਰ ਆਮ ਪੰਜਾਬੀ ਰਵਾਇਤ ਦੇ ਉਲਟ ਖਾਣੇ ਨਾਲ ਸ਼ਰਾਬ ਨਹੀਂ ਵਰਤਾਈ ਗਈ। ਅੰਤ ਵਿੱਚ ਪ੍ਰਧਾਨ ਦਮਨਪ੍ਰੀਤ ਕੌਰ ਥਿਆੜਾ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕਾਂ ਦਮਨਪ੍ਰੀਤ ਕੌਰ ਥਿਆੜਾ (ਪ੍ਰਧਾਨ), ਹਰਜੋਤ ਗਰੇਵਾਲ(ਸੈਕਟਰੀ), ਪਰਮਜੀਤ ਸੋਹਲ (ਖਜਾਨਚੀ), ਅਜੀਤ ਸਿੰਘ ਗਰੇਵਾਲ, ਤੀਰਥ ਸਿੰਘ ਸੋਹਲ, ਹਰਦੀਪ ਸਿੰਘ, ਦਵਿੰਦਰ ਸਿੰਘ ਤੇ ਸਮੂਹ ਮੈਂਬਰਾਂ ਨੇ ਦਿਨ ਰਾਤ ਕੰਮ ਕੀਤਾ।