ਵਾਈਟ ਸੋਕਸ ਗੇਮ ਮੌਕੇ ਭੰਗੜਾ ਟੀਮ ਨੇ ਪਾਈਆਂ ਧਮਾਲਾਂ

ਵਾਈਟ ਸੋਕਸ ਗੇਮ ਮੌਕੇ ਭੰਗੜਾ ਟੀਮ ਨੇ ਪਾਈਆਂ ਧਮਾਲਾਂ

ਸ਼ਿਕਾਗੋ/ਬਿਊਰੋ ਨਿਊਜ਼ :
ਇਥੋਂ ਦਾ ਰੇਟ ਸਟੇਡੀਅਮ ਉਸ ਵੇਲੇ ਢੋਲ ਦੇ ਡੱਗੇ ‘ਤੇ ਥਿਰਕਣ ਲੱਗਾ ਜਦੋਂ ਵਾਈਟ ਫੋਕਸ ਬੇਸਬਾਲ ਗੇਮਜ਼ ਦੌਰਾਨ ਭੰਗੜਾ ਟੀਮ ਨੇ ਧਮਾਲਾਂ ਪਾਈਆਂ। ਇਹ ਪੇਸ਼ਕਾਰੀ ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਵਲੋਂ ਦਿੱਤੀ ਗਈ। ਸ਼ਿਕਾਗੋ ਵ੍ਹਾਈਟ ਸੋਕਸ ਦਾ ਮੁਕਾਬਲਾ ਬੋਸਟਨ ਰੈੱਡ ਸੋਕਸ ਨਾਲ ਸੀ।
ਵਾਈਟ ਸੋਕਸ ਨੇ ਗੇਮਜ਼ ਤੋਂ ਪਹਿਲਾਂ ਏਸ਼ੀਅਨ ਹੈਰੀਟੇਜ ਨਾਈਟ ਮਨਾਈ। ਇਸ ਮੌਕੇ ਕਰੀਬ ਦੋ ਘੰਟੇ ਭੰਗੜਾ ਟੀਮ ਤੇ ਢੋਲੀਆਂ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਵ੍ਹਾਈਟ ਸੋਕਸ ਗੇਮਜ਼ ਵਿਚ 5ਵੀਂ ਵਾਰ ਹਿੱਸਾ ਲੈ ਰਹੀ ਸੀ। ਪੰਜਾਬੀ ਕਲਚਰਲ ਸੁਸਾਇਟੀ ਨੇ ਯੂਨੀਵਰਸਿਟੀ ਆਫ਼ ਸ਼ਿਕਾਗੋ ਭੰਗੜਾ ਟੀਮ ਅਤੇ ਢੋਲੀ ਸਿਰੀਸ਼ ਸ਼ਾਹ ਨੂੰ ਇਹ ਪੇਸ਼ਕਾਰੀ ਦੇਣ ਲਈ ਸੱਦਿਆ ਸੀ। ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਦੇ ਚੇਅਰਮੈਨ ਅਤੇ ਵ੍ਹਾਈਟ ਸੋਕਸ ਵਿਖੇ ਇਸ ਈਵੈਂਟ ਦੇ ਕੋਆਰਡੀਨੇਟਰ ਰਜਿੰਦਰ ਸਿੰਘ ਮਗੋ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਨਾਲ ਅਮਰੀਕੀਆਂ ਵਿਚ ਸਿੱਖ ਭਾਈਚਾਰੇ ਦੀ ਪਛਾਣ ਸਬੰਧੀ ਸੁਨੇਹਾ ਜਾਂਦਾ ਹੈ।