ਨਿਰਮਾਤਾ ਅਡਵਾਨੀ ਨੇ ਸਾਕਾ ਨੀਲਾ ਤਾਰਾ ‘ਤੇ ਫਿਲਮ ਬਣਾਉਣ ਤੋਂ ਹੱਥ ਖਿੱਚੇ

ਨਿਰਮਾਤਾ ਅਡਵਾਨੀ ਨੇ ਸਾਕਾ ਨੀਲਾ ਤਾਰਾ ‘ਤੇ ਫਿਲਮ ਬਣਾਉਣ ਤੋਂ ਹੱਥ ਖਿੱਚੇ

ਮੁੰਬਈ/ਬਿਊਰੋ ਨਿਊਜ਼ :
ਫਿਲਮ ਨਿਰਮਾਤਾ ਨਿਖਿਲ ਅਡਵਾਨੀ ਹੁਣ ‘ਸਾਕਾ ਨੀਲਾ ਤਾਰਾ’ ‘ਤੇ ਫਿਲਮ ਨਹੀਂ ਬਣਾਉਣਗੇ ਕਿਉਂਕਿ ਉਹ ਸੋਚਦੇ ਹਨ ਕਿ ਇਹ ਵਿਸ਼ਾ ਕਾਫੀ ਵਿਵਾਦਮਈ ਹੋ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਡਵਾਨੀ ਨੇ ਦੱਸਿਆ ਕਿ ਇਸ ਵਿਸ਼ੇ ‘ਤੇ ਜਿੰਨੇ ਵੀ ਪੰਜਾਬੀ ਜਾਣਕਾਰਾਂ ਨਾਲ ਉਸ ਨੇ ਗੱਲ ਕੀਤੀ ਹੈ, ਹਰੇਕ ਨੇ ਕਿਹਾ ਕਿ ਤੁਸੀਂ ਇਸ ਵਿਸ਼ੇ ‘ਤੇ ਫਿਲਮ ਨਹੀਂ ਬਣਾ ਸਕਦੇ ਤੇ ਨਾ ਹੀ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਸ ਨੇ ਗਿੱਪੀ ਗਰੇਵਾਲ ਨਾਲ ਗੱਲ ਕੀਤੀ ਤਾਂ ਉਹ ਇੰਨਾ ਡਰ ਜਿਹਾ ਗਿਆ ਕਿ ਇਸ ਬਾਰੇ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਅਡਵਾਨੀ ਨੇ ਕਿਹਾ ਕਿ ਉਹ ਬਟਲਾ ਹਾਊਸ ਪੁਲੀਸ ਮੁਕਾਬਲੇ ‘ਤੇ ਫਿਲਮ ਬਣਾਉਣਗੇ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ ਕਰਨਗੇ ਕਿ ਕੀ ਬਿਲਡਿੰਗ ਵਿਚ ਪੰਜੇ ਲੜਕੇ ਅੱਤਵਾਦੀ ਸਨ ਜਾਂ ਵਿਦਿਆਰਥੀ ਤੇ ਕੀ ਮੁਕਾਬਲਾ ਅਸਲੀ ਜਾਂ ਝੂਠਾ।