ਪਾਕਿ ਵਿਚ ਪਹਿਲੀ ਵਾਰ ਹੋਇਆ ‘ਸਿੱਖ ਲਾੜਿਆਂ ਦਾ ਸ਼ੋਅ’

ਪਾਕਿ ਵਿਚ ਪਹਿਲੀ ਵਾਰ ਹੋਇਆ ‘ਸਿੱਖ ਲਾੜਿਆਂ ਦਾ ਸ਼ੋਅ’

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਵਿਚ ਪਹਿਲੀ ਵਾਰ ਕਿਸੇ ਵੱਡੇ ਪੱਧਰ ਦੇ ਫੈਸ਼ਨ ਸ਼ੋਅ ਵਿਚ ਸਿੱਖ ਵਿਆਹਾਂ ਦੇ ਲਿਬਾਜ਼ ਨੂੰ ਪ੍ਰਦਰਸ਼ਤ ਕੀਤਾ ਗਿਆ। ਪਾਕਿਸਤਾਨ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਖ਼ਦੀਜ਼ਾ ਅਤੇ ਉਬੈਦ ਦੁਆਰਾ ਲਾਹੌਰ ਦੇ ਹੋਟਲ ਵਿਚ ਕਰਾਏ ਗਏ ਉਪਰੋਕਤ ਫੈਸ਼ਨ ਸ਼ੋਅ ਵਿਚ ਪਾਕਿਸਤਾਨ ਦੇ ਪਹਿਲੇ ਸਿੱਖ ਮਾਡਲ ਤਰਨਜੀਤ ਸਿੰਘ ਨੇ ਸਿਰ ‘ਤੇ ਦਸਤਾਰ ਸਜਾ ਕੇ ਅਤੇ ਹੱਥਾਂ ਵਿਚ ਤਲਵਾਰ ਫੜ੍ਹ ਕੇ ਰੈਂਪ ਵਾਕ ਕੀਤੀ। ਉਸ ਨੇ ਇਸ ਮੌਕੇ ਕੇਸਰੀ ਰੰਗ ਦੀ ਪਗੜੀ ਤੇ ਸ਼ੇਰਵਾਨੀ ਪਾਈ ਹੋਈ ਸੀ, ਜਦੋਂ ਕਿ ਇਸ ਰੈਂਪ ਵਾਕ ਵਿਚ ਉਸ ਦੀ ਸਾਥੀ ਮਹਿਲਾ ਮਾਡਲ ਨੇ ਲਾਲ ਸੁਰਖ਼ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਫੈਸ਼ਨ ਸ਼ੋਅ ਦੀ ਮਾਰਫ਼ਤ ਪਾਕਿਸਤਾਨੀਆਂ ਨੂੰ ਸਿੱਖ ਵਿਆਹਾਂ ਦੇ ਸ਼ਾਹੀ ਲਿਬਾਜ਼ ਦੀ ਇਕ ਝਲਕ ਵਿਖਾਉਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਸ਼ੋਅ ਦੇ ਪ੍ਰਬੰਧਕਾਂ ਨੂੰ ਆਪਣੇ ਸ਼ੋਅ ਵਿਚ ਸਿੱਖ ਬ੍ਰਾਈਡ ਗਰੂਮ ਡ੍ਰੈੱਸ ਨੂੰ ਸ਼ਾਮਲ ਕਰਨ ਲਈ ਰਾਜ਼ੀ ਕਰਵਾਇਆ। ਫੈਸ਼ਨ ਸ਼ੋਅ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਪਾਕਿਸਤਾਨ ਵਿਚ ਸਿੱਖ ਵਿਆਹ ਦੀ ਉਪਰੋਕਤ ਸ਼ਾਹੀ ਅਤੇ ਵੱਖਰੀ ਦਿੱਖ ਵਾਲੇ ਲਿਬਾਜ਼ ਨੂੰ ਕਰਾਚੀ, ਇਸਲਾਮਾਬਾਦ ਸਹਿਤ ਹੋਰਨਾਂ ਵੱਡੇ ਸ਼ਹਿਰਾਂ ਵਿਚ ਕਰਾਏ ਜਾਣ ਵਾਲੇ ਫੈਸ਼ਨ ਸ਼ੋਅ ਵਿਚ ਵੀ ਸ਼ਾਮਲ ਕੀਤਾ ਜਾਵੇਗਾ।