ਤਬਲਾ ਵਾਦਕ ਸੰਦੀਪ ਦਾਸ ਨੂੰ ‘ਸਿੰਗ ਮੀ ਹੋਮ’ ਲਈ ਗ੍ਰੈਮੀ ਐਵਾਰਡ

ਤਬਲਾ ਵਾਦਕ ਸੰਦੀਪ ਦਾਸ ਨੂੰ ‘ਸਿੰਗ ਮੀ ਹੋਮ’ ਲਈ ਗ੍ਰੈਮੀ ਐਵਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼ :
ਯੋ ਯੋ ਮਾ ਨਾਲ ਸੰਦੀਪ ਦਾਸ  ਦੀ ਜੁਗਲਬੰਦੀ ਨੂੰ ਗ੍ਰੈਮੀ ਐਵਾਰਡ ਮਿਲਿਆ ਹੈ। ਤਬਲਾ ਵਾਦਕ ਦਾਸ ਸਰਵੋਤਮ ਵਿਸ਼ਵ ਸੰਗੀਤ ਵਰਗ ਵਿੱਚ ਗ੍ਰੈਮੀ ਪੁਰਸਕਾਰ ਜਿੱਤਣ ਵਾਲੇ ਯੋ ਯੋ ਮਾ ਦੇ ਸਿਲਕ ਰੋਡ ਐਨਸੈਂਬਲ ਦੀ ਐਲਬਮ ‘ਸਿੰਗ ਮੀ ਹੋਮ’ ਦਾ ਹਿੱਸਾ ਸੀ। ਉਸ ਨੇ  ਕਿਹਾ ਕੌਮਾਂਤਰੀ ਸਟੇਜ ‘ਤੇ ਭਾਰਤ ਦੀ ਤਰਜਮਾਨੀ ਕਰਨਾ ਉਸ ਲਈ ਮਾਣ ਵਾਲੀ ਗੱਲ ਸੀ।
‘ਸਿੰਗ ਮੀ ਹੋਮ’ ਐਲਬਮ ਵਿੱਚ ਵਿਦੇਸ਼ੀ ਕਲਾਕਾਰਾਂ ਦੀਆਂ ਕੰਪੋਜ਼ ਕੀਤੀਆਂ ਅਤੇ ਤਰਤੀਬਬੱਧ ਕੀਤੀਆਂ ਧੁਨਾਂ ਸ਼ਾਮਲ ਹਨ। ਉਸ ਨੇ ਦੁੱਖ ਪ੍ਰਗਟਾਇਆ ਕਿ ਕਲਾਸੀਕਲ ਸੰਗੀਤ ਨੂੰ ਦੇਸ਼ ਵਿੱਚ ਉਹ ਮਾਣ ਨਹੀਂ ਮਿਲ ਰਿਹਾ ਜੋ ਉਸ ਨੂੰ ਮਿਲਣਾ ਚਾਹੀਦਾ ਹੈ, ਜਦੋਂ ਕਿ ਪੱਛਮ ਵਿੱਚ ਇਹ ਪਾਪੂਲਰ ਹੁੰਦਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਸ਼ਿਕਾਇਤ ਨਹੀਂ ਕਰ ਰਿਹਾ ਬਲਕਿ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਿਹਾ ਹੈ। ਉਸ ਨੇ ਕਿਹਾ ਕਿ ਰਵਾਇਤੀ ਸੰਗੀਤ ਬਾਰੇ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੀ ਲੋੜ ਹੈ। ਸਿਲਕ ਰੋਡ ਐਨਸੈਂਬਲ ਦੀ ਐਲਬਮ ਦਾ ਹਿੱਸਾ ਬਣਨ ਤੋਂ ਪਹਿਲਾਂ ਤੋਂ ਉਹ ਯੋ ਯੋ ਮਾ ਨਾਲ ਕੰਮ ਕਰ ਰਹੇ ਹਨ।