‘ਫੁੱਲਕਾਰੀ ਤੀਆਂ ਦੇ ਮੇਲੇ’ ਉਤੇ ਖੂਬ ਰੌਣਕਾਂ ਲਗੀਆਂ

‘ਫੁੱਲਕਾਰੀ ਤੀਆਂ ਦੇ ਮੇਲੇ’ ਉਤੇ ਖੂਬ ਰੌਣਕਾਂ ਲਗੀਆਂ

ਸਿਆਟਲ/ ਬਿਊਰੋ ਨਿਊਜ਼:
ਪੰਜਾਬੀ ਭਾਈਚਾਰੇ ਦੀਆਂ ਬੀਬੀਆਂ, ਮਾਤਾਵਾਂ ਤੇ ਬੱਚੀਆਂ ਨੇ ਮਿਲ ਕੇ ਸਾਂਝੇ ਤੌਰ ਤੇ ‘ਫੁੱਲਕਾਰੀ ਤੀਆਂ ਦਾ ਮੇਲਾ’ ਬੀਤੇ ਦਿਨੀਂ ਵਿਲਸਨ ਫੀਲਡਜ ਕੈਂਟ ਦੇ ਖੁੱਲੇ ਮੈਦਾਨ ਵਿਚ ਬੜੇ ਸ਼ਾਨੋ ਸ਼ੌਕਤ ਤੇ ਧੂੰਮ ਧੜਕੇ ਨਾਲ ਮਨਾਇਆ ਜਿਸ ਵਿਚ 1000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਬਾਰਸ਼ ਦੇ ਬਾਵਜੂਦ ਵੀ ਗਰਾਊਂਡ ਵਿਚ ਗਿੱਧਾ ਭੰਗੜਾ ਚਲਦਾ ਰਿਹਾ। ਸਟੇਜ਼ ਦਾ ਸੰਚਾਲਨ ਰਾਜਪ੍ਰੀਤ ਕੌਰ ਤੇ ਗੁਰਦੀਪ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। 11 ਸਾਲ ਤੋਂ ਘੱਟ ਬੱਚਿਆਂ ਨੇ ਭੰਗੜੇ ਦੀਆਂ ਧਮਾਲਾਂ ਪਾ ਦਿੱਤੀਆਂ। ਲੜਕੀਆਂ ਨੇ ਮਹਿੰਦੀ ਦੇ ਗੀਤ ਨਾਲ ਸਭ ਨੂੰ ਝੂਲਣ ਲਾ ਦਿੱਤਾ। ਫੁਲਕਾਰੀ ਗੀਤ ਉਤੇ ਸਭ ਨੇ ਮਿਲ ਕੇ ਖੂਬ ਡਾਂਸ ਕੀਤਾ ਬਾਅਦ ਵਿਚ ਡੀ ਜੇ ਨਾਲ ਖੁੱਲੇ ਮੈਦਾਨ ਵਿਚ ਸਭ ਨੇ ਮਿਲ ਕੇ ਤੇ ਆਪੋ ਆਪਣੇ ਗਰੁੱਪਾਂ ਵਿਚ ਗਿੱਧਾ ਬੋਲੀਆਂ ਪਾ ਕੇ ਖੂਬ ਆਨੰਦ ਮਾਣਿਆ।
ਗੁਰਚਰਨ ਸਿੰਘ ਢਿੱਲੋਂ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਜਾਣਕਾਰੀ ਅਨੁਸਾਰ ‘ਫੁਲਕਾਰੀ ਤੀਆਂ ਦਾ ਮੇਲਾ’ ਬਹੁਤ ਸਫਲ ਰਿਹਾ ਜਿੱਥੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਹਰੇਕ ਐਤਵਾਰ ਐਸਾ ਪ੍ਰੋਗਰਾਮ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਰੀਫ੍ਰੈਸਮੈਂਟ ਦੀ ਸੇਵਾ ਰੀਐਲਟਰ ਪਰਮਜੀਤ ਸਿੰਘ ਖੈਰਾ ਤੇ ਰਣਜੀਤ ਕੌਰ ਖੈਰਾ ਵੱਲੋਂ ਕੀਤੀ ਗਈ। ‘ਫੁਲਕਾਰੀ ਤੀਆਂ ਦਾ ਮੇਲਾ’ ਕਰਾਉਣ ਲਈ ਰਾਜਪ੍ਰੀਤ ਕੌਰ, ਗੁਰਦੀਪ ਕੋਰ, ਤਰਨ ਕੌਰ, ਰਣਜੀਤ ਕੌਰ ਮਾਹਲ, ਸੁੱਖ ਹੋਠੀ, ਪਿੰਕੀ, ਆਰਟੀ ਪ੍ਰਸਾਦ, ਰਾਜਬੀਰ, ਸਰਬਜੀਤ ਕੌਰ, ਦਲਜੀਤ ਬੈਂਸ, ਜਸਵਿੰਦਰ ਕੌਰ, ਸਰਸਦੀਪ ਕੌਰ, ਸਿਮਰਨਜੀਤ ਕੌਰ, ਰਿੰਮੀ ਕੌਰ, ਰਾਜਿੰਦਰ ਕੌਰ, ਮਨਦੀਪ ਹੁੰਦਲ ਅਤੇ ਹਰਦੀਪ ਕੌਰ ਦੇ ਵੱਡਮੁੱਲੇ ਯੋਗਦਾਨ ਤੇ ਸਹਿਯੋਗ ਨਾਲ ਇਹ ਸਭਿਆਚਾਰਕ ਮੇਲਾ ਵੱਖਰੀ ਪਹਿਚਾਣ ਬਣਿਆ ਜਿੱਥੇ ਪਰਿਵਾਰਕ ਮਾਹੌਲ ਵੇਖਣ ਨੂੰ ਮਿਲਿਆ।