ਆਈ.ਜੀ.ਓ.ਐਸ. ਮਿਲਪੀਟਸ ਵਿਖੇ ਪਹਿਲੀ ਛਿਮਾਹੀ ਦੇ ਇਮਤਿਹਾਨ ਸਫਲਤਾਪੂਰਵਕ ਸਮਾਪਤ

ਆਈ.ਜੀ.ਓ.ਐਸ. ਮਿਲਪੀਟਸ ਵਿਖੇ ਪਹਿਲੀ ਛਿਮਾਹੀ ਦੇ ਇਮਤਿਹਾਨ ਸਫਲਤਾਪੂਰਵਕ ਸਮਾਪਤ

ਮਿਲਪੀਟਸ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਮਿਲਪੀਟਸ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਔਨਲਾਈਨ ਸਟੱਡੀ ਸੈਂਟਰ ਆਈ.ਜੀ.ਓ.ਐਸ. (ਇੰਸਟੀਟਿਊਟ ਆੱਫ਼ ਗੁਰਮਤਿ ਗਿਆਨ ਔਨਲਾਈਨ ਸਟੱਡੀਜ਼) ਫਾਊਂਡੇਸ਼ਨ ਕੋਰਸ ਦੀ ਪ੍ਰੀਖਿਆ ਸਫਲਤਾਪੂਰਵਕ ਸਮਾਪਤ ਹੋਈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਆਈ.ਜੀ.ਓ.ਐਸ. ਵਿਖੇ ਚੱਲ ਰਹੇ ਕੋਰਸਾਂ ਵਿਚੋਂ ਫਾਊਂਡੇਸ਼ਨ ਕੋਰਸ ਦੇ ਪਹਿਲੀ ਛਿਮਾਹੀ ਦੇ ਇਮਤਿਹਾਨ ਚੱਲ ਰਹੇ ਸਨ, ਜਿਨ੍ਹਾਂ ਪ੍ਰਤੀ ਇਸ ਕੋਰਸ ਵਿਚ ਭਾਗ ਲੈ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਆਈ.ਜੀ.ਓ. ਐਸ ਦੇ ਸਮੂਹ ਅਧਿਆਪਕ ਸਾਹਿਬਾਨ ਨੇ ਬਹੁਤ ਹੀ ਲਗਨ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ। ਵਿਦਿਆਰਥੀਆਂ ਨੇ ਵੀ ਪੂਰੀ ਮਿਹਨਤ ਨਾਲ ਇਨ੍ਹਾਂ ਇਮਤਿਹਾਨਾਂ ਲਈ ਤਿਆਰੀ ਕੀਤੀ। ਫਲਸਰੂਪ ਪਹਿਲੀ ਛਿਮਾਹੀ ਦੇ ਇਮਤਿਹਾਨ ਸਫਲਤਾਪੂਰਵਕ ਹੋਏ। ਸਮੂਹ ਸਿੱਖ ਸੰਗਤ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸੰਗਤ ਵਲੋਂ ਪ੍ਰਬੰਧਕ ਕਮੇਟੀ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮਹੱਤਵਪੂਰਨ ਕਦਮ ਦੱਸਿਆ ਗਿਆ। ਗੁਰਦੁਆਰਾ ਸਾਹਿਬ ਸਿੰਘ ਸਭਾ ਬੇ-ਏਰੀਆ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਨੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।