ਸੀ.ਆਈ.ਏ. ਨੇ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਤੋਂ ਕੀਤੀ ਪੁੱਛਗਿੱਛ

ਸੀ.ਆਈ.ਏ. ਨੇ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਤੋਂ ਕੀਤੀ ਪੁੱਛਗਿੱਛ

ਲੁਧਿਆਣਾ/ਚੰਡੀਗੜ੍ਹ/ਬਿਊਰੋ ਨਿਊਜ਼ :
ਲੁਧਿਆਣਾ ਪੁਲੀਸ ਨੇ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਤੋਂ ਸੀ.ਆਈ.ਏ. ਸਟਾਫ ਲੁਧਿਆਣਾ ਵਿਚ ਪੁੱਛਗਿੱਛ ਕੀਤੀ। ਭਾਈ ਦਲਜੀਤ ਸਿੰਘ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨਾਲ ਸਬੰਧਤ ਲੁਧਿਆਣਾ ਪੁਲੀਸ ਨੇ ਭਾਈ ਦਲਜੀਤ ਸਿੰਘ ਨੂੰ ਬੁਲਾ ਕੇ ਕੁਝ ਕੇਸਾਂ ਦੇ ਸਬੰਧ ਵਿਚ 6 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ।
ਲੁਧਿਆਣਾ ਪੁਲੀਸ ਨੇ ਭਾਈ ਦਲਜੀਤ ਸਿੰਘ ਨੂੰ ਤਕਰੀਬਨ 11 ਵਜੇ ਸੀ.ਆਈ.ਏ. ਸਟਾਫ ਵਿਚ ਬੁਲਾ ਕੇ ਲੁਧਿਆਣਾ, ਖੰਨਾ ਅਤੇ ਜਲੰਧਰ ਵਿਖੇ ਹੋਏ ‘ਅੰਨ੍ਹੇ ਕਤਲਾਂ’ ਦੇ ਸਬੰਧ ਵਿਚ ਪੁੱਛਗਿੱਛ ਕੀਤੀ। ਪੁਲੀਸ ਨੇ ਭਾਈ ਦਲਜੀਤ ਸਿੰਘ ਨੂੰ ਉਨ੍ਹਾਂ ਦੇ ਵਕੀਲ ਕੋਲੋਂ ਹਸਤਾਖਰ ਕਰਵਾ ਕੇ ਤਕਰੀਬਨ 6:30 ‘ਤੇ ਛੱਡਿਆ।
ਇਸ ਮਸਲੇ ਵਿਚ ਇਕ ਹੋਰ ਸਿੱਖ ਹਰਮਿੰਦਰ ਸਿੰਘ ਤੋਂ ਵੀ ਲੁਧਿਆਣਾ ਪੁਲੀਸ ਨੇ ਪੁੱਛਗਿੱਛ ਕੀਤੀ। ਹਰਮਿੰਦਰ ਸਿੰਘ ਨੂੰ ਵੀ ਸਵੇਰੇ ਸੀ.ਆਈ.ਏ. ਸਟਾਫ ਬੁਲਾਇਆ ਗਿਆ ਸੀ ਅਤੇ ਸ਼ਾਮ ਤਕਰੀਬਨ 6-7 ਵਜੇ ਉਸ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ।