ਸ. ਪੂਰਨ ਸਿੰਘ ਗਰੇਵਾਲ ਦਾ ਅਕਾਲ ਚਲਾਣਾ

ਸ. ਪੂਰਨ ਸਿੰਘ ਗਰੇਵਾਲ ਦਾ ਅਕਾਲ ਚਲਾਣਾ

ਸਸਕਾਰ ਅਤੇ ਅੰਤਮ ਅਰਦਾਸ ਸ਼ੁਕਰਵਾਰ 15 ਦਸੰਬਰ ਨੂੰ
ਸੈਨ ਹੋਜੇ/ਬਿਊਰੋ ਨਿਊਜ਼:
ਸਿੱਖ ਭਾਈਚਾਰੇ ਦੇ ਜਾਣੇ ਪਛਾਣੇ ਸ. ਪੂਰਨ ਸਿੰਘ ਗਰੇਵਾਲ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ। 87 ਸਾਲਾ ਉਮਰ ਭੋਗ ਕੇ ਸਦੀਵੀ ਵਿਛੋੜਾ ਦੇਣ ਵਾਲੇ ਸ. ਗਰੇਵਾਲ ਪੰਜਾਬ ਦੇ ਲੁਧਿਆਣਾ ਜਿਲ੍ਹੇ ਦੀ ਜਗਰਾਓਂ ਤਹਿਸੀਲ ਦੇ ਗਗਰਾ ਪਿੰਡ ਦੇ ਜੰਮਪਲ ਤੇ ਸਾਬਕਾ ਸਰਪੰਚ ਸਨ। ਉਹ ਅਪਣੇ ਪਿੱਛੇ ਤਿੰਨ ਧੀਆਂ ਮਨਵਿੰਦਰ ਕੌਰ, ਬਰਿੰਦਰ ਕੌਰ, ਹਰਮਿੰਦਰ ਕੌਰ ਅਤੇ ਪੁੱਤਰ ਮਹਿੰਦਰਪਾਲ ਸਿੰਘ ਤੋਂ ਇਲਾਵਾ 8 ਪੋਤੇ-ਪੋਤਰੀਆਂ, ਦੋਹਤੇ ਦੋਹਤੀਆਂ ਅਤੇ 7 ਪੜਪੋਤੇ ਪੜਪੋਤੀਆਂ ਤੇ ਪੜਦੋਹਤੇ ਪੜਦੋਹਤੀਆਂ ਦਾ ਭਰਿਆ ਪਰਿਵਾਰ ਪਿੱਛੇ ਛੱਡ ਗੱੇ ਹਨ।
ਸ. ਪੂਰਨ ਸਿੰਘ ਗਰੇਵਾਲ ਦਾ ਸਸਕਾਰ 15 ਦਸੰਬਰ ਸ਼ੁਕਰਵਾਰ ਨੂੰ ਸਵੇਰੇ 11:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਸਪੈਂਗਲਰ ਮੌਰਚਰੀ ਸਨੀਵੇਲ (Spangler Mortuary, 174 N Sunnyvale Ave, Sunnyvale, CA, 94086), ਭੋਗ ਅਤੇ ਅੰਤਮ ਅਰਦਾਸ ਬਾਅਦ ਦੁਪਹਿਰ 2:00 ਵਜੇ ਤੋਂ ਬਾਅਦ ਦੁਪਹਿਰ 4:00 ਵਜੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ (Gurdwara Sahib San Jose, 3636 Murillo Ave, San Jose, CA 95148) ਵਿਖੇ ਹੋਵੇਗੀ।
ਹੋਰ ਜਾਣਕਾਰੀ ਲਈ ਕੁਲਵੰਤ ਸਿੰਘ ਸਿੱਧੂ (ਫੋਨ 408-930-7712)  ਅਤੇ ਹਰਪ ਗਰੇਵਾਲ ਨਾਲ (ਫੋਨ408-605-1512  ਜਾਂ 408-274-5452) ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।