ਸ਼ਾਨੋਂ ਸ਼ੌਕਤ ਨਾਲ ਸੰਪੂਰਨ ਹੋਇਆ ਪੀ.ਸੀ.ਐੱਸ. ਸੈਕਰਾਮੈਂਟੋ ਦਾ 29ਵਾਂ ਵਿਸਾਖੀ ਮੇਲਾ

ਸ਼ਾਨੋਂ ਸ਼ੌਕਤ ਨਾਲ ਸੰਪੂਰਨ ਹੋਇਆ ਪੀ.ਸੀ.ਐੱਸ. ਸੈਕਰਾਮੈਂਟੋ ਦਾ 29ਵਾਂ ਵਿਸਾਖੀ ਮੇਲਾ

ਸੈਕਰਾਮੈਂਂਟੋ/ਬਿਊਰੋ ਨਿਊਜ਼:
ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਦਾ 29ਵਾਂ ਵਿਸਾਖੀ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹਿਆ। ਸ਼ੈਲਡਨ ਹਾਈ ਸਕੂਲ ਦੇ ਖੂਬਸੂਰਤ ਥੀਏਟਰ ਵਿੱਚ ਲਗਾਤਾਰ ਚਾਰ ਘੰਟੇ ਚੱਲੇ ਰੰਗ ਰੰਗ ਸਮਾਗਮ ਦਾ ਸੈਂਕੜੇ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆਂ। ਤਿੰਨ ਸਾਲ ਦੀ ਉਮਰ ਤੋਂ ਲੈ ਕੇ ਹਰੇਕ ਉਮਰ ਵਰਗ ਦੇ ਕੋਈ 150 ਕਲਾਕਾਰਾਂ ਨੇ ਭੰਗੜੇ, ਗਿੱਧੇ, ਸਕਿੱਟਾਂ, ਤੇ ਗਾਇਕੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਮੇਲੇ ਦੀ ਸ਼ੁਰੂਆਤ ਸੁਖਮਨ ਸਿੰਘ ਦੁਆਰਾ ਢੋਲ ਵਜਾ ਕੇ ਕੀਤੀ ਗਈ । ਹਰਦੀਪ ਦੁਆਬੀਆ ਨੇ ਇੱਕ ਧਾਰਮਿਕ ਗੀਤ ”ਕੱਲੇ ਕੱਲੇ ਸਾਹ ਦੇ ਉੱਤੇ ਨਾਮ ਦੀਆਂ ਮੋਹਰਾਂ ਲਾ ਕੇ ਸਫਲ ਬਣਾ ਲੈ ਇਹਨੂੰ ਤੂੰ, ਨਾਮ ਜਪ ਲੈ ਪ੍ਰਾਣੀ ਬਹਿਕੇ ਤੂੰ” ਸਮੇਤ ਦੋ ਗੀਤਾਂ ਨਾਲ ਹਾਜ਼ਰੀ ਲਵਾਈ। ਲੈਥਰੋਪ ਤੋਂ ਆਏ ਹੋਏ ਨੰਨੇ ਕਲਾਕਾਰ ਪ੍ਰਭਸਿਮਰਨ ਸਿੰਘ ਨੇ ਦੋ ਗੀਤ ਗਾ ਕੇ ਦਰਸ਼ਕਾਂ ਤਾਂ ਭਰਪੂਰ ਪਿਆਰ ਲਿਆ। ਭੰਗੜੇ ਗਿੱਧੇ ਦੇ ਦੌਰ ਵਿੱਚ ਪੀ ਸੀ ਐੱਸ ਭੰਗੜਾ (ਲਿਟਲ ਕਿਡਸ), ਕਿਊਟ ਪੰਜਾਬਣਾਂ (ਗਿੱਧਾ ਕੋਚ ਰੁਪਿੰਦਰ ਕੌਰ )ਪੀ ਸੀ ਐੱਸ ਭੰਗੜਾ, ਗਿੱਧੇ ਦੀਆਂ ਰਾਣੀਆਂ (ਕੋਚ ਰੋਜ਼ੀ ਸੰਧੂ ) ਪੀ ਸੀ ਐੱਸ ਦੀਆਂ ਮੁਟਿਆਰਾਂ (ਕੋਚ ਪ੍ਰਦੀਪ ਪੂਨੀ) ਨੇ ਗਿੱਧੇ ਭੰਗੜੇ ਦੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਦੇ ਮਨ ਮੋਹ ਲਏ। ਗਾਇਕੀ ਦੇ ਦੌਰ ਵਿੱਚ ਪੰਮੀ ਮਾਨ, ਪੂਨਮ, ਗੁਰਮਿੰਦਰ ਗੁਰੀ, ਤੇ ਰਸ਼ਪਾਲ ਸਿੰਘ ਫਰਵਾਲਾ ਨੇ ਗਾਇਕੀ ਦੇ ਵੱਖ ਵੱਖ ਰੰਗ ਪੇਸ਼ ਕੀਤ। ਫਰਿਜ਼ਨੋ ਤੋਂ ਆਈ ਲੰਬੀ ਹੇਕ ਵਾਲੀ ਗਾਇਕਾ ਜੋਤ ਰਣਜੀਤ ਨੇ ਮਿਰਜ਼ਾ ਤੇ ਜੁਗਨੀ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।  ਦਰਸ਼ਕਾਂ ਦੀ ਫਰਮਾਇਸ਼ ਉੱਤੇ ਗਾਇਕ ਪੂਨਮ ਅਤੇ ਰਸ਼ਪਾਲ ਫਰਵਾਲਾ ਨੇ ਚਾਰ ਦਹਾਕੇ ਪੁਰਾਣੇ ਗੀਤ ”ਜੇ ਮੁੰਡਿਆ ਵੇ ਸਾਡੀ ਤੋਰ ਤੂੰ ਵੇਖਣੀ” ਗਾ ਕੇ ਸਰੋਤੇ ਝੂਮਣ ਲਾ ਦਿੱਤੇ। ਜਸਵੰਤ ਸਿੰਘ ਸ਼ਾਦ ਤੇ ਅਵਤਾਰ ਲਾਖਾ ਨੇ ਬਜ਼ੁਰਗਾਂ ਦੀ ਹਾਲਤ ਉੱਤੇ ਸਕਿੱਟ ”ਬਾਬਾ ਬੋਲਦਾ” ਕਰ ਕੇ ਖੂਬ ਹਸਾਇਆ। ਮੁਟਿਆਰਾਂ ਅਮਨਪ੍ਰੀਤ ਸੰਧੂ ਤੇ ਅੰਮ੍ਰਿਤਾ ਡੋਡ ਨੇ ਇੱਕ ਦੋਗਾਣੇ ਉੱਤੇ ਡਾਂਸ ਕਰਕੇ ਵਾਹ ਵਾਹ ਖੱਟੀ।
ਪਰਮਜੀਤ ਦੁਆਰਾ ਤਿਆਰ ਕਰਵਾਈ ਬਹੁਤ ਹੀ ਭਾਵਪੂਰਤ ਸਕਿੱਟ ਨੇ ਇੱਕ ਵੱਖਰਾ ਮਹੌਲ ਸਿਰਜਿਆ । ਸੋਸਾਇਟੀ ਦੀ ਰਵਾਇਤ ਅਨੁਸਾਰ ਇਸ ਵਾਰ ਉੱਘੇ ਸ਼ਾਇਰ ਦਲਵੀਰ ‘ਦਿਲ’ ਨਿੱਝਰ (ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ) ਨੂੰ ਉਹਨਾਂ ਦੀਆਂ ਸਾਹਿਤਕ ਸੇਵਾਵਾਂ ਲਈ ਉੱਘੇ ਹਾਕੀ ਉਲੰਪੀਅਨ ਸ. ਬਲਬੀਰ ਸਿੰਘ ਵਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ।
ਅਖ਼ੀਰ ਵਿੱਚ ਸਾਰੇ ਸੋਸਾਇਟੀ ਮੈਂਬਰਾਂ ਵਲੋਂ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਰਸ਼ਪਾਲ ਸਿੰਘ ਫਰਵਾਲਾ ਅਤੇ ਰਾਜਿੰਦਰ ਪਾਲ ਸਿੰਘ, ਅਮਰੀਕ ਸਿੰਘ, ਤੀਰਥ ਸਹੋਤਾ, ਪਰਮਜੀਤ ਢਿੱਲੋਂ, ਅਜਾਇਬ ਕਾਹਲੋਂ, ਦੇਬੀ ਗਿੱਲ,  ਸੁਖਰਾਜ ਔਲਖ ਵਰਿੰਦਰ ਸੰਘੇੜਾ, ਕਮਲ ਬੰਗਾ, ਪਰਮਿੰਦਰ ਵਿਰਕ, ਅਵਤਾਰ ਸਿੰਘ ਡੋਡ, ਮਨੋਹਰ ਲਾਲ ਰੱਤੀ ਵਿਜੇ ਪਰਹਾਰ ਰਾਜ ਬਰਾੜ, ਬਖਸ਼ੀਸ਼ ਗਿੱਲ ਬਲਵੰਤ ਕੰਦੋਲਾ, ਜਤਿੰਦਰ ਬੀਸਲਾ ਬਲਦੇਵ ਗਰੇਵਾਲ, ਗੁਰਪਾਲ ਤੱਖਰ ਯਾਦਵਿੰਦਰ ਗਿੱਲ, ਗੁਰਮਿੰਦਰ ਗੁਰੀ ਅਤੇ ਭਿਲੀ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਯਾਦ ਰਹੇ ਕਿ ਇਸੇ ਸੋਸਾਇਟੀ ਵਲੋਂ ਸਲਾਨਾ ਤੀਆਂ ਦਾ ਮੇਲਾ 15 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ।