ਭੜਕੀ ਸ਼ਰਧਾ : ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਤੇ ਦਿੱਲੀ ‘ਚ ਡੇਰਾ ਸਮਰਥਕਾਂ ਦੀ ਹਿੰਸਾ;

ਭੜਕੀ ਸ਼ਰਧਾ : ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਤੇ ਦਿੱਲੀ ‘ਚ ਡੇਰਾ ਸਮਰਥਕਾਂ ਦੀ ਹਿੰਸਾ;

ਪੰਚਕੂਲਾ ‘ਚ 31 ਜਾਨਾਂ ਗਈਆਂ, ਮੀਡੀਆ ਕਰਮੀਆਂ ‘ਤੇ ਹਮਲਾ, ਥਾਂ-ਥਾਂ ਅੱਗਜਨੀ
ਡੇਰਾ ਸਾਧ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੰਦਿਆਂ ਹੀ ਹਾਲਾਤ ਹੋਏ ਬੇਕਾਬੂ
ਮਾਨਸਾ, ਮਲੌਟ ਤੇ ਬੱਲੂਆਣਾ  ਦੇ ਰੇਲਵੇ ਸਟੇਸ਼ਨ ਫੂਕੇ
ਮਾਨਸਾ ‘ਚ 2 ਬੱਸਾਂ ਸਾੜੀਆਂ
ਪੰਚਕੂਲਾ, ਬਠਿੰਡਾ, ਫ਼ਿਰੋਜ਼ਪੁਰ, ਮਾਨਸਾ, ਫ਼ਰੀਦਕੋਟ ‘ਚ ਕਰਫਿਊ
ਪੰਚਕੂਲਾ ‘ਚ ਇਨਕਮ ਟੈਕਸ ਦੀ ਬਿਲਡਿੰਗ ਨੂੰ ਅੱਗ ਲਾਈ, ਸੰਗਰੂਰ ਦਾ ਤਹਿਸੀਲ ਦਫ਼ਤਰ, ਬਿਜਲੀ ਘਰ ਫੂਕਿਆ, ਡੇਰਾ ਸਿਰਸਾ ਅੰਦਰ ਸਾੜ-ਫੂਕ
28 ਅਗਸਤ ਨੂੰ ਸੁਣਾਈ ਜਾਵੇਗੀ ਸਜ਼ਾ, ਡੇਰੇ ਦੀ ਸੰਪਤੀ ਜ਼ਬਤ ਕਰ ਕੇ ਨੁਕਸਾਨ ਪੂਰਤੀ ਦੇ ਹੁਕ
ਪੰਚਕੁਲਾ/ਬਿਊਰੋ ਨਿਊਜ਼:
ਸਾਧਵੀ ਨਾਲ ਬਲਾਤਕਾਰ ਮਾਮਲੇ ‘ਤੇ ਡੇਰਾ ਮੁਖੀ ਰਾਮ ਰਹੀਮ ਨੂੰ ਜੱਜ ਜਗਦੀਪ ਸਿੰਘ ਦੀ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ 28 ਅਗਸਤ ਲਿਆ ਜਾਵੇਗਾ। ਕੋਰਟ ਤੋਂ ਪੁਲਿਸ ਨੇ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕਰਨ ਤੋਂ ਬਾਅਦ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਰੱਖਿਆ ਜਾਵੇਗਾ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਫੈਸਲਾ ਆਉਂਦੇ ਹੀ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਪੰਚਕੂਲਾ ਦੇ ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 250 ਤੋਂ ਵਧੇਰੇ ਜ਼ਖ਼ਮੀ ਹੋ ਗਏ ਹਨ। 100 ਤੋਂ ਜ਼ਿਆਦਾ ਗੱਡੀਆਂ ਫੂਕ ਦਿੱਤੀਆਂ ਹਨ। ਪੰਚਕੂਲਾ ਤੋਂ ਬਾਅਦ ਪੰਜਾਬ ਵਿਚ ਸ਼ਰਾਰਤੀਆਂ ਵਲੋਂ ਪ੍ਰਦਰਸ਼ਨ ਕਰਦੇ ਹੋਏ ਦੋ ਰੇਲਵੇ ਸਟੇਸ਼ਨਾਂ ਨੂੰ ਲੱਗ ਲਗਾ ਦਿੱਤੀ ਗਈ ਹੈ। ਸ਼ਰਾਰਤੀਆਂ ਵਲੋਂ ਮਲੋਟ ਅਤੇ ਮਾਨਸਾ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪੁਲਸ ਅਤੇ ਫੌਜ ਵਲੋਂ ਭੜਕੇ ਡੇਰਾ ਸਮਰਥਕਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੁਲਸ ਵਲੋਂ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਡੇਰਾ ਮੁਖੀ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਦੰਗੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਡੇਰਾ ਸਮਰਥਕਾਂ ਵਲੋਂ ਚੰਡੀਗੜ੍ਹ, ਪੰਚਕੂਲਾ ਤੇ ਪੰਜਾਬ ਦੇ ਕਈ ਇਲਾਕਿਆਂ ਚਿ ਜਗ੍ਹਾ ‘ਤੇ ਹਿੰਸਕ ਹਮਲੇ ਕੀਤੇ ਗਏ। ਕਈ ਥਾਵਾਂ ‘ਤੇ ਅੱਗਜਨੀ ਦੇ ਮਾਮਲੇ ਵੀ ਸਾਹਮਣੇ ਆਏ ਹਨ। ਉਥੇ ਹੀ ਤਪਾ ਮੰਡੀ ਵਿਚ ਵੀ ਪਿੰਡ ਮਾਹੀਨੰਗਲ ਵਿਚ ਹਾਲਾਤ ਖਰਾਬ ਦੱਸੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਰਾਮਾ ਮੰਡੀ ਟੈਲੀਫੋਨ ਐਕਸਚੈਂਜ ਅਤੇ ਪਿੰਡ ਜੀਵਨ ਸਿੰਘ ਵਿਚ ਸੁਵਿਧਾ ਸੈਂਟਰ ਨੂੰ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਸਦਈਏ ਕਿ ਅਦਾਲਤ ਨੇ ਰਾਮ ਰਹੀਮ ਨੂੰ 2002 ਦੇ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ 17 ਅਗਸਤ ਨੂੰ ਕੇਸਾਂ ਦੀ ਦਲੀਲਾਂ ਦੇ ਨਿਬੇੜੇ ਤੋਂ ਬਾਅਦ 25 ਅਗਸਤ ਨੂੰ ਫੈਸਲਾ ਸੁਣਾਉਣ ਦਾ ਐਲਾਨ ਕੀਤਾ ਸੀ। ਰਾਮ ਰਹੀਮ ਖਿਲਾਫ ਇਲਜ਼ਾਮ ਇਹ ਸੀ ਕਿ ਉਸ ਨੇ ਸਿਰਸਾ ਵਿਚ ਡੇਰਾ ਸੱਚਾ ਸੌਦਾ ਦੇ ਸਥਾਨ ‘ਤੇ ਸਥਿਤ ਇਕ ਕਮਰੇ ਵਿਚ ਸਾਧਵੀ ਨਾਲ ਬਲਾਤਕਾਰ ਕੀਤਾ ਸੀ।