ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਵਲੋਂ ਵੱਖ ਵੱਖ ਗੁਰੂ ਘਰਾਂ ਵਿਖੇ ਕੀਰਤਨ 17 ਤੋਂ 27 ਨਵੰਬਰ

ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਵਲੋਂ ਵੱਖ ਵੱਖ ਗੁਰੂ ਘਰਾਂ ਵਿਖੇ ਕੀਰਤਨ 17 ਤੋਂ 27 ਨਵੰਬਰ

ਲਾਸ ਏਂਜਲਸ/ਬਿਊਰੋ ਨਿਊਜ਼:
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕੈਡਮਿਕ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਪ੍ਰੋਫੈਸਰ ਤੇ ਹੈੱਡ ਡਾ. ਗੁਰਨਾਮ ਸਿੰਘ, ਜੋ ਲੰਮੇ ਸਮੇਂ ਤੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਾਸਾਰ ਲਈ ਯਤਨਸ਼ੀਲ ਹਨ, ਇਸ ਸਮੇਂ ਵਿਸ਼ੇਸ਼ ਦੌਰੇ ਹਨ, 17 ਤੋਂ ਨਵੰਬਰ ਤੱਕ ਸਾਉਦਰਨ ਕੈਲੀਫੋਰਨੀਆ ਦੇ ਵੱਖ ਵੱਖ ਗੁਰੂ ਘਰਾਂ ਵਿਚ ਗੁਰਮਤਿ ਸੰਗੀਤ ਪ੍ਰੰਪਰਾ ਅਨੁਸਾਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਲੀਕੇ ਪ੍ਰੋਗਰਾਮ ਅਨੁਸਾਰ ਉਹ 18 ਨਵੰਬਰ ਸ਼ੁਕਰਵਾਰ ਨੂੰ ਸਿੱਖ ਗੁਰਦੁਆਰਾ, ਲੈਂਕਰਸ਼ਿਪ,19 ਨਵੰਬਰ ਨੂੰ ਸਵੇਰੇ ਗੁਰਦੁਆਰਾ ਰਾਮਦਾਸ ਦਰਬਾਰ ਲਾਸ ਏਜਲਸ ਅਤੇ ਸ਼ਾਮ ਨੂੰ ਗੁਰਦੁਆਰਾ ਰਿਵਰਸਾਈਡ, 20 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਬਿਓਨਾ ਪਾਰਕ, 23 ਨਵੰਬਰ ਬੁੱਧਵਾਰ ਨੂੰ ਗੁਰਦੁਆਰਾ ਗੁਰੂ ਅੰਗਦ ਦਰਬਾਰ, ਬੇਕਰਸਫੀਲਡ ਅਤੇ 24,25 ਅਤੇ 27 ਨਵੰਬਰ ਨੂੰ ਗੁਰਦੁਆਰਾ ਨਾਨਕ ਸਦਨ ਨੌਰਥ ਹਿਲਸ ਵਿਖੇ ਗੁਰਮਤਿ ਸੰਗੀਤ ਅਧਾਰਿਤ ਕੀਰਤਨ ਦੀ ਪ੍ਰਸੁਤਤੀ ਕਰਨਗੇ।
ਇਸ ਤੋਂ ਇਲਾਵਾ ਡਾ. ਗੁਰਨਾਮ ਸਿੰਘ ਜੀ ਨਾਨਕ ਸਦਨ ਗੁਰਮਤਿ ਅਕੈਡਮੀ ਵੱਲੋਂ ਕਰਵਾਏ ਜਾ ਰਹੀ ਦਸਤਾਰ ਦੁਮਾਲਾ ਅਤੇ ਗੁਰਮਤਿ ਸੰਗੀਤ ਪ੍ਰਤੀਯੋਗਤਾ ਵਿਚ ਵਿਸ਼ੇਸ਼ ਤੌਰ ਤੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰਨਗੇ ਅਤੇ ਪ੍ਰਤੀਯੋਗੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰਬੰਧਕਾਂ ਵਲੋਂ ਸਾਰੀਆਂ ਸੰਗਤਾਂ ਡਾ. ਗੁਰਨਾਮ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਵਿਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਹੈ।