ਉੱਘੇ ਸਿੱਖ ਵਿਦਵਾਨ ਡਾ. ਗੁਲਜ਼ਾਰ ਸਿੰਘ ਕੰਗ ਦਾ ਦਿਹਾਂਤ

ਉੱਘੇ ਸਿੱਖ ਵਿਦਵਾਨ ਡਾ. ਗੁਲਜ਼ਾਰ ਸਿੰਘ ਕੰਗ ਦਾ ਦਿਹਾਂਤ

ਨੰਗਲ/ਬਿਊਰੋ ਨਿਊਜ਼ :
ਪੰਜਾਬੀ ਦੇ ਉੱਘੇ ਸਿੱਖ ਸਕਾਲਰ ਤੇ ਮੌਜੂਦਾ ਡਾਇਰੈਕਟਰ ‘ਸੈਂਟਰ ਆਨ ਸਟੱਡੀਜ਼ ਇੰਨ ਸ੍ਰੀ ਗੁਰੂ ਗ੍ਰੰਥ ਸਾਹਿਬ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾ. ਗੁਲਜ਼ਾਰ ਸਿੰਘ ਕੰਗ (63 ਸਾਲ) ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਡਾ. ਕੰਗ ਆਪਣੇ ਪਿੱਛੇ ਬਾਰਿੰਦਰਜੀਤ ਤੇ ਮਾਨਵ ਦੋ ਪੁੱਤਰ ਤੇ ਪਤਨੀ ਪਰਮਜੀਤ ਕੌਰ ਛੱਡ ਗਏ ਹਨ। ਡਾ. ਕੰਗ ਦਾ ਉਨ੍ਹਾਂ ਦੇ ਜੱਦੀ ਪਿੰਡ ਜਾਹੂਰਾ (ਟਾਂਡਾਂ) ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਡਾ. ਕੰਗ ਨੇ ਸੂਫੀਵਾਦ ਤੇ ਗੁਰੂ ਗ੍ਰੰਥ ਸਾਹਿਬ ‘ਤੇ ਬਹੁਤ ਖੋਜ ਕੀਤੀ, ਚਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਇਸ ਤੋਂ ਪਹਿਲਾਂ ਇਨ੍ਹਾਂ ਸਾਰੀ ਉਮਰ ਨੰਗਲ ਵਿਖੇ ਬਿਤਾਈ ਤੇ 57 ਸਾਲ ਦੀ ਉਮਰ ਤੱਕ ਇਨ੍ਹਾਂ ਪੰਜਾਬੀ ਅਧਿਆਪਕ ਦੇ ਤੌਰ ‘ਤੇ ਸਰਕਾਰੀ ਸੈਕੰਡਰੀ ਸਕੂਲ ਕਥੇੜਾ ਨੰਗਲ ਵਿਖੇ ਸੇਵਾ ਕੀਤੀ।