ਅੱਜ ਦੀਆਂ ਮਾਤਾਵਾਂ-ਭੈਣਾਂ, ਬੇਬੇ ਨਾਨਕੀ, ਬੀਬੀ ਭਾਨੀ ਤੇ ਮਾਤਾ ਗੁਜਰੀ ਤੋਂ ਸੇਧ ਲੈਣ : ਡਾ. ਅਮਰਜੀਤ ਸਿੰਘ

ਅੱਜ ਦੀਆਂ ਮਾਤਾਵਾਂ-ਭੈਣਾਂ, ਬੇਬੇ ਨਾਨਕੀ, ਬੀਬੀ ਭਾਨੀ ਤੇ ਮਾਤਾ ਗੁਜਰੀ ਤੋਂ ਸੇਧ ਲੈਣ : ਡਾ. ਅਮਰਜੀਤ ਸਿੰਘ

ਸਿੱਖ ਧਰਮ ਵਿੱਚ ਬੀਬੀਆਂ ਦੇ ਵਡਮੁੱਲੇ ਯੋਗਦਾਨ ਸਬੰਧੀ 
ਗੁਰਦੁਆਰਾ ਸਾਹਿਬ ਮਿਲਪੀਟਸ ਵਿਖੇ ਵਿਸ਼ੇਸ਼ ਸਮਾਗਮ
ਮਿਲਪੀਟਸ/ਬਿਊਰੋ ਨਿਊਜ਼:
ਸਿੱਖ ਧਰਮ ਤੇ ਇਤਿਹਾਸ ਵਿੱਚ ਬੀਬੀਆਂ ਦੇ ਯੋਗਦਾਨ ਨੂੰ  ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ  ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ ਜਿਸ ਵਿੱਚ ਗੁਰੂ ਘਰ ਪਹੁੰਚੇ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ । ਗੁਰੂ ਘਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਦੀ ਅਰੰਭਤਾ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪਿੱਛਲੇ ਹਫਤੇ ਤੋਂ ਲਗਾਤਰ ਚਲ ਰਹੀ ਲੜੀਵਾਰ ਕਥਾ ਦੀ ਆਰੰਭਤਾ ਕਰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਗੁਰਬਾਣੀ ਦੇ ਗੁੱਝੇ ਭੇਦ ਸੰਗਤਾਂ ਨਾਲ ਸਾਂਝੇ ਕੀਤੇ, ਸਮੂਹ ਸੰਗਤਾਂ ਨੇ ਗੁਰੂ ਪਿਆਰ ਵਿੱਚ ਭਿੱਜ ਕੇ ਕਥਾ ਸਰਵਣ ਕੀਤੀ। ਵਿਸ਼ੇਸ਼ ਸੱਦੇ ਉੱਤੇ ਪਹੁੰਚੇ ਸਿਖਾਂ ਦੇ ਕੌਮੀ ਬੁਲਾਰੇ ਡਾ. ਅਮਰਜੀਤ ਸਿੰਘ ਨਿਊਯਾਰਕ ਵਾਲਿਆਂ ਨੇ ਵਿਸਥਾਰ ਨਾਲ ਬੀਬੀਆਂ ਦੇ ਵਡਮੁੱਲੇ ਯੋਗਦਾਨ ਦੇ ਇਤਹਾਸਿਕ ਅਤੇ ਧਾਰਮਿਕ ਪੱਖ ਸੰਗਤਾਂ ਸਾਹਮਣੇ ਰੱਖੇ । ਉਨਾਂ ਪੁਰਾਤਨ ਬੀਬੀਆਂ ਦੇ ਧਾਰਮਿਕ ਪੱਖ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਕਿਸ ਤਰ•ਾਂ ਬੇਬੇ ਨਾਨਕੀ, ਬੀਬੀ ਭਾਨੀ ਅਤੇ ਮਾਤਾ ਗੁਜਰੀ ਨੇ ਸਮਾਂ ਪੈਣ ਤੇ ਗੁਰੂ ਕਾਲ ਵਿੱਚ ਆਪਣਾ ਬਣਦਾ ਫਰਜ਼ ਪੂਰਾ ਕੀਤਾ, ਮਾਤਾ ਗੁਜਰੀ ਦੇ ਪਾਏ ਪੂਰਨਿਆਂ ਨੂੰ ਅਸੀਂ ਕਿਸ ਤਰ•ਾਂ ਭੁਲਾ ਸਕਦੇ ਹਾਂ। ਮਾਈ ਭਾਗ ਕੌਰ ਦਾ ਇਤਿਹਾਸ ਅੱਜ ਵੀ ਅਸੀਂ ਆਪਣੇ ਬੱਚਿਆਂ ਨਾਲ ਸਾਂਝਾ ਕਰਦੇ ਹਾਂ। ਉਨ•ਾਂ ਨੇ ਅਜੋਕੇ ਸਮੇ ਵਿੱਚ ਅੱਜ ਦੀਆਂ ਮਾਤਾਵਾਂ, ਭੈਣਾਂ ਅਤੇ ਬੱਚੀਆਂ ਨੂੰ ਇਨਾਂ ਮਹਾਨ ਬੀਬੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ । ਉਨ•ਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਹੋਰ ਜੁਝਾਰੂ ਸਿੰਘਾਂ ਦੀਆਂ ਮਾਤਾਵਾਂ ਨੂੰ ਸਿੱਜਦਾ ਕੀਤਾ । ਭਾਈ ਮੇਘ ਸਿੰਘ ਧਰਮੀ ਫੌਜੀ ਨੇ ਵੀ ਸਾਲ 1984 ਦੀਆਂ ਉਨਾਂ ਯਾਦਾਂ ਨੂੰ ਤਾਜ਼ਾ ਕੀਤਾ ਜਿਸ ਵਿੱਚ ਸਿੱਖ ਫੌਜੀਆਂ ਨੇ ਭਾਰਤੀ ਫੌਜ ਦੀ ਮੁਖ਼ਾਲਫ਼ਤ ਕਰਕੇ ਆਪਣਾ ਸਭ ਕੁੱਖ ਤਿਆਗ ਦਿੱਤਾ  ਸੀ।
ਗੁਰੂ ਘਰ ਦੇ ਮੁਖ ਸੇਵਾਦਾਰ ਭਾਈ ਜਸਵੰਤ ਸਿੰਘ ਹੋਠੀ ਨੇ ਇਸ ਵਿਸ਼ੇਸ਼ ਮੌਕੇ ਦੇ ਸਮੂਹ ਸੰਗਤਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਜੀਵਨ ਯਾਪਨ ਕਰਨ ਦਾ ਸੱਦਾ ਦਿੱਤਾ ।
ਅਖੀਰ ਵਿੱਚ ਆਏ ਹੋਏ ਬੁਲਾਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ ।