Amritsar Times » ਸਾਹਿਤ/ਮਨੋਰੰਜਨ

ਹਨੀ ਸਿੰਘ ਵਿਰੁਧ ਕੇਸ ਦਰਜ
ਹਾਈਕੋਰਟ ਵਲੋਂ ਝਾੜਝੰਬ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ

ਨਵਾਂਸ਼ਹਿਰ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਝਾੜਝੰਬ ਤੋਂ ਬਾਅਦ ਪੰਜਾਬ ਪੁਲਿਸ ਨੇ ਲੱਚਰ ਗਾਇਕ ਤੇ ਰੈਪਰ ਹਨੀ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਨਵਾਂਸ਼ਹਿਰ ਦੀ ਐਸਐਸਪੀ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਹਨੀ ਸਿੰਘ ਵਿਰੁਧ ਆਈਪੀਸੀ ਦੀ ਧਾਰਾ 292, 293 ਤੇ 294 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਹਾਈਕੋਰਟ ਨੇ ਦੇ ਜੱਜਾਂ ਨੇ ਹਨੀ ਸਿੰਘ ਦਾ ਇੱਕ ਗੀਤ ਅਦਾਲਤ ਵਿਚ ਸੁਣਿਆ ਸੀ ਤੇ ਪੰਜਾਬ ਸਰਕਾਰ ਵਲੋਂ ਅਸ਼ਲੀਲ ਗਾਇਕੀ ਵਾਲੇ ਇਸ ਗਾਇਕ ਵਿਰੁਧ ਕਾਰਵਾਈ ਨਾ ਕਰਨ ‘ਤੇ ਸਰਕਾਰ ਦੀ ਖਿਚਾਈ ਵੀ ਕੀਤੀ ਸੀ। ਹਾਈਕੋਰਟ ਨੇ ਅਪਣੇ ਆਦੇਸ਼ ਦੇ ਨਾਲ ਇਹ ਵੀ ਕਿਹਾ ਸੀ ਕਿ ਅਜਿਹੇ ਗਾਇਕਾਂ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਸੱਭਿਆਚਾਰਕ ਮਾਮਲੇ ਵਿਭਾਗ ਨੂੰ ਵੀ ਇਸ ਮਾਮਲੇ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ।

ਹਨੀ ਸਿੰਘ ਪਹਿਲਾ ਅਜਿਹਾ ਪੰਜਾਬੀ ਗਾਇਕ ਹੈ, ਜਿਸ ਖਿਲਾਫ਼ ਪੁਲਿਸ ਨੇ ਅਸ਼ਲੀਲ ਗਾਣੇ ਗਾਉਣ ਦਾ ਕੇਸ ਦਰਜ ਕੀਤਾ ਹੈ।

ਨਵਾਂ ਸ਼ਹਿਰ ਦੀ ਸਮਾਜ ਸੇਵੀ ਜਥੇਬੰਦੀ Ḕਹੈਲਪ’ ਵਲੋਂ ਗਾਇਕ ਹਨੀ ਸਿੰਘ ਦੇ ਗਾਏ ਗੀਤ Ḕਮੈਂ ਹੂੰ ਬਲਾਤਕਾਰੀ’ ਤੇ ਹੋਰਾਂ ਖ਼ਿਲਾਫ ਥਾਣਾ ਸਿਟੀ ਨਵਾਂਸ਼ਹਿਰ ਨੂੰ ਜਨਵਰੀ ‘ਚ ਸ਼ਿਕਾਇਤ ਦਿੱਤੀ ਸੀ ਕਿ ਇਸ ਪੰਜਾਬੀ ਗਾਇਕ ਵਲੋਂ ਬੇਹੱਦ ਅਸ਼ਲੀਲ ਗੀਤ ਗਾ ਕੇ ਵੱਖ-ਵੱਖ ਸੋਸ਼ਲ ਸਾਈਟ ‘ਤੇ ਚਲਾਏ ਜਾ ਰਹੇ ਹਨ। ਦੱਸਿਆ ਗਿਆ ਕਿ ਇਸ ਗੀਤ ਵਿਚ ਔਰਤਾਂ ਦਾ ਬੇਹੱਦ ਘਟੀਆ ਪੱਧਰ ‘ਤੇ ਉੱਤਰ ਕੇ ਨਿਰਾਦਰ ਕੀਤਾ ਗਿਆ ਹੈ ਅਤੇ ਨਾਲ ਹੀ ਇਹ ਗੀਤ ਉਨ੍ਹਾਂ ਖ਼ਿਲਾਫ਼ ਜੁਰਮਾਂ ਨੂੰ ਵੀ ਉਕਸਾਉਂਦੇ ਹਨ। ਸ਼ਿਕਾਇਤ ਵਿਚ ਗਾਇਕ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ, ਲੇਕਿਨ ਪੁਲਿਸ ਤੇ ਪੰਜਾਬ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਸੁਣਵਾਈ ਨਾ ਹੁੰਦੀ ਦੇਖ ਹੈਲਪ ਸੰਸਥਾ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਕਿੱਤਣਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਿਸ ‘ਤੇ ਅਦਾਲਤ ਨੇ ਨਵਾਂਸਹਿਰ ਪੁਲਿਸ ਨੂੰ ਉਕਤ ਗਾਇਕ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਅਤੇ ਸਰਕਾਰ ਦੀ ਝਾੜਝੰਬ ਕੀਤੀ।

ਲੱਚਰ ਗਾਇਕੀ ਵਿਰੁਧ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਸੰਸਥਾ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਅਸ਼ਲੀਲ ਗਾਇਕੀ ਪਰੋਸਣ ਵਾਲੇ ਗਾਇਕਾਂ ਵਿਰੁਧ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਨੇ ਗਾਇਕ ਦਲਜੀਤ ਦੁਸਾਂਝ, ਮਿਸ ਪੂਜਾ, ਗਿੱਪੀ ਗਰੇਵਾਲ, ਜੈਜ਼ੀ ਬੈਂਸ ਅਤੇ ਗੀਤਾ ਜ਼ੈਲਦਾਰ ‘ਤੇ ਵੀ ਅਸ਼ਲੀਲ ਗੀਤ ਗਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਵਕੀਲ ਦਲਜੀਤ ਸਿੰਘ ਨੇ ਕਿਹਾ ਕਿ ਧਾਰਾ 294 ਤਹਿਤ ਸਜ਼ਾ ਸਿਰਫ਼ 3 ਮਹੀਨੇ ਹੈ ਜਿਸ ਕਰਕੇ ਇਸ ਕਾਨੂੰਨ ਵਿਚ ਸੋਧ ਕਰਨ ਦੀ ਜ਼ਰੂਰਤ ਹੈ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ।

ਓਧਰ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਰਵਨ ਸਿੰਘ ਫਿਲੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਸਬੰਧਤ ਧਾਰਾ ਵਿਚ ਸੋਧ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਨਾ ਸਿਰਫ਼ ਹਨੀ ਸਿੰਘ ਬਲਕਿ ਲੱਚਰ ਗੀਤ ਗਾਉਣ ਵਾਲੇ ਹੋਰਨਾਂ ਕਲਾਕਾਰਾਂ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।

ਹਨੀ ਸਿੰਘ ਵਿਰੁਧ ਤੁਰੰਤ ਕਾਰਵਾਈ ਦੇ ਹੁਕਮ
ਅਸੱਭਿਅਕ ਗੀਤ ਗਾਉਣ ਵਾਲਿਆਂ ਦਾ ਸਮਾਜ ਬਾਈਕਾਟ ਕਰੇ : ਹਾਈਕੋਰਟ

ਚੰਡੀਗੜ/ਬਿਊਰੋ ਨਿਊਜ਼

ਲੱਚਰ ਗਾਇਕੀ ਪੇਸ਼ ਕਰਨ ਦੇ ਦੋਸ਼ ਵਿਚ ਰੈਪਰ ਹਨੀ ਸਿੰਘ ਵਿਰੁਧ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ਿਕੰਜਾ ਕਸ ਦਿੱਤਾ ਹੈ। ਅਦਾਲਤ ਨੇ ਹਨੀ ਸਿੰਘ ਵਿਰੁਧ ਸਖਤ ਰਵੱਈਆ ਧਾਰਨ ਕਰਦਿਆਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਲੱਚਰ ਗੀਤ ਗਾਉਣ ਵਾਲੇ ਪੰਜਾਬ ਦੇ ਇਸ ਰੈਪ ਗਾਇਕ ਵਿਰੁਧ ਤੁਰੰਤ ਕਾਰਵਾਈ ਕਰੇ। ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹੇ ਅਸੱਭਿਅਕ ਗੀਤ ਗਾਉਣ ਵਾਲੇ ਗਾਇਕਾਂ ਦਾ ਸਮਾਜ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਹਨੀ ਸਿੰਘ ਵਲੋਂ ਗਾਏ ਗੀਤ ‘ਮੈਂ ਬਲਾਤਕਾਰੀ ਹਾਂ’ ਤੋਂ ਮਗਰੋਂ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਉਸ ਦੇ ਖਿਲਾਫ ਗੁੱਸਾ ਭੜਕ ਪਿਆ ਸੀ ਅਤੇ ਉਸ ਖਿਲਾਫ ਕਈ ਥਾਵਾਂ ‘ਤੇ ਮੁਜ਼ਾਹਰੇ ਤੇ ਰੋਸ ਪ੍ਰਦਰਸ਼ਨ ਹੋਏ ਸਨ। ਹੁਸ਼ਿਆਰਪੁਰ ਦੀ ਇਕ ਸਮਾਜ ਸੇਵੀ ਜਥੇਬੰਦੀ ਨੇ ਹਨੀ ਸਿੰਘ ਵਿਰੁਧ ਮਾਮਲਾ ਦਰਜ ਕਰਵਾਇਆ ਹੋਇਆ ਹੈ। ਪੰਜਾਬ ਸਰਕਾਰ ਇਸ ਮਾਮਲੇ ਵਿਚ ਕਾਫ਼ੀ ਸਮੇਂ ਤੋਂ ਖਾਮੋਸ਼ ਹੈ ਅਤੇ ਕਈ ਵਾਰ ਸੱਭਿਆਚਾਰ ਬਾਰੇ ਨੀਤੀ ਬਣਾਉਣ ਦੇ ਭਰੋਸਿਆਂ ਦੇ ਬਾਵਜੂਦ ਕੋਈ ਅਜਿਹਾ ਫੈਸਲਾ ਨਹੀਂ ਕੀਤਾ ਗਿਆ।

ਜੋਬਨ ਰੁੱਤੇ ਸਦੀਵੀ ਵਿਛੋੜਾ ਦੇਣ ਵਾਲਾ ਯੁੱਗ ਕਵੀ ਸ਼ਿਵ ਬਟਾਲਵੀ
40ਵੀਂ ਬਰਸੀ ਤੇ ਵਿਸ਼ੇਸ਼

ਜਗਜੀਤ ਸਿੰਘ ਥਿੰਦ

‘ਅਸਾਂ ਤਾਂ ਜੋਬਨ ਰੁੱਤੇ ਮਰਨਾ,

ਮੁੜ ਜਾਣਾ ਅਸੀਂ ਭਰੇ ਭਰਾਏ,

ਹਿਜ਼ਰ ਤੇਰੇ ਦੀ ਕਰ ਪਰਕਰਮਾ

ਜੋਬਨ ਰੁੱਤੇ ਜੋ ਬੀ ਮਰਦਾ ਫੁੱਲ ਬਣੇ ਜਾਂ ਤਾਰਾ,

ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ।’

ਅੱਜ ਤੋਂ ਚਾਰ ਦਹਾਕੇ ਪਹਿਲਾ ਮਾਂ ਬੋਲੀ ਪੰਜਾਬੀ ਦੀ ਅਜ਼ੀਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਆਪਣਾ ਜੋਬਨ ਰੁੱਤੇ ਮਰਨ ਦਾ ਸਿਰਜਿਆ ਸੁਪਨਾ ਸਾਕਾਰ ਕਰਕੇ ਆਪਣੇ ਪਰਿਵਾਰ ਅਤੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਗਮਾਂ ਦੇ ਸਮੁੰਦਰ ਵਿਚ ਡੁੱਬਿਆ ਛੱਡ ਕੇ ਅੰਤਿਮ ਵਿਦਾਇਗੀ ਦੇ ਗਿਆ। ਸ਼ਿਵ ਦਾ ਜਨਮ 26 ਜੁਲਾਈ 1936 ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਨਦੀ ਕੰਢੇ ਵਸੇ ਪਿੰਡ ਲੋਹਟੀਆਂ ਵਿਖੇ ਪੰਡਿਤ ਕ੍ਰਿਸ਼ਨ ਗੋਪਾਲ ਦੇ ਗ੍ਰਹਿ ਅਤੇ ਮਾਤਾ ਸ਼ਾਂਤੀ ਦੇਵੀ ਦੀ ਸੁਚੱਜੀ ਕੁੱਖੋ ਹੋਇਆ। ਸਾਡਾ ਇਹ ਵਿਲੱਖਣ ਸ਼ਾਇਰ 37 ਸਾਲ ਦੀ ਸੰਸਾਰੀ ਉਮਰ ਵਿਚੋਂ 13 ਸਾਲ ਪੰਜਾਬੀ ਕਵਿਤਾ ਦੇ ਲੇਖੇ ਲਾ ਗਿਆ। ਇਸ ਕਾਵਿਕ ਜੀਵਨ ਵਿਚ ਉਹ ਮਾਂ ਬੋਲੀ ਪੰਜਾਬੀ ਨੂੰ ਗਿਆਰਾਂ ਕਾਵਿ ਸੰਗ੍ਰਹਿ ਦੇ ਗਿਆ। ਉਹ ਆਪਣੀ ਅਮਰ ਕ੍ਰਿਤ ‘ਲੂਣਾ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਸਭ ਤੋਂ ਛੋਟੀ ਉਮਰ ਦਾ ਪੁਰਸਕਾਰ ਵਿਜੇਤਾ ਸੀ। ਸ਼ਿਵ ਪੰਜਾਬੀ ਦੇ ਉਨ੍ਹਾਂ ਕਵੀਆਂ ਵਿਚੋਂ ਹੈ ਜਿਸ ਨੇ ਪੰਜਾਬੀ ਕਵਿਤਾ ਨੂੰ ਦੁਨੀਆ ਦੀਆਂ ਵਿਕਸਤ ਬੋਲੀਆਂ ਦੇ ਹਾਣ ਦਾ ਹੋਣ ਦਾ ਮਾਣ ਦਿੱਤਾ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਉਸ ਨੇ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਕੀਟਸ ਦੀ ਬਰਾਬਰਤਾ ਹਾਸਲ ਕੀਤੀ। ਪੰਜਾਬੀ ਦੀ ਮਰਹੂਮ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਸ਼ਿਵ ਦੀ ਕਾਵਿ ਪੁਸਤਕ ‘ਬ੍ਰਿਹਾ ਤੂੰ ਸੁਲਤਾਨ’ ਦੀ ਭੂਮਿਕਾ ਵਿਚ ਲਿਖਦੀ ਹੈ : ‘ਇਹ ਵੀ ਸੱਚੀ ਗੱਲ ਹੈ ਕਿ ਬੜੇ ਪਿੰਡ ਲੋਹਟੀਆਂ ਦਾ ਸ਼ਿਵ ਕੁਮਾਰ ਜਦ ਜੰਮਿਆ ਤਾਂ ਵਿਸਾਖੀ ਵਾਲੇ ਦਿਨ ਉਸ ਦੀ ਮਾਂ ਨੇ ਅੱਗ ਨਦੀ ਵਿਚੋਂ ਪਾਣੀ ਲਿਆ ਕੇ ਆਪਣੇ ਪੁੱਤਰ ਨੂੰ ਚਖਾਇਆ, ਇਹ ਬਸੰਤਰ ਨਦੀ ਇਸ ਪਿੰਡ ਦੀ ਕੁੱਖ ਵਿਚ ਵਗਦੀ ਹੈ।’ ਇਹ ਨਦੀ ਉਸ ਦੇ ਨੇੜੇ ਵਸਦੇ ਵਸਨੀਕਾਂ ਲਈ ਝਨਾਂ ਦੀ ਛੋਟੀ ਭੈਣ ਦਾ ਦਰਜਾ ਰੱਖਦੀ ਹੈ ਅਤੇ ਸ਼ਿਵ ਕੁਮਾਰ ਨੂੰ ਸ਼ਾਇਦ ਇਹ ਗੁੜ੍ਹਤੀ ਨੇ ਇਸ਼ਕ ਉਸ ਦੇ ਹੱਡਾਂ ਵਿਚ ਰਚਾ ਦਿੱਤਾ ਹੋਵੇ। ਜਿਵੇਂ ਕਿ ਉਪਰ ਜ਼ਿਕਰ ਕੀਤਾ ਹੈ ਕਿ ਸਾਡਾ ਇਹ ਅਲਬੇਲਾ ਮਹਾਨ ਕਵੀ 6 ਤੇ 7 ਮਈ 1973 ਨੂੰ ਜਵਾਨੀ ਦੀ ਉਮਰ ਵਿਚ ਹੀ ਰੰਗਲੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ, ਜਿਥੋਂ ਕੋਈ ਅੱਜ ਤੱਕ ਮੁੜਕੇ ਪਰਤਿਆ ਨਹੀਂ।

ਸ਼ਿਵ ਦੀ ਕਵਿਤਾ ਦੇ ਉਘੇ ਕਦਰਦਾਨ  ਮਨਮੋਹਨ ਸਿੰਘ ਆਈਏਐਸ਼ ਸ਼ਿਵ ਦੇ ਪੂਰਨ ਕਾਵਿ ਸੰਗ੍ਰਹਿ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ : ’6 ਅਤੇ 7 ਮਈ ਦੀ ਵਿਚਕਾਰਲੀ ਰਾਤ ਪੰਜਾਬੀ ਕਵਿਤਾ ਦੀ ਸਭ ਤੋਂ ਅੰਧੇਰੀ ਰਾਤ ਸੀ। ਜੀਵਨ ਵਿਚ ਹਰ ਗੱਲ ਦਾ ਸਮਾਂ ਹੁੰਦਾ ਹੈ, ਜਿਉਣ ਦਾ ਸਮਾਂ, ਲਿਖਣ ਦਾ ਸਮਾਂ ਤੇ ਸੰਸਾਰ ਨੂੰ ਛੱਡਣ ਦਾ ਸਮਾਂ, ਪਰ ਮੈਂ ਸੋਚਦਾ ਹੈ ਕਿ ਇਹ ਉਸ ਦੇ ਮਰਨ ਦਾ ਸਮਾਂ ਨਹੀਂ ਸੀ।’ ਸ਼ਿਵ ਨੂੰ ਡਰ ਸੀ ਕਿ ਜੋਬਨ ਰੁੱਤੇ ਉਸ ਦਾ ਭਰਿਆ ਭਰਾਇਆ ਜੀਵਨ ਕਿਤੇ ਊਣਾ ਨਾ ਹੋ ਜਾਵੇ। ਇਸ ਕਰਕੇ ਜੋਬਨ ਰੁੱਤੇ ਸਦਾ ਲਈ ਸਾਨੂੰ ਅਲਵਿਦਾ ਕਹਿ ਗਿਆ। ਸ਼ਾਇਦ ਸ਼ਿਵ ਨੂੰ ਇਹ ਡਰ ਹੋਵੇ ਕਿ ਉਹ ਦਿਨ ਨਾ ਵੇਖਣੇ ਪੈਣ ਜਿਵੇਂ ਪੰਜਾਬੀ ਕਵੀਆਂ ਨੰਦ ਲਾਲ ਨੂਰਪੁਰੀ ਤੇ ਦੀਪਕ ਜੈਤੋਈ ਵਾਂਗੂੰ ਢਲਦੇ ਸਮੇਂ ਜੀਵਨ ਦੀ ਆਹੂਤੀ ਨਾ ਦੇਣੀ ਪਵੇ।’

ਮੈਨੂੰ ਸੰਨ 1993 ਵਿਚ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਇਥੇ ਲਾਸ ਏਂਜਲਸ ਰਹਿੰਦੇ ਪੰਜਾਬ ਭਾਸ਼ਾ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਰ ਸਵਰਗੀ ਸ਼ ਦਲੀਪ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਇੰਗਲੈਂਡ ਵਿਚ ਸ਼ਿਵ ਦੀ ਵਲਾਇਤ ਫੇਰੀ ਸਮੇਂ ਉਸ ਦੇ ਨਿਕਟੀਆਂ ਮਿਸਿਜ਼ ਕੈਲਾਸ਼ਪੁਰੀ, ਕੁਲਦੀਪ ਤੱਖੜ, ਗਿਆਨੀ ਦਰਸ਼ਨ ਸਿੰਘ ਤੇ ਹੋਰਨਾਂ ਨੂੰ ਮਿਲਾਂ, ਜਿਨ੍ਹਾਂ ਤੋਂ ਮਰਹੂਮ ਕਵੀ ਦੀ ਆਵਾਜ਼ ਦੀਆਂ ਕੈਸਿਟਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਕੋਲ ਚੰਗੀ ਤਕਨੀਕ ਨਾ ਹੋਣ ਕਾਰਨ ਸ਼ਿਵ ਦੇ ਕਾਵਿ ਉਚਾਰਨ ਦੀਆਂ ਕੈਸਿਟਾਂ ਰੱਦੀ ਹੋ ਚੁੱਕੀਆਂ ਹਨ। ਮੈਨੂੰ ਮੇਰੇ ਇੰਗਲੈਂਡ ਰਹਿੰਦੇ ਨਿਕਟੀਆਂ ਨੇ ਲਿਵਰਪੂਲ ਵਿਖੇ ਮਿਸਿਜ਼ ਕੈਲਾਸ਼ਪੁਰੀ ਨਾਲ ਮਿਲਣ ਦਾ ਮੌਕਾ ਪ੍ਰਦਾਨ ਕਰਵਾਇਆ। ਸ਼ਿਵ ਦੀ ਇੰਗਲੈਂਡ ਫੇਰੀ ਨੂੰ ਕੈਲਾਸ਼ਪੁਰੀ ਨੇ ਹੀ ਸਪਾਂਸਰ ਕੀਤਾ ਸੀ ਤੇ ਇਸ ਸਮੇਂ ਵਲਾਇਤ ਦੇ ਵੱਖ ਵੱਖ ਸ਼ਹਿਰਾਂ ਵਿਚ ਸ਼ਿਵ ਨੇ 15 ਕਾਵਿ ਸਮਾਗਮਾਂ ਵਿਚ ਸ਼ਿਰਕਤ ਕੀਤੀ। ਮੇਰੀ ਕੈਲਾਸ਼ਪੁਰੀ ਨਾਲ ਲੰਮੀ ਗੱਲਬਾਤ ਦੌਰਾਨ ਉਸ ਨੇ ਸ਼ਿਵ ਦੀਆਂ ਇਸ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਪਰ ਠੋਸ ਪ੍ਰਾਪਤੀ ਕੁਝ ਵੀ ਨਾ ਹੋਈ। ਬੀਬੀ ਕੈਲਾਸ਼ਪੁਰੀ ਦੇ ਮਹਿਲਨੁਮਾਂ ਘਰ ਦੇ ਉਤਲੇ ਚੁਬਾਰੇ ਜਿਥੇ ਸ਼ਿਵ ਰਹਿੰਦਾ ਸੀ ਦਰਸ਼ਨ ਕਰਵਾਏ। ਮਿਸਿਜ ਪੁਰੀ ਨੇ ਦੱਸਿਆ ਕਿ ਸ਼ਿਵ ਦੇ ਇਥੋਂ ਜਾਣ ਤੋਂ ਬਾਅਦ ਉਸ ਦੇ ਕਮਰੇ ਵਿਚੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੋਂ ਬਗੈਰ ਕੋਈ ਪ੍ਰਾਪਤੀ ਨਹੀਂ ਹੋਈ। ਇਸ ਸਬੰਧੀ ਮੈਨੂੰ ਉਰਦੂ ਦੇ ਇਕ ਪ੍ਰਸਿੱਧ ਸ਼ਾਇਰ ਦਾ ਇਕ ਸ਼ੇਅਰ ਯਾਦ ਆਉਂਦਾ ਹੈ : ਕੁਝ ਤਸਵੀਰੇਂ ਬੁੱਤਾਂ ਚੰਦ ਖਤੂਤਿ ਹਸੀਨਾ, ਯੇਹ ਸਾਮਾਨ ਮਰਨੇ ਕੇ ਬਾਅਦ ਮੇਰੇ ਘਰ ਸੇ ਨਿਕਲਾ।’ ਸ਼ਿਵ ਦੇ ਇੰਗਲੈਂਡ ਫੇਰੀ ਸਮੇਂ ਦੂਜੇ ਬਹੁਤ ਹੀ ਨਜ਼ਦੀਕੀ ਦੋਸਤ ਮਿ. ਕੁਲਦੀਪ ਤੱਖੜ ਨੂੰ ਅਚਾਨਕ ਮਿਲਣ ਦਾ ਮੌਕਾ ਮਿਲਿਆ ਜੋ ਇੰਗਲੈਂਡ ਤੋਂ ਹਿਜ਼ਰਤ ਕਰਕੇ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਰਹਿੰਦੇ ਹਨ। ਜਦ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਉਹੀ ਮਿ. ਤੱਖੜ ਹੋ ਜੋ ਇੰਗਲੈਂਡ ਵਿਚ ਸ਼ਿਵ ਦਾ ਬਹੁਤ ਨਿਕਟੀ ਰਿਹਾ ਹੈ ਤਾਂ ਉਸ ਨੇ ਹਾਂ ਵਿਚ ਜਵਾਬ ਦਿੱਤਾ। ਮੈਨੂੰ ਇਹ ਦੱਸਣ ਵਿਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮਿæ ਤੱਖੜ ਕੋਲ ਸ਼ਿਵ ਦੀਆਂ ਨਿੱਜੀ ਚੀਜ਼ਾਂ ਉਸ ਦੀ ਆਵਾਜ਼ ਦੀਆਂ ਕੈਸਿਟਾਂ ਤੋਂ ਵਗੈਰ ਸ਼ਿਵ ਦੀ ਹੱਥ ਲਿਖਤ ਵਿਚ ਕਾਵਿ ਸੰਗ੍ਰਹਿ Ḕਲੂਣਾ’ ਤੇ Ḕਮੈਂ ਤੇ ਮੈਂ’ ਸ਼ਰਧਾ ਭਾਵਨਾ ਵਾਂਗ ਸਾਂਭ ਕੇ ਰੱਖੀਆਂ ਪਈਆਂ ਹਨ। ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਮਿæ ਤੱਖੜ ਨੇ Ḕਲੂਣਾ’ ਦਾ ਹੱਥ ਲਿਖਤ ਕਿੱਸਾ ਇੰਟਰਨੈਟ ਤੇ ਪਾ ਦਿੱਤਾ ਹੈ। ਅਜਿਹੇ ਵਿਅਕਤੀ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ।

ਵੇਖਣ ਵਿਚ ਆਇਆ ਹੈ ਕਿ ਸਾਡੇ ਪੰਜਾਬੀ ਸਾਹਿਤਕਾਰਾਂ ਦੀ ਅਖੀਰਲੀ ਉਮਰ ਦਾ ਸਮਾਂ ਬਹੁਤ ਦੁੱਖਦਾਈ ਹੁੰਦਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬ ਦੇ ਛੇਵੇਂ ਦਰਿਆ ਸਵਰਗੀ ਮਹਿੰਦਰ ਸਿੰਘ ਰੰਧਾਵਾ ਦੀ ਰੂਹ ਦਾ ਪੁਨਰ ਜਨਮ ਹੋਵੇ ਜੋ ਸਾਡੇ ਪੰਜਾਬੀ ਸਾਹਿਤਕਾਰਾਂ ਨੂੰ ਗੁੱਲੀ, ਜੁੱਲੀ ਤੇ ਕੁੱਲੀ ਵਰਗੀਆਂ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਤੋਂ ਮੁਕਤ ਰੱਖੇ। ਡਾ. ਰੰਧਾਵਾ ਨੇ ਦਿੱਲੀ ਦੇ ਡਿਪਟੀ ਕਮਿਸ਼ਨਰ, ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਹੋਣ ਸਮੇਂ ਲੋੜਵੰਦ ਸਾਹਿਤਕਾਰਾਂ ਨੂੰ ਬਹੁਤ ਸਹਾਰਾ ਦਿੱਤਾ । ਬਾਹਰਲੇ ਦੇਸ਼ਾਂ ਵਿਚ ਵੇਖਿਆ ਹੈ ਕਿ ਸਾਹਿਤਕਾਰਾਂ ਦੀਆਂ ਯਾਦਗਾਰਾਂ ਸਥਾਪਤ ਕਰਕੇ ਉਨ੍ਹਾਂ ਦੀਆਂ ਪੁਰਾਤਨ ਰਿਹਾਇਸ਼ਗਾਹਾਂ ਉਸੇ ਰੂਪ ਵਿਚ ਸਾਂਭੀਆਂ ਪਈਆਂ ਸ਼ਿਵ ਦੀ ਬਟਾਲੇ ਵਿਚ ਬਣੀ ਯਾਦਗਾਰ ਸਰਕਾਰਾਂ ਦੇ ਨਾ ਧਿਆਨ ਕਾਰਨ ਬਹੁਤ ਹੀ ਖਸਤਾ ਹਾਲਤ ਵਿਚ ਹੋ ਚੁੱਕੀ ਸੀ। ਪਤਾ ਨਹੀਂ ਕਿ ਮੁਰੰਮਤ ਆਦਿ ਕਰ ਦਿੱਤੀ ਹੈ ਜਾਂ ਨਹੀਂ? ਕੁਝ ਸਾਲ ਪਹਿਲਾਂ ਪਿਛਲੀ ਸਰਕਾਰ ਵਿਚ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕੈਲੀਫੋਰਨੀਆ ਫੇਰੀ ਸਮੇਂ ਇਸ ਦੀ ਮੁਰੰਮਤ ਸਬੰਧੀ ਯਕੀਨ ਦੁਆਇਆ ਸੀ। ਆਓ ਮਰਹੂਮ ਕਵੀ ਸ਼ਿਵ ਕੁਮਾਰ ਦੀਆਂ ਕਾਵਿ ਰਚਨਾਵਾਂ ਤੇ ਪੰਛੀ ਝਾਤ ਮਾਰੀਏ।

ਸ਼ਿਵ ਦੀ ਪ੍ਰਸਿੱਧ ਰਚਨਾ ‘ਲੂਣਾ’ ਹੈ ਜਿਸ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਸਨਮਾਨਤ ਕੀਤਾ ਸੀ। ਪੁਰਾਣੇ ਕਿੱਸਿਆਂ ਵਿਚ ‘ਲੂਣਾ’ ਨੂੰ ਚਰਿਤਰਹੀਣ ਤੇ ਘ੍ਰਿਣਤ ਪਾਤਰ ਦਰਸਾਇਆ ਸੀ, ਪਰ ਸ਼ਿਵ ਨੇ ਲੂਣਾ ਨੂੰ ਦੋਸ਼ ਮੁਕਤ ਕਰ ਦਿੱਤਾ ਹੈ :

ਪਿਤਾ ਜੇ ਧੀ ਦਾ ਰੂਪ ਹੰਢਾਵੇ

ਤਾਂ ਲੋਕਾ ਵੇ ਤੈਨੂੰ ਲਾਜ ਨਾ ਆਵੇ,

ਜੇ ਲੂਣਾ ਪੂਰਨ ਨੂੰ ਚਾਹਵੇ

ਚਰਿਤਰਹੀਣ ਕਵੇ, ਕਿਉ ਜੀਭ ਜਹਾਨ ਦੀ।’

ਸ਼ਿਵ ਦੀ ਸਮੁੱਚੀ ਮਾਨਸਿਕਤਾ ਤੇ ਬ੍ਰਿਹਾ ਤੇ ਗ਼ਮ ਦੀਆਂ ਹੱਡੀਂ ਰਚੀਆਂ ਪੀੜਾਂ ਨੇ ਉਸ ਨੂੰ ਦੁਨੀਆ ਤੋਂ ਨਿਰਮੋਹਾ ਬਣਾ ਦਿੱਤਾ। ਉਸ ਦੇ ਮਨ ਵਿਚ ਅਜਿਹੀਆਂ ਦਰਦੀਲੀਆਂ ਹੂਕਾਂ ਉਠਦੀਆਂ ਰਹਿੰਦੀਆਂ ਸਨ, ਜਿਸ ਦਾ ਉਹ ਦਰਦ ਵੰਡਾਉਣ ਦਾ ਹੋਕਾ ਦਿੰਦਾ ਰਹਿੰਦਾ ਸੀ :

ਮੇਰੇ ਪਿੰਡ ਦੀਓ ਕੁੜੀਓ ਚਿੜੀਓ ਨੀ,

ਮੈਨੂੰ ਦਿਓ ਦਲਾਸਾ ਨੀ,

ਪੀ ਚਲਿਆ ਮੈਨੂੰ ਘੁਟ ਘੁਟ ਕਰਕੇ,

ਗ਼ਮ ਦਾ ਮਿਰਗ ਪਿਆਸਾ ਨੀ।

ਸਾਡਾ ਮਰਹੂਮ ਕਵੀ ਮੌਤ ਨੂੰ ਸਵਾਗਤੀ ਲਹਿਜੇ ਨਾਲ ਉਡੀਕ ਰਿਹਾ ਸੀ ਅਤੇ ਦਰ ਤੇ ਆਈ ਭਿਖਾਰੀ ਮੌਤ ਨੂੰ ਖਾਲੀ ਹੱਥ ਨਹੀਂ ਸੀ ਮੋੜਨਾ ਚਾਹੁੰਦਾ :

ਠਹਿਰ ਮੌਤੇ ਨੀ, ਲੈ ਜਾ ਮੈਨੂੰ

ਨਾਰਾਜ਼ ਹੋ ਕੇ ਕਿਉਂ ਮੁੜ ਚਲੀ ਏ,

ਖਾਲੀ ਮੋੜਨ ਨੂੰ ਜੀ ਨਹੀਂ ਕਰਦਾ,

ਹੁਣ ਦਰ ਤੇ ਆਈ ਸਵਾਲੀ ਨੂੰ।’

ਸ਼ਿਵ ਦੇ ਮਨ ਵਿਚ ਮਰਨ ਤੋਂ ਬਾਅਦ ਆਪਣੀ ਅਰਥੀ ਦੇ ਉਠਾਉਣ ਦਾ ਦ੍ਰਿਸ਼ ਇਸ ਤਰ੍ਹਾਂ ਅੰਕਿਤ ਕਰਦਾ ਹੈ :

ਅੱਜ ਫੁੱਲਾਂ ਦੇ ਘਰ ਮਹਿਕ ਦੀ,

ਆਈ ਦੂਰੋਂ ਚਲ ਮਕਾਣ ਵੇ

ਸਾਡੇ ਵਿਹੜੇ ਪਤਰ ਅੰਬ ਦੇ

ਟੰਗ ਗਏ ਮਰਾਸੀ ਆਣ ਵੇ,

ਕਾਗਜ਼ ਦੇ ਤੋਤੇ ਲਾ ਗਏ,

ਮੇਰੀ ਅਰਥੀ ਨੂੰ ਤ੍ਰਖਾਣ ਵੇ।

ਸ਼ਿਵ ਤਾਂ ਕਹਿੰਦਾ ਹੈ ਕਿ ਉਸ ਨੂੰ ਕਬਰਾਂ ਇਸ ਤਰ੍ਹਾਂ ਉਡੀਕਦੀਆਂ ਹਨ ਜਿਵੇਂ ਚਿਰੀਂ ਵਿਛੜੇ ਪੁੱਤਰਾਂ ਨੂੰ ਮਾਵਾਂ :

ਸਿਖਰ ਦੁਪਹਿਰ ਸਿਰ ਤੇ

ਮੇਰਾ ਢਲ ਚਲਿਆ ਪਰਛਾਵਾਂ

ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ।

ਸ਼ਿਵ ਲਿਖਦਾ ਹੈ ਕਿ ਮੈਂ ਚਲਿਆ ਵੀ ਗਿਆ ਤਾਂ ਸੰਸਾਰ ਤੋਂ ਮੇਰੇ ਤੁਰ ਜਾਣ ਨਾਲ ਕੀ ਫਰਕ ਪੈਂਦਾ ਹੈ :

ਲੱਖ ਚੇਤਰ ਨੂੰ ਦੇਵਾਂ ਮੱਤੀਂ

ਰਾਮ ਵੀ ਮੋਇਆ ਰਾਵਣ ਮੋਇਆ,

ਕੀ ਹੋਇਆ ਸਮਿਆਂ ਤੇਰਾ

ਇਕ ਫੁੱਲ ਟਾਹਣੀ, ਨਾਲੋਂ ਖੋਹਿਆ।

ਕਵੀ ਸ਼ਿਵ ਤਾਂ ਕਬਰਾਂ ਦੀ ਕਲਰੀ ਖੁਸ਼ਬੋਈ ਮਿੱਟੀ ਦਾ ਤਿਲਕ ਆਪਣੇ ਮੱਥੇ ‘ਤੇ ਲਾਉਣਾ ਚਾਹੁੰਦਾ ਸੀ :

ਅੱਜ ਕਬਰਾਂ ਦੀ ਕਲਰੀ ਮਿੱਟੀ

ਲਾਓ ਮੇਰੇ ਮੱਥੇ ਨੀ।

ਕਵੀ ਸ਼ਿਵ ਦੇ ਮਨ ਵਿਚ ਪੱਕੇ ਤੌਰ ‘ਤੇ ਵਸਿਆ ਹੋਇਆ ਸੀ ਕਿ ਸਾਰੇ ਮੂੰਹ ਮੁਲਾਹਜੇ ਜਿਉਂਦਿਆਂ ਦੇ ਹੀ ਹਨ ਅਤੇ ਮੋਇਆਂ ਦੀਆਂ ਅੰਤਿਮ ਰਸਮਾਂ ਤੇ ਕੁਝ ਲੋਕ ਆਪਣਾ ਹੇਜ਼ ਜਤਾਉਂਦੇ ਧੜੱਲੇਦਾਰ ਤਕਰੀਰਾਂ ਤੇ ਝੂਠੇ ਵਾਅਦੇ ਕਰਕੇ ਚਲੇ ਜਾਂਦੇ ਹਨ ਅਤੇ ਮੁੜਕੇ ਕੋਈ ਬਾਤ ਨਹੀਂ ਪੁੱਛਦਾ। ਮਰਹੂਮ ਕਵੀ ਦੇ ਮਨ ਵਿਚ ਮਰਨ ਤੋਂ ਬਾਅਦ ਦਾ ਦ੍ਰਿਸ਼ ਚਿਤਵਿਆ ਹੋਇਆ ਜੋ ਬਲਵੰਤ ਗਾਰਗੀ ਨਾਲ ਹੋਈ ਗੱਲਬਾਤ ਉਸ ਦੀ ਪੁਸਤਕ ਵਿਚ ਦਰਜ ਹੈ, ਸ਼ਿਵ ਗਾਰਗੀ ਨੂੰ ਕਹਿੰਦਾ ਹੈ :-

‘ਜਦੋਂ ਮੈਂ ਮਰਿਆ ਤਾਂ ਬਲਵੰਤ ਪੰਜ ਕੁੱਤਿਆਂ ਨਹੀਂ ਆਉਣਾ। ਅੰਮ੍ਰਿਤਾ ਇਕ ਨਜ਼ਮ ਲਿਖ ਦੇਵੇਗੀ ਅਤੇ ਤੂੰ ਆਖੇਂਗਾ ਮਰ ਗਿਆ ਵਿਚਾਰਾ ਕੌਡੀਆਂ ਵਾਲਾ ਸੱਪ।’

ਸ਼ਿਵ ਨੂੰ ਲੋਕਾਈ ਤੇ ਗਿਲਾ ਹੈ, ਕਿਸੇ ਨੇ ਉਹ ਦੇ ਦਰਦ ਵੱਲ ਧਿਆਨ ਨਹੀਂ ਦਿੱਤਾ :

ਲੋਕਾਂ ਮੇਰੇ ਗੀਤ ਸੁਣ ਲਏ

ਪਰ ਦਰਦ ਨਾ ਕਿਸੇ ਜਾਣਿਆ।

ਸਾਡਾ ਕਵੀ ਆਪਣੀ ਕਵਿਤਾ Ḕਲੁੱਚੀ ਧਰਤੀ’ ਵਿਚ ਰਾਜ ਕਰ ਰਹੀਆਂ ਹਕੂਮਤਾਂ ਸਬੰਧੀ ਕਹਿੰਦਾ ਹੈ, ਕਿ ਇਨ੍ਹਾਂ ਨੇ ਹਮੇਸ਼ਾ ਸਾਮਰਾਜੀਆਂ ਦਾ ਸਾਥ ਦਿੱਤਾ ਹੈ ਅਤੇ ਗਰੀਬਾਂ ਨੂੰ ਅਣਡਿੱਠ ਕੀਤਾ ਹੈ :-

‘ਸਦਾ ਰਹੀ ਰਾਜ ਘਰਾਂ ਸੰਗ ਸੁੱਤੀ।

ਰਾਜ ਘਰਾਂ ਸੰਗ ਉਠੀ।

ਝੁੱਗੀਆਂ ਦੇ ਸੰਗ ਜਦ ਵੀ ਬੋਲੀ,

ਬੋਲੀ ਸਦਾ ਹੀ ਰੁੱਖੀ।’

ਸ਼ਿਵ ਆਖ਼ਰੀ ਸਾਹਾਂ ਤੇ ਉਹ ਦੇ ਮਨ ਵਸੀ ਕੁੜੀ ਨੂੰ ਉਡੀਕਦਾ ਰਿਹਾ ਜੋ ਪ੍ਰਦੇਸਾਂ ਵਿਚੋਂ ਮੁੜਕੇ ਵਾਪਸ ਨਹੀਂ ਆਈ। ਉਸ ਦੀ ਕਵਿਤਾ Ḕਸ਼ਿਕਰਾ’ ਵਿਚ ਇਸ ਦਰਦ ਨੂੰ ਇਸ ਤਰ੍ਹਾਂ ਬਿਆਨਦਾ ਹੈ :

‘ਮਾਏ ਨੀ ਮਾਏ ਮੈਂ, ਇਕ ਸ਼ਿਕਰਾ ਯਾਰ ਬਣਾਇਆ,

ਇਕ ਉਡਾਰੀ ਉਸ ਐਸੀ ਮਾਰੀ, ਮੁੜ ਵਤਨੀ ਨਾ ਆਇਆ।’

ਸ਼ਿਵ ਦੀ ਸਮੁੱਚੀ ਕਵਿਤਾ ਵਿਚ ਕਾਇਨਾਤ ਦੀਆਂ ਕੁਦਰਤੀ ਦਾਤਾਂ ਜਿਨ੍ਹਾਂ ਵਿਚ ਰੁੱਖ, ਦਰਿਆ, ਫੁੱਲ, ਪਰਬਤ ਆਦਿ ਆਪਦੀ ਮਨੋਦਿਸ਼ਾ ਅਨੁਸਾਰ ਵੇਖਦਾ ਹੈ :

ਕਿੱਕਰਾਂ ਦੇ ਫੁੱਲਾਂ ਦੀ ਅੜਿਆ, ਕੌਣ ਕਰੇਂਦਾ ਰਾਖੀ ਵੇ,

ਕਦ ਕੋਈ ਮਾਲੀ ਮਲ੍ਹਿਆ ਉੱਤੋਂ ਹਰੀਅਲ ਆਣ ਉਡਾਵੇ।

ਇਕ ਵਾਰੀ ਜਦੋਂ ਸ਼ਿਵ ਆਪਣੀ ਬਹੁਤ ਹੀ ਨੇੜਤਾ ਵਾਲੀ ਕੁੜੀ ਦੇ ਸ਼ਹਿਰੋਂ ਬੜੇ ਮਨ ਨਾਲ ਬੇਆਸਾ ਹੋ ਕੇ ਮੁੜਿਆ ਤਾਂ ਉਸ ਨੂੰ ਉਸ ਕਸਬੇ ਦੇ ਖੇਤ ਕੰਡਿਆਲੀ ਪੋਹਲੀ ਦੇ ਲਗਦੇ ਸਨ :

‘ਅੱਜ ਅਸੀਂ ਤੇਰੇ ਸ਼ਹਿਰ  ਹਾਂ ਆਏ, ਤੇਰਾ ਸ਼ਹਿਰ ਜਿਉਂ ਖੇਤ ਪੋਹਲੀ ਦਾ,

ਅਸੀਂ ਤਾਂ ਤੇਰੇ ਸ਼ਹਿਰ ਦੀ ਜੂਹ ਵਿਚ ਮੁਰਦਾ ਦਲ ਇਕ ਦੱਬਣ ਆਏ।’

ਉਪਰੋਕਤ ਘਟਨਾ ਸਬੰਧੀ ਮੈਨੂੰ ਸਵਰਗੀ ਦਲੀਪ ਸਿੰਘ (ਸੇਵਾਮੁਕਤ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ) ਜੋ ਸ਼ਿਵ ਦਾ ਬਹੁਤ ਨਿਕਟੀ ਸੀ, ਉਸ ਸਮੇਂ ਨਾਲ ਸਨ ਦੇ ਵਿਸਥਾਰ ਨਾਲ ਦੱਸੀ। ਸ਼ਿਵ ਨੂੰ ਕਦੇ ਰੁੱਖ ਪਿਓਆਂ ਵਰਗੇ ਅਤੇ ਆਪਣੇ ਯਾਰ ਦੇ ਵਸੇਵੇ ਨਾਲ ਵਗਦਾ ਦਰਿਆ ਦਾ ਪਾਣੀ ਅਤਰ ਲਗਦਾ ਹੈ। ਸ਼ਿਵ ਦੀ ਸਮੁੱਚੀ ਕਵਿਤਾ ਵਿਚ ਇੰਨੀ ਵਿਸ਼ਾਲਤਾ ਕਿ ਉਸ ਨੂੰ ਪੜ੍ਹ ਕੇ ਮਨ ਦੀ ਪਿਆਸ ਨਹੀਂ ਬੁਝਦੀ। ਆਓ ਸਾਡੇ ਬ੍ਰਿਹਾ ਦੇ ਸੁਲਤਾਨ ਮਰਹੂਮ ਸ਼ਾਇਰ ਦੀ 40ਵੀਂ ਬਰਸੀ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕਰੀਏ। ਸ਼ਿਵ ਦੇ ਜੋਬਨ ਰੁੱਤੇ ਵਿਛੋੜੇ ਸਬੰਧੀ ਪੰਜਾਬੀ ਸਾਹਿਤਕਾਰ ਮੋਹਣ ਕਾਹਲੋਂ ਇੰਝ ਲਿਖਦਾ ਹੈ :

‘ਸ਼ਿਵ ਛੋਟੀ ਉਮਰ ਭੋਗ ਦੇ ਆਪਣੀ ਕਵਿਤਾ ਦੀ ਉਮਰ ਯੁੱਗਾਂ ਜੇਡੀ ਕਰ ਗਿਆ।’

ਨਾਵਲ ਮਾਇਆ: ਸੰਘਣੇ ਜਜ਼ਬਿਆਂ ਦਾ ਉਦਾਸ ਸੰਗੀਤ
ਜੰਮੂ ਵਸਦੀ ਲੇਖਕਾ ਸੁਰਿੰਦਰ ਨੀਰ ਦਾ ਨਵਾਂ ਨਾਵਲ ‘ਮਾਇਆ’ ਇਨ੍ਹੀਂ ਦਿਨੀਂ ਸਾਹਿਤਕ ਖ਼ਾਸ ਕਰ ਖੱਬੇਪੱਖੀ ਅਤੇ ਸਿੱਖ ਹਲਕਿਆਂ ਵਿੱਚ ਕਾਫ਼ੀ ਚਰਚਾ ਵਿੱਚ ਹੈ। ਉਸਦਾ ਪਹਿਲਾ ਨਾਵਲ ‘ਸ਼ਿਕਾਰਗਾਹ’ ਵੀ ਅਪਣੇ ਵਿਸ਼ੇ ਅਤੇ ਨਿਭਾਅ ਕਾਰਨ ਬਹੁਤ ਪੜ੍ਹਿਆ ਅਤੇ ਸਲਾਹਿਆ ਗਿਆ ਸੀ। ‘ਮਾਇਆ’ ਨਾਵਲ ਮਨੁੱਖੀ ਮਨ ਅਤੇ ਰਿਸ਼ਤਿਆਂ ਦੀਆਂ ਕਈ ਪਰਤਾਂ ਨੂੰ ਬੜੇ ਵਿਲੱਖਣ ਰੂਪ ਵਿੱਚ ਡੂੰਘਿਆਈ ਨਾਲ ਖੋਲ੍ਹਦਾ ਅਤੇ ਮਨ ਦੇ ਸਫ਼ਰ ਦੀ ਬੜੀ ਖੂਬਸੂਰਤੀ ਨਾਲ ਬਾਤ ਪਾਉਂਦਾ ਹੈ। ਇਸ ਨਾਵਲ ਉੱਤੇ 8 ਮਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਮਾਗਮ ਕੀਤੇ ਜਾਣਾ ਇਸ ਲਿਖਤ ਦੀ ਮਹੱਤਤਾ ਦੀ ਜ਼ਾਮਨੀ ਭਰਦਾ ਹੈ। ਕਰਮਜੀਤ ਸਿੰਘ, ਜੋ ਮੂਲ ਰੂਪ ਵਿੱਚ ਪੱਤਰਕਾਰ ਹਨ, ਦਾ ਮਾਨਵੀ ਜ਼ਜਬਾਤ, ਸੋਚ ਦੀ ਉਡਾਨ, ਸਾਹਿਤ, ਸੰਗੀਤ ਅਤੇ ਸਿਆਸਤ ਨਾਲ ਜਿਹੜਾ ‘ਗੂੜ੍ਹਾ ਰਿਸ਼ਤਾ’ ਅਤੇ ਰਮਜ਼ਾਂ ਦੀ ਸਮਝ ਹੈ, ਉਸੇ ਦੀ ਰੌਸ਼ਨੀ ਵਿੱਚ ਇਹ ਆਰਟੀਕਲ ਅਸੀਂ ਅਪਣੇ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ- ਸੰਪਾਦਕ

ਕਰਮਜੀਤ ਸਿੰਘ ਚੰਡੀਗੜ੍ਹ

(99150-91063)

ਖੱਬੇ ਪੱਖੀ ਚਿੰਤਨ ਦੇ ਪੇਤਲੇ, ਧੁੰਦਲੇ, ਸੰਘਣੇ ਤੇ ਅਣਦਿੱਸਦੇ ਪਰਛਾਵਿਆਂ ਤੋਂ ਪੂਰੀ ਤਰ੍ਹਾਂ ਮੁਕਤ ਇਕ ਨਵੇਂ ਨਾਵਲ ‘ਮਾਇਆ’ ਨੇ ਪੰਜਾਬੀ ਦੇ ਵਿਹੜੇ ਵਿਚ ਆਪਣੇ ਕਦਮ ਰੱਖੇ ਹਨ। ਜਿਸ ਦਿਸ਼ਾ ਵੱਲ ਇਸ ਨਾਵਲ ਨੇ ਮੁਹਾਰਾਂ ਮੋੜੀਆਂ ਹਨ, ਉਸ ਰਾਹ ਵੱਲ ਅਜੇ ਤੱਕ ਕਿਸੇ ਹੋਰ ਨੇ ਇੰਨੀ ਗੰਭੀਰਤਾ, ਇੰਨੀ ਸਫ਼ਲਤਾ ਅਤੇ ਇੰਨੇ ਸਹਿਜ ਨਾਲ ਫੇਰਾ ਨਹੀਂ ਪਾਇਆ। ਬਿਨਾਂ ਸ਼ੱਕ ਪੰਜਾਬੀ ਨਾਵਲ ਨੇ ਬਾਹਰਮੁਖੀ ਜਗਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ ਅਤੇ ਕਿਤੇ ਕਿਤੇ ਕਲਾ ਦੇ ਜੌਹਰ ਵੀ ਦਿਖਾਏ ਹਨ। ਪਰ ਬਾਹਰਮੁਖੀ ਅਤੇ ਅੰਤਰਮੁਖੀ ਜਗਤ ਦਾ ਉਚ ਪੱਧਰੀ ਤੇ ਕਲਾ ਨਾਲ ਲਬਾ-ਲਬ ਭਰਪੂਰ ਰਸਿਕ-ਸੁਮੇਲ ਅਜੇ ਤੱਕ ਨਹੀਂ ਕੀਤਾ ਗਿਆ। ਖੱਬੇਪੱਖੀ ਸੰਸਾਰ ਦੀ ਦੂਰ-ਦੂਰ ਤੱਕ ਜਾਂਦੀ ਛਾਂ ਹੇਠ ਮਿਲੀ ਨੀਂਦਰ ਨੇ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਲੇਖਕਾਂ ਨੂੰ ਅੰਦਰ ਵੱਲ ਜਾਣ ਤੋਂ ਡੱਕੀ ਹੀ ਰੱਖਿਆ ਹੈ।

‘ਮਾਇਆ’ ਨਾਵਲ ਸੰਘਣੇ ਜਜ਼ਬਿਆਂ ਦਾ ਉਦਾਸ ਸੰਗੀਤ ਹੈ, ਜਿਸ ਵਿਚ ਨਾਇਕਾ ਦੁੱਖ ਤੇ ਪੀੜਾਂ ਮੱਲੇ ਰਾਹ ਨੂੰ ਦਾਰੂ ਸਾਬਤ ਕਰਦੀ ਹੋਈ ਓੜਕ ਨੂੰ ਜਿੱਤ ਦਾ ਪਰਚਮ ਲਹਿਰਾਉਂਦੀ ਹੈ। ਰੋਸ ਤੇ ਬਗ਼ਾਵਤ ਦੇ ਵੰਨ-ਸੁਵੰਨੇ ਰੂਪ ਚਿੱਤਰਕਾਰੀ ਦੇ ਹੁਨਰ ਰਾਹੀਂ ਹੀ ਪ੍ਰਗਟ ਹੁੰਦੇ ਹਨ ਜਾਂ ਦੂਜੇ ਲਫ਼ਜ਼ਾਂ ਵਿਚ ਤਸਵੀਰ ਹੀ ਭਾਸ਼ਾ ਬਣਦੀ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਨਾਵਲ ਵਿਚ ਖ਼ਾਮੋਸ਼ ਬਗ਼ਾਵਤ ਨੂੰ ਜਥੇਬੰਦ ਕੀਤਾ ਗਿਆ ਹੈ। ਨਾਵਲ ਦਾ ਨਾਮ ‘ਮਾਇਆ’ ਹੈ ਅਤੇ ਨਾਇਕਾ ਦਾ ਨਾਮ ਵੀ ਉਹੀ ਹੈ।

ਨਾਵਲ ਕਿਸੇ ਵੀ ਸਿਧਾਂਤ ਤੋਂ ਆਜ਼ਾਦ ਵਿਚਰਦਾ ਹੈ। ਪਰ ਇੰਨੀ ਵੀ ਗੱਲ ਨਹੀਂ ਕਿ ਸਿਧਾਂਤ ਗੈਰਹਾਜ਼ਰ ਹਨ। ਲੱਭਣ ਲਈ ਤੁਹਾਨੂੰ ਜਜ਼ਬਿਆਂ ਦੇ ਡੂੰਘੇ ਸਮੁੰਦਰ ਵਿਚ ਚੁੱਭੀ ਮਾਰਨੀ ਪੈਂਦੀ ਹੈ। ਨਾਵਲ ਵਿਚ ਬਿਰਤਾਂਤ ਦੇ ਜਿਸ ਮਾਹੌਲ ਦੀ ਸਿਰਜਣਾ ਕੀਤੀ ਗਈ ਹੈ, ਉਸ ਵਿਚੋਂ ਲੇਖਿਕਾ ਸੁਰਿੰਦਰ ਨੀਰ ਆਪਣੀ ਦੋਹਰੀ ਮੈਂ (ਹਉ+ਮੈਂ) ਨੂੰ ਪਾਸੇ ਰੱਖ ਕੇ ਜਾਂ ਨੈਗੇਟ ਕਰਕੇ ਬਹੁਰੰਗੀਆਂ ਅਵਾਜ਼ਾਂ ਨੂੰ ਉਭਰਨ ਦਾ ਖੁੱਲ੍ਹਾ ਮੌਕਾ ਦਿੰਦੀ ਹੈ। ਇੰਨੀ ਦਰਿਆਦਿਲੀ ਤੁਹਾਨੂੰ ਹੋਰਨਾਂ ਥਾਵਾਂ ‘ਤੇ ਕਿਤੇ ਕਿਤੇ ਹੀ ਮਿਲੇਗੀ। ਨਾਵਲ ਵਿਚ ਹਰ ਇਕ ਪਾਤਰ ਨੂੰ ਅਤੇ ਇਥੋਂ ਤੱਕ ਕਿ ਕੁਦਰਤ ਦੀਆਂ ਤਾਕਤਾਂ ਨੂੰ ਆਪਣਾ ਆਪਣਾ ਹਿੱਸਾ ਮਿਲਦਾ ਹੈ – ਉਨ੍ਹਾਂ ਦੀ ਸਮਰੱਥਾ, ਸੋਝੀ ਤੇ ਯੋਗਤਾ ਮੁਤਾਬਕ। ਜਿੰਨਾ ਵੀ ਕਿਸੇ ਨੂੰ ਖਿੜਨਾ ਚਾਹੀਦਾ ਹੈ, ਓਨਾ ਹੀ ਉਹ ਖਿੜਦਾ ਹੈ, ਨਾ ਵੱਧ ਨਾ ਘੱਟ। ਨਾਵਲ ਦੀ ਨਾਇਕਾ ਕੋਲ ਚੀਜ਼ਾਂ, ਪਾਤਰਾਂ, ਘਟਨਾਵਾਂ ਅਤੇ ਵਰਤਾਰਿਆਂ ਉਤੇ ਆਪਣੀ ਰੌਸ਼ਨੀ ਸੁੱਟਣ ਦੀ ਅਥਾਹ ਤਾਕਤ ਹੈ। ਉਸ ਰੌਸ਼ਨੀ ਨਾਲ ਪਾਤਰ ਓਨਾ ਕੁ ਹੀ ਚਮਕਦੇ ਤੇ ਲਿਸ਼ਕਦੇ ਹਨ, ਜਿੰਨੀ ਲਿਸ਼ਕੋਰ ਉਨ੍ਹਾਂ ਦੇ ਅੰਦਰ ਮੌਜੂਦ ਹੈ। ਕਿਉਂਕਿ ਨਾਇਕਾ ਦੀ ਰੌਸ਼ਨੀ ਤੇਜ਼ ਹੈ, ਇਸ ਲਈ ਝੱਲ ਸਕਣ ਦੀ ਤਾਕਤ ਜਦੋਂ ਪਾਤਰਾਂ ਵਿਚ ਨਹੀਂ ਹੁੰਦੀ ਤਾਂ ਉਸ ਵਿਚੋਂ ਈਰਖਾ, ਸਾੜਾ ਅਤੇ ਦਵੈਸ਼ ਵਰਗੀਆਂ ਉਲਟ ਭਾਵਨਾਵਾਂ ਵੀ ਪੈਦਾ ਹੁੰਦੀਆਂ ਹਨ। ਸੁਧਾਰ ਕਰਨ ਵਿਚ ਨਾਇਕਾ ਦੀ ਕੋਈ ਖ਼ਾਸ ਰੁਚੀ ਨਹੀਂ। ਬੱਸ, ਉਹ ਪਾਤਰਾਂ ਦੇ ਅੰਦਰ ਪਾਤਾਲ ਤੱਕ ਲੁਕਿਆ ਚੰਗਾ-ਮੰਦਾ ਬਾਹਰ ਕੱਢਣ ਵਿਚ ਜਿਵੇਂ ਸਫ਼ਲਤਾ ਹਾਸਲ ਕਰਦੀ ਹੈ, ਉਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਆਪਣੇ ਤਰਕ ਦੇ ਭੇਦ ਅਤੇ ਡੂੰਘੀਆਂ ਰਮਜ਼ਾਂ, ਜਜ਼ਬਿਆਂ ਦੇ ਸਰਸਬਜ਼ ਚਸ਼ਮਿਆਂ ਵਿਚੋਂ ਹੀ ਲੱਭਦੀ ਹੈ। ਕੋਈ ਵੀ ਵਿਅਕਤੀ ਸਵਾਲ ਕਰ ਸਕਦਾ ਹੈ ਕਿ ਉਹ ਕਿਹੜੀ ਜੁਗਤ ਸੀ ਜਿਸ ਨਾਲ ਨਾਵਲ ਵਿਚ ਤਰਕ ਤੇ ਜਜ਼ਬਿਆਂ ਵਿਚਕਾਰ ਰਿਸ਼ਤਿਆਂ ਦੀ ਸਦੀਵੀ-ਦੁਸ਼ਮਣੀ ਨੂੰ ਸਦੀਵੀ-ਸਾਂਝ ਵਿਚ ਬਦਲ ਦਿੱਤਾ ਗਿਆ।

ਕੰਡਿਆਲੇ ਰਾਹਾਂ ‘ਤੇ ਤੁਰਦਿਆਂ ਮਾਇਆ ਦਾ ਸੰਘਰਸ਼ ਇਕ ਤਰ੍ਹਾਂ ਨਾਲ ਇਕੱਲੀ ਜਾਨ ਦਾ ਹੀ ਸੰਘਰਸ਼ ਹੈ। ਬਿਨਾਂ ਸ਼ੱਕ ਇਸ ਬਿਖੜੇ ਪੈਂਡੇ ‘ਤੇ ਹੋਰ ਲੋਕ ਵੀ ਸਹਾਰਾ ਬਣਦੇ ਹਨ, ਪਰ ਹਰ ਕਿਸੇ ਵਿਚ ਆਪਣੇ ਮਤਲਬ ਦੇ ਰਿਸ਼ਤੇ ਤੋਂ ਇਕ ਕਦਮ ਵੀ ਅਗਾਂਹ ਪੁੱਟਣ ਦੀ ਤਾਕਤ ਤੇ ਹੌਸਲਾ ਨਹੀਂ। ਸਵਾਰਥਾਂ ਤੋਂ ਰਹਿਤ ਵੀ ਕੁਝ ਪਾਤਰ ਮਿਲਦੇ ਜ਼ਰੂਰ ਹਨ, ਪਰ ਉਨ੍ਹਾਂ ਦੇ ਅੰਦਰ ਸਵਾਰਥ ਰਹਿਤ ਸਮੱਗਰੀ ਦੀ ਸੀਮਾ ਉਨ੍ਹਾਂ ਨੂੰ ਬਹੁਤੀ ਦੂਰ ਤੱਕ ਨਹੀਂ ਜਾਣ ਦਿੰਦੀ। ਗੱਲ ਕੀ ‘ਓੜਕ ਨਿਭਹੀ ਪ੍ਰੀਤ’ ਵਾਲਾ ਇਕ ਵੀ ਹਮਸਫ਼ਰ ਨਹੀਂ। ਰੋਮ-ਰੋਮ ਵਿਚ ਵਸੀ ਪੀੜਾ ਵਾਲੇ ਚਿੱਤਰਕਾਰ ਵਾਨ ਗੌਗ ਨਾਲ ਉਸਦੇ ਰਿਸ਼ਤੇ ਦੀ ਸਾਂਝ ਬਸ ਇੰਨੀ ਕੁ ਹੀ ਹੈ ਕਿ ਦੋਵਾਂ ਦੇ ਦੁੱਖਾਂ ਦੀ ਪੰਡ ਇਕੋ ਜਿੰਨੀ ਵੱਡੀ ਤੇ ਭਾਰੀ ਹੈ ਅਤੇ ਦੋਵੇਂ ਰੂਹ ਦੇ ਜ਼ੋਰ ਨਾਲ ਜਿਊਣ ਵਾਲੇ ਲੋਕਾਂ ਦੇ ਦੁੱਖ ਵੰਡਾਉਣ ਵਾਲੇ ਹਨ, ਪਰ ਜਿਥੇ ਵਾਨ ਗੌਗ ਖੁਦਕੁਸ਼ੀ ਕਰਕੇ ਖੇਡ ਨੂੰ ਅਧੂਰੀ ਛੱਡ ਜਾਂਦਾ ਹੈ, ਉਥੇ ਮਾਇਆ ਖੇਡ ਨੂੰ ਤੋੜ ਤੱਕ ਖੜਨ ਵਿਚ ਕਾਮਯਾਬ ਰਹਿੰਦੀ ਹੈ। ਇੰਝ ਜ਼ਿੰਦਗੀ ਦੀ ਸ਼ਾਨ ਦਾ ਝੰਡਾ ਟੀਸੀ ‘ਤੇ ਗੱਡਿਆ ਜਾਂਦਾ ਹੈ। ਹੋ ਸਕਦਾ ਹੈ ਵਾਨ ਗੌਗ ਵਾਲੇ ਪਾਸੇ ਜਾਣ ਤੋਂ ਵਰਜਣ ਵਿਚ ਅਚੇਤ ਵਿਚ ਜਾਂ ਵਿਰਸੇ ਵਿਚ ਸਿੱਖੀ ਮਾਹੌਲ ਵਿਚੋਂ ਮਿਲੀ ਕੋਈ ਤਾਕਤ ਆਪਣਾ ਰੋਲ ਅਦਾ ਕਰ ਰਹੀ ਹੋਵੇ। ਵੈਸੇ ਇਕ ਹੱਦ ਤੱਕ ਹਰਮਨ ਹੈੱਸ ਦੇ ਨਾਵਲ ‘ਸਿਧਾਰਥ’ ਵਿਚ ਵੀ ਸਿਧਾਰਥ ਦਾ ਸੰਘਰਸ਼ ਮਾਇਆ ਵਾਂਗ ਹੈ, ਕਿਉਂਕਿ ਸਿਧਾਰਥ ਮਾਇਆ ਵਾਂਗ ਹੀ ਸੰਪੂਰਨਤਾ ਦੀ ਮੰਜ਼ਿਲ ਨੂੰ ਪਹੁੰਚਦਾ ਹੈ ਪਰ ਫ਼ਰਕ ਇੰਨਾ ਹੈ ਕਿ ਸਿਧਾਰਥ ਨੂੰ ਮਾਇਆ ਜਿੰਨੇ ਵਿੰਗ-ਤੜਿੰਗੇ ਮੋੜਾਂ ਵਿਚੋਂ ਨਹੀਂ ਗੁਜ਼ਰਨਾ ਪੈਂਦਾ। ਇਕ ਵੱਡਾ ਫ਼ਰਕ ਇਹ ਵੀ ਹੈ ਕਿ ਸਿਧਾਰਥ ਮਰਦ ਹੈ ਅਤੇ ਉਸ ਕੋਲ ਖੁੱਲ੍ਹਾਂ ਤੇ ਅਜ਼ਾਦੀਆਂ ਕੁਝ ਵਧੇਰੇ ਹਨ, ਜਦ ਕਿ ਮਾਇਆ ਔਰਤ ਹੈ ਜਿਸ ਨੂੰ ਸੰਭਲ ਸੰਭਲ ਕੇ ਆਪਣੇ ਰਾਹ ਬਣਾਉਣੇ ਪੈਂਦੇ ਹਨ। ਦੋਵਾਂ ਵਿਚ ਸਭ ਤੋਂ ਵੱਡੀ ਸਾਂਝ ਇਹ ਵੀ ਹੈ ਕਿ ਦੋਵਾਂ ਦੀ ਨਜ਼ਰ ਦਾ ਰਿਸ਼ਤਾ ਆਖ਼ਰ ਤੱਕ ਅਸਮਾਨ ਤੇ ਧਰਤੀ ਦੋਵਾਂ ਨਾਲ ਹੀ ਬਣਿਆ ਰਹਿੰਦਾ ਹੈ।

704 ਸਫ਼ਿਆਂ ਵਿਚ ਫੈਲੇ ਇਸ ਵੱਡ ਅਕਾਰੀ ਨਾਵਲ ਦੀ ਸੰਖੇਪ ਕਹਾਣੀ ਕੁਝ ਇਸ ਤਰ੍ਹਾਂ ਚਲਦੀ ਹੈ। ਚਿੱਤਰਕਾਰੀ ਦੇ ਸ਼ੌਕ ਨੂੰ ਜਨੂੰਨ ਦੀ ਹੱਦ ਤੱਕ ਲੈ ਜਾਣ ਵਾਲੀ ਇਕ ਕਸ਼ਮੀਰਨ ਕੁੜੀ ਬਿੱਲੀ ਉਰਫ਼ ਬਲਬੀਰ ਕੌਰ (ਮਗਰੋਂ ਉਸ ਦਾ ਨਾਮ ਮਾਇਆ) ਆਪਣੇ ਵਿਆਹ ਦੀ ਰਸਮ ਤੋਂ ਇਕ ਮਹੀਨਾ ਪਹਿਲਾਂ ਚੋਰੀ-ਚੋਰੀ ਘਰੋਂ ਨਿਕਲ ਜਾਂਦੀ ਹੈ ਅਤੇ ਜਿਸ ਸਹੇਲੀ ਦੇ ਘਰ ਸ਼ਰਨ ਲੈਂਦੀ ਹੈ, ਉਥੇ ਉਸ ਨਾਲ ਬਲਾਤਕਾਰ ਹੁੰਦਾ ਹੈ। ਇਸ ਭਿਆਨਕ ਸਦਮੇ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਇਹ ਕੁੜੀ ਚੰਡੀਗੜ੍ਹ ਵਿਚ ਇਕ ਕਲਾਕਾਰ ਸਮੀਰ ਦਾ ਸਹਾਰਾ ਲੈਂਦੀ ਹੈ। ਇਹ ਸਹਾਰਾ ਉਸ ਨੂੰ ਰਾਹਤ ਦਿੰਦਾ ਹੈ ਪਰ ਇਹ ਕਲਾਕਾਰ ਜਿਸਮ ਤੋਂ ਜਿਸਮ ਤੱਕ ਦੇ ਸਫ਼ਰ ਤੱਕ ਹੀ ਸੀਮਤ ਹੈ। ਮਾਇਆ ਉਸਦੀ ਇਸ ਲਾਲਸਾ ਨੂੰ ਦਲੇਰੀ ਨਾਲ ਰੱਦ ਕਰ ਦਿੰਦੀ ਹੈ ਪਰ ਆਰਥਿਕ ਤੰਗੀਆਂ ਵਿਚ ਵੀ ਬੁਰੀ ਤਰ੍ਹਾਂ ਘਿਰ ਜਾਂਦੀ ਹੈ। ਮੁਸ਼ਕਿਲ ਦੀ ਇਸ ਘੜੀ ਵਿਚ ਕਲਾ ਦਾ ਇਕ ਕਦਰਦਾਨ ਅਤੇ ਕਿਸੇ ਅਖ਼ਬਾਰ ਦਾ ਐਡੀਟਰ ਸ਼ਿਵ ਮੈਨਨ ਉਸਦੀ ਬਾਂਹ ਫੜਦਾ ਹੈ, ਜਿਸ ਨੇ ਕਿਸੇ ਸਮੇਂ ਉਸ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਲਬੇ ਦਾ ਢੇਰ ਬਣੀ ਅਕਾਲ ਤਖ਼ਤ ਦੀ ਇਮਾਰਤ ਅਤੇ ਸੜ ਚੁੱਕੀ ਲਾਇਬ੍ਰੇਰੀ ਬਾਰੇ ਇਕ ਫਟੇ ਪੁਰਾਣੇ ਕੈਲੰਡਰ ਦੇ ਖਾਲੀ ਪਾਸੇ ਉਤੇ ਮਲਬੇ ਵਿਚੋਂ ਹੀ ਲਏ ਇਕ ਕੋਇਲੇ ਨਾਲ ਤਸਵੀਰ ਬਣਾਉਂਦੇ ਵੇਖਿਆ ਸੀ। ਪਰ ਇਹ ਸ਼ਿਵ ਮੈਨਨ ਅਮਰੀਕਾ ਦੇ ਇਕ ਬਹੁਤ ਹੀ ਅਮੀਰ ਅਤੇ ਉੱਘੇ ਵਪਾਰੀ ਈਵਾਨ ਬੋਇਸਕੀ ਵਰਗਾ ਹੀ ਸੀ ਜਿਸਦੀ ਵਪਾਰਕ ਬਿਰਤੀ ਦੀਆਂ ਬਾਹਾਂ ਇੰਨੀਆਂ ਲੰਮੀਆਂ ਸਨ ਕਿ ਉਹ ਕੁਦਰਤ ਦੇ ਹਸੀਨ ਤੋਹਫ਼ਿਆਂ ਦਾ ਵੀ ਵਪਾਰ ਕਰਨ ਦਾ ਇੱਛੁਕ ਸੀ। ਉਸਦੇ ਲਹੂ ਵਿਚ ਵਸਿਆ ਤਜਾਰਤੀ ਸੁਭਾਅ ਇਕ ਦਿਨ ਆਪਣੀ ਪਤਨੀ ਨੂੰ ਇੰਝ ਕਹਿੰਦਾ ਹੈ : ‘ਇਹ ਜਿਹੜਾ ਸੋਹਣਾ ਚੰਦ ਆਪਾਂ ਆਸਮਾਨ ਵਿਚ ਦੇਖ ਰਹੇ ਹਾਂ, ਇਸਦੇ ਸੁਹੱਪਣ ਦਾ ਵੀ ਕੀ ਫਾਇਦਾ ਹੋਇਆ ਜੇ ਆਪਾਂ ਇਸ ਨੂੰ ਖਰੀਦ ਹੀ ਨਹੀਂ ਸਕਦੇ ਜਾਂ ਵੇਚ ਹੀ ਨਹੀਂ ਸਕਦੇ।” ਪਰ ਇਹ ਸ਼ਿਵ ਮੈਨਨ ਵੀ ਵਪਾਰੀ ਹੋਣ ਦੇ ਬਾਵਜੂਦ ਮਾਇਆ ਪ੍ਰਤੀ ਇਮਾਨਦਾਰ ਜ਼ਰੂਰ ਹੈ। ਚਿੱਤਰਕਾਰੀ ਵਿਚ ਮਿਲੀ ਪ੍ਰਸਿੱਧੀ ਮਾਇਆ ਨੂੰ ਅਮਰੀਕਾ ਦੀ ਧਰਤੀ ‘ਤੇ ਲੈ ਜਾਂਦੀ ਹੈ, ਜਿਥੇ ਉਸਦਾ ਮੇਲ ਸੰਸਾਰ ਪ੍ਰਸਿੱਧ ਕਲਾਕਾਰਾਂ ਤੇ ਚੰਗੇ ਬੰਦਿਆਂ ਨਾਲ ਹੁੰਦਾ ਹੈ। ਇਥੇ ਉਸ ਨੂੰ ਪੁਰਾਣੀ ਮੁਹੱਬਤ ਦੀ ਯਾਦ ਵੀ ਸਤਾਉਾਂਦੀ ੈ। 84 ਵਿਚ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦਾ ਜ਼ਿਕਰ ਵੀ ਆਉਾਂਦਾ ੈ। ਓੜਕ ਹਿਮਾਚਲ ਦੀ ਧਰਤੀ ‘ਤੇ ਮਿੱਟੀ ਦੇ ਬਰਤਨ ਬਣਾਉਣ ਵਾਲਾ ਇਕ ਘੁਮਿਆਰ ਅਤੇ ਉਸਦੀ ਪਤਨੀ ਉਸਨੂੰ ਆਪਣੇ ਤੋਂ ਵੀ ਕਿਤੇ ਵੱਡੇ ਕਲਾਕਾਰ ਲੱਗਦੇ ਹਨ। ਇਹ ਉਸਦੇ ਸਫ਼ਰ ਦਾ ਆਖ਼ਰੀ ਪੜਾਅ ਹੈ, ਜੋ ਨਜ਼ਰ ਆਉਾਂਦਾ ੈ। ਉਸ ਤੋਂ ਪਿੱਛੋਂ ਉਹ ਨਜ਼ਰਾਂ ਤੋਂ ਓਹਲੇ ਹੋ ਕੇ ਅਣਦੱਸੀਆਂ ਧਰਤੀਆਂ ਵੱਲ ਚਲੇ ਜਾਂਦੀ ਹੈ।

ਮਾਇਆ ਦੀ ਉਦਾਸੀ ਅੰਨਾ ਕਾਰੇਨਾਨਾ, ਮਾਦਾਮ ਬਾਵਾਰੀ ਅਤੇ ਮਾਰਲਿਨ ਮੁਨਰੋ ਨਾਲੋਂ ਵੱਖਰੀ ਹੈ – ਉੱਚੇ ਰੁਤਬੇ ਦੇ ਪੱਖੋਂ ਵੀ ਅਤੇ ਕੁਆਲਿਟੀ ਦੇ ਪਹਿਲੂ ਤੋਂ ਵੀ; ਕਿਉਂਕਿ ਇਹਨਾਂ ਵਿਚ ਅੰਦਰ ਦੀ ਭਟਕਣਾ ਵਿਚ ਜਿਊਣ ਦੀ ਉਮੀਦ ਅਧਵਾਟੇ ਹੀ ਦਮ ਤੋੜ ਦਿੰਦੀ ਹੈ। ਪਰ ਮਾਇਆ ਭਟਕਣਾ ਨੂੰ ਨਾ ਕੇਵਲ ਨਿਰਮਲ ਤੇ ਸ਼ੁੱਧ (ਪਵਿੱਤਰ ਨਹੀਂ) ਬਣਾਉਾਂਦੀ ੈ ਸਗੋਂ ਇਹ ਉਸ ਲਈ ਤਾਕਤ ਦਾ ਸਰੋਤ ਵੀ ਬਣਦੀ ਹੈ। ‘ਮੜ੍ਹੀ ਦਾ ਦੀਵਾ’ ਨਾਵਲ ਵਿਚ ਵੀ ਜੋ ਗੁਰਦਿਆਲ ਸਿੰਘ ਦਾ ਪਹਿਲਾ ਤੇ ਰੁਤਬੇ ਦੇ ਪੱਖੋਂ ਅਖ਼ੀਰਲਾ ਨਾਵਲ ਹੀ ਕਿਹਾ ਜਾਣਾ ਚਾਹੀਦਾ ਹੈ, ਉਸ ਵਿਚ ਵੀ ਭਾਵੇਂ ਜਗਸੀਰ ਦਾ ਸੰਘਰਸ਼ ਅੰਦਰ ਤੇ ਬਾਹਰ ਦੋਵਾਂ ਪਾਸਿਆਂ ਤੋਂ ਜਿਵੇਂ ਚਲਦਾ ਹੈ, ਉਹ ਪੰਜਾਬੀ ਨਾਵਲ ਦਾ ਸ਼ਾਨਾਮੱਤਾ ਹਾਸਲ ਹੈ, ਪਰ ਉਸ ਸੰਘਰਸ਼ ਵਿਚੋਂ ਪੈਦਾ ਹੋਈ ਉਦਾਸੀ ਓਨੀ ਦਿਲਦਾਰ ਤੇ ਜਾਨਦਾਰ ਨਹੀਂ ਬਣਦੀ, ਜਿੰਨੀ ਮਾਇਆ ਨਾਵਲ ਵਿਚ ਨਾਇਕਾ ਮਾਇਆ ਬਣਾ ਦਿੰਦੀ ਹੈ। ਇਸਦਾ ਇਕ ਕਾਰਨ ਸ਼ਾਇਦ ਇਹ ਵੀ ਹੈ ਕਿ ਜਿਥੇ ਮਾਇਆ ਵਿਚ ਮਾਇਆ ਅਸੀਮ ਵੱਲ ਜਾਣ ਦੀ ਤਾਂਘ ਨੂੰ ਲਗਾਤਾਰ ਜਗਾ-ਮਘਾ ਕੇ ਰੱਖਦੀ ਹੈ ਅਤੇ ਆਪਣੇ ਸਾਥੀਆਂ ਬਾਰੇ ਬਿਨਾਂ ਕਿਸੇ ਸ਼ਿਕਾਇਤ ਤੋਂ ਬਣਦਾ ਸਤਿਕਾਰ ਰੱਖਦੀ ਹੋਈ ਪਰ ਆਪਣੇ ਦਿਲ ਵਿਚ ਨੇਤੀ-ਨੇਤੀ (ਇਹ ਵੀ ਨਹੀਂ, ਇਹ ਵੀ ਨਹੀਂ) ਕਹਿ ਕੇ ਉਹਨਾਂ ਤੋਂ ਦੂਰੀ ਬਣਾਉਾਂਦੀ ੋਈ ਕਿਸੇ ਅਣਦਿਸਦੀ ਮੰਜ਼ਿਲ ਵੱਲ ਤੁਰੀ ਜਾ ਰਹੀ ਹੈ, ਉਥੇ ਜਗਸੀਰ ਸਥਾਨਕ ਘੇਰਿਆਂ ਵਿਚੋਂ ਬਾਹਰ ਹੀ ਨਹੀਂ ਨਿਕਲ ਸਕਦਾ। ਉਹ ਭਾਵੇਂ ਖੁਦਕੁਸ਼ੀ ਦੇ ਰਾਹ ਨਹੀਂ ਪੈਂਦਾ ਪਰ ਪੀੜਾਂ ਦੀ ਵੱਡੀ ਭਾਰੀ ਪੰਡ ਹੇਠ ਹੀ ਦੱਬ ਕੇ ਸੰਸਾਰ ਨੂੰ ਅਲਵਿਦਾ ਕਹਿ ਦਿੰਦਾ ਹੈ।

ਫਿਲਾਸਫਰ ਅਰਸਤੂ ਦੇ ਇਸ ਮਹਾਨ ਕਥਨ ਵਿਚ ਵੀ ਮਾਇਆ ਦੀ ਉਦਾਸੀ ਦਾ ਰਾਜ਼ ਲੱਭਦਾ ਹੈ ਜਦੋਂ ਉਹ ਇਹ ਕਹਿੰਦਾ ਹੈ ਕਿ ‘ਸਾਰੇ ਉਤਮ ਇਨਸਾਨ ਉਦਾਸੀ ਦੇ ਆਲਮ ਵਿਚ ਇਸ ਕਰਕੇ ਨਹੀਂ ਡੁੱਬਦੇ ਕਿ ਜਜ਼ਬਿਆਂ ਦਾ ਭਾਰ ਉਹਨਾਂ ਨੂੰ ਕੁਚਲ ਕੇ ਰੱਖ ਦਿੰਦਾ ਹੈ, ਸਗੋਂ ਇਸ ਕਰਕੇ ਵੀ ਕਿ ਮਾਨਵਤਾ ਦੀ ਸਾਂਝੀ ਪੀੜ੍ਹ ਵੀ ਉਨ੍ਹਾਂ ਨੂੰ ਸਤਾਉਂਦੀ ਹੈ ਰਲਾਉਂਦੀ ਰਹਿੰਦੀ ਹੈ।” ਉਂਝ ਨਾਵਲ ਵਿਚ ਉਦਾਸੀ ਦੇ ਕਈ ਫਿੱਕੇ ਤੇ ਗੂੜ੍ਹੇ ਰੰਗ ਮਿਲਣਗੇ, ਪਰ ਇਕ ਗੱਲ ਸਪੱਸ਼ਟ ਹੈ ਕਿ ਨਾਵਲ ਵਿਚ ਉਦਾਸੀ ਦੇ ਵਿਕਾਸ ਦਾ ਗਰਾਫ਼ ‘ਅਗਾਂਹ ਕੁ ਤ੍ਰਾਂਘ’ ਵੱਲ ਹੀ ਸਫ਼ਰ ਕਰਦਾ ਕਿਸੇ ਮਹਾਨ ਉਦਾਸੀ ਵਿਚ ਜਜ਼ਬ ਹੋ ਜਾਂਦਾ ਹੈ। ਇਸ ਨਾਵਲ ਵਿਚ ਉਦਾਸੀ ਦੇ ਸੰਕਲਪ ਤੇ ਇਸਦੀ ਮਹੱਤਤਾ ਤੇ ਮਰਤਬੇ ਬਾਰੇ ਮਨੋਵਿਗਿਆਨਕ ਤੇ ਦਾਰਸ਼ਨਿਕ ਪੱਖਾਂ ਤੋਂ ਵੀ ਵਿਚਾਰ ਦੀ ਸੰਭਾਵਨਾ ਬਣੀ ਹੋਈ ਹੈ।

ਇਹ ਠੀਕ ਹੈ ਕਿ ਪੱਛਮ ਨੇ ਉਪਰੋਕਤ ਔਰਤਾਂ ਦੀ ਖ਼ੁਦਕੁਸ਼ੀ ਨੂੰ ਆਪਣੀ ਵਿਦਵਤਾ ਦੇ ਜ਼ੋਰ ਉੱਚੀਆਂ ਤੇ ਸੁੱਚੀਆਂ ਸ਼ਾਨਾਂ ਨਾਲ ਸ਼ਿੰਗਾਰਿਆ ਹੈ ਅਤੇ ਇਕ ਤਰ੍ਹਾਂ ਨਾਲ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਖ਼ੁਦਕੁਸ਼ੀ ਦੇ ਰਸਤੇ ਤੋਂ ਬਚਣ ਦਾ ਹੋਰ ਕੋਈ ਚਾਰਾ ਹੀ ਨਹੀਂ ਸੀ। ਉਹ ਇਨ੍ਹਾਂ ਔਰਤਾਂ ਦੇ ਦੁੱਖ ਅਤੇ ਇੰਤਹਾ ਤੱਕ ਪਹੁੰਚੀ ਪੀੜਾ ਨੂੰ ਜਦੋਂ ਸ਼ਬਦ ਦਿੰਦੇ ਹਨ ਤਾਂ ਗ਼ਾਲਿਬ ਯਾਦ ਆ ਜਾਂਦਾ ਹੈ :

‘ਇਬਨੇ ਮਰੀਅਮ ਹੂਆ ਕਰੇ ਕੋਈ,

ਮਿਰੇ ਦੁੱਖ ਕੀ ਦੁਆ ਕਰੇ ਕੋਈ।

ਅਰਥਾਤ ਸੁਣਦੇ ਹਾਂ ਕਿ ਮਰੀਅਮ ਦਾ ਪੁੱਤਰ ਯਸੂ ਮਸੀਹ ਸਭ ਬਿਮਾਰੀਆਂ ਦਾ ਇਲਾਜ ਕਰਦਾ ਹੈ। ਪਰ ਕੋਈ ਹੈ ਜੋ ਮੇਰੇ ਦੁੱਖ ਦਾ ਇਲਾਜ ਕਰਕੇ ਵਿਖਾਵੇ? ਅਸਲ ਵਿਚ ਇੰਨਾ ਵੱਡਾ ਚੈਲਿੰਜ ਸੁੱਟਣ ਵਿਚ ਇਹ ਅੰਨ੍ਹਾ ਤੇ ਤਰਕਹੀਣ ਵਿਸ਼ਵਾਸ਼ ਛੁਪਿਆ ਪਿਆ ਹੈ ਕਿ ਉਨ੍ਹਾਂ ਦੇ ਦੁੱਖਾਂ ਦਾ ਹੋਰ ਕੋਈ ਇਲਾਜ ਹੀ ਨਹੀਂ ਸੀ ਸਿਵਾਏ ਖ਼ੁਦਕੁਸ਼ੀ ਤੋਂ। ਅਸਲ ਵਿਚ ਇਹੋ ਜਿਹੀਆਂ ਔਰਤਾਂ ਆਪਣੀ ਮਰਜ਼ੀ ਨਾਲ ਸਿਰਜੀ ਕਲਪਨਾ ਦੇ ਹਥਿਆਰ ਨਾਲ ਹੀ ਯਥਾਰਥ ਨਾਲ ਜੰਗ ਲੜ ਰਹੀਆਂ ਸਨ। ਕਲਪਨਾ ਤੇ ਯਥਾਰਥ ਵਿਚਲੀ ਕਦੇ ਵੀ ਨਾ ਮਿਟਣ ਵਾਲੀ ਸਦੀਵੀ ਦੂਰੀ ਨੂੰ ਉਹ ਆਪਣੀ ਖ਼ੁਦਕੁਸ਼ੀ ਨਾਲ ਖ਼ਤਮ ਕਰਕੇ ਹੀ ਇਹ ਜੰਗ ਜਿੱਤਣਾ ਚਾਹੁੰਦੀਆਂ ਹਨ। ਦੂਜੇ ਸ਼ਬਦਾਂ ਵਿਚ ਉਹ ਪਹਾੜ ਨੂੰ ਜੱਫਾ ਮਾਰਨਾ ਚਾਹੁੰਦੀਆਂ ਸਨ, ਪਰ ਨਹੀਂ ਸਨ ਜਾਣਦੀਆਂ ਕਿ ਉਹਨਾਂ ਦੀਆਂ ਬਾਹਾਂ ਪਹਾੜ ਨੂੰ ਕਲਾਵੇ ਵਿਚ ਲੈਣ ਦੇ ਅਸਮਰੱਥ ਹਨ। ਇਸ ਬੇਵੱਸ ਮਾਨਸਿਕਤਾ ਉਤੇ ਇਕ ਉਦਾਸ ਵਿਅੰਗ ਕਸਦਿਆਂ ਫਲਾਬੇਅਰ ਨੇ ਆਪਣੇ ਸੰਸਾਰ ਪ੍ਰਸਿੱਧ ਨਾਵਲ Ḕਮਾਦਾਮ ਬਾਵਾਰੀ’ ਵਿਚ ਕਿਹਾ ਸੀ ਕਿ ḔḔਅਸੀਂ ਰਿੱਛਾਂ ਨੂੰ ਨਚਾ ਕੇ ਸਿਤਾਰਿਆਂ ਨੂੰ ਛੂਹਣ ਦੀ ਤਾਂਘ ਰੱਖਦੇ ਹਾਂ।”

ਕੀ ਮਾਇਆ ਨੂੰ ‘ਆਊਟਸਾਈਡਰ’ ਦੇ ਵਰਗ ਵਿਚ ਥਾਂ ਦਿੱਤੀ ਜਾ ਸਕਦੀ ਹੈ? ਇਸ ਦਾ ਜਵਾਬ ਹਾਂ ਤੇ ਨਾਂਹ ਦੋਵਾਂ ਵਿਚ ਹੀ ਦਿੱਤਾ ਜਾ ਸਕਦਾ ਹੈ। ਇਸ ਵਰਤਾਰੇ ਨੂੰ ਭੱਠੀ ਵਿਚ ਭੁੰਨੇ ਜਾ ਰਹੇ ਮੱਕੀ ਦੇ ਉਹਨਾਂ ਦਾਣਿਆਂ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ, ਜੋ ਭੱਠੀ ਦੀਆਂ ਵਲਗਣਾਂ ਵਿਚੋਂ ਉੱਛਲ ਕੇ ਬਾਹਰ ਨਿਕਲ ਜਾਂਦੇ ਹਨ ਅਤੇ ਭੱਠੀ ਵਿਚ ਨਹੀਂ ਸਮਾਉਾਂਦੇ। ਮਾਇਆ ਦੇ ਮਜਾਜ ਵੀ ਕੁਝ ਇਸ ਤਰ੍ਹਾਂ ਦੇ ਹੀ ਹਨ। ਪਰ ਕੋਲਿਨ ਵਿਲਸਨ ਵਲੋਂ ਆਪਣੀ ਪੁਸਤਕ ‘ਦਾ ਆਊਟਸਾਈਡਰ’ ਵਿਚ ਦਿੱਤੀ ਪਰਿਭਾਸ਼ਾ ਮਾਇਆ ਉਤੇ ਪੂਰੀ ਤਰ੍ਹਾਂ ਨਹੀਂ ਢੁੱਕਦੀ। ਇਸ ਵਿਦਵਾਨ ਮੁਤਾਬਕ ਆਊਟਸਾਈਡਰ ਕੁਝ ਇਸ ਤਰ੍ਹਾਂ ਦਾ ਬਾਗੀ ਹੁੰਦਾ ਹੈ ਜੋ ਇਕ ‘ਇਨਕਲਾਬੀ ਨਾਂਹ’ ਵਿਚ ਆਪਣੀ ਅਸਹਿਮਤੀ ਜਿਤਾਉਂਦਾ ਹੈ। ਜੇ ਦ੍ਰਿੜ੍ਹ ਇਰਾਦੇ ਦੇ ਨੁਕਤਾ ਨਿਗਾਹ ਤੋਂ ਗੱਲ ਕਰਨੀ ਹੋਵੇ ਤਾਂ ਆਊਟਸਾਈਡਰ ਤੇ ਮਾਇਆ ਵਿਚ ਵੱਡੀ ਸਾਂਝ ਹੈ। ਪਰ ਜਿਥੇ ਆਊਟਸਾਈਡਰ ਆਪਣੀ ਨਾਂਹ ਕਰਨ ਦੀ ਪ੍ਰੇਰਨਾ ਬਾਹਰਲੇ ਪਾਸੇ ਤੋਂ ਲੈਂਦਾ ਹੈ, ਉਥੇ ਮਾਇਆ ਇਹ ਸੌਗਾਤ ਅੰਦਰ ਵੱਲ ਮੁੜ ਕੇ ਹਾਸਲ ਕਰਦੀ ਹੈ। ਪਹਿਲੇ ਵਿਚ ਅਮੋੜ ਖਿੱਝ ਤੇ ਗੁੱਸੇ ਦਾ ਹਿੱਸਾ ਕੁਝ ਜ਼ਿਆਦਾ ਹੀ ਹੈ, ਜਦਕਿ ਦੂਜੇ ਵਿਚ ਸਹਿਜ ਦੀ ਰੌਸ਼ਨੀ ਹੈ।

ਮਾਇਆ ਦੇ ਰਾਹ ਤੇ ਮੰਜ਼ਿਲ ਹੋਰਨਾਂ ਪਾਤਰਾਂ ਨਾਲੋਂ ਵੱਖਰੇ ਹਨ ਅਤੇ ਇਨ੍ਹਾਂ ਰਾਹਾਂ ‘ਤੇ ਤੁਰਦਿਆਂ ਉਹ ਇਕਲਾਪੇ ਦੇ ਪਲਾਂ ਵਿਚ ਮਾਯੂਸ ਹੋ ਕੇ ਵੀ ਲੰਮਾ ਚਿਰ ਮਾਯੂਸ ਨਹੀਂ ਰਹਿੰਦੀ। ਸਗੋਂ ਕਈ ਵਾਰ ਤਾਂ ਉਹ ਇਸਦਾ ਜਸ਼ਨ ਵੀ ਮਨਾਉਂਦੀ ਹੈ। ਜਾਂ ਇਉਂ ਕਹੋ ਕਿ ਉਹ ਇਕਲਾਪੇ ਨੂੰ ਇਕ ਸੁਹਾਵਣੇ ਮੇਲੇ ਵਿਚ ਬਦਲ ਦਿੰਦੀ ਹੈ। ਜਦੋਂ ਉਸਦੇ ਬਚਪਨ ਦਾ ਪ੍ਰੇਮੀ ਸਾਹਿਬਜੀਤ ਉਸ ਨੂੰ ਮੁੜ ਘਰ ਪਰਤਣ ਲਈ ਤਰਲਾ ਮਾਰਦਾ ਹੈ ਤਾਂ ਮਾਇਆ ਦੇ ਆਪਣੇ ਸ਼ਬਦ ਸੁਣਨ ਹੀ ਵਾਲੇ ਹਨ : ‘ਬਾਕੀ ਰਹੀ ਰਾਹਾਂ ਦੀ ਗੱਲ਼.. ਮੇਰੀਆਂ ਰਾਹਾਂ ਤਾਂ ਕਿਸੇ ਨਾਲ ਮਿਲਦੀਆਂ ਹੀ ਨਹੀਂ… ਮੈਂ ਹਵਾ ਹਾਂ.. ਬੱਸ ਇੰਨਾ ਹੀ ਹੋ ਜਾਣ ਦੇ ਕਿ ਤੇਰੇ ਕੋਲੋਂ ਦੀ ਛੂਹ ਕੇ ਗੁਜ਼ਰ ਜਾਵਾਂ।’ ਇਥੇ ਤੁਹਾਨੂੰ ਮਾਇਆ ਜ਼ਿੰਦਗੀ ਦੀ ਟਕਸਾਲ ਵਿਚ ਬਹੁਤ ਤਰਾਸ਼ੀ ਗਈ ਜਾਪਦੀ ਹੈ। ਵਿਗਿਆਨ ਦੀ ਮਹਿਮਾ ਕਰਦਿਆਂ ਆਇਨਸਟਨ ਦਾ ਇਹ ਕਥਨ ਜ਼ਿੰਦਗੀ ਦੀਆਂ ਸੱਚਾਈਆਂ ਦੇ ਵੀ ਕਿੰਨਾ ਕਰੀਬ ਹੈ ਕਿ ‘ਸਾਰਾ ਵਿਗਿਆਨ ਕੁਝ ਵੀ ਨਹੀਂ, ਬੱਸ ਕੁਝ ਇਸ ਤਰ੍ਹਾਂ ਦਾ ਹੈ ਕਿ ਸਾਡੀ ਹਰ ਰੋਜ਼ ਦੀ ਸੋਚ ਬਾਰੀਕ, ਅੱਤ ਬਾਰੀਕ ਹੁੰਦੀ ਜਾਂਦੀ ਹੈ”।

ਕੀ ਸੁਰਿੰਦਰ ਨੀਰ ਨੇ ਮਾਇਆ ਨੂੰ ਇਸ ਤਰ੍ਹਾਂ ਦਾ ਅਸਾਧਾਰਨ ਬਣਾ ਦਿੱਤਾ ਹੈ ਕਿ ਜ਼ਿੰਦਗੀ ਦੇ ਮੇਲੇ ਵਿਚ ਇਹੋ ਜਿਹੀ ਔਰਤ ਮਿਲੇਗੀ ਹੀ ਨਹੀਂ? ਕੀ ਉਸ ‘ਤੇ ਅਲੌਕਿਕ ਜਾਂ ਰਹੱਸਮਈ ਰੰਗ ਚਾੜ੍ਹ ਦਿੱਤੇ ਗਏ ਹਨ ਕਿ ਉਸਦੇ ਵਜੂਦ ਬਾਰੇ ਤਾਂ ਕੇਵਲ ਕਲਪਨਾ ਹੀ ਕੀਤੀ ਜਾ ਸਕਦੀ ਹੈ? ਪਰ ਨਾਵਲ ਦੀ ਬਣਤਰ ਵਿਚ ਉਸਰੇ ਵਾਰਤਾਲਾਪ ਦੇ ਕਿਸੇ ਵੀ ਰੰਗ ਵਿਚ ਅਜਿਹਾ ਬਿਲਕੁਲ ਹੀ ਨਹੀਂ। ਉਹ ਸਾਧਾਰਨ ਬੰਦਿਆਂ ਵਾਂਗ ਰੋਂਦੀ, ਹੱਸਦੀ, ਉਦਾਸ ਤੇ ਮਾਯੂਸ ਹੁੰਦੀ ਹੈ। ਪਰ ਉਸਦੀ ਸਖ਼ਸ਼ੀਅਤ ਵਿਚ ਇਕ ਵੱਡਾ ਗੁਣ ਇਹ ਹੈ ਕਿ ਉਹ ਆਪਣੀ Ḕਸਹਿਜ ਮਾਸੂਮੀਅਤ’ ਨਾਲ ਸਾਧਾਰਨ ਨੂੰ ਅਸਾਧਾਰਨ ਬਣਾ ਦਿੰਦੀ ਹੈ ਅਤੇ ਇਸੇ ਜੁਗਤ ਨਾਲ ਜ਼ਿੰਦਗੀ ਵਿਚ ਸਥਾਪਤ ਹੋਏ ਜਾਂ ਸਥਾਪਤ ਮੰਨੇ ਜਾਂਦੇ ਅਸਾਧਾਰਨ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਹੀ ਸਾਧਾਰਨ ਬਣਾ ਦਿੰਦੀ ਹੈ। ਨਾਵਲ ਵਿਚ ਵਿਚਾਰ ਤੇ ਚਿੰਤਨ ਦੇ ਖੇਤਰ ਵਿਚ ਇਕ ਵੱਡਾ ਭੀਸ਼ਮ ਪਿਤਾਮਾ ਗੁਰੂ ਸਿਧਾਰਥ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ ਜੋ ਕਿਰਦਾਰ ਦੇ ਪੱਖੋਂ ਵੀ ਇਕ ਉਤਮ ਗੁਣਾਂ ਵਾਲਾ ਆਦਰਯੋਗ ਇਨਸਾਨ ਸਮਝਿਆ ਜਾਂਦਾ ਹੈ। ਉਹ ਵੀ ਮਾਇਆ ਦੇ ਸਹਿਜ ਨੂੰ ਅੰਦਰੋਂ-ਅੰਦਰੀਂ ਨਮੋ ਕਰਦਾ ਹੈ। ਮਾਇਆ ਉਸ ਤੋਂ ਪ੍ਰਭਾਵਿਤ ਹੁੰਦੀ ਹੈ, ਪਰ ਉਸ ਸਹਿਜ ਅਭਿਆਸ ਵਿਚੋਂ ਹਾਸਲ ਕੀਤੇ ਵਿਸ਼ਵਾਸ਼ ਸਦਕਾ ਉਸ ਮੰਜ਼ਿਲ ‘ਤੇ ਪਹੁੰਚ ਗਈ ਹੈ, ਜਿਥੇ ਉਸ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਗੁਰੂ ਸਿਧਾਰਥ ਟੀਸੀ ਦਾ ਬੇਰ ਨਹੀਂ ਬਣ ਸਕਦਾ। ਇਥੇ ਹੀ ਰਹਿੰਦਿਆਂ ਉਹ ਇਸ ਭੀਸ਼ਮ ਪਿਤਾਮੇ ਦੀ ਇਕ ਤਸਵੀਰ ਬਣਾਉਂਦੀ ਹੈ ਅਤੇ ਹੇਠਾਂ ਇਕੋ ਸ਼ਬਦ ਲਿਖਦੀ ਹੈ – ਅਪੂਰਨ। ਇਸ ਅਪੂਰਨ ਦੇ ਅਨੇਕ ਮੁਖੀ ਅਰਥ ਸਿਰਜੇ ਜਾ ਸਕਦੇ ਹਨ।

ਸਾਧਾਰਨ ਵਰਤਾਰਿਆਂ ਨੂੰ ਅਸਾਧਾਰਨ ਬਣਾਉਣ ਦੀ ਤਾਕਤ ਤੇ ਸਮਰੱਥਾ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਸਿਖ਼ਰ ਦਾ ਰੁਤਬਾ ਅਖ਼ਤਿਆਰ ਕਰਦੀ ਹੈ। ਪਰ ਉਹ ਅਸਾਧਾਰਨਤਾ ਵੀ ਤੁਹਾਨੂੰ ਕਿਸੇ ਹੋਰ ਵੱਡੀ ਅਸਾਧਾਰਨਤਾ ਦੀ ਰਸਭਿੰਨ੍ਹੀ ਕਨਸੋਅ ਦਿੱਤੇ ਤੋਂ ਬਿਨਾਂ ਹੀ ਖ਼ਤਮ ਹੋ ਜਾਂਦੀ ਹੈ। ਇਹੋ ਜਿਹੇ ਵੇਲੇ ਮਾਇਆ ਤੁਹਾਡਾ ਦਾਮਨ ਫੜ੍ਹਦੀ ਹੈ ਪਰ ਇਕੋ ਸਮੇਂ ਉੱਚਿਆਂ ਨਾਲ ਵੀ ਨਿਭਦੀ ਹੈ ਤੇ ਨੀਵਿਆਂ ਨਾਲ ਵੀ, ਪਰ ਉਸ ਨੂੰ ਲੱਗਦਾ ਹੈ ਜਿਵੇਂ ਨੀਵੇਂ ਸਮਝੇ ਜਾਂਦੇ ਇਕ ਪਾਤਰ ਸਾਂਵਲ ਘੁਮਿਆਰ ਤੇ ਉਸਦੀ ਪਤਨੀ ਮਾਈ ਉਤੇ ਕਾਦਰ ਦੀ ਨਦਰ ਬਾਕੀ ਸਭਨਾਂ ਨਾਲੋਂ ਕੁੱਝ ਵਧੇਰੇ ਹੈ।

ਇਕ ਸਾਧਾਰਨ ਤੇ ਆਮ ਔਰਤ ਵਾਂਗ ਵਿਚਰਣ ਦੀ ਦਰਦਨਾਕ ਮਿਸਾਲ ਉਸ ਸਮੇਂ ਮਿਲਦੀ ਹੈ ਜਦੋਂ ਮਾਇਆ ਇਕ ਦਿਨ ਘੋਰ ਉਦਾਸੀ ਦੇ ਪਲਾਂ ਵਿਚ ਅਤੇ ਸੋਚਾਂ ਵਿਚ ਗ਼ਮਗੀਨ ਚੰਡੀਗੜ੍ਹ ਦੀ ਸੜਕ ਉਤੇ ਪੈਦਲ ਤੁਰੀ ਜਾਂਦੀ ਹੈ ਕਿ ਉਸ ਨੂੰ ਕਿਸੇ ਸਮੇਂ ਸ਼ਰਨ ਦੇਣ ਵਾਲਾ ਕਲਾਕਾਰ ਸਮੀਰ ਕਾਰ ਵਿਚ ਸਵਾਰ ਚਾਰ ਮਨਚਲੇ ਨੌਜਵਾਨਾਂ ਸਮੇਤ ਕਾਰ ਨੂੰ ਮਾਇਆ ਦੇ ਬਰਾਬਰ ਕਰਕੇ ਬਦਲੇ ਦੀ ਭਾਵਨਾ ਨਾਲ ਕਮੀਨੀ ਕਿਸਮ ਦੇ ਵਿਅੰਗ ਕਸਦਾ ਹੈ ਅਤੇ ਸਾਰੀਆਂ ਸ਼ਰਮਾਂ ਲਾਹ ਕੇ ਉਸ ਦੇ ਦੁਪੱਟੇ ਨੂੰ ਖਿੱਚ ਲੈਂਦਾ ਹੈ ਅਤੇ ਉਸ ਸਮੇਂ ਬੇਬੱਸ, ਲਾਚਾਰ ਤੇ ਮਜਬੂਰ ਮਾਇਆ ਦੀ ਹਾਲਤ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਬਿਨ ਬੋਲਿਆਂ ਕੋਈ ਚੀਕ ਆਸਮਾਨ ਨੂੰ ਜਾ ਲੱਗੀ ਹੋਵੇ, ਜਿਸ ਵਿਚ ਉਲਾਂਭੇ ਹੀ ਉਲਾਂਭੇ ਭਰੇ ਹੋਣ। ਅਜਿਹੇ ਸਮੇਂ ਤੁਹਾਡੇ ਅੰਦਰ ਹੰਝੂਆਂ ਦੀ ਨਦੀ ਜੇ ਬਾਹਰ ਵੱਲ ਨੂੰ ਨਹੀਂ ਤਾਂ ਅੰਦਰ ਵੱਲ ਨੂੰ ਵਗਣ ਲੱਗ ਹੀ ਪੈਂਦੀ ਹੈ। ਕਿਸੇ ਤਰ੍ਹਾਂ ਆਪਣੇ ਕਮਰੇ ਵਿਚ ਪਹੁੰਚ ਕੇ ਉਹ ਸਾਧਾਰਨ, ਬੇਸਹਾਰਾ ਤੇ ਨਿਤਾਣਿਆਂ ਵਾਂਗ ਹੀ ਰੋਂਦੀ ਤੇ ਵਿਰਲਾਪ ਕਰਦੀ ਹੈ। ਨਾਵਲ ਦਾ ਕਮਾਲ ਇਹ ਹੈ ਕਿ ਉਹ ਸ਼ੀਹਣੀ ਬਣ ਕੇ, ਸਮੀਰ ਦੇ ਸਾਹਮਣੇ ਹਿੱਕ ਠੋਕ ਕੇ ਉਸਨੂੰ ਵੰਗਾਰਦੀ ਨਹੀਂ, ਜਿਵੇਂ ਕਿ ਕੁਝ ਤੱਤੇ ਆਲੋਚਕ ਇਹ ਮੰਗ ਕਰ ਸਕਦੇ ਹਨ, ਸਗੋਂ ਇਹ ਵੱਡਾ ਕੰਮ ਪਾਠਕਾਂ ਨੂੰ ਸੌਂਪ ਦਿੰਦੀ ਹੈ। ਇੰਝ ਫੈਸਲਾ ਕਰਨ ਬਾਰੇ ਬਹਿਸ ਤੇ ਜ਼ਿੰਮੇਵਾਰੀ ਪਾਠਕਾਂ ਦੀ ਮਹਿਫ਼ਲ ਵਿਚ ਆ ਜਾਂਦੀ ਹੈ।

ਆਲੋਚਕ ‘ਮਾਇਆ’ ਦੇ ਅੰਤਿਮ ਸਰੂਪ (ਜਾਂ ਅਮੂਰਤ?) ਉਤੇ ਚਰਚਾ ਕਰਦਿਆਂ ਉਸ ਨੂੰ ਅਸਤਿੱਤਵਵਾਦ ਦੀ ਫਿਲਾਸਫੀ ਨਾਲ ਵੀ ਜੋੜ ਸਕਦੇ ਹਨ। ਅਸਤਿੱਤਵਵਾਦ ਜਾਂ ਹੋਂਦਵਾਦ ਦੀ ਗੱਲ ਫਿਲਾਸਫੀ, ਸਾਹਿਤ ਜਾਂ ਕਲਾ ਵਿਚ ਖ਼ਾਸਕਰ ਕਰਕੇ ਦੂਜੀ ਵਿਸ਼ਵ ਜੰਗ ਦੀ ਤਬਾਹੀ ਪਿਛੋਂ ਵਿਸ਼ੇਸ਼ ਬਹਿਸ ਦਾ ਕੇਂਦਰ ਬਣੀ ਰਹੀ ਹੈ। ਉਂਝ ਹੋਂਦ ਦੇ ਸਵਾਲ ਨੂੰ ਲੈ ਕੇ ਫ਼ਿਲਾਸਫਰ ਮੋਟੇ ਤੌਰ ‘ਤੇ ਆਸਤਕ ਤੇ ਨਾਸਤਕ ਵਰਗ ਵਿਚ ਵੰਡੇ ਗਏ ਹਨ। ਮਾਰਸਲ, ਜੈਸਪਰਜ਼, ਬਰਦਜ਼ੇਵ, ਧਰਮ ਕੇਂਦਰਿਤ ਹੋਂਦਵਾਦੀ ਹਨ ਜਦਕਿ ਹੈਡੇਗਰ, ਸਾਰਤਰ ਅਤੇ ਕਾਮੂ ਨਾਸਤਕ ਵਰਗ ਵਿਚ ਆਉਾਂਦੇ ਨ। ਇਥੇ ਸਾਡਾ ਮਨੋਰਥ ਇਸ ਦਰਸ਼ਨ ਦੀਆਂ ਬਾਰੀਕੀਆਂ ਵਿਚ ਜਾਣਾ ਨਹੀਂ, ਸਿਰਫ਼ ਇਸੇ ਨੁਕਤੇ ‘ਤੇ ਧਿਆਨ ਇਕਾਗਰ ਕਰਨਾ ਹੈ ਕਿ ਮਾਇਆ ਦੀ ਅੰਤਿਮ ਯਾਤਰਾ ਕਿੱਥੇ ਖ਼ਤਮ ਹੁੰਦੀ ਹੈ। ਇਸ ਸਬੰਧ ਵਿਚ ਸਾਰਤਰ ਦੀ ਚੇਤਨਾ ਬਾਰੇ ਇਹ ਦਿਲਚਸਪ ਪਰ ਆਪਾ ਵਿਰੋਧੀ ਟਿੱਪਣੀ ਮਾਇਆ ਦੇ ਆਖ਼ਰੀ ਟਿਕਾਣੇ ਬਾਰੇ ਕੁੱਝ ਕਨਸੋਆਂ ਦੇ ਸਕਦੀ ਹੈ। ਸਾਰਤਰ ਮੁਤਾਬਕ ‘ਚੇਤਨਾ ਵਗਦੀ ਹਵਾ ਵਾਂਗ ਹੈ ਜੋ ਸੰਸਾਰ ਵੱਲ ਵਗ ਰਹੀ ਹੈ ਪਰ ਆ ਕਿੱਥੋਂ ਰਹੀ ਹੈ, ਇਸਦਾ ਸਰੋਤ ‘ਕਿਤੇ ਵੀ ਨਹੀਂ’ (ਨੋ-ਵੇਅਰ)।” ਕਿਤੇ ਵੀ ਨਹੀਂ ਇਕ ਤਰ੍ਹਾਂ ਨਾਲ ਅਸੰਗਤ ਜਾਂ ਵਿਰੋਧਾਭਾਸ ਟਿੱਪਣੀ ਹੈ, ਜਿਸਦੇ ਇਕ ਤੋਂ ਵੱਧ ਅਰਥ ਕੱਢੇ ਜਾ ਸਕਦੇ ਹਨ। ਕੀ ‘ਕਿਤੇ ਵੀ ਨਹੀਂ’ ਦੀ ਗੱਲ ਸ਼ੁਨਿਯਾ ਵੱਲ ਸੰਕੇਤ ਕਰਦੀ ਹੈ, ਕੀ ਇਹ ਸ਼ੁਨਿਯਾ ਅਮੂਰਤ ਹੈ ਜਾਂ ਇਸ ਦੀ Ḕਹਾਂਪੱਖੀ’ ਹਾਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ? ਜਾਂ ਕੀ ਸਰਬ-ਵਿਆਪਕਤਾ ਦਾ ਸਿਧਾਂਤ ਸਾਨੂੰ ਕੋਈ ਤਸੱਲੀ ਦੇ ਸਕਦਾ ਹੈ ਜਿਥੇ ਲੇਖਿਕਾ ਮਾਇਆ ਨੂੰ ਖੜਦੀ ਹੈ। ਇਕ ਹੋਰ ਦਿਲਚਸਪ ਸਵਾਲ ਇਹ ਵੀ ਖੜ੍ਹਾ ਹੋ ਗਿਆ ਹੈ ਕਿ ਕੀ ਮਾਇਆ ਦੀ ਯਾਤਰਾ ਉਲਟ ਦਿਸ਼ਾ ਵੱਲ ਹੈ? ਜਾਂ ਦੂਜੇ ਲਫ਼ਜ਼ਾਂ ਵਿਚ ਇਹ ਪਿਛਾਂਹ ਵੱਲ ਨੂੰ ਜਾਂਦੀ ਹੈ ਜਿਵੇਂਕਿ ਸਲਮਨ ਮੱਛੀ। ਸਾਰਤਰ ਕਹਿੰਦਾ ਹੈ ਕਿ ਸਾਨੂੰ ਇਸ ਸੰਸਾਰ ਵਿਚ ਸੁੱਟ ਦਿੱਤਾ ਗਿਆ ਹੈ ਅਤੇ ਸੁੱਟੇ ਜਾਣ ਪਿੱਛੇ ਸਾਡੀ ਆਪਣੀ ਮਰਜ਼ੀ ਨਹੀਂ। ਕੀ ਇਸਦਾ ਮਤਲਬ ਇਹ ਹੈ ਕਿ ਸਾਨੂੰ ਜਿਥੋਂ ਸੁੱਟਿਆ ਗਿਆ ਹੈ, ਮਾਇਆ ਉਸ ਪਾਸੇ ਵੱਲ ਜਾਣ ਦਾ ਇਰਾਦਾ ਰੱਖਦੀ ਹੈ? ਬਿਲਕੁਲ ਸਲਮਨ ਮੱਛੀ ਵਾਂਗ ਜੋ ਕਈ ਮੀਲ ਅੱਗੇ ਵੱਲ ਸਫ਼ਰ ਕਰਦੀ ਹੋਈ ਫਿਰ ਵਾਪਸ ਪਰਤਦੀ ਹੈ ਯਾਨਿ ਪਾਣੀ ਦੇ ਵਹਾਅ ਦੇ ਉਲਟ ਚਲਦੀ ਹੈ ਅਤੇ ਆਖ਼ਰਕਾਰ ਜਿਥੋਂ ਆਉਂਦੀ ਹੈ, ਉਥੇ ਅੰਡੇ ਦੇ ਕੇ ਮੌਤ ਦੀ ਗੋਦ ਵਿਚ ਚਲੇ ਜਾਂਦੀ ਹੈ। ਪਿਛਾਂਹ ਵੱਲ ਪਰਤਣ ਦੀ ਧਾਰਨਾ ਉਤੇ ਵੀ ਇਕ ਦਿਲਚਸਪ ਬਹਿਸ ਸ਼ੁਰੂ ਹੋ ਸਕਦੀ ਹੈ।

ਉਤਰੀ ਅਮਰੀਕਾ ਦਾ ਇਕ ਦਰਿਆ ਹੈ ਕੋਲਾਰੀਡੋ, ਕਰੀਬ 2300 ਕਿਲੋਮੀਟਰ ਲੰਮਾ। ਇਹ ਦਰਿਆ ਵਗਦਾ-ਵਗਦਾ ਇਕ ਥਾਂ ‘ਤੇ ਜਾ ਕੇ ਅਚਾਨਕ ਨੱਬੇ ਡਿਗਰੀ ‘ਤੇ ਮੁੜ ਜਾਂਦਾ ਹੈ। ਸਮਾਜਿਕ ਤੇ ਰਾਜਨੀਤਕ ਵਰਤਾਰਿਆਂ ਵਿਚ ਵੀ ਕਈ ਵਾਰ ਘਟਨਾਵਾਂ ਸਾਡੀ ਬਾਹਰਮੁਖੀ ਸੋਚ ਅਤੇ ਸਮਝ ਤੋਂ ਆਜ਼ਾਦ ਉਸ ਦਿਸ਼ਾ ਵੱਲ ਮੁੜ ਜਾਂਦੀਆਂ ਹਨ ਜਿਸ ਦੀ ਸਮਾਜ ਵਿਗਿਆਨੀਆਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਮਾਇਆ ਨਾਵਲ ਨੇ ਵੀ ਪੰਜਾਬ ਦੇ ਸਾਹਿਤਕ ਜੀਵਨ ਵਿਚ ਕੁੱਝ ਇਸੇ ਤਰ੍ਹਾਂ ਦਾ ਹੀ ਮੋੜ ਕੱਟਿਆ ਹੈ। ਹੋ ਸਕਦੈ ਸਾਹਿਤਕ ਪਿੜ ਵਿਚ ਗੁੱਟਬਾਜ਼ੀਆਂ ਨਾਲ ਜੁੜੇ ਲੋਕਾਂ ਵਲੋਂ ਖਿੱਚੀਆਂ ਲਕੀਰਾਂ ਆਪੋ-ਆਪਣੇ ਕਾਰਨਾਂ ਕਰਕੇ ਇਕੋ ਥਾਂ ‘ਤੇ ਜਾ ਮਿਲਣ ਅਤੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਵਸੀ ਸੁਰਿੰਦਰ ਨੀਰ ਦੇ ਨਾਵਲ ਵਿਚੋਂ ਕੁੱਝ ਵੀ ਨਵਾਂ-ਨਰੋਆ ਤੇ ਸੱਜਰੀ ਸਵੇਰ ਵਰਗਾ ਮੌਲਿਕ ਤੱਤ ਨਾ ਲੱਭੇ। ਸਾਹਿਤ ਦੇ ਇਤਿਹਾਸ ਵਿਚ ਇਹੋ ਜਿਹੇ ਦੁਖਾਂਤ ਕੋਈ ਅਲੋਕਾਰੀ ਗੱਲ ਨਹੀਂ। ਪਰ ਫਿਰ ਵੀ ਪਾਠਕਾਂ ਦੀ ਦੁਨੀਆਂ ਵਿਚ ਇਸ ਨਾਵਲ ਦੇ ‘ਸਮਸਤੁਲ ਜ਼ੁਬਾਂ’ ਬਣਨ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

ਮਸ਼ਹੂਰ ਗਾਇਕਾ ਸ਼ਮਸ਼ਾਦ ਬੇਗ਼ਮ ਨਹੀਂ ਰਹੇ
ਮੁੰਬਈ/ਬਿਊਰੋ ਨਿਊਜ਼

‘ਮੇਰੇ ਪੀਆ ਗਏ ਰੰਗੂਨ’, ‘ਕਜਰਾ ਮੁਹੱਬਤ ਵਾਲਾ’ ਸਮੇਤ ਦਰਜਨਾਂ ਬੌਲੀਵੁੱਡ ਦੇ ਪ੍ਰਸਿੱਧ ਗੀਤਾਂ ਦੀ ਆਵਾਜ਼ ਸ਼ਮਸ਼ਾਦ ਬੇਗ਼ਮ ਨਹੀਂ ਰਹੀ। 94 ਸਾਲਾ ਸ੍ਰੀਮਤੀ ਬੇਗ਼ਮ ਮੁੰਬਈ ‘ਚ ਅਪਣੀ ਰਿਹਾਇਸ਼ ਵਿਖੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਪੁੱਤਰੀ ਨੇ ਦਸਿਆ ਕਿ ਕੁਝ ਨਜ਼ਦੀਕੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ ਹੈ। 14 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਨਮੀ ਸ਼ਮਸ਼ਾਦ ਬੇਗ਼ਮ ਨੇ 16 ਦਸੰਬਰ 1947 ‘ਚ ਲਾਹੌਰ ਸਥਿਤ ਪੇਸ਼ਾਵਰ ਰੇਡਿਓ ਤੋਂ ਆਪਣਾ ਗਾਇਕੀ ਸਫ਼ਰ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਲਗਾਤਾਰ ਇਹ ਸਿਲਸਿਲਾ ਜਾਰੀ ਰਿਹਾ। ਸ਼ਮਸ਼ਾਦ ਬੇਗ਼ਮ ਬੌਲੀਵੁੱਡ ਦੇ ਮੁੱਢਲੇ ਦੌਰ ਦੀ ਮਸ਼ਹੂਰ ਪਲੇਅ ਬੈਕ ਸਿੰਗਰ ਰਹੀ ਹੈ, ਜਿਸ ਨੇ ‘ਕਭੀ ਆਰ ਕਭੀ ਪਾਰ’, ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ’, ‘ਸਈਆਂ ਦਿਲ ਮੇਂ ਆਨਾ ਰੇ’, ‘ਲੇ ਕੇ ਪਹਿਲਾ ਪਹਿਲਾ ਪਿਆਰ’, ‘ਅਫ਼ਸਾਨਾ ਲਿਖ ਰਹੀ ਹੂੰ’ ਸਮੇਤ ਅਜਿਹੇ ਕਈ ਗੀਤ ਗਾਏ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ।

ਸ਼ਮਸ਼ਾਦ ਬੇਗ਼ਮ ਨੇ ਬਹੁਤ ਸਾਰੇ ਪੰਜਾਬੀ ਗੀਤ ਵੀ ਗਾਏ ਹਨ। ਉਨ੍ਹਾਂ ਦੇ ਮਸ਼ਹੂਰ ਪੰਜਾਬੀ ਗੀਤਾਂ ਵਿਚ ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਾ ਬਹਿੰਦੀ’, ‘ਬੱਤੀ ਬਾਲ ਕੇ ਚੁਬਾਰੇ ਉਤੇ ਰੱਖਦੀ ਆਂ’ ਅਤੇ ‘ਅੱਖੀਆਂ ‘ਚ ਪਾਵਾਂ ਕਿਵੇਂ ਕਜਲਾ, ਵੇ ਅੱਖੀਆਂ ‘ਚ ਤੂੰ ਵਸਦਾ‘ ਸ਼ਾਮਲ ਹਨ। ਸ਼ਮਸ਼ਾਦ ਦੇ ਸਮਕਾਲੀ ਕਲਾਕਾਰ ਮੰਨਦੇ ਹਨ ਕਿ ਉਸ ਦੀ ਗਾਇਕੀ ਕਮਾਲ ਦੀ ਸੀ, ਉਸ ਦਾ ਉਚਾਰਨ ਸੁਰਾਂ ‘ਤੇ ਪਕੜ ਅਤੇ ਲੋਚਦਾਰ ਆਵਾਜ਼ ਸੀ ਜਿਸ ਨੇ ਉਸ ਨੂੰ ਇਸ ਮੁਕਾਮ ‘ਤੇ ਖੜ੍ਹਾ ਕੀਤਾ। ਤਕਰੀਬਨ 4 ਦਹਾਕੇ ਤੱਕ ਹਿੰਦੀ ਫ਼ਿਲਮਾਂ ਵਿਚ ਇਕ ਤੋਂ ਵੱਧ ਕੇ ਇੱਕ ਮਕਬੂਲ ਗਾਣਿਆਂ ਨੂੰ ਸੁਰ ਦੇਣ ਵਾਲੀ ਸ਼ਮਸ਼ਾਦ ਬੇਗ਼ਮ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ। ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਸਿੱਖਾਂ ਦੀ ‘ਸਿੰਡਲਰਜ਼ ਲਿਸਟ’ ਹੈ ‘ਸਾਡਾ ਹੱਕ’
ਜਸਜੀਤ ਸਿੰਘ

ਸਾਡਾ ਹੱਕ ਵਿੱਚ ਅਜਿਹਾ ਕੀ ਹੈ ਜਿਹੜਾ ਪੰਜਾਬ ਸਰਕਾਰ ਨੂੰ ਉਹਦੇ ਉਪਰ ਪਾਬੰਦੀ ਲਾਉਣੀ ਪਈ? ਜਦੋਂ ਵੀ ਕੋਈ ਦਰਸ਼ਕ ਫਿਲਮ ਦੇਖ ਕੇ ਬਾਹਰ ਆਉਂਦਾ ਹੈ ਤਾਂ ਪਹਿਲੀ ਗੱਲ ਇਹੀ ਕਹਿੰਦਾ ਹੈ ਕਿ Ḕਫਿਲਮ ਵਿਚ ਅਜਿਹਾ ਕੁੱਝ ਵੀ ਨਹੀਂ ਕਿ ਇਸ ਉਪਰ ਬੈਨ ਲੱਗੇ।’ ਹੁਣ ਚਰਚਾ ਦਾ ਵਿਸ਼ਾ ਇਹ ਹੈ ਕਿ ਜੇ ਆਮ ਦਰਸ਼ਕ ਲਈ ਉਸ ਵਿਚ ਅਜਿਹਾ ਕੁਝ ਵੀ ਨਹੀਂ ਜਿਹੜੀ ਪਾਬੰਦੀ ਲਾਈ ਜਾਵੇ ਤਾਂ ਸਰਕਾਰ ਨੂੰ ਅਜਿਹਾ ਕੀ ਦਿਖ ਗਿਆ ਜਿਸ ਤੋਂ ਉਹ ਇੰਨੀ ਬੁਖਲਾਹਟ ਵਿਚ ਆ ਗਈ?

ਜੇ ਸਿੱਖ ਸੰਘਰਸ਼ ਦੇ ਸਮੇਂ ਵਿਚ ਆਪਣੀ ਸੋਚ ਲੈਕੇ ਜਾਈਏ ਅਤੇ ਯਾਦ ਕਰੀਏ ਕਿ ਸੰਘਰਸ਼ ਨੂੰ ਸਰਕਾਰ ਵਲੋਂ ਖ਼ਤਮ ਕਰਨ ਦਾ ਹਰ ਤਰੀਕਾ ਅਤੇ ਫਿਰ ਉਸ ਤਰੀਕੇ ਨੂੰ ਮੀਡੀਆ ਰਾਹੀਂ ਵਾਜਿਬ ਦਰਸਾਉਣਾ ਇੱਕ ਘੜੀ ਹੋਈ ਨੀਤੀ ਸੀ। ਇਹ ਫਿਲਮ ਉਹਨਾਂ ਸਾਰੀਆਂ ਨੀਤੀਆਂ ਦੀ ਯੂ ਟਰਨ ਮਰਾ ਰਹੀ ਹੈ ਅਤੇ ਸਰਕਾਰੀ ਨੀਤੀਆਂ ਦੀ ਪੋਲ ਖੋਲ੍ਹ ਰਹੀ ਹੈ । ਸਰਕਾਰ ਸੰਘਰਸ਼ ਖ਼ਤਮ ਕਰਕੇ ਅਤੇ ਫਿਰ ਉਸ ਵਿਰੁਧ ਪ੍ਰਚਾਰ ਕਰਕੇ ਗੂੜ੍ਹੀ ਨੀਂਦ ਸੌ ਗਈ ਸੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਸਿੱਖ ਕੌਮ ਨੇ ਉਨ੍ਹਾਂ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੇ ਖਾੜਕੂਆਂ ਤੋਂ ਸਿਰਫ਼ ਮੂੰਹ ਨਹੀਂ ਮੋੜਿਆ ਸਗੋਂ ਉਨ੍ਹਾਂ ਪ੍ਰਤੀ ਨਫ਼ਰਤ ਵੀ ਕਰਨ ਲੱਗ ਪਏ ਹਨ। ਅਚਾਨਕ ਫਿਲਮ ਆਈ ਤੇ ਸਰਕਾਰ ਦੀ ਨੀਂਦ ਖੁੱਲ੍ਹੀ ਅਤੇ ਉਹਦੀ ਸੋਚ ਇਕ ਦਿਨ ਵਿਚ ਹੀ ਚਕਨਾਚੂਰ ਹੋ ਗਈ। ਇਸ ਫਿਲਮ ਨੇ ਉਹਨਾਂ ਦੇ ਸਾਰੇ ਭਰਮ ਭੁਲੇਖੇ ਤੋੜ ਦਿੱਤੇ ਅਤੇ ਬੁਖਲਾਹਟ ਵਿੱਚ ਸਰਕਾਰ ਪਹਿਲਾਂ ਵਾਂਗ ਗੱਲ ਨੂੰ ਦਬਾਉਣ ਲਈ ਫਿਲਮ ਤੇ ਬੈਨ ਲਾ ਬੈਠੀ ਜਿਸਨੇ ਸਿੱਖਾਂ ਨੂੰ ਇੱਕ ਝਟਕੇ ਵਿੱਚ ਹੀ ਇੱਕ ਪਲੇਟਫਾਰਮ ਤੇ ਲੈ ਆਂਦਾ। ਫਿਲਮ ਚੱਲੇ ਨਾ ਚੱਲੇ ਪਰ ਫਿਲਮ ਆਪਣਾ ਮੰਤਵ ਪੂਰਾ ਕਰ ਚੁੱਕੀ ਹੈ।

ਕੇਂਦਰ ਸਰਕਾਰ ਪਾਬੰਦੀ ਲਾ ਕੇ ਸਿੱਖਾਂ ਵਿਰੁੱਧ ਦੁਸ਼ਮਣੀ ਮੁੱਲ ਨਹੀਂ ਲੈ ਸਕਦੀ ਸੀ, ਇਸ ਲਈ ਉਨ੍ਹਾਂ ਨੇ ਤੀਜਾ ਰਾਹ ਚੁਣਿਆ। ਭਾਰਤ ਦਾ ਸੂਚਨਾ ਅਤੇ ਪ੍ਰਸਾਰਨ ਮੰਤਰੀ 3 ਅਪ੍ਰੈਲ ਨੂੰ ਬਿਆਨ ਦਿੰਦਾ ਹੈ ਕਿ ਅਸੀਂ ਫਿਲਮ ‘ਤੇ ਪਾਬੰਦੀ ਨਹੀਂ ਲਾ ਸਕਦੇ ਇਸ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿਤਾ ਹੈ ਪਰ ਪੰਜਾਬ ਸਰਕਾਰ ਜੇ ਚਾਹੇ ਤਾਂ ਪਾਬੰਦੀ ਲਾ ਸਕਦੀ ਹੈ। ਗੱਲ ਤਾਂ ਉਸੇ ਦਿਨ ਸ਼ਪਸ਼ਟ ਹੋ ਗਈ ਸੀ ਕਿ ਹੁਣ ਪੰਜਾਬ ਸਰਕਾਰ ਇਸਤੇ ਪਾਬੰਦੀ ਲਾਏਗੀ। ਭਾਰਤ ਸਰਕਾਰ ਨੇ ਪਹਿਲਾਂ ਵਾਂਗ ਸਿੱਖਾਂ ਅੱਗੇ ਸਿੱਖ ਹੀ ਖੜ੍ਹਾ ਕਰਕੇ ਇਹ ਕੰਮ ਕਰਨਾ ਸੀ ਜੋ ਉਨ੍ਹਾਂ ਨੇ ਕੀਤਾ। ਬੈਨ ਅਸਲ ਵਿਚ ਭਾਰਤ ਸਰਕਾਰ ਵਲੋਂ ਹੀ ਸਮਝਿਆ ਜਾਣਾ ਚਾਹੀਦਾ ਹੈ ਅਤੇ ਉਹੀ ਕੜੀ ਦਾ ਹਿੱਸਾ ਹੈ ਜਿਸ ਰਾਹੀਂ ਸਿੱਖਾਂ ਨੂੰ ਭਾਰਤ ਵਿਚ ਨਜਿਠਿਆ ਜਾਂਦਾ ਹੈ।

ਜਦੋਂ ਗੱਲ ਹੱਥੋਂ ਨਿਕਲਦੀ ਦੇਖੀ ਤਾਂ ਹੁਣ ਭਾਰਤ ਦਾ ਪ੍ਰਧਾਨ ਮੰਤਰੀ ਬੋਲ ਪਿਆ ਕਿ ਫਿਲਮ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ। ਪਿਛੇ ਜਿਹੇ ਕਮਲ ਹਸਨ ਦੀ ਫਿਲਮ ‘ਵਿਸ਼ਵਾਰੂਪਨ’ ਨੂੰ ਵੀ ਬਿਲਕੁਲ ਇਸੇ ਤਰ੍ਹਾਂ ਮੁੱਖ ਮੰਤਰੀ ਜੈ ਲਲਿਤਾ ਨੇ ਤਾਮਿਲਨਾਡੂ ਵਿਚ ਬੈਨ ਕਰ ਦਿੱਤਾ ਸੀ। ਉਹ ਫਿਲਮ ਮੁਸਲਮਾਨਾਂ ਦੇ ਵਿਰੁੱਧ ਸੀ। ਕਮਲ ਹਸਨ ਨੇ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਉਨਾਂ ਨੇ ਬੈਨ ਚੱਕ ਦਿੱਤਾ। ਫਿਰ ਤਾਮਿਲਨਾਡੂ ਸਰਕਾਰ ਨੇ ਆਪਣੀ ਹੀ ਹਾਈਕੋਰਟ ਦੇ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਦਾਖ਼ਲ ਕਰ ਦਿੱਤੀ। ਪਰ ਉਸ ਫਿਲਮ ਦੇ ਹੱਕ ਵਿੱਚ ਬਾਲੀਵੁੱਡ ਦਾ ਤਕਰੀਬਨ ਹਰ ਸਿਤਾਰਾ, ਨਿਰਮਾਤਾ ਹੀ ਖੜ੍ਹਾ ਹੋ ਗਿਆ। ਅਖ਼ੀਰ ਜੈ ਲਲਿਤਾ ਨੇ ਕਮਲ ਹਸਨ ਤੇ ਮੁਸਲਮਾਨਾਂ ਦੀ ਸੁਲਾਹ ਸਫਾਈ ਕਰਕੇ ਇਹ ਫਿਲਮ ਤੋਂ ਬੈਨ ਚੱਕ ਲਿਆ।

ਇਸੇ ਤਰ੍ਹਾਂ 2011 ਵਿਚ ਪ੍ਰਕਾਸ਼ ਝਾਅ ਨੇ Ḕਆਰਕਸ਼ਨ’ ਨਾਮ ਦੀ ਫਿਲਮ ਬਣਾਈ ਜਿਹੜੀ ਕਿ ਦਲਿਤਾਂ ਤੇ ਰਾਖਵੇਂਕਰਨ ਦੇ ਵਿਰੁੱਧ ਸੀ। ਉਸ ਵਿਚ ਦਲਿਤਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵੀ ਰੱਜ ਕੇ ਵਰਤੋਂ ਕੀਤੀ ਸੀ। ਮਾਇਆਵਤੀ ਨੇ ਵੀ ਉਸ ਫਿਲਮ ‘ਤੇ ਬੈਨ ਲਾ ਦਿੱਤਾ ਸੀ ਅਤੇ ਪੰਜਾਬ ਅਤੇ ਆਂਧਰਾ ਪ੍ਰਦੇਸ਼ ਨੇ ਉਸ ਦੇ ਪਿੱਛੇ ਇਹ ਫਿਲਮ ਵੀ ਬੈਨ ਕਰ ਦਿੱਤੀ ਸੀ। ਪਰ ਉਸ ਦੇ ਨਿਰਮਾਤਾ ਝਾਅ ਨੇ ਕਿਸੇ ਦੀ ਮਿੰਨਤ ਤਰਲੇ ਕਰੇ ਬਿਨਾ ਸੁਪਰੀਮ ਕੋਰਟ ਦਾ ਦਰਵਾਜ਼ਾ ਜਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਉਸ ਉਪਰ ਬੈਨ ਚਕਦੇ ਹੋਏ ਕਿਹਾ ਸੀ ਕਿ, Ḕਜੇ ਸੈਂਸਰ ਬੋਰਡ ਨੇ ਫ਼ਿਲਮ ਨੂੰ ਹਰੀ ਝੰਡੀ ਦਿੱਤੀ ਹੈ ਤਾਂ ਰਾਜ ਸਰਕਾਰ ਇਸ ‘ਤੇ ਪਾਬੰਦੀ ਨਹੀਂ ਲਾ ਸਕਦੀ। ਜਿਹੜੇ ਲੋਕ ਇਸ ਦੇ ਵਿਰੁੱਧ ਮੁਜ਼ਾਹਰੇ ਕਰਦੇ ਹਨ ਇਹ ਉਨ੍ਹਾਂ ਦਾ ਹੱਕ ਹੈ ਪਰ ਜੇ ਉਹ ਹਿੰਸਾ ਕਰਦੇ ਹਨ ਤਾਂ ਰਾਜ ਸਰਕਾਰ ਕਾਨੂੰਨ ਮੁਤਾਬਕ ਉਨ੍ਹਾਂ ਨਾਲ ਨਿਬੜੇ। ਜੇ ਲੋਕਾਂ ਨੂੰ ਉਹ ਫਿਲਮ ਚੰਗੀ ਨਹੀਂ ਲਗਦੀ ਤਾਂ ਉਹ ਦੇਖਣ ਨਾ ਜਾਣ। ਉਹ ਕਿਸੇ ਹੋਰ ਦਾ ਫਿਲਮ ਨੂੰ ਦੇਖਣ ਦਾ ਹੱਕ ਕਿਵੇਂ ਖੋਹ ਸਕਦੇ ਹਨ? ਕੁਝ ਲੋਕਾਂ ਨੂੰ ਚੰਗੀ ਲੱਗ ਸਕਦੀ ਹੈ, ਕੁਝ ਨੂੰ ਬਹੁਤ ਮਾੜੀ ਲੱਗ ਸਕਦੀ ਹੈ ਪਰ ਨਿਰਮਾਤਾ ਕਿਸੇ ਦੇ ਗਲੇ ਵਿਚੋਂ ਇਹ ਫ਼ਿਲਮ ਜ਼ਬਰਦਸਤੀ ਨਹੀਂ ਲੰਘਾ ਰਿਹਾ”।

‘ਆਰਕਸ਼ਨ’ ਉੱਤੇ ਪਾਬੰਦੀ ਦੇ ਸਬੰਧ ਵਿੱਚ ਪੰਜਾਬ ਬਾਰੇ ਸੁਪਰੀਮ ਕੋਰਟ ਨੇ ਆਰਡਰ ਦਿੰਦੇ ਕਿਹਾ ਕਿ ਜਿਹੜੇ ਅਫਸਰਾਂ ਨੇ ਇਸ ਨੂੰ ਬੈਨ ਕਰਨ ਦੀ ਸਿਫਾਰਸ਼ ਕੀਤੀ ਹੈ ਨਿਰਮਾਤਾ ਉਹਨਾਂ ਤੋਂ ਆਪਣਾ ਘਾਟਾ ਵਸੂਲ ਕਰ ਸਕਦਾ ਹੈ ਤੇ ਉਹ ਸਰਕਾਰ ਦੀ ਬਜਾਏ ਉਨ੍ਹਾਂ ਅਫਸਰਾਂ ਦੀਆਂ ਜੇਬਾਂ ਵਿਚੋਂ ਆਏਗਾ। ਉਸ ਵੇਲੇ ਪੰਜਾਬ ਸਰਕਾਰ ਨੇ ਸਕਰੀਨਿੰਗ ਕਮੇਟੀ ਬਣਾ ਕੇ ਪਾਬੰਦੀ ਦਾ ਫੈਸਲਾ ਲਿਆ ਸੀ ਪਰ ‘ਸਾਡਾ ਹੱਕ’ ਲਈ ਤਾਂ ਹੁਣ ਤੱਕ ਵੀ ਕੋਈ ਸਕਰੀਨਿੰਗ ਕਮੇਟੀ ਨਹੀਂ ਬਣੀ।

ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਸਰਕਾਰੀ ਮਸ਼ੀਨਰੀ ਆਪਣੇ ਸਮਝ ਮੁਤਾਬਿਕ ਸਿੱਖ ਸੰਘਰਸ਼ ਖਤਮ ਕਰਕੇ, ਲੋਕਾਂ ਦੇ ਮਨਾਂ ਵਿੱਚ ਸੰਘਰਸ਼ ਦੇ ਵਿਰੁਧ ਸੋਚ ਬਿਠਾਕੇ, ਸਬੰਧਤ ਬੰਦਿਆਂ ਨੂੰ ਅਵਾਰਡਾਂ ਨਾਲ ਨਵਾਜ ਕੇ, ਤਰੱਕੀਆਂ ਦੇਕੇ ਅਤੇ ਰਹਿੰਦੇ ਖੂੰਹਦਿਆਂ (ਭਾਈ ਦਲਜੀਤ ਸਿੰਘ ਬਿੱਟੂ ਵਰਗਿਆਂ) ਨੂੰ ਜੇਲਾਂ ਵਿੱਚ ਡੱਕਕੇ ਵਿਹਲੀ ਹੋਕੇ ਬੈਠ ਗਈ ਸੀ। ਪਰ ਬਾਬੇ ਨਾਨਕ ਦੇ ਡੀ ਐਨ ਏ ਅਤੇ ਦਸਵੇਂ ਪਾਤਿਸ਼ਾਹ ਦੀ ਖੇਡ ਇਹਨਾਂ ਨੂੰ ਸਮਝ ਕਿਵੇਂ ਆਵੇ ? ਸਿੱਖਾਂ ਦਾ ਵਹੀਰਾਂ ਘੱਤ ਕੇ ਫਿਲਮ ਦੇਖਣ ਜਾਣਾ ਅਤੇ ਫਿਲਮ ਦੇ ਵਿਸ਼ੇ ਨਾਲ ਹਮਦਰਦੀ ਅਤੇ ਸਹਿਮਤੀ ਦਖਾਉਣਾ ਭਾਰਤ ਸਰਕਾਰ ਨੂੰ ਕਈ ਸੁਆਲ ਖੜੇ ਕਰ ਰਿਹਾ ਹੈ ਅਤੇ ਭਵਿੱਖ ਵਿੱਚ ਭਾਰਤ ਦੀ ਸਿੱਖਾਂ ਪ੍ਰਤੀ ਨੀਤੀ ਨੂੰ ਵੀ ਪ੍ਰਭਾਵਤ ਕਰੇਗਾ।

ਭਾਰਤ ਦੇ ਕਾਨੂੰਨ ਦੀਆਂ ਨਜ਼ਰਾਂ ਵਿਚ ਤਾਂ ‘ਸਾਡਾ ਹੱਕ’ ਵੀ ਇਨ੍ਹਾਂ ਦੋ ਫਿਲਮਾਂ ਵਾਂਗ ਹੀ ਨਜਿਠਣੀ ਚਾਹੀਦੀ ਹੈ ਪਰ ਸਮੇਂ ਦੀ ਉਡੀਕ ਸਭ ਕੁਝ ਸਾਫ ਕਰੇਗੀ। ਸਰਕਾਰ ਸਮਝੇ ਅਤੇ ਵਿਚਾਰੇ ! ਸਿੱਖਾਂ ਨਾਲ ਜੰਗ ਲੜਣ ਦੀ ਬਜਾਏ ਸਮਝੌਤੇ ਨਾਲ ਮਸਲੇ ਹੱਲ ਕਰੇ। ਜਿਥੋਂ ਤੱਕ ਸਿੱਖ ਪੰਥ ਦਾ ਸਬੰਧ ਹੈ, ਕੁਲਜਿੰਦਰ ਸਿੰਘ ਸਿੱਧੂ ਨੇ 2013 ਦੀ ਵਿਸਾਖੀ ਤੇ ਕੌਮ ਨੂੰ ਇਕ ਅਜਿਹੀ ਸੁਗਾਤ ਦੇ ਦਿਤੀ ਹੈ ਜਿਵੇਂ ਕਦੇ ਸਟੀਵਨ ਸਪੀਲਬਰਗ ਨੇ ‘ਸ਼ਿੰਡਲਰਸ ਲਿਸਟ’ (Schindler’s List) ਪੇਸ਼ ਕਰਕੇ ਦਿੱਤੀ ਸੀ। ਯਹੂਦੀਆਂ ਉੱਤੇ ਨਾਜ਼ੀਆਂ ਦੇ ਜੁਲਮਾਂ ਦੀ ਦਾਸਤਾਨ ਨੂੰ ਬੜੇ ਮਾਰਮਿਕ ਲਹਿਜ਼ੇ ਨਾਲ ਪੇਸ਼ ਕਰਦੀ ਫਿਲਮ  ’ਸ਼ਿਡਲਰਜ਼ ਲਿਸਟ’ ਮਹਾਂ ਕਾਵਿਕ ਡਰਾਮਾ ਸੀ ਜਿਸਨੂੰ ਉੱਘੇ ਫਿਲਮ ਨਿਰਦੇਸ਼ਕ ਸਟੀਵਨ ਸਪਲਿਵਰਗ ਨੇ ਨਿਰਦੇਸ਼ਤ ਕੀਤਾ ਸੀ। ਅਜਿਹਾ ਕੋਈ ਯਹੂਦੀ ਸ਼ਾਇਦ ਹੀ ਲੱਭੇ ਜਿਸ ਨੇ ‘ਸਿੰਡਲਰਸ ਲਿਸਟ’ ਨਾ ਦੇਖੀ ਹੋਵੇ। ਇਸੇ ਤਰ੍ਹਾਂ ਅਗਲੇ ਸਾਲ ਤੱਕ ਕੋਈ ਸਿੱਖ ਦੁਨੀਆਂ ਵਿਚ ਨਹੀਂ ਹੋਵੇਗਾ ਜਿਸ ਨੇ Ḕਸਾਡਾ ਹੱਕ’ ਨਹੀਂ ਦੇਖੀ ਹੋਵੇਗੀ। ਦੋਹਾਂ ਫਿਲਮਾਂ ਵਿਚ ਬੜੀ ਸਾਂਝ ਹੈ। ਉਹ ਜੀਊਸ (Jews) ਕੌਮ ਤੇ ਹੋਈ ਨਸਲਕੁਸ਼ੀ ਬਾਰੇ ਸੀ ਅਤੇ ਇਹ ਸਿੱਖਾਂ ਦੀ ਨਸਲਕੁਸ਼ੀ ਦੀ ਮੂੰਹ ਬੋਲਦੀ ਤਸਵੀਰ ਹੈ।

ਜੇ ਭਾਰਤ ਦੇ ਲੋਕ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਦੀ ਇਕਬਾਲੀਆ ਬਿਆਨ ਉਪਰ ਬਣੀ ਫਿਲਮ ਵੇਖ ਸਕਦੇ ਹਨ ਤਾਂ Ḕਸਾਡਾ ਹੱਕ’ ਫਿਲਮ ਉਪਰ ਏਨਾ ਹੋ-ਹੱਲਾ ਕਿਉਂ ਹੈ? ਨੱਥੂ ਰਾਮ ਗੋਡਸੇ ਬਾਰੇ ਭਾਰਤ ਵਿਚ ਕਿੰਨੇ ਹੀ ਵਾਰ ਨਾਟਕ ਖੇਡਿਆ ਜਾ ਚੁੱਕਾ ਹੈ ਜਿੱਥੇ ਲੋਕਾਂ ਦੀ ਭੀੜ ਨੇ ਇਸ ਨਾਟਕ ਦੇ ਨਾਇਕ ਦੀ ਬੱਲੇ ਬੱਲੇ ਕੀਤੀ ਹੈ। ਜ਼ਾਹਿਰਾ ਤੌਰ ‘ਤੇ ਉਸ ਨਾਟਕ ਵਿਚ ਮਹਾਤਮਾ ਗਾਂਧੀ ਨੂੰ ਨਿਗੂਣਾ ਕਰ ਕੇ ਦਰਸਾਇਆ ਗਿਆ ਹੈ।

ਸਿੱਖ ਖਾੜਕੂਆਂ ਦੇ ਨਾਇਕਤਵ ਵਾਲੀ ਫ਼ਿਲਮ ਉੱਤੇ ਪਾਬੰਦੀ ਕਿਉਂ

ਗੁਰਪ੍ਰੀਤ ਸਿੰਘ, ਸੀਨੀਅਰ ਪੱਤਰਕਾਰ

ਸਿੱਖ ਖਾੜਕੂਵਾਦ ਬਾਰੇ ਬਣੀ ਪੰਜਬੀ ਫ਼ਿਲਮ ‘ਸਾਡਾ ਹੱਕ’ ਉਪਰ ਪਾਬੰਦੀ ਲਾਉਣਾ ਬਿਲਕੁਲ ਗ਼ੈਰ ਜਮਹੂਰੀ ਕਾਰਵਾਈ ਹੈ। ਇਹ ਫ਼ਿਲਮ ਸਰੀ (ਕੈਨੇਡਾ) ਵਿਚ ਸਿਨੇਪਲੈਕਸ ਓਡੀਅਨ ਸਟਰਾਬਰੀ ਹਿੱਲ ਸਿਨੇਮਾ ਘਰਾਂ ‘ਚ ਵਿਖਾਈ ਜਾ ਰਹੀ ਹੈ। ‘ਸਾਡਾ ਹੱਕ’ ਫ਼ਿਲਮ ਪੰਜਾਬ ‘ਚ ਸਿਧਾਂਤਕ ਸਿੱਖ ਹੋਮਲੈਂਡ ਦੀ ਪ੍ਰਾਪਤੀ ਲਈ ਕੋਈ ਦਹਾਕਾ ਹੋਏ ਲੰਮੇ ਹਥਿਆਰਬੰਦ ਸੰਘਰਸ਼ ਦੀ ਗਾਥਾ ਹੈ।

ਇਕ ਪਾਸੇ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਂਦਾ ਹੈ ਪਰ ਪੰਜਾਬ, ਹਰਿਆਣਾ, ਦਿੱਲੀ ਅਤੇ ਜੰਮੂ ਕਸ਼ਮੀਰ ਸੂਬਿਆਂ ‘ਚ ਇਸ ਫਿਲਮ ਦੇ ਵਿਖਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਫਿਲਮ ਮਿਲੀਟੈਂਸੀ ਦੌਰਾਨ ਪੁਲਿਸ ਅਤਿਆਚਾਰਾਂ ਅਤੇ ਰਾਜ ਦੇ ਦਮਨ ਨੂੰ ਦਰਸਾਉਂਦੀ ਹੈ।

ਫਿਲਮ ਉਪਰ ਪਾਬੰਦੀ ਹਿੰਦੂ ਕੱਟੜਪੰਥੀ ਤਾਕਤਾਂ ਵਲੋਂ ਇਤਰਾਜ਼ ਕਰਨ ਮਗਰੋਂ ਲਗਾਈ ਗਈ ਹੈ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਇਹ ਫ਼ਿਲਮ ਸਿੱਖ ਅਤਿਵਾਦੀਆਂ ਨੂੰ ਨਾਇਕ ਬਣਾ ਕੇ ਪੇਸ਼ ਕਰ ਰਹੀ ਹੈ। ਪਹਿਲਾਂ ਭਾਰਤ ਦੇ ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਸਿਤਮਜ਼ਰੀਫ਼ੀ ਇਹ ਹੈ ਕਿ ਪੰਜਾਬ ‘ਚ ਸੱਤਾਧਾਰੀ ਅਕਾਲੀ ਦਲ ਨੇ ਇਸ ਫ਼ਿਲਮ ਉਪਰ ਸਭ ਤੋਂ ਪਹਿਲਾਂ ਪਾਬੰਦੀ ਲਗਾਈ ਹੈ ਹਾਲਾਂਕਿ ਇਹ ਪਿਛਲੇ ਸਮੇਂ ‘ਚ ਮਿਲੀਟੈਂਟਾਂ ਨੂੰ ਸਨਮਾਨਿਤ ਕਰਦੀ ਆਈ ਹੈ ਅਤੇ ਹੁਣ ਵੀ ਕਰ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਸੂਬੇ ਦਾ ਅਮਨ ਕਾਨੂੰਨ ਭੰਗ ਹੋਵੇ। ਅਸਲ ਵਿਚ ਇਹ ਫ਼ਿਲਮ ਅਸਿੱਧੇ ਢੰਗ ਨਾਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਨੂੰ ਵੀ ਇਕ ਜਾਂਬਾਜ਼ੀ ਵਰਗੇ ਕਾਰਨਾਮੇ ਵਜੋਂ ਪੇਸ਼ ਕਰਦੀ ਹੈ, ਜਿਸ ਨੂੰ ਸੰਨ 1995 ‘ਚ ਬੰਬ ਧਮਾਕੇ ‘ਚ ਮਾਰ ਦਿੱਤਾ ਗਿਆ ਸੀ।

ਇਕ ਗਲਪ ਵਜੋਂ ਪੰਜਾਬ ਦੀਆਂ ਘਟਨਾਵਾਂ ਨਾਲ ਸਬੰਧਤ ਪਾਤਰਾਂ ਦੇ ਨਾਂ ਬਦਲੇ ਗਏ ਹਨ ਪਰ ਇਹ ਫ਼ਿਲਮ ਪੰਜਾਬ ‘ਚ ਪੁਲਿਸ ਵੱਲੋਂ ਕੀਤੇ ਅਤਿਆਚਾਰਾਂ, ਬਲਾਤਕਾਰ ਅਤੇ ਤਰੱਕੀਆਂ ਲੈਣ ਲਈ ਕੀਤੀਆਂ ਗ਼ੈਰ ਕਾਨੂੰਨੀ ਹਤਿਆਵਾਂ ਦੀ ਕਹਾਣੀ ਦਸਦੀ ਹੈ। ਪੰਜਾਬ ‘ਚ ਉਸ ਸਮੇਂ ਅਕਾਲੀ ਦਲ ਲਗਭਗ ਮਿਲੀਟੈਂਟਾਂ ਦੇ ਨਾਲ ਸੀ। ਉਨ੍ਹਾਂ ਦਿਨਾਂ ‘ਚ ਅਕਾਲੀ ਨੇਤਾ ਅਕਤਸਰ ਮਿਲੀਟੈਂਟਾਂ ਦੇ ਅੰਤਮ ਸੰਸਕਾਰਾਂ ਅਤੇ ਭੋਗਾਂ ਵੇਲੇ ਹਾਜ਼ਰ ਹੁੰਦੇ ਸਨ ਅਤੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਬੋਲਦੇ ਸਨ। ਇਨ੍ਹਾਂ ਕਾਲੇ ਦਿਨਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮਿਲੀਟੈਂਟਾਂ ਦੀ ਹਮਾਇਤ ਕਰਦੇ ਸਨ।

ਅੱਜ ਅਕਾਲੀ ਦਲ ਹਿੰਦੂ ਰਾਸ਼ਟਰਵਾਦੀ ਪਾਰਟੀ ਬੀਜੇਪੀ ਨਾਲ ਮਿਲ ਕੇ ਸੂਬੇ ‘ਚ ਸਰਕਾਰ ਚਲਾ ਰਿਹਾ ਹੈ ਅਤੇ ਰਾਜ ਦਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਮਨੁੱਖੀ ਹੱਕਾਂ ਦੀ ਉਲੰਘਣਾ ਦੀਆਂ ਕਿੰਨੀਆਂ ਹੀ ਘਟਨਾਵਾਂ ਵਿਚ ਸ਼ਾਮਲ ਰਿਹਾ ਹੈ। ਉਨ੍ਹਾਂ ਦਿਨਾਂ ‘ਚ ਉਸ ਦਾ ਕਿਰਦਾਰ ਅਤੇ ਕਾਰਵਾਈਆਂ ਅਮਰੀਕੀ ਅਦਾਕਾਰ ਕਲਿੰਟ ਈਸਟਵੁੱਡ ਦੇ ਇਤਿਹਾਸਕ ਪਾਤਰ ਡਰਟੀ ਹੈਰੀ ਵਾਲੀਆਂ ਰਹੀਆਂ ਹਨ। ਦੂਜੀ ਵਿਰੋਧਾਭਾਸ ਪੰਜਾਬ ਸਰਕਾਰ ਵੱਲੋਂ ਮਰਹੂਮ ਬੇਅੰਤ ਸਿੰਘ ਦੇ ਕਤਲ ਕੇਸ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਮਾਫ਼ੀ ਲਈ ਫੈਸਲਾ ਲੈਣ ਬਾਰੇ ਹੈ। ਇਹ ਬੜੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਵਰਗੀਆਂ ਪਾਰਟੀਆਂ ਜਿਨ੍ਹਾਂ ਨੇ ਕਾਂਗਰਸ ਵੱਲੋਂ ਲਗਾਈ ਗਈ ਐਮਰਜੈਂਸੀ ਅਤੇ ਸੈਂਸਰਸ਼ਿਪ ਦਾ ਵਿਰੋਧ ਕੀਤਾ ਹੋਵੇ ਹੁਣ ਫ਼ਿਲਮ ਉਪਰ ਪਾਬੰਦੀ ਲਗਾ ਰਹੀਆਂ ਹਨ।

ਇਹ ਫ਼ਿਲਮ ਕਿਤੇ ਵੀ ਕਿਸੇ ਮਜ੍ਹਬ ਜਾਂ ਫਿਰਕੇ ਜਾਂ ਵਿਅਕਤੀ ਵਿਸ਼ੇਸ਼ ਖਿਲਾਫ਼ ਘਿਰਣਾ ਜਾਂ ਉਪੱਦਰ ਪੈਦਾ ਨਹੀਂ ਕਰਦੀ ਅਤੇ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਂਦੀ ਹੈ। ਇਹ ਵੱਖਰੀ ਗੱਲ ਹੈ ਕਿ ਫ਼ਿਲਮ ਵਿਚ ਸਿਰਫ਼ ਇਕ ਤਰਫ਼ਾ ਪ੍ਰਚਾਰ ਹੈ ਪਰ ਇਹ ਪਾਬੰਦੀ ਦਾ ਕਾਰਨ ਨਹੀਂ ਬਣਦਾ। ‘ਸਾਡਾ ਹੱਕ’ ਫ਼ਿਲਮ ਅੱਧਾ ਸੱਚ ਬਿਆਨਦੀ ਹੈ ਕਿਉਂਕਿ ਇਹ ਮਿਲੀਟੈਂਟਾਂ ਵੱਲੋਂ ਕੀਤੇ ਗਏ ਅਤਿਆਚਾਰਾਂ ਬਾਰੇ ਚੁੱਪ ਹੈ। ਇਹ ਆਮ ਨਾਗਰਿਕਾਂ ਅਤੇ ਸਿਆਸੀ ਵਿਰੋਧੀਆਂ ਜਿਨ੍ਹਾਂ ਦਾ ਉਹ ਕਤਲ ਕਰਦੇ ਹਨ ਬਾਰੇ ਕੁਝ ਨਹੀਂ ਕਹਿੰਦੀ।

ਪੰਜਾਬ ‘ਚ ਮਨੁੱਖੀ ਹੱਕਾਂ ਬਾਰੇ ਕੁਝ ਉਘੇ ਕਾਰਕੁੰਨਾਂ ਨੇ ਇਸ ਫ਼ਿਲਮ ‘ਚ ਕੰਮ ਕੀਤਾ ਹੈ ਜੋ ਕਲਾਤਮਕ ਕਾਰਜ ਨਾਲੋਂ ਪ੍ਰਾਪੇਗੰਡਾ ਵਧੇਰੇ ਜਾਪਦਾ ਹੈ। ਫਿਲਮ ਦੇ ਸ਼ੁਰੂ ਵਿਚ ਹੀ ਕੈਨੇਡਾ ਦੇ ਕੁਝ ਮੀਡੀਆ ਆਊਟਲੈਟਸ ਦਾ ਸਿੱਖ ਹੋਮ ਲੈਂਡ ਦੀ ਹਮਾਇਤ ਕਰਨ ਤੇ ਧੰਨਵਾਦ ਕੀਤਾ ਹੈ। ਇਸ ਫ਼ਿਲਮ ਵਿਚ ਧਾਰਮਿਕ ਵੱਖਵਾਦੀਆਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਉਹ ਸਿਸਟਮ ਦੇ ਖਿਲਾਫ਼ ਲੜਦੇ ਹਨ। ਅਸਲ ਵਿਚ ਉਨ੍ਹਾਂ ਨੇ ਕੁਝ ਖੱਬੇਪੱਖੀ ਕਾਰਕੁੰਨਾਂ ਦੀ ਵੀ ਹਤਿਆ ਕੀਤੀ ਜੋ ਸਿਸਟਮ ਅਤੇ ਕੱਟੜਵਾਦ ਦੇ ਖਿਲਾਫ਼ ਲੜ ਰਹੇ ਸਨ। ਮਿਲੀਟੈਂਟਾਂ ਵੱਲੋਂ ਮਾਰੇ ਗਏ ਪ੍ਰਗਤੀਸ਼ੀਲ ਲੋਕਾਂ ਵਿਚ ਪੰਜਾਬੀ ਦਾ ਲੋਕ ਕਵੀ ਪਾਸ਼ ਵੀ ਸ਼ਾਮਲ ਸੀ।

ਸਿੱਖ ਬੁਨਿਆਦਪ੍ਰਸਤਾਂ ਨੂੰ ਵੀ ਆਤਮ ਚਿੰਤਨ ਦੀ ਲੋੜ ਹੈ। ਉਹ ਵੀ ਕਈ ਵਾਰ ਕਿਸੇ ਕਾਰਨ ਫਿਲਮਾਂ ਅਤੇ ਨਾਟਕਾਂ ਦੇ ਮੰਚਣ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਉਸ ਵਕਤ ਉਨ੍ਹਾਂ ਅਤੇ ਤਾਲਿਬਾਨ ਤੇ ਹਿੰਦੂ ਕੱਟੜਵੰਥੀਆਂ ਵਿਚ ਕੋਈ ਫ਼ਰਕ ਨਹੀਂ ਹੁੰਦਾ।

Ḕਸਾਡਾ ਹੱਕ’ ਫ਼ਿਲਮ ਸਿੱਖ ਮਿਲੀਟੈਂਟਾਂ  ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨਾਇਕਾਂ ਨਾਲ ਰਲਗੱਡ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਦੋਹਾਂ ਸੰਘਰਸ਼ਾਂ ਵਿਚ ਫ਼ਰਕ ਸੀ, ਜਿਥੇ ਸਿੱਖ ਮਿਲੀਟੈਂਟ ਇਕ ਸਿਧਾਂਤਕ ਰਾਜ ਦੀ ਮੰਗ ਕਰਦੇ ਸਨ ਉਥੇ ਆਜ਼ਾਦੀ ਘੁਲਾਟੀਏ ਧਰਮ ਨਿਰਪੱਖ ਰਾਜ ਦੀ ਮੰਗ ਕਰਦੇ ਸਨ।

ਪੱਛਮੀ ਮੁਲਕਾਂ ਦਾ ਕੋਈ ਵੀ ਬਾਸ਼ਿੰਦਾ ਜਦ ਇਸ ਫ਼ਿਲਮ ਨੂੰ ਵੇਖੇਗਾ ਉਹ ਇਸ ਦੀ ਸਕਰੀਨ ‘ਤੇ ਨਾਲੋ ਨਾਲ ਦਿੱਤੇ ਸਬ ਟਾਈਟਲ ਪੜ੍ਹ ਕੇ ਸਿੱਖ ਮਿਲੀਟੈਂਟਾਂ ਦੀ ਮਾਨਸਿਕਤਾ ਨੂੰ ਸਮਝ ਸਕਦਾ ਹੈ। ਸ਼ਾਇਦ ਇਹ ਫ਼ਿਲਮ ਕੈਨੇਡੀਅਨ ਆਬਾਦੀ ਨੂੰ ਇਹ ਸਮਝਣ ‘ਚ ਕੁਝ ਮਦਦ ਕਰ ਸਕੇ ਕਿ ਕਿਸ ਤਰ੍ਹਾਂ ਸਰਕਾਰੀ ਅਤਿਆਚਾਰ ਨੇ ਪੰਜਾਬ ‘ਚ ਇਕ ਵੱਖਵਾਦੀ ਲਹਿਰ ਨੂੰ ਅੰਸ਼ਕ ਤੌਰ ‘ਤੇ ਬੜ੍ਹਾਵਾ ਦਿੱਤਾ ਸੀ।

ਜੇ ਭਾਰਤ ਦੇ ਲੋਕ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਦੀ ਇਕਬਾਲੀਆ ਬਿਆਨ ਉਪਰ ਬਣੀ ਫਿਲਮ ਵੇਖ ਸਕਦੇ ਹਨ ਤਾਂ Ḕਸਾਡਾ ਹੱਕ’ ਫਿਲਮ ਉਪਰ ਏਨਾ ਹੋ-ਹੱਲਾ ਕਿਉਂ ਹੈ? ਨੱਥੂ ਰਾਮ ਗੋਡਸੇ ਬਾਰੇ ਭਾਰਤ ਵਿਚ ਕਿੰਨੇ ਹੀ ਵਾਰ ਨਾਟਕ ਖੇਡਿਆ ਜਾ ਚੁੱਕਾ ਹੈ ਜਿੱਥੇ ਲੋਕਾਂ ਦੀ ਭੀੜ ਨੇ ਇਸ ਨਾਟਕ ਦੇ ਨਾਇਕ ਦੀ ਬੱਲੇ ਬੱਲੇ ਕੀਤੀ ਹੈ। ਜ਼ਾਹਿਰਾ ਤੌਰ ‘ਤੇ ਇਸ ਵਿਚ ਮਹਾਤਮਾ ਗਾਂਧੀ ਨੂੰ ਨਿਗੂਣਾ ਕਰ ਕੇ ਦਰਸਾਇਆ ਗਿਆ ਹੈ।

ਹੁਣ ‘ਸਾਡਾ ਹੱਕ’ ਫ਼ਿਲਮ ਉਪਰ ਪਾਬੰਦੀ ਲੱਗਣ ਨਾਲ ਲੋਕਾਂ ‘ਚ ਉਤਸੁਕਤਾ ਵੱਧ ਗਈ ਹੈ ਇਸ ਲਈ ਦੁਨੀਆਂ ਦੇ ਹੋਰਨਾਂ ਹਿੱਸਿਆਂ ‘ਚ ਇਸ ਦੀ ਵਧੇਰੇ ਚੜ੍ਹਤ ਹੋਵੇਗੀ ਅਤੇ ਵਧੇਰੇ ਦਰਸ਼ਕ ਖਿੱਚੇਗੀ।

(ਪੰਜਾਬ ਰਹਿੰਦਿਆਂ ਚੰਡੀਗੜ੍ਹ ਤੋਂ ਛਪਦੇ ਅੰਗਰੇਜੀ ਅਖ਼ਬਾਰ ‘ਦਾ ਟ੍ਰਿਬਿਊਨ’ ਦਾ ਰਿਪੋਰਟਰ ਰਿਹਾ ਗੁਰਪ੍ਰੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਸਰੀ ਪ੍ਰਵਾਸ ਕਰਨ ਬਾਅਦ ਕਾਲਮ ਨਵੀਸ ਹੋਣ ਦੇ ਨਾਲ ਨਾਲ ‘ਰੇਡੀਓ ਇੰਡੀਆ’ ਉੱਤੇ ਪ੍ਰੋਗਰਾਮ ਵੀ ਹੋਸਟ ਕਰਦਾ ਹੈ। ‘ਡੀਫੈਂਡਰਜ਼ ਆਫ਼ ਸੈਕੂਲਰਿਜ਼ਮ’ ਅਤੇ ‘ਫਾਈਟਿੰਗ ਹੇਟਰਡ ਵਿਦ ਲਵ’ ਕਿਤਾਬਾਂ ਲਿਖਣ ਤੋਂ ਇਲਾਵਾ ਉਹ ਅੱਜ ਕੱਲ੍ਹ ਇਕ ਕਿਤਾਬ- “ਕੈਨੇਡਾ’ਜ਼ 9/11 : ਲੈਸਨਜ਼ ਫਰਾਮ ‘ਦ ਇੰਡੀਆ ਬੌਂਬਿੰਗਜ਼” ਲਿਖ ਰਿਹਾ ਹੈ।

‘ਸਵੈ ਪ੍ਰਗਟਾਵੇ ਦੇ ਸੰਵਿਧਾਨਿਕ ਹੱਕ ‘ਤੇ ਰੋਕ ਡਿਕਟੇਟਰਸ਼ਿਪ ਦਾ ਹਿੱਸਾ’

ਖਾੜਕੂ ਸਫਾਂ ‘ਚ ਸਰਗਰਮ ਰਹੇ ਰਣਜੀਤ ਸਿੰਘ ਗਿੱਲ ਕੁੱਕੀ ਨਾਲ ਗੱਲਬਾਤ ਦੇ ਕੁਝ ਅੰਸ਼

੦ ਤੁਸੀਂ ਫ਼ਿਲਮ ਦੇ ਹੱਕ ਵਿਚ ਪ੍ਰਚਾਰ ਵੀ ਕੀਤਾ ਹੈ। ਮਸਲਾ ਇਹ ਹੈ ਕਿ ਇਸ ਦੇ ਨਾਲ ਫਿਰਕੂ ਤਣਾਅ ਵਧੇਗਾ। ਉਸ ਨੂੰ ਵੇਖਦੇ ਹੋਏ ਤੁਸੀਂ ਕੀ ਸਮਝਦੇ ਹੋ ਅਤੇ ਇਸ ਵੇਲੇ ਕਿਹੜੇ ਮੁੱਦਿਆਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।

- ਜੇ ਇਤਿਹਾਸ ਦੇ ਕਈ ਪੱਖ ਹੋ ਸਕਦੇ ਹਨ ਅਤੇ ਕੋਈ ਇਕ ਪੱਖ ਨੂੰ ਦਰਸਾਉਂਦੀ ਹੋਈ ਚੀਜ ਸਵੈ ਪ੍ਰਗਟਾਵੇ ਦੇ ਸੰਵਿਧਾਨਿਕ ਹੱਕ ਤਹਿਤ ਬਾਹਰ ਆਉਂਦੀ ਹੈ ਅਤੇ ਉਹ ਚੀਜ਼ ਜਦੋਂ ਸੈਂਸਰ ਬੋਰਡ ਨੇ ਵੀ ਪਾਸ ਕੀਤੀ ਹੈ ਤਾਂ ਲੋਕਤੰਤਰ ਵਲੋਂ ਚੁਣੀ ਸਰਕਾਰ ਵਲੋਂ ਆਖਰੀ ਮੌਕੇ ‘ਤੇ ਉਹ ਰੋਕ ਦੇਣੀ ਡਿਕਟੇਟਰਸ਼ਿਪ ਦਾ ਹਿੱਸਾ ਹੈ। ਭਾਰਤ ਵੈਸੇ ਵੀ ਬਹੁਤ ਗੈਰ-ਸਹਿਣਸ਼ੀਲ ਰਾਸ਼ਟਰ ਵਜੋਂ ਵਿਸ਼ਵ ਦੇ ਸਾਹਮਣੇ ਆ ਰਿਹਾ। ਇਸ ਫਿਲਮ ਵਿਚ ਜਿਹੜੇ ਸੀਨ ਅਤੇ ਥੀਮ ਨੇ ਭਾਵੇਂ ਹਿੰਸਕ ਵਿਖਦੇ ਨੇ, ਪਰ ਇਸ ਦੇ ਮਕਸਦ ਬਾਰੇ ਮੈਂ ਜਿਥੇ ਵੀ ਗਿਆ ਇਹੀ ਕਿਹਾ ਕਿ ਅੱਜ ਹਿੰਸਾ ਦਾ ਸਮਾਂ ਨਹੀਂ ਹੈ। ਇਸ ਫਿਲਮ ‘ਚ ਅਸੀਂ ਦਰਸਾਉਣੇ ਹਾਂ ਕਿ ਕਈ ਵਾਰ ਜਿਹੜੀਆਂ ਸਰਕਾਰ ਦੀਆਂ ਵਧੀਕੀਆਂ ਨੇ ਉਹ ਇਸ ਤਰ੍ਰਾਂ ਦੇ ਪੱਖ ਪੈਦਾ ਕਰ ਦਿੰਦੀਆਂ ਨੇ ਕਿ ਹੱਸਦੇ ਵਸਦੇ ਘਰ ਉੱਜੜ ਜਾਂਦੇ ਹਨ।

ਉਸ ਚੀਜ਼ ਨੂੰ ਵੀ ਉਨ੍ਹਾਂ ਨੇ ਦਰਸਾਇਆ ਕਿ ਕੌਮੀ ਭਾਈਚਾਰਕ ਏਕਤਾ ਦੇ ਥੱਲੇ ਕੁਝ ਪੁਲਿਸ ਅਫਸਰ ਨਹੀਂ, ਕਾਫੀ ਹੱਦ ਤੱਕ ਜਿਹੜੇ ਅੱਜ ਵੀ ਪੰਜਾਬ ‘ਚ ਤਾਕਤ ਵਿਚ ਹਨ, ਉਨ੍ਹਾਂ ਨੇ ਆਪਣੇ ਨਿੱਜੀ ਫਾਇਦੇ ਅਤੇ ਪ੍ਰਮੋਸ਼ਨ ਦੇ ਲਈ ਕਿਵੇਂ ਵਰਤਿਆ।

੦  ਤੁਸੀਂ ਇਕ ਗੱਲ ਆਖੀ ਹੈ ਕਿ ਅੱਜ ਦਾ ਦੌਰ ਹਿੰਸਾ ਦਾ ਦੌਰ ਨਹੀਂ ਹੈ। ਇਸ ਵਿਚ ਹਿੰਸਾ ਕੋਈ ਸਿਆਸੀ ਹੱਲ ਨਹੀਂ ਕਰ ਸਕਦੀ। ਕੀ ਫਿਲਮ ਵੀ ਇਸੇ ਲਾਈਨ ਨਾਲ ਖੜਦੀ ਹੈ ਜਾਂ ਤੁਸੀਂ ਆਪਣੇ ਵਿਚਾਰ ਫਿਲਮ ਨਾਲੋਂ ਵੱਖ ਕਰਕੇ ਪੇਸ਼ ਕਰਦੇ ਹੋ।

- ਇਹ ਮੇਰੇ ਵਿਚਾਰ ਨੇ, ਪਰ ਫਿਲਮ ਦਾ ਜੋ ਮੁੱਖ ਮਕਸਦ ਹੈ, ਉਨ੍ਹਾਂ ਨੇ ਉਸ ਸਮੇਂ ਦੀ ਹਿੰਸਕ ਸੱਚਾਈ ਦਿਖਾਈ ਹੈ। ਸਟੇਟ ਵਲੋਂ ਕੀਤਾ ਤਸ਼ੱਦਦ। ਜਿਸ ਦੇ ਦੁਨੀਆਂ ਭਰ ‘ਚ ਦਸਤਾਵੇਜ਼ ਮੌਜੂਦ ਹਨ, ਉਸ ਚੀਜ਼ ਲਈ ਵਿਦਰੋਹ ਉਠਣਾ ਸੁਭਾਵਿਕ ਹੈ। ਮਨੁੱਖੀ ਸੁਭਾਅ ਹੈ ਕਿ ਜੇ ਤੁਸੀਂ ਕਿਸੇ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਗੇ, ਉਕਸਾਓਗੇ ਤਾਂ ਹਰ ਇਕ ਗੈਰਤਮੰਦ ਇਨਸਾਨ ਉਠੇਗਾ। ਉਸ ਦੇ ਤਰੀਕੇ ਵੱਖਰੇ ਹੋ ਸਕਦੇ ਹਨ ਪਰ ਇਕ ਸਵੈ ਪ੍ਰਗਟਾਵੇ ਦਾ ਹੱਕ ਹੈ, ਇਸ ਦੇ ਥੱਲੇ ਹਰ ਇਕ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਅਤੇ ਸਾਨੂੰ ਇਹ ਮੰਨਣਾ ਚਾਹੀਦਾ ਹੈ।

੦  ਇਸ ਗੱਲ ਆਮ ਸਹਿਮਤ ਹੁੰਦੇ ਹਾਂ ਕਿ ਇਤਿਹਾਸ ‘ਚੋਂ ਅਸੀਂ ਸਬਕ ਸਿੱਖਦੇ ਹਾਂ। ਦੋ ਦਹਾਕਿਆਂ ‘ਚ ਜੋ ਹੰਢਾਇਆ ਅਸੀਂ ਕੀ ਸਬਕ ਸਿੱਖਦੇ ਹਾਂ।

- ਜਿਹੜੇ ਬਹੁਗਿਣਤੀ ਭਾਈਚਾਰੇ ਦੇ ਸਮਰਥਕ ਗਰੁੱਪ ਹਨ। ਸੰਜੇ ਦੱਤ ਬਾਰੇ ਏਨਾ ਰੌਲਾ ਪੈ ਰਿਹਾ ਪਰ ਮੁੰਬਈ ਦੰਗਿਆਂ ਬਾਰੇ ਸ਼ਿਵ ਸੈਨਾ ਬਾਰੇ ਏਨੀਆਂ ਗੱਲਾਂ ਉਭਰ ਕੇ ਸਾਹਮਣੇ ਆਈਆਂ ਉਹ ਰਿਪੋਰਟਾਂ ਪਰੇ ਸੁੱਟ ਦਿੱਤੀਆਂ ਜਿਵੇਂ ’84 ‘ਚ ਸਿੱਖ ਕਤਲੇਆਮ ਬਾਰੇ ਸੁੱਟੀਆਂ ਗਈਆਂ।

ਜਿਹੜੇ ਲੋਕ ਇਹ ਕਹਿੰਦੇ ਨੇ ਕਿ ਉਹ ਬਹੁਗਿਣਤੀ ਨੇ ਕੀ ਉਨ੍ਹਾਂ ਨੇ ਘੱਟ ਗਿਣਤੀਆਂ ਦੇ ਹੱਕਾਂ ਉਤੇ ਕਬਜ਼ਾ ਹੀ ਲੈ ਲਿਆ। ਉਸੇ ਕਬਜ਼ੇ ਦੇ ਦਬਾਅ ਥੱਲੇ, ਲੋਕਾਂ ਵਲੋਂ ਚੁਣੀ ਪੰਜਾਬ ਦੀ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਦੀ ਹੀ ਧਿਰ ਜਿਹੜੀ ਸ਼੍ਰੋਮਣੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਚਲਾ ਰਹੀ ਹੈ ਉਹ ਖੁੱਲ੍ਹ ਕੇ ਫਿਲਮ ਦਾ ਸਮਰਥਨ ਕਰ ਰਹੀ ਹੈ। ਮੈਂ ਲੋਕਾਂ ਦੇ ਵਿਚ ਗਿਆ, ਪ੍ਰਚਾਰ ਲਈ! ਸੁਣਨ ਵਾਲੇ ਹਿੰਦੂ-ਸਿੱਖ ਜੋ ਵੀ ਸਨ, ਜਦੋਂ ਮੈਂ ਉਨ੍ਹਾਂ ਨੂੰ ਦੱਸਦਾ ਸੀ ਕਿ ਮੈਂ ਕੌਣ ਹਾਂ ਤਾਂ ਲੋਕ ਮੈਨੂੰ ਮਿਲਦੇ ਸਨ। ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ’84 ਨੂੰ ਕਾਲਾ ਦੌਰ ਕਹਿੰਦੇ ਨੇ, 1947 ‘ਚ ਇਸ ਤੋਂ ਕਿਤੇ ਜ਼ਿਆਦਾ ਬੁਰਾ ਹੋਇਆ ਉਸ ਨੂੰ ਤਾਂ ਕੋਈ ਕਾਲਾ ਦੌਰ ਨਹੀਂ ਕਹਿੰਦਾ। ਇਹ ਸਰਕਾਰ ਦਾ ਕਾਲਾ ਦੌਰ ਸੀ, ਜਿਸ ਨੇ ਆਪਣੇ ਹੀ ਲੋਕਾਂ ਨੂੰ ਦੂਜੇ ਦੇਸ਼ ਦੇ ਨਾਗਰਿਕ ਸਮਝ ਕੇ ਫੌਜਾਂ ਭੇਜੀਆਂ। ਹਾਲਾਂਕਿ ਬਹੁਤ ਸਾਰੇ ਉਹ ਲੋਕ ਵੀ ਫਿਲਮ ਦਾ ਸਮਰਥਨ ਕਰ ਰਹੇ ਨੇ, ਜਿਹੜੇ ਉਸ ਵੇਲੇ ਖਾੜਕੂਵਾਦ ਦਾ ਵਿਰੋਧ ਕਰਦੇ ਸੀ।

੦  ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਸ ਸਮੇਂ ਹਿੰਦੂਆਂ ਦੇ ਵੀ ਕਤਲ ਹੋਏ।

- ਬਿਲਕੁਲ ਹੋਏ ਨੇ, ਪਰ ਉਸ ਤੋਂ ਕਈ ਜ਼ਿਆਦਾ ਕਤਲ ਸਿੱਖਾਂ ਦੇ ਹੋਏ ਹਨ। ਕਤਲ ਕਿਸੇ ਦਾ ਵੀ ਹੈ ਕਤਲ ਤਾਂ ਕਤਲ ਹੈ।

ਫ਼ਿਲਮ ‘ਸਾਡਾ ਹੱਕ’ ਅਤੇ ਸਰਕਾਰ ਤੇ ਮੀਡੀਆ ਦੀ ਭੂਮਿਕਾ

ਜੇ.ਐਸ਼. ਡੀ.

ਫ਼ਿਲਮ ‘ਸਾਡਾ ਹੱਕ’ ਉੱਤੇ ਪਾਬੰਦੀ ਲਾ ਕੇ ਭਾਰਤ ਸਰਕਾਰ ਨੇ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਦਾ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਦਾਅਵਾ ਕਿਉਂ ਹਾਸੋਹੀਣਾ ਹੈ। ਭਾਰਤ ਦਾ ਮੀਡੀਆ ਵੀ ਆਪਣੇ ਆਪ ਨੂੰ ਨਿਰਪੱਖ ਅਤੇ ਬੜੇ ਜਮਹੂਰੀ ਕਿਰਦਾਰ ਵਾਲਾ ਕਹਾਉਂਦਾ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੈ। ਭਾਰਤ ਦਾ ਮੀਡੀਆ ਸਪੱਸ਼ਟ ਤੌਰ ‘ਤੇ ਸਰਕਾਰੀ ਮੀਡੀਆ ਹੈ ਅਤੇ ਇਸ ਦੀਆਂ ਖ਼ਬਰਾਂ ਭਾਈਚਾਰਿਆਂ ਵਿਚਕਾਰ ਪਾੜਾ ਪਾਉਣ ਦੇ ਆਲੇ ਦੁਆਲੇ ਘੁੰਮਦੀਆਂ ਹਨ।

‘ਸਾਡਾ ਹੱਕ’ ਫਿਲਮ 1980ਵਿਆਂ ਅਤੇ 90ਵਿਆਂ ਦੇ ਦਹਾਕੇ ਦੌਰਾਨ ਪੰਜਾਬ ‘ਚ ਵਾਪਰੀਆਂ ਖਾੜਕੂਵਾਦ ਦੀਆਂ ਘਟਨਾਵਾਂ ਉਪਰ ਅਧਾਰਿਤ ਹੈ। ਇਸ ਫਿਲਮ ਵਿਚ ਝੂਠੇ ਪੁਲਿਸ ਮੁਕਾਬਲੇ ਅਤੇ ਸੁਰੱਖਿਆਂ ਦਲਾਂ ਵਲੋਂ ਕੀਤੀਆਂ ਵਧੀਕੀਆਂ ਉਪਰ ਝਾਤ ਪਾਉਂਦੀ ਹੈ ਤਾਂ ਜੋ ਆਪ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਆਮ ਬੰਦਾ ਕਿਉਂ ਹਥਿਆਰ ਚੁੱਕਣ ਲਈ ਮਜਬੂਰ ਹੁੰਦਾ ਹੈ। 5 ਅਪ੍ਰੈਲ ਨੂੰ ਇਹ ਫਿਲਮ ਪੂਰੀ ਦੁਨੀਆ ‘ਚ ਰਲੀਜ਼ ਕੀਤੀ ਗਈ ਪਰ ਭਾਰਤ ਸਰਕਾਰ ਦੁਨੀਆ ਭਰ ‘ਚ ਇਸ ਫਿਲਮ ਉਪਰ ਪਾਬੰਦੀ ਨਹੀਂ ਲਾ ਸਕੀ। ਪੰਜਾਬ ਸਰਕਾਰ ਅਤੇ ਕੁਝ ਹੋਰ ਸੂਬਾ ਸਰਕਾਰਾਂ ਨੇ ਇਸ ਉਪਰ ਪਾਬੰਦੀ ਲਗਾ ਦਿੱਤੀ। ਪਹਿਲਾਂ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਪ੍ਰਾਈਵੇਟ ਤੌਰ ‘ਤੇ ਇਹ ਫ਼ਿਲਮ ਵੇਖੀ।

ਪ੍ਰਾਈਵੇਟ ਤੌਰ ‘ਤੇ ਫਿਲਮ ਵੇਖਣ ਵਾਲਿਆਂ ਵਿਚ ਪੰਜਾਬ ਪੁਲਿਸ ਦਾ ਡੀਜੀਪੀ ਸੁਮੇਧ ਸਿੰਘ ਸੈਣੀ ਵੀ ਸ਼ਾਮਲ ਸਨ। ਇਹ ਦਿਲਚਸਪ ਗੱਲ ਹੈ ਕਿ ਪੰਜਾਬ ‘ਚ ਫਿਲਮ ਉਪਰ ਪਾਬੰਦੀ ਲਾਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੈ, ਜੋ ਆਪਣੇ ਆਪ ਨੂੰ ਸਿੱਖਾਂ ਦੀ ਝੰਡਾ ਬਰਦਾਰ ਪਾਰਟੀ ਅਖਵਾਉਂਦੀ ਹੈ। ਪਹਿਲਾਂ ਬਾਦਲ ਸਰਕਾਰ ਨੇ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾਇਆ ਜਿਸ ਦਾ ਸੰਨ 1984 ਤੋਂ ਬਾਅਦ ਸਿੱਖ ਨੌਜਵਾਨਾਂ ਦੇ ਕਤਲੇਆਮ ‘ਚ ਵੱਡਾ ਰੋਲ ਰਿਹਾ ਹੈ।

ਪਿਛਲੇ ਕਈ ਦਿਨਾ ਤੋਂ ਭਾਰਤੀ ਮੀਡੀਆ ‘ਚ ਇਹ ਚਰਚਾ ਸੀ ਕਿ ਸਾਡਾ ਹੱਕ ਫਿਲਮ ਖਾਲਿਸਤਾਨੀ ਵਿਚਾਰਧਾਰਾ ਦਾ ਪ੍ਰਚਾਰ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫ਼ਿਲਮ ਮਿਲੀਟੈਂਸੀ ਦੇ ਦਿਨਾਂ ਦੀ ਗੱਲ ਕਰਦੀ ਹੈ ਪਰ ਇਸ ਦਾ ਮਨੋਰਥ ਸੱਚਾਈ ਪੇਸ਼ ਕਰਨਾ ਹੈ ਜੋ ਸਰਕਾਰਾਂ ਅਤੇ ਮੀਡੀਆ ਵਲੋਂ ਦਬਾ ਦਿੱਤੀ ਗਈ ਹੈ।

ਮੀਡੀਆ ਨੇ ਇਹ ਵੀ ਖ਼ਬਰ ਦਿੱਤੀ ਹੈ ਕਿ ਜੈਜ਼ੀ ਬੀ ਦੇ ਗੀਤ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਗੀਤ ਵਿਚ ਗੁਰੂ ਗੋਬਿੰਦ ਸਿੰਘ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਮੀਡੀਆ ਇਹ ਦਾਅਵਾ ਕਿਵੇਂ ਕਰ ਸਕਦਾ ਹੈ ਕਿ ਇਸ ਨਾਲ ਠੇਸ ਪਹੁੰਚੀ ਹੈ।

ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂ ਸਿੱਖ ਪਰਿਵਾਰਾਂ ‘ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਤ ਸਾਰੇ ਘਰਾਂ ‘ਚ ਡਰਾਇੰਗ ਰੂਮ ‘ਚ ਉਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਅਤੇ ਦੁਨੀਆਂ ਭਰ ਦੇ ਗੁਰਦੁਆਰਿਆਂ ‘ਚ ਉਨ੍ਹਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਇਕ ਸਾਲ ਪਹਿਲਾਂ ਪੂਰੀ ਸਿੱਖ ਕੌਮ ਦੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ‘ਚ ਨਿੱਤਰਣ ਕਰਕੇ, ਉਨ੍ਹਾਂ ਦੀ ਫਾਂਸੀ ਰੁਕੀ ਹੋਈ ਹੈ। ਇਸ ਲਈ ਭਿੰਡਰਾਂਵਾਲਾ ਅਤੇ ਰਾਜੋਆਣਾ ਬਾਰੇ ਵਿਵਾਦ ਛੇੜਨਾ ਬੇਬੁਨਿਆਦ ਅਤੇ ਤਰਕਹੀਣ ਗੱਲ ਹੈ। ਇਸ ਗੀਤ ਉਪਰ ਸਿੱਖ ਕੌਮ ਦੇ ਦੋ ਲੱਖ ਲੋਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਅਤੇ 1800 ਤੋਂ ਵੱਧ ਲੋਕਾਂ ਨੇ ਯੂ ਟਿਊਬ ਤੇ ਇਸ ਨੂੰ ਲਾਈਕ ਕੀਤਾ ਹੈ ਜਦ ਕਿ ਸਿਰਫ਼ 180 ਨੇ ਡਿਸਲਾਈਕ ਕੀਤਾ ਹੈ।

ਮੀਡੀਆ ਨੇ ਇਹ ਵੀ ਗੱਲ ਚੁੱਕੀ ਹੈ ਕਿ ਭਾਈ ਰਾਜੋਆਣਾ ਨਾਲ ਭਗਤ ਸਿੰਘ ਦਾ ਨਾਂ ਜੋੜਿਆ ਗਿਆ ਹੈ। ਕੀ ਮੀਡੀਆ ਭਾਰਤ ਦਾ ਇਤਿਹਾਸ ਭੁੱਲ ਗਿਆ ਹੈ। ਬਰਤਾਨਵੀ ਸਰਕਾਰ ਨੂੰ ਭਗਤ ਸਿੰਘ ਇਸ ਲਈ ਲੋੜੀਂਦਾ ਸੀ ਕਿ ਉਸ ਨੇ ਅਸੈਂਬਲੀ ਹਾਲ ‘ਚ ਬੰਬ ਸੁੱਟੇ ਸੀ। ਬਰਤਾਨਵੀ ਹਕੂਮਤ ਲਈ ਉਹ ਬਾਗ਼ੀ ਸੀ। ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕਾਰਵਾਈ ਨੂੰ ਭਗਤ ਸਿੰਘ ਤੋਂ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਮੀਡੀਆ ਕਿਸ ਤਰ੍ਹਾਂ ਇਸ ਗੱਲ ਨੂੰ ਸਮਝਣ ‘ਚ ਨਾਕਾਮ ਰਿਹਾ ਹੈ।

ਇਕ ਪਾਸੇ ਭਾਰਤੀ ਮੀਡੀਆ ਵਲੋਂ ਇਸ ਫਿਲਮ ਨੂੰ Ḕਖਾਲਿਸਤਾਨੀ’ ਅਤੇ ਫਿਲਮ ਦਾ ਸਮਰਥਨ ਕਰਨਵਾਲਿਆਂ ਨੂੰ Ḕਗਰਮ ਖਿਆਲੀ’ ਕਿਹਾ ਜਾਂਦਾ ਹੈ ਪਰ ਫਿਲਮ ਵੇਖਣ ਵਾਲਿਆਂ ਅਤੇ ਜੈਜ਼ੀ ਬੀ ਵਰਗੇ ਗਾਇਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸ਼ਿਵ ਸੈਨਾ ਲੀਡਰਾਂ ਅਤੇ ਵਰਕਰਾਂ ਨੂੰ ਮੀਡੀਆ ਵੱਲੋਂ ਕਦੇ ਵੀ ਹਿੰਦੂ Ḕਗਰਮ ਖਿਆਲੀ’ ਨਹੀਂ ਲਿਖਿਆ ਜਾਂਦਾ।

ਗੁਰੂ ਗੋਬਿੰਦ ਸਿੰਘ ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵਿਚਾਰ ਸਮੁੱਚੀ ਸਿੱਖ ਕੌਮ ਦੇ ਵਿਚਾਰ ਹਨ। ਸਿੱਖਾਂ ਦਾ ਨਜ਼ਰੀਆ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਵਜੋਂ ਮਾਨਤਾ ਦੇ ਚੁੱਕਾ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾ ਸ਼ਹੀਦ ਹੈ। ਭਾਰਤੀ ਮੀਡੀਆ ਨੂੰ ਸਿੱਖਾਂ ‘ਚ ਪਾੜਾ ਪਾਉਣ ਲਈ ਕੋਈ ਖ਼ਬਰ ਨਹੀਂ ਦੇਣੀ ਚਾਹੀਦੀ। ਕੋਈ ਵੀ ਸਿੱਖ ਉਸ ਵਿਅਕਤੀ ਦਾ ਵਿਰੋਧੀ ਨਹੀਂ ਕਰ ਸਕਦਾ ਜੋ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਉਪਰ ਕੰਮ ਕਰਦਾ ਹੈ।

ਪੰਜਾਬ ‘ਚ Ḕਸਾਡਾ ਹੱਕ’ ਫਿਲਮ ਉਪਰ ਇਸ ਲਈ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਤਲਖ਼ ਹਕੀਕਤਾਂ ਬਿਆਨ ਕਰਦੀ ਹੈ। ਇਹ ਫਿਲਮ ਹਜ਼ਾਰਾਂ ਲੋਕਾਂ ਵਲੋਂ ਦੁਨੀਆ ‘ਚ ਵੇਖੀ ਜਾਵੇਗੀ ਜਿਥੇ ਇਸ ਵੁਪਰ ਪਾਬੰਦੀ ਲਾਉਣਾ ਨਾਮੁਮਕਿਨ ਹੈ। ਬਦਕਿਸਮਤੀ ਨਾਲ ਭਾਰਤੀ ਮੀਡੀਆ ਉਹੀ ਹਥਕੰਡੇ ਵਰਤ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਨੂੰ ਸਿਰਫ਼ ਬਾਹਰਲੇ ਸਿੱਖਾਂ ਵਲੋਂ ਹਮਾਇਤ ਦਿੱਤੀ ਜਾ ਰਹੀ ਹੈ ਅਤੇ ਜਿਹੜੇ ਸਿੱਖ ਪੰਜਾਬ ‘ਚ ਰਹਿੰਦੇ ਹਨ ਉਹ ਅਜਿਹੀਆਂ ਚੀਜ਼ਾਂ ਦੀ ਹਮਾਇਤ ਨਹੀਂ ਕਰਦੇ।

ਜਿੰਨਾ ਚਿਰ ਸਿੱਖ ਕੌਮ ਨੂੰ ਸਥਾਪਤੀ ਦੀ ਹਮਾਇਤ ਪ੍ਰਾਪਤ ਮੀਡੀਆ, ਭ੍ਰਿਸ਼ਟ ਸਿਆਸਤਦਾਨ ਅਤੇ ਵਿਕਾਊ ਧਾਰਮਿਕ ਲੀਡਰ ਪਲੇਗ ਵਾਂਗ ਚੰਬੜੇ ਰਹਿਣਗੇ, ਸਿੱਖ ਕੌਮ ਨੂੰ ਉਨ੍ਹਾਂ ਦੀ ਆਪਣੀ ਸਰ ਜ਼ਮੀਂ ਪੰਜਾਬ ਵਿਚ ਅਸਲ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਦੁਨੀਆ ਨੂੰ ਦੱਸਣ ਲਈ ਸੰਘਰਸ਼ ਜਾਰੀ ਰੱਖਣਾ ਪਵੇਗਾ। ਪਹਿਲਾਂ ਇਸ ਫਿਲਮ ਨੂੰ ਭਰਵੀਂ ਹਮਾਇਤ ਦੇਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਉਲਟਾ ਪਛਤਾਵਾ ਕਰਨਾ ਸ਼ੁਰੂ ਕਰ ਦਿੱਤਾਹੈ । ਜੇ ਐਸਜੀਪੀਸੀ ਸੱਚਮੁੱਚ ਸਿੱਖ ਕੌਮ ਦੇ ਵਿਚਾਰਾਂ ਦੀ ਤਰਜਮਾਨੀ ਕਰਦੀ ਤਾਂ ਇਹ ਦੱਸ ਸਕਦੀ ਸੀ ਕਿ ਜਮਹੂਰੀਅਤ ਕਿਸ ਤਰ੍ਹਾਂ ਕੰਮ ਕਰਦੀ ਹੈ।

ਭਾਰਤੀਆਂ ਨੂੰ ਪਿਛਲੇ 30 ਸਾਲਾਂ ਤੋਂ 80ਵਿਆਂ ਅਤੇ 90ਵਿਆਂ ਦੌਰਾਨ ਹੋਈਆਂ ਪੁਲਿਸ ਜ਼ਿਆਦਤੀਆਂ ਬਾਰੇ ਇਕ ਤਰਫ਼ਾ ਵਿਚਾਰ ਹੀ ਪੇਸ਼ ਹੁੰਦੇ ਆ ਰਹੇ ਹਨ। ਇਹ ਵੀ ਵਿਖਾਇਆ ਜਾ ਰਿਹਾ ਹੈ ਕਿ ਕੁਝ ਸਿੱਖ ਰਾਸ਼ਟਰ ਵਿਰੋਧੀ ਹਨ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਕੁਝ ‘ਗਰਮ ਖਿਆਲੀ’ ਸਿੱਖ ਹੀ 1984 ਬਾਰੇ ਵਾਰ ਵਾਰ ਗੱਲ ਕਰਦੇ ਹਨ ਬਾਕੀ ਸਾਰੇ ਸਿੱਖ ਇਸ ਨੂੰ ਭੁੱਲ ਚੁੱਕੇ ਹਨ।

ਅਸਲ ਸੱਚਾਈ ਇਹ ਹੈ ਕਿ ਤੁਸੀਂ ਬੀਤੇ ਨੂੰ ਮਹਿਜ ਇਕ ਘਟਨਾ ਸਮਝ ਕੇ ਭੁੱਲ ਨਹੀਂ ਸਕਦੇ ਅਤੇ ਸੱਚਾਈ ਅਟੱਲ ਰਹਿੰਦੀ ਹੈ ਭਾਵੇਂ ਘਟਨਾਵਾਂ ਨੂੰ ਗਲਤ ਰੰਗਤ ਦਿੱਤੀ ਗਈ ਹੋਵੇ। ਸਿੱਖ ਹਮੇਸ਼ਾ ਆਪਣੇ ਆਪ ਨੂੰ ਬੇਗਾਨਗੀ ਦੇ ਅਹਿਸਾਸ ‘ਚ ਜਿਉਂਦੇ ਹਨ। ਜੇ ਭਾਰਤ ਸੱਚਮੁੱਚ ਸਿੱਖਾਂ ਨੂੰ ਰਾਸ਼ਟਰ ਵਿਚ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ‘ਚ ਖੜ੍ਹਾ ਕਰਨਾ ਪਵੇਗਾ ਅਤੇ ਹਰ ਇਕ ਨੂੰ ਬੋਲਣ ਦੀ ਆਜ਼ਾਦੀ ਦੇਣੀ ਪਵੇਗੀ ਅਤੇ ਦੇਸ਼ ਦੇ ਨਾਗਰਿਕਾਂ ਨੂੰ ਸਿੱਖ/ਪੰਜਾਬੀ ਭਾਈਚਾਰੇ ਨਾਲ ਖੜਨਾ ਪਵੇਗਾ। ਨਹੀਂ ਤਾਂ ਉਹ ਪੁਰਾਣੀ ਕਹਾਵਤ ਜਾਰੀ ਹੈ, Ḕਜਿਹੜੇ ਅਤੀਤ ਨੂੰ ਯਾਦ ਨਹੀਂ ਰਖਦੇ, ਇਸ ਨੂੰ ਦੁਹਰਾਉਣ ਲਈ ਦੁਰਕਾਰੇ ਜਾਂਦੇ ਹਨ’।

‘ਸਾਡਾ ਹੱਕ’ ਅਮਰੀਕਾ ਦੇ 22 ਸਿਨੇਮਾਘਰਾਂ ‘ਚ
ਫਰੀਮਾਂਟ/ਬਿਊਰੋ ਨਿਊਜ਼

‘ਸਾਡਾ ਹੱਕ’ ਪੰਜਾਬੀ ਫਿਲਮ ਜਿਹੜੀ ਕਿ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਅਮਰੀਕਾ ਦੇ 22 ਸਿਨੇਮਾਘਰਾਂ ਵਿਚ ਦਿਖਾਈ ਜਾਵੇਗੀ। ਆਮ ਤੌਰ ‘ਤੇ ਪੰਜਾਬੀ ਫਿਲਮਾਂ 7 ਜਾਂ 8 ਸਿਨੇਮਾਘਰ ਵਿਚ ਹੀ ਦਿਖਾਈਆਂ ਜਾਂਦੀਆਂ ਹਨ। ਜੇਸੀ ਐਂਟਰਟੇਨਮੈਂਟ ਦੇ ਬੁਲਾਰੇ ਅਜਮੇਰ ਸਿੰਘ ਬਿੱਟੂ ਨੇ ਦੱਸਿਆ ਕਿ ਅਸੀਂ ਅਮਰੀਕਾ ਵਸਦੇ ਹਰ ਸਿੱਖ ਨੂੰ ਇਹ ਫਿਲਮ ਦਿਖਾਉਣੀ ਚਾਹੁੰਦੇ ਹਾਂ ਤਾਂ ਜੋ ਨਵੀਂ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਅਤੇ 1984 ਤੋਂ ਬਾਅਦ ਵਾਪਰੇ ਸੰਘਰਸ਼ ਬਾਰੇ ਪਤਾ ਲੱਗ ਸਕੇ। ਉਨ੍ਹਾਂ ਨੇ ਕਿਹਾ ਕਿ ਕਈ ਜਗ੍ਹਾ ਸਿੱਖ ਵਸੋਂ ਇੰਨੀ ਨਹੀਂ ਹੈ, ਪਰ ਅਸੀਂ ਉਥੇ ਵੀ ਸਿਨੇਮਾਘਰਾਂ ਵਿਚ ਫਿਲਮ ਲਾਈ ਹੈ ਤਾਂ ਜੋ ਕੋਈ ਵੀ ਦੇਖਣ ਤੋਂ ਵਾਂਝਾ ਨਾ ਰਹਿ ਸਕੇ।

‘ਸਾਡਾ ਹੱਕ’ ਫਿਲਮ ਰਿਕਾਰਡ ਤੋੜਨ ਦੀ ਸਥਿਤੀ ਵਿਚ

ਫਰੀਮਾਂਟ/ਬਿਊਰੋ ਨਿਊਜ਼:

ਵਿਸ਼ਵ ਭਰ ਵਿੱਚ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਚ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ Ḕਸਾਡਾ ਹੱਕ’ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਿੱਖ ਸੰਗਤਾਂ ਬੜੀ ਤੀਬਰਤਾ ਨਾਲ ਫਿਲਮ ਦੀ ਉਡੀਕ ਕਰ ਰਹੀਆਂ ਹਨ ਅਤੇ ਰਿਕਾਰਡ ਤੋੜ ਸੇਲ ਹੋਣ ਦੀ ਉਮੀਦ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਫਿਲਮ Ḕਜੱਟ ਐਂਡ ਜੂਲੀਅਟ’ ਤੋਂ ਵੱਧ ਦਾ ਕਾਰੋਬਾਰ ਕਰੇਗੀ। ਇਹ ਪੰਜਾਬੀ ਦੀ ਪਹਿਲੀ ਫਿਲਮ ਹੈ, ਜਿਹੜੇ ਤੱਥਾਂ ਤੇ ਆਧਾਰਤ ਸੱਚੀ ਕਹਾਣੀ ਹੈ, ਨਹੀਂ ਤਾਂ ਪੰਜਾਬੀ ਫਿਲਮਾਂ ਬੜੀ ਹੌਲੀ ਜਿਹੀ ਕਾਮੇਡੀ ਅਤੇ ਲੱਚਰਤਾ ਨਾਲ ਹੀ ਭਰੀਆਂ ਪਈਆਂ ਹਨ। ਇਸ ਫਿਲਮ ਨਾਲ ਇਕ ਨਵਾਂ ਟਰੈਂਡ ਸ਼ੁਰੂ ਹੋਣ ਦੀ ਉਮੀਦ ਹੈ। ਇਹ ਫਿਲਮ ਸੈਂਸਰ ਬੋਰਡ ਤੋਂ ਬੱਚਿਆਂ ਲਈ ਖਾਸ ਕਰਕੇ ਪਾਸ ਕਰਾਈ ਹੈ ਤਾਂ ਜੋ ਨਵੀਂ ਪੀੜ੍ਹੀ ਵੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ।

ਆਪਣੇ ਇਲਾਕੇ ਵਿਚ ਫਿਲਮ ਦੇ ਥੀਏਟਰ ਦੇਖਣ ਲਈ ਕਲਿਕ ਕਰੋ :

www.kesrirevolution.org

ਭਾਈ ਰਾਜੋਆਣਾ ਦੀ ਮਹਿਮਾ ਕਾਰਨ ਪੰਜਾਬੀ ਫਿਲਮ

‘ਸਾਡਾ ਹੱਕ’ ਦਾ ਭਾਜਪਾਈ ਹਲਕਿਆਂ ਵਲੋਂ ਵਿਰੋਧ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬੀ ਫਿਲਮ ‘ਸਾਡਾ ਹੱਕ’ ਦੇ ਪ੍ਰਚਾਰ ਲਈ ਯੂ ਟਿਊਬ ਉਪਰ ਪਾਇਆ ਗਿਆ ਵੀਡੀਓ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਵੀਡੀਓ ਵਿਚ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਵੀ ਵਿਖਾਈ ਗਈ ਹੈ। ਫਿਲਮ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਨੇ ਇਸ ਗੀਤ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਗੀਤ ਬਾਗੀਆਂ ਬਾਰੇ ਗੱਲ ਕਰਦਾ ਹੈ, ਇਹ ਇਕ ਦੂਜੇ ਨਾਲ ਤੁਲਨਾ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਨੂੰ ਆਪਸ ਵਿਚ ਜੋੜਦਾ ਹੈ। ਉਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਆਪਣੇ ਸਮੇਂ ਦੇ ਬਾਗੀ ਸਨ ਤੇ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਲਵੰਤ ਸਿੰਘ ਰਾਜੋਆਣਾ ਵੀ ਵਿਦਰੋਹੀ ਹੈ।

ਇਹ ਗੀਤ ਜੇਜ਼ੀ ਬੀ ਨੇ ਗਾਇਆ ਹੈ ਜੋ ਫਿਲਮ ਨੂੰ ਪ੍ਰਮੋਟ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜੇਜ਼ੀ ਬੀ ਦੇ ਇਸ ਗੀਤ ਨਾਲ ਸਹਿਮਤ ਹਨ। ਕਾਬਿਲੇ ਜ਼ਿਕਰ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ, ਜਿਸ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਮੌਤ ਦੀ ਸਜ਼ਾ ਦਿੱਤੀ ਹੋਈ ਹੈ, ਇਸ ਵਕਤ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਹਨ।

ਪੰਜਾਬ ਦੀ ਸੱਤਾਧਾਰੀ ਅਕਾਲੀ ਦਲ ਦੀ ਸਾਥੀ ਪਾਰਟੀ ਬੀਜੇਪੀ ਨੇ ਇਸ ਫਿਲਮ ‘ਤੇ ਇਤਰਾਜ਼ ਕੀਤਾ ਹੈ। ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਲਰਾਮ ਜੀ ਦਾਸ ਟੰਡਨ ਨੇ ਕਿਹਾ ਕਿ ਇਹ ਫਿਲਮ ਕੌਮੀ ਹਿੱਤ ਵਿਚ ਨਹੀਂ ਹੈ ਅਤੇ ਨਾ ਹੀ ਇਹ ਪੰਜਾਬ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੂੰ ਗੁਰੂ ਗੋਬਿੰਦ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਾਲ ਜੋੜਨਾ ਕਤੱਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਕਹਿਣਗੇ ਕਿ ਇਸ ਫਿਲਮ ਵਿਚੋਂ ਇਤਰਾਜ਼ ਯੋਗ ਹਿੱਸੇ ਕੱਟ ਦਿੱਤੇ ਜਾਣ।

ਇਹ ਗੀਤ ਯੂ ਟਿਊਬ ਉਪਰ 24 ਮਾਰਚ ਨੂੰ ਪਾਇਆ ਗਿਆ ਸੀ ਅਤੇ ਇਸ ਨੂੰ 16800 ਤੋਂ ਵੱਧ ਲੋਕ ਵੇਖ ਚੁੱਕੇ ਹਨ। ਜ਼ਿਆਦਾ ਲੋਕਾਂ ਨੇ ਇਸ ਦੇ ਹੱਕ ਵਿਚ ਟਿੱਪਣੀਆਂ ਕੀਤੀਆਂ ਹਨ।

‘ਸਾਡਾ ਹੱਕ’ ਫਿਲਮ 80ਵਿਆਂ ਦੇ ਦਹਾਕੇ ਦੀਆਂ ਘਟਨਾਵਾਂ ਦੀ ਦਾਸਤਾਂ : ਕੁਲਜਿੰਦਰ ਸਿੰਘ ਸਿੱਧੂ

ਲੁਧਿਆਣਾ/ਬਿਊਰੋ ਨਿਊਜ਼ :

ਓ ਐਕਸ ਐਲ ਫਿਲਮਜ਼ ਵਲੋਂ ਬਣਾਈ ਗਈ ਪੰਜਾਬੀ ਫਿਲਮ Ḕਸਾਡਾ ਹੱਕḔ ਜੋ 1980ਵਿਆਂ ਅਤੇ 90ਵਿਆਂ ਦੇ ਦਹਾਕਿਆਂ ਦੌਰਾਨ ਪੰਜਾਬ ਦੇ ਹਾਲਾਤ ਦੀ ਸਹੀ ਤਸਵੀਰ ਬਿਆਨ ਕਰਦੀ ਹੈ, ਦੀ ਪ੍ਰਮੋਸ਼ਨ ਲਈ ਇਸ ਫਿਲਮ ਦੇ ਕਲਾਕਾਰ ਅਤੇ ਨਿਰਦੇਸ਼ਕ ਇਨ੍ਹੀਂ ਦਿਨੀਂ ਪੰਜਾਬ ਦੇ ਦੌਰੇ ‘ਤੇ ਹਨ। ਫਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। Ḕਇੰਡੀਅਨ ਐਕਸਪ੍ਰੈਸḔ ਅਖ਼ਬਾਰ ਨੇ ਲਿਖਿਆ ਹੈ ਕਿ ਕੁਲਜਿੰਦਰ ਸਿੰਘ ਸਿੱਧੂ, ਪ੍ਰਮੋਦ ਮੱਟੂ, ਗੌਰਵ ਕੱਕੜ, ਸਰਿਤੀ ਸਹਾਰਨ ਅਤੇ ਹਿਮਾਂਸ਼ੀ ਦੀ ਭੂਮਿਕਾ ਵਾਲੀ ਇਹ ਫਿਲਮ ਪੰਜਾਬੀਆਂ ਨੂੰ ਇਕ ਸੁਨੇਹਾ ਦੇਵੇਗੀ ਅਤੇ ਪੰਜਾਬੀ ਸਿਨੇਮਾ ਲਈ ਇਕ ਲਹਿਰ ਖੜ੍ਹੇ ਕਰੇਗੀ।

ਫਿਲਮ ਦੇ ਪ੍ਰੋਡਿਊਸਰ ਅਤੇ ਐਕਟਰ ਦਿਨੇਸ਼ ਸੂਦ ਨੇ ਕਿਹਾ ਕਿ ਇਸ ਫਿਲਮ ਦਾ ਮਕਸਦ ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜੋ ਕੁਝ ਅਸਲ ਵਿਚ ਵਾਪਰਿਆ ਅਤੇ ਜੋ ਕੁਝ ਸਰਕਾਰ ਨੇ ਲੋਕਾਂ ਸਾਹਮਣੇ ਪੇਸ਼ ਕੀਤਾ, ਉਸ ਸਬੰਧੀ ਹਿੰਦੂ ਅਤੇ ਸਿੱਖਾਂ ਵਿਚ ਭਰਮ ਭੁਲੇਖੇ ਦੂਰ ਹੋਣੇ ਚਾਹੀਦੇ ਹਨ। ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਅਸਲੀਅਤ ਦਾ ਪਤਾ ਲੱਗਣਾ ਚਾਹੀਦਾ ਹੈ।

Ḕਸਾਡਾ ਹੱਕ’ ਇਕ ਨਾਮੀ ਖਿਡਾਰੀ ਕਰਤਾਰ ਸਿੰਘ ਬਾਜ਼ ਦੀ ਕਹਾਣੀ ਹੈ ਜਿਸ ਨੂੰ ਹਾਲਾਤ ਨੇ ਮਿਲੀਟੈਂਟ ਬਣਨ ਲਈ ਮਜ਼ਬੂਰ ਕਰ ਦਿੰਦੇ ਹਨ। ਇਹ ਅਜਿਹੇ ਬਹੁਤ ਸਾਰੇ ਨੌਜਵਾਨਾਂ ਦੀ ਕਹਾਣੀ ਹੈ। ਅਖ਼ਬਾਰ ਅਨੁਸਾਰ ਲੁਧਿਆਣਾ ਵਿਚ ਹੋਏ ਸਮਾਗਮ ਵਿਚ ਅਸ਼ੋਕ ਮਲਹੋਤਰਾ (ਸਕੱਤਰ ਦੁਰਗਾ ਮਾਤਾ ਮੰਦਰ ਕਮੇਟੀ) ਅਤੇ ਮੁਕੇਸ਼ ਸੋਇਨ (ਪ੍ਰਧਾਨ ਹਿੰਦੂ ਸਮਾਜ ਸੁਰਕਸ਼ਾ ਕਮੇਟੀ) ਵੀ ਹਾਜ਼ਰ ਸਨ ਅਤੇ ਯੋਗੇਸ਼ ਜਿਨ੍ਹਾਂ ਨੇ ਇਕ ਸੀਬੀਆਈ ਅਫ਼ਸਰ ਦੀ ਭੂਮਿਕਾ ਨਿਭਾਈ ਹੈ, ਉਹ ਵੀ ਆਏ ਹੋਏ ਸਨ।

‘ਸਾਡਾ ਹੱਕ’ ਫਿਲਮ ਦੇ ਖਿਲ਼ਾਫ ਬੋਲਣ ਵਾਲੇ ਝੂਠ ਦੇ ਵਪਾਰੀ : ਪੰਚ ਪਰਧਾਨੀ

ਲੁਧਿਆਣਾ/ਬਿਊਰੋ ਨਿਊਜ਼ :

“ਸਿੱਖ ਸੰਘਰਸ਼ ਪਿੱਛੇ ਅਸਲ ਕਾਰਨਾਂ ਨੂੰ ਰੂਪਮਾਨ ਕਰਦੀ ਫਿਲਮ Ḕਸਾਡਾ ਹੱਕḔ ਵਿਚ ਸਹੀ ਰੂਪ ਵਿਚ ਦਰਸਾਇਆ ਗਿਆ ਹੈ ਕਿ ਇਸ ਹਥਿਆਰਬੰਦ ਸੰਘਰਸ਼ ਵਿਚ ਨੌਜਵਾਨਾਂ ਨੂੰ ਕਿਉਂ ਪੈਣਾ ਪਿਆ ਅਤੇ ਉਸ ਲਈ ਕਿਹੜੇ ਕਾਰਨ ਜਿੰਮੇਵਾਰ ਸਨ ਅਤੇ ਇਸ ਫਿਲਮ ਦਾ ਵਿਰੋਧ ਕਰਨ ਵਾਲੇ ਵੀ ਉਨ੍ਹਾਂ ਕਾਰਨਾਂ ਵਿਚ ਇਕ ਕਾਰਨ ਹਨ।” ਇਨ੍ਹਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਈਸੜੂ ਤੇ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨੇ ਇੱਥੋਂ ਜਾਰੀ ਪ੍ਰੈਸ ਬਿਆਨ ਵਿਚ ਕੀਤਾ।

ਆਗੂਆਂ ਨੇ ਕਿਹਾ ਕਿ ਸਾਡਾ ਹੱਕ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦੀ ਹੈ ਅਤੇ ਜਿੱਥੇ ਹਰੇਕ ਸਿੱਖ ਨੂੰ ਇਹ ਫਿਲਮ ਦੇਖਣੀ ਬਣਦੀ ਹੈ ਉੱਥੇ ਹਰ ਪੰਜਾਬੀ ਨੂੰੰ ਇਹ ਫਿਲਮ ਦੇਖਣੀ ਚਾਹੀਦੀ ਹੈ ਤਾਂ ਜੋ ਸਿੱੱਖ ਨੌਜਵਾਨਾਂ ਵਲੋਂ ਚੁੱਕੇ ਹਥਿਆਰਾਂ ਦਾ ਕਾਰਨ ਤੇ ਸਿੱਖ ਨੌਜਵਾਨਾਂ ਦੀ ਸਰਕਾਰ ਵਲੋਂ ਕੀਤੇ ਗਏ ਘਾਣ ਦਾ ਪਤਾ ਲੱਗ ਸਕੇ।

ਉਨ੍ਹਾਂ ਫਿਲਮ ਰੋਕਣ ਦਾ ਐਲਾਨ ਕਰਨ ਵਾਲਿਆਂ ਬਾਰੇ ਕਿਹਾ ਕਿ ਇਹ ਲੋਕ ਝੂਠ ਦੇ ਵਪਾਰੀ ਹਨ ਅਤੇ ਇਨ੍ਹਾਂ ਨੂੰ ਸੱਚ ਕਦੇ ਹਜ਼ਮ ਨਹੀਂ ਹੁੰਦਾ, ਅਜਿਹੇ ਲੋਕਾਂ ਦਾ ਜਨਤਾ ਵਿਚ ਕੋਈ ਆਧਾਰ ਨਹੀਂ ਹੈ ਅਤੇ ਇਨ੍ਹਾਂ ਲੋਕਾਂ ਦਾ ਕੰਮ ਹੈ ਕਿ ਐਂਵੇ ਰੌਲਾ ਪਾਇਆ ਜਾਵੇ ਤੇ ਫਿਰ ਕਿਸੇ ਆਪਣੇ ਕੋਲੋਂ ਦੀ ਧਮਕੀ ਭਰੇ ਫੋਨ ਕਰਵਾ ਕੇ ਜਾਨ ਨੂੰ ਖਤਰਾ ਨਾਮ ਹੇਠ ਸੁਰੱਖਿਆ ਲਈ ਜਾਵੇ ਅਤੇ ਫਿਰ ਸੁਰੱਖਿਆ ਗਾਰਦਾਂ ਨੂੰ ਨਾਲ ਲੈ ਕੇ ਜਨਤਾ ਨਾਲ ਠੱਗੀਆਂ ਮਾਰੀਆਂ ਜਾਣ ਤੇ ਲੁੱਟਾਂ-ਮਾਰਾਂ ਕੀਤੀਆਂ ਜਾਣ।

ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈਸ ਸਕੱਤਰ ਜਸਪਾਲ ਸਿੰਘ ਮੰਝਪੁਰ ਵਲੋਂ ਜਾਰੀ ਇਸ ਲਿਖਤੀ ਪ੍ਰੈਸ ਬਿਆਨ ਅਨੁਸਰ ਪੰਚ ਪਰਧਾਨੀ ਆਗੂਆਂ ਨੇ ਕਿਹਾ ਕਿ ਇਹੀ ਲੋਕ ਹੀ ਹਨ ਜਿਹੜੇ ਅਸਲ ਵਿਚ ਪੰਜਾਬ ਦੀ ਫਿਰਕੂ ਮਾਹੌਲ ਵਿਚ ਅੱਗ ਲਾਉਣਾ ਚਾਹੁੰਦੇ ਹਨ ਅਤੇ ਇਨ੍ਹਾਂ ਪਿੱਛੇ ਕੁਝ ਸਿਅਸੀ ਲੋਕਾਂ ਤੇ ਪੁਲਿਸ ਅਫਸਰਾਂ ਦੀ ਸ਼ਹਿ ਹੈ ਜੋ ਪੰਜਾਬ ਦਾ ਮਾਹੌਲ਼ ਵਿਗਾੜ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ ਅਤੇ ਹੁਣ ਇਸ ਖਿਲ਼ਾਫ ਆਪਣੇ ਮਤਲਬ ਲਈ ਰੌਲਾ ਪਾਉਂਣਾ ਮੁਨਾਸਿਬ ਨਹੀਂ ਸਗੋਂ ਫਿਲਮ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖ ਕੇ ਇਸ ਸਬੰਧੀ ਗੰਭੀਰ ਚਰਚਾ ਹੋਣੀ ਚਾਹੀਦੀ ਹੈ ਕੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਿੱਖ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਸੀ ਉਹ ਅੱਜ ਵੀ ਜਿਉਂ ਦੇ ਤਿਉਂ ਪਏ ਹਨ ਅਤੇ ਉਨ੍ਹਾਂ ਨੂੰ ਹੱਲ ਕਰਕੇ ਭਵਿੱਖ ਲਈ ਅਗਲੇਰੇ ਰਾਹ ਖੋਲੇ ਜਾਣ।

ਫਿਲਮ ‘ਸਾਡਾ ਹੱਕ’ : ਖਾੜਕੂ ਲਹਿਰ ਦਾ ਸੱਚੋ-ਸੱਚ ਪਹਿਲੀ ਵਾਰੀ ਪਰਦੇ ਤੇ

ਕਰਮਜੀਤ ਸਿੰਘ ਚੰਡੀਗੜ੍ਹ

99150-91063

Ḕਸਾਡਾ ਹੱਕ’ ਫਿਲਮ  ਸਿੱਖਾਂ ਦੇ ਬੌਧਿਕ ਹਲਕਿਆਂ ਵਿਚ ਵਿਸੇਸ਼ ਕਰਕੇ ਅਤੇ ਪੰਜਾਬੀਆਂ ਵਿਚ ਆਮ ਕਰਕੇ ਇੱਕ ਨਵੀਂ ਬਹਿਸ ਛੇੜ ਸਕਦੀ ਹੈ। ਪੰਜਾਬੀ ਸਿਨੇਮਾਂ ਨੇ ਪਿਛਲੇ ਕੁੱਝ ਹਲਕਿਆਂ ਵਿਚ ਯਕੀਨਨ ਅਗਾਂਹ ਵੱਲ ਕਦਮ ਪੁੱਟਿਆ ਪਰ ਸਿਨੇਮਾ ਦੀ ਉਸ ਵਿਧਾ ਨੇ, ਉਸ ਕਿਸਮ ਨੇ ਭਰ ਜੋਬਨ ਵਿਚ ਆਪਣੇ ਜੌਹਰ ਅਜੇ ਦਿਖਾਉਣੇ ਹਨ, ਜਿੱਥੇ ਇੱਕ ਸਿੱਖ ਦੀ ਆਪਣੀ ਸੁਤੰਤਰ ਤੇ ਨਿਆਰੀ ਹਸਤੀ ਕਲਚਰ ਦੇ ਵੱਡੇ ਪ੍ਰਸੰਗ ਵਿਚ ਦਰਸ਼ਕਾਂ ਸਾਹਮਣੇ ਪੇਸ਼ ਹੋਵੇ। ਫਿਲਮ ‘ਸਾਡਾ ਹੱਕ’ ਨੇ ਉਨ੍ਹਾਂ ਸਭਨਾ ਫਿਲਮ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਨੂੰ ਇੱਕ ਚੁਣੌਤੀ ਪੇਸ਼ ਕੀਤੀ ਹੈ, ਜੋ ਪੰਜਾਬ ਦੀ ਤਰਜ਼-ਏ-ਜ਼ਿੰਦਗੀ ਬਾਰੇ ਅਜਿਹੀਆਂ ਫਿਲਮਾਂ ਬਣਾਉਣ ਵਿਚ ਡੂੰਘੀ ਦਿਲਚਸਪੀ ਰੱਖਦੇ ਹਨ, ਜਿਸ ਵਿਚ ਇੱਕ ਸਿੱਖ ਦਾ ‘ਅੰਦਰਲਾ ਸਿੱਖ’ ਹਰ ਪਹਿਲੂ ਤੋਂ ਭਰਪੂਰ ਖੇੜੇ ਅਤੇ ਵਿਗਾਸ ਵਿਚ ਪਰਦੇ ਉੱਤੇ ਨਜ਼ਰ ਆਵੇ। ਪਰ ਅਫਸੋਸ ! ਅਜੇ ਅਸੀਂ ਇਸ ਮੰਜ਼ਿਲ ਤੋਂ ਦੂਰ, ਬਹੁਤ ਦੂਰ ਖਲੋਤੇ ਹਾਂ। ਵੈਸੇ ਇਹ ਜ਼ਰੂਰੀ ਨਹੀਂ ਕਿ ਇੱਕ ਸਿੱਖ ਹੀ ਆਪਣੀ ਕੌਮ ਬਾਰੇ ਵਧੀਆ ਫਿਲਮ ਬਣਾ ਸਕਦਾ ਹੈ। ਇਹੋ ਜਿਹੀਆਂ ਅਣਗਿਣਤ ਮਿਸਾਲਾਂ ਹਨ, ਜਿੱਥੇ ਗੈਰ-ਸਿੱਖ ਇਤਿਹਾਸਕਾਰ ਤੇ ਲੇਖਕ ਸਿੱਖ-ਜੀਵਨ ਦਾ ਵਿਸ਼ਲੇਸ਼ਣ ਕਰਨ ਸਮੇਂ ਵਿਚਾਰ ਦੀਆਂ ਬਹੁਤ ਡੂੰਘੀਆਂ ਵਾਦੀਆਂ ਵਿਚ ਉਤਰ ਗਏ ਹਨ। Ḕਸਾਡਾ ਹੱਕ’ ਫਿਲਮ ਵਿਚ ਇੱਕ ਹਿੰਦੂ ਦਿਨੇਸ਼ ਸੂਦ ਇਤਿਹਾਸ ਦੇ ਇੱਕ ਦੌਰ ਵਿਚ ਸਿੱਖ ਕੌਮ ਅੰਦਰ ਉਬਲਦੇ ਲਾਵੇ ਨੂੰ ਬਹੁਤ ਨੇੜਿਉਂ ਹੋ ਕੇ ਵੇਖਣ, ਸਮਝਣ ਤੇ ਪੇਸ਼ ਕਰਨ ਵਿਚ ਸਫਲ ਹੋਇਆ ਹੈ, ਜਦਕਿ ਸਿੱਖ ਡਾਇਰੈਕਟਰ ਗੁਲਜ਼ਾਰ ਇਹੋ ਕੰਮ ਕਰਨ ਵਿਚ ਸਫਲ ਨਹੀਂ ਹੋ ਸਕਿਆ। ਉਂਝ ਅਸੀਂ ਉੁਸ ਦਿਨ ਦੀ ਉਡੀਕ ਵਿਚ ਹਾਂ, ਜਦੋਂ ਸਿੱਖ -ਜੀਵਨ ਬਾਰੇ ਫਿਲਮਾਂ ਨੂੰ ਦਾਰਸ਼ਨਿਕ ਨਜ਼ਰੀਏ ਤੋਂ ਵੇਖਣ ਦੀ ਸ਼ਗਨਾਂ ਭਰੀ ਸਵੇਰ ਵੀ ਆਏਗੀ।

ਫਰਾਂਸ ਦੇ ਮਹਾਨ ਫਿਲਾਸਫਰ ‘ਗਿੱਲਜ਼ ਡਿਲਿਊਜ਼-(1925-1995)’  ਨੇ ਸਿਨੇਮਾਂ ਵਿਧਾ ਦਾ ਕਈ ਪਹਿਲੂਆਂ ਤੋਂ ਐਨੀ ਖੂਬਸੂਰਤੀ ਅਤੇ ਐਨੇ ਉੱਚੇ ਮਿਆਰ ਨਾਲ ਸਰਵਪੱਖੀ ਵਿਸਲੇਸ਼ਣ ਕੀਤਾ ਹੈ ਕਿ ਇਸ ਕਿਸਮ ਦੀ ਪੜਚੋਲ ਤੋਂ ‘ਯੰਗ ਐਂਡ ਪੈਸ਼ੀਨੇਟ’ ਫਿਲਮ ਦੇ ਇਟਲੀ ਦੇ ਚਰਚਿਤ ਡਾਇਰੈਕਟਰ ਫੈਲਨ ਫੈਡੇਰੀਕੋ ਅਤੇ ਫਰਾਂਸ ਦੇ ਪ੍ਰਸਿੱਧ ਫਿਲਮ ਡਾਇਰੈਕਟਰ ਰਾਬਰਟ ਬਰੈਸਨ ਵੀ ਹੈਰਾਨ ਹੋ ਕੇ ਰਹਿ ਗਏ ਸਨ। ਡਿਲਿਊਜ਼ ਨੇ ਦਾਰਸ਼ਨਿਕ ਦ੍ਰਿਸ਼ਟੀ ਤੋਂ ਯੂਰਪੀਅਨ ਫਿਲਮਾਂ ਦਾ ਐਨਾ ਵਧੀਆ ਵਿਸਲੇਸ਼ਣ ਕੀਤਾ ਹੈ ਕਿ ਅਸੀਂ ਵੀ ਇੱਥੇ ਇਹੋ ਜਿਹੇ ਮਹਾਨ ਆਲੋਚਕਾਂ ਦੀ ਉਡੀਕ ਵਿਚ ਹਾਂ। ਵੀਹਵੀਂ ਸਦੀ ਦੇ ਇਸ ਮਹਾਨ ਫਿਲਾਸਫਰ ਨੇ ਸਿਨੇਮਾ ਉੱਤੇ ਦੋ ਵੱਡੀਆਂ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚ ਫਿਲਮਾਂ ਨੂੰ ਹਰ ਪੱਖ ਤੋਂ ਬੜੀ ਬਾਰੀਕੀ ਨਾਲ ਵੇਖਿਆ ਗਿਆ ਹੈ।

ਖਾੜਕੂ ਲਹਿਰ ਏਸ਼ੀਆ ਦੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ, ਜਿੱਥੇ ਇੱਕ ਕੌਮ ਦੇ ਨੋਜਵਾਨਾਂ ਨੇ ਕਰੀਬ ਦੋ ਸੌ ਵਰ੍ਹਿਆਂ ਪਿੱਛੋਂ ਆਪਣੀ ਆਜ਼ਾਦ ਹਸਤੀ ਨੂੰ ਸਥਾਪਤ ਕਰਨ ਲਈ ਮਜਬੂਰਨ ਹਥਿਆਰਾਂ ਦਾ ਸਹਾਰਾ ਲਿਆ ਪਰ ਕਿਸੇ ਵੀ ਵੱਡੇ ਲੇਖਕ ਨੇ ਇਸ ਹਥਿਆਰਬੰਦ ਜੰਗ ਦੇ ਦਾਰਸ਼ਨਿਕ, ਸਭਿਆਚਾਰਕ ਦੇ ਧਾਰਮਿਕ ਪੱਖਾਂ ਨੂੰ ਵੇਖਣ ਲਈ ਨਾ ਇਤਿਹਾਸਕ ਵਿਵੇਕ ਦਾ ਸਹਾਰਾ ਲਿਆ ਅਤੇ ਨਾ ਹੀ ਦਲੇਰੀ, ਹਿੰਮਤ ਤੇ ਇਮਾਨਦਾਰੀ ਵਿਖਾਈ। ਇੱਕ ਕੌਮ ਜਿਸ ਦਾ ਸ਼ਾਨਾ ਮੱਤਾ ਇਤਿਹਾਸ ਹੋਵੇ, ਜਿਸ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਸਿਧਾਂਤਾਂ ਦਾ ਪਾਵਨ ਗ੍ਰੰਥ ਹੋਵੇ ਅਤੇ ਜਿਸ ਵਿਚ ਸਿੱਖ ਧਰਮ ਹੀ ਨਹੀਂ ਬਲਕਿ ਵੱਖ ਵੱਖ ਧਰਮਾਂ ਦਾ ਇੱਕ ਹਜ਼ਾਰ ਸਾਲ ਦੀ ਅਮੀਰ ਵਿਰਾਸਤ ਦੇ ਕਲਚਰ ਦਾ ਖਜ਼ਾਨਾ ਸਾਂਭਿਆ ਹੋਵੇ ਤੇ ਜਿਸ ਕੌਮ ਨੇ ਏਸ਼ੀਆ ਦੇ ਵੱਡੇ ਖਿੱਤੇ ਵਿਚ ਆਪਣੇ ਝੰਡੇ ਲਹਿਰਾਏ ਹੋਣ, ਉਸ ਕੌਮ ਨੂੰ ਜਾਂ ਤਾਂ ਫਿਲਮਾਂ ਵਿਚ ਜੌਕਰਾਂ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਾਂ ਫਿਰ ਕਿਸੇ ਖਾਸ ਕਿੱਤੇ ਨਾਲ ਵਫ਼ਾਦਾਰੀ ਨਿਭਾਉਂਦਾ ਹੋਇਆ ਸਰਹੱਦ ਉੱਤੇ ਆਪਣੀ ਕੁਰਬਾਨੀ ਦਾ ਬੱਕਰਾ ਬਣਦਾ ਦਿਖਾਇਆ ਜਾਂਦਾ ਹੈ ਤੇ ਜਾਂ ਫਿਰ ਉਸਨੂੰ ਸਤਈ ਕਿਸਮ ਦੇ ਅੰਮ੍ਰਿਤਧਾਰੀ ਵਿਅਕਤੀ ਵਜੋਂ ਪਰਦੇ ਉੱਤੇ ਪੇਸ਼ ਕੀਤਾ ਜਾਂਦਾ ਹੈ। ਕੋਈ ਵੀ ਫਿਲਮ ਡਾਇਰੈਕਟਰ ਅਜੇ ਉਸ ਮੁਕਾਮ ਤੱਕ ਨਹੀਂ ਪਹੁੰਚ ਸਕਿਆ, ਜਿੱਥੇ ਖਾਲਸਾ ਪੰਥ ਦੀ ਦਾਰਸ਼ਨਿਕ ਤੇ ਰਾਜਨੀਤਿਕ ਪਿਆਸ ਨੂੰ ਚਲਦੇ ਫਿਰਦੇ ਪਾਤਰਾਂ(ਮੂਵਮੈਂਟ ਇਮੇਜਿਜ਼) ਵਿਚ ਵਿਖਾਉਣ ਦੀ ਉਹੋ ਜਿਹੀ ਕਾਬਲੀਅਤ ਰੱਖਦਾ ਹੋਵੇ, ਜਿਹੜੀ ਅਸੀਂ ਯੂਰਪੀਅਨ ਫਿਲਮਾਂ ਵਿਚ ਵੇਖਦੇ ਹਾਂ, ਸਾਨੂੰ ਲੱਗਦਾ ਹੈ ਅਜੇ ਪੰਜਾਬੀ ਫਿਲਮ ਡਾਇਰੈਕਟਰਾਂ ਨੇ ਇਸ ਖਾਲੀ ਤੇ ਸੁੰਨਸਾਨ ਵੇਹੜੇ ਵਿਚ ਆਪਣੀ ਅੰਗੜਾਈ ਭਰਨੀ ਹੈ।

Ḕਸਾਡਾ ਹੱਕ’ ਫਿਲਮ ਦੀਆਂ ਵੱਡੀਆਂ ਪ੍ਰਾਪਤੀਆਂ ਵਿਚੋਂ ਇੱਕ ਪ੍ਰਾਪਤੀ ਇਹ ਵੀ ਹੈ ਕਿ ਉਸਨੇ ਪੰਜਾਬ ਦੇ ਲੋਕਾਂ ਨੂੰ ਉਸ ਬੇਬੁਨਿਆਦ ਅਤੇ ਕਮੀਣੀ ਕਿਸਮ ਦੇ ਗੁੰਮਰਾਹਕੁੰਨ ਪ੍ਰਾਪੇਗੰਡੇ ਦੀ ਕੈਦ ਵਿਚੋਂ ਰਿਹਾਈ ਦਿਵਾਈ ਹੈ, ਜਿਸ ਵਿਚ ਲਹਿਰ ਨੂੰ ਬਦਨਾਮ ਕਰਨ ਲਈ ਸਰਕਾਰੀ, ਗੈਰ ਸਰਕਾਰੀ ਤੇ ਨੀਮ ਸਰਕਾਰੀ ਲਸ਼ਕਰ ਇੱਕ ਥਾਂ ਤੇ ਇਕੱਠ ਹੋ ਗਏ ਸਨ। ਇਹ ਹਾਲਤ ਕੁੱਝ ਇਸ ਤਰ੍ਹਾਂ ਦੀ ਹੋ ਗਈ ਸੀ, ਜਿਵੇਂ ਚਮਕੌਰ ਦੀ ਜੰਗ ਵਿਚ ਸਾਰਾ ਮੁਲਖਈਆ ਹੀ ਸਿੱਖਾਂ ਦੇ ਖਿਲਾਫ ਹੋ ਗਿਆ ਸੀ, ਜਿੱਥੇ ਨੀਲੇ ਘੋੜੇ ਦਾ ਸ਼ਾਹ ਸਵਾਰ 10 ਲੱਖ ਲਸ਼ਕਰਾਂ ਦਾ ਮੁਕਾਬਲਾ ਕਰ ਰਿਹਾ ਸੀ। ਇਸ ਮੁਲਖਈਏ ਵਿਚ ਲੋਕ ਹਿੱਤਾਂ ਦਾ ਦਾਅਵਾ ਕਰਨ ਵਾਲੇ ਗੁਰਸ਼ਰਨ ਭਾਅ ਜੀ ਵਰਗੇ ਵੀ ਇਸ ਤਰ੍ਹਾਂ ਦੇ ਪ੍ਰਾਪੇਗੰਡੇ ਵਿਚ ਬੜੀ ਖੁਸ਼ੀ ਖੁਸ਼ੀ ਸਰਗਰਮ ਭਾਈਵਾਲ ਬਣ ਗਏ ਸਨ। ਹੋਰ ਵੀ ਅਣਗਿਣਤ ਬੁੱਧੀਜੀਵੀ ਸਨ ਤੇ ਅਜੇ ਵੀ ਹਨ, ਜਿਨ੍ਹਾਂ ਨੇ ਚੁੱਪ ਰਹਿ ਕੇ, ਜਾਂ ਬੋਲ ਕੇ ਜਾਂ ਫਿਰ ਭੌਂਕਣ ਵਰਗੀ ਬਿਰਤੀ ਨਾਲ ਖਾੜਕੂ ਲਹਿਰ ਦਾ ਡਟ ਕੇ ਵਿਰੋਧ ਕੀਤਾ। ਜਾਗਣ ਤੇ ਜਗਾਉੁਣ ਦੇ ਇਹ ਦਾਅਵੇਦਾਰ ਤੇ ਪਹਿਰੇਦਾਰ ਸਿਧਾਂਤਾਂ ਦੇ ਐਨੇ ਕੱਚੇ ਅਤੇ ਅਨਾੜੀ ਸਾਬਤ ਹੋਏ ਕਿ ਉਹ ਇਹ ਖੋਜ ਕਰਨੀ ਵੀ ਭੁੱਲ ਗਏ ਕਿ ਸਰਕਾਰਾਂ ਵੀ ਲਹਿਰਾਂ ਨੂੰ ਬਦਨਾਮ ਕਰਨ ਲਈ ਲਹਿਰਾਂ ਵਿਚ ਆਪਣੀ ਘੁਸਪੈਠ ਕਰਨ ਦੇ ਸਾਰੇ ਸਾਧਨ ਇਸਤੇਮਾਲ ਕਰਦੀਆਂ ਹਨ। ਬਾਅਦ ਵਿਚ ਸਾਬਕਾ ਡੀæਜੀæਪੀ ਵਿਰਕ ਨੇ ਇਨ੍ਹਾਂ Ḕਜਾਗੇ’ ਹੋਏ ਸਿਧਾਂਤਕਾਰਾਂ ਦੇ ਚਿਹਰਿਆਂ ਉੱਤੇ ਕਸ ਕੇ ਚਪੇੜ ਮਾਰੀ, ਜਿਸ ਨੇ ਮੰਨਿਆ ਕਿ ਲਹਿਰ ਨੂੰ ਕੁਚਲਣ ਵਾਸਤੇ ਉਨ੍ਹਾਂ ਨੇ ਤਿੰਨ ਸੌ ਕਾਲੀਆਂ ਬਿੱਲੀਆਂ ਲਹਿਰ ਦੀਆਂ ਸਫਾਂ ਵਿਚ ਵਾੜ ਦਿੱਤੀਆਂ ਸਨ। Ḕਸਾਡਾ ਹੱਕ ‘ ਫਿਲਮ ਨੇ ਇਸ਼ਾਰੇ ਮਾਤਰ ਸਰਕਾਰੀ ਦਹਿਸ਼ਤਗਰਦੀ ਦੀ ਇਸ ਵੰਨਗੀ ਵੱਲ ਵੀ ਇਸ਼ਾਰਾ ਕੀਤਾ ਹੈ। ਪੰਜ ਅਪ੍ਰੈਲ ਨੂੰ ਦੁਨੀਆ ਭਰ ਦੇ 170 ਸਿਨੇਮਾਂ ਘਰਾਂ ਵਿਚ ਇਹ ਫਿਲਮ ਰਿਲੀਜ਼ ਹੋ ਰਹੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਲਹਿਰ ਦੇ ਹਮਾਇਤੀ ਤੇ ਵਿਰੋਧੀ ਤੇ ਨਿਰਪੱਖ ਵੀਰ ਤੇ ਭੈਣਾਂ ਇਸ ਫਿਲਮ ਨੂੰ ਜ਼ਰੂਰ ਵੇਖਣਗੀਆਂ ਤਾਂ ਜੋ ਇੱਕ ਕੌਮ ਉੱਤੇ ਵਾਪਰੇ ਕਹਿਰ ਦਾ ਉਹ ਖੁਦ ਹੀ ਵਿਸਲੇਸ਼ਣ ਕਰ ਸਕਣ। ਇਹ ਫਿਲਮ ਵੇਖ ਕੇ ਸਾਨੂੰ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੀ ਯਾਦ ਆ ਜਾਵੇਗੀ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਸੱਚ ਦਾ ਝੰਡਾ ਬੁਲੰਦ ਕੀਤਾ ਸੀ ਅਤੇ ਜਿਨ੍ਹਾਂ ਦੇ ਕੁੱਝ ਵਾਰਸ ਅਜੇ ਵੀ ਜੇਲ੍ਹਾਂ ਵਿਚ ਸੜ ਰਹੇ ਹਨ। ਫਿਲਮ ਵੇਖ ਕੇ ਹੁਣ ਵੀ ਇਸ ਤਰ੍ਹਾਂ ਲੱਗਦਾ ਹੈ, ਜਿਵਂੇ ਦੂਰ ਤੋਂ ਸ਼ਹੀਦ ਨੌਜਵਾਨਾਂ ਦੀਆਂ ਰੂਹਾਂ ਕਿਸੇ ਸ਼ਾਇਰ ਦੀਆਂ ਨਜ਼ਰਾਂ ਵਿਚ ਸਾਨੂੰ ਇਹ ਸੰਦੇਸ਼ ਦੇ ਰਹੀਆਂ ਹੋਣ :

ਪਿੱਪਲ ਦਿਆ ਪੱਤਿਆ ਵੇ, ਇਹ ਯਾਦ ਕਰਾ ਦੇਵੀਂ

ਜੋ ਬੀਤੀ ਸਾਡੇ ਤੇ ਸਭਨਾਂ ਨੂੰ ਸੁਣਾ ਦੇਵੀਂ

ਪਿੱਪਲ ਦਿਆ ਪੱਤਿਆ ਵੇ , ਸਾਨੂੰ ਵੀ ਭੁਲਾ ਦੇਵੀਂ

ਮੱਥੇ ਜੋ ਚਿਣਗ ਬਲੇ, ਅੱਗੋਂ ਜੋਤ ਜਗਾ ਦੇਵੀਂ।

‘ਨਾਬਰ’ ਹੋ ਜਾਣ ਦਾ ਐਲਾਨ
ਬੇਹਤਰੀਨ ਪੰਜਾਬੀ ਫ਼ਿਲਮ ਦਾ ਜਿੱਤਿਆ ਹੈ ਰਾਸ਼ਟਰੀ ਐਵਾਰਡ

ਭਾਰਤ ਦੇ 60ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿਚ ਪੰਜਾਬੀ ਫ਼ਿਲਮ ‘ਨਾਬਰ’ ਨੂੰ ਬੇਹਤਰੀਨ ਪੰਜਾਬੀ ਫ਼ਿਲਮ ਐਲਾਨਿਆ ਗਿਆ ਹੈ। ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦਾ ਪਿਛੋਕੜ ਰੱਖਣ ਵਾਲੇ 44 ਸਾਲਾ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਇਹ ਪਹਿਲੀ ਫ਼ਿਲਮ ਹੈ। ਹੁਣ ਤੱਕ ਸੁਰਖ਼ੀਆਂ ਤੋਂ ਪਰੇ ਰਹੇ ਨਿਰਦੇਸ਼ਕ ਰਾਜੀਵ ਸ਼ਰਮਾ ਬਾਰੇ ਜਾਣਕਾਰੀ ਦੇ ਰਹੇ ਹਨ ਉਨ੍ਹਾਂ ਦੇ ਦੋਸਤ ਤੇ ਲੇਖਕ-ਫਿਲਮ ਮੇਕਰ ਦਲਜੀਤ ਅਮੀ।

ਰਾਜੀਵ ਸ਼ਰਮਾ ਦੀ ਬਣਾਈ ਫ਼ਿਲਮ ‘ਨਾਬਰ’ ਨੂੰ ਬੇਹਤਰੀਨ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਐਵਾਰਡ ਮਿਲਿਆ ਹੈ। ਮੈਂ ਪਿਛਲੇ 20 ਸਾਲਾਂ ਵਿਚ ਉਸ ਦੇ ਸਫ਼ਰ ਦਾ ਸਾਥੀ ਰਿਹਾ ਹਾਂ। ਹੋਸਟਲ ‘ਚ ਇਕੋ ਹੀ ਕਮਰੇ ਵਿਚ ਰਹਿੰਦੇ ਸੀ। ਉਹ ਬੜਾ ਸਾਦਾ ਬੰਦਾ ਹੈ। ਵੱਡੇ ਸ਼ਹਿਰ ਵਿਚ ਰਹਿੰਦਾ ਹੈ ਅਤੇ ਵਿਦੇਸ਼ ਵੀ ਆਉਂਦਾ ਜਾਂਦਾ ਰਿਹਾ ਹੈ ਪ੍ਰੰਤੂ ਉਸ ਨੇ ਸਾਦਗੀ ਨਹੀਂ ਛੱਡੀ। ਅਸੀਂ ਪਹਿਲੀ ਵਾਰ 1992 ਵਿਚ ਮਿਲੇ ਸੀ। ਦੋਵੇਂ ਪੇਂਡੂ ਤੇ ਕੁਝ ਰੁਚੀਆਂ ਵਿਚ ਇਕੋ ਜਿਹੀਆਂ। ਰਾਜੀਵ ਸ਼ਰਮਾ ਮੁੰਬਈ ‘ਚ ਰਹਿੰਦਾ ਹੈ ਪਰ ਜਦੋਂ ਪੰਜਾਬ ਪਰਤਦਾ ਹੈ ਤਾਂ ਪੰਜਾਬੀ ‘ਚ ਕੁੱਝ ਨਾ ਕੁੱਝ ਜ਼ਰੂਰ ਕਰਦਾ ਹੈ। ਪਿਛਲੇ ਸਾਲ ਉਸ ਦੀ ਸ਼ਾਰਟ ਫ਼ਿਲਮ ‘ਆਤੂ ਖੋਜੀ’ ਆਈ ਸੀ।

ਰਾਜੀਵ ਸਾਇੰਸ ਦਾ ਵਿਦਿਆਰਥੀ ਸੀ, ਫਿਰ ਗਿਆਨੀ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਪੰਜਾਬੀ ਸਾਹਿਤ ਵਿਚ ਗਰੈਜੂਏਸ਼ਨ ਕੀਤੀ ਅਤੇ ਅੱਗੇ ਪੜ੍ਹਨ ਲਈ ਚੰਡੀਗੜ੍ਹ ਆ ਗਿਆ। ਪੰਜਾਬੀ ਯੂਨੀਵਰਸਿਟੀ ਵਿਚ ਉਹ ਥੀਏਟਰ ਵਿਭਾਗ ‘ਚ ਪੜ੍ਹਨ ਲੱਗਿਆ। ਉਸ ਦੀ ਪਹਿਲੀ ਫ਼ਿਲਮ ‘ਅਪਣਾ ਪਾਸ਼’ ਸੀ ਜਿਹੜੀ ਕਿਸੇ ਦਸਤਾਵੇਜ਼ ਦੀ ਤਰ੍ਹਾਂ ਸੀ। ਮੇਰੀ ਲਈ ਵੀ ਫ਼ਿਲਮ ਮੇਕਿੰਗ ‘ਚ ਆਉਣ ਦਾ ਪਹਿਲਾ ਕਦਮ ਇਹ ਫ਼ਿਲਮ ਰਹੀ। ਬਾਅਦ ਵਿਚ ਰਾਜੀਵ ਟੀਵੀ ਲਾਈਨ ਵਿਚ ਚਲਾ ਗਿਆ। ਇਸ ਦੌਰਾਨ ਰਾਜੀਵ ਨੇ ‘ਨਾਬਰ’ ਦੀ ਕਹਾਣੀ ਲਿਖੀ। ਕਈ ਲੋਕਾਂ ਨੇ ਤਾਰੀਫ਼ ਵੀ ਕੀਤੀ ਪਰ ਫ਼ਿਲਮ ਬਣਾਉਣ ਲਈ ਪੈਸਾ ਲਗਾਉਣ ਵਾਸਤੇ ਕੋਈ ਰਾਜ਼ੀ ਨਾ ਹੋਇਆ। ਰਾਜੀਵ ਸ਼ਰਮਾ ‘ਚੈਨਲ ਪੰਜਾਬ’ ਵਿਚ ਕੰਮ ਕਰ ਚੁੱਕਿਆ ਸੀ। ਚੈਨਲ ਦੇ ਜਸਵੀਰ ਸਿੰਘ ਡੇਰੇਵਾਲ ਨੇ ਫ਼ਿਲਮ ਮੇਕਿੰਗ ‘ਚ ਆਉਣ ਬਾਰੇ ਸੋਚੀ। ਦੋਵੇਂ ਇਕੱਠੇ ਹੋਏ ਅਤੇ ‘ਨਾਬਰ’ ਫ਼ਿਲਮ ਬਣਾਉਣ ਦਾ ਸੁਪਨਾ ਪੂਰਾ ਕਰ ਲਿਆ।

ਇਹ ਫ਼ਿਲਮ ਪਿਤਾ-ਪੁੱਤਰ ਦੇ ਰਿਸ਼ਤੇ ਦੀ ਜਟਿਲਤਾ ਅਤੇ ਬਾਰੀਕੀਆਂ ਨੂੰ ਪਰੋਂਦੇ ਹੋਏ ਪੰਜਾਬੀਆਂ ਦੇ ਵਿਦੇਸ਼ ਜਾਣ ਸਬੰਧੀ ਮੁੱਦੇ ਨੂੰ ਚੁੱਕਦੀ ਹੈ। ਇਸੇ ਦਰਮਿਆਨ ਇਕ ਸ਼ਾਂਤ ਅਤੇ ਚੁੱਪ ਰਹਿਣ ਵਾਲਾ ਕਿਰਦਾਰ ਨਾਬਰ ਹੋ ਜਾਣ ਦਾ ਐਲਾਨ ਕਰਦਾ ਹੈ। ਉਹ ਦੂਸਰਿਆਂ ਦੇ ਦਰਦ ਨੂੰ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਪੰਜਾਬੀ ਫ਼ਿਲਮਾਂ ਵਿਚ ਦਿਖਾਉਣਾ ਚਾਹੁੰਦਾ ਹੈ। ‘ਨਾਬਰ’ ਨੂੰ ਮਿਲੇ ਸਨਮਾਨ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਹੁਣ ਉਸ ਨੂੰ ਪੰਜਾਬ ‘ਚ ਰਹਿੰਦੇ ਹੋਏ ਹੀ ਸਾਰਥਿਕ ਫ਼ਿਲਮਾਂ ਬਣਾਉਣ ਅਤੇ ਵਿਖਾਉਣ ਦੇ ਬੇਹਤਰ ਮੌਕੇ ਮਿਲਣਗੇ।

ਕੁਆਲਿਟੀ ਤੇ ਸਰਥਿਕਤਾ ਤਾਂ ਖੇਤਰੀ ਸਿਨੇਮੇ ‘ਚ ਹੀ ਬਚੀ ਹੈ : ਰਾਜੀਵ

‘ਨਾਬਰ’ ਫ਼ਿਲਮ ਦੀ ਕਹਾਣੀ ਕੀ ਹੈ?

- ਪੰਜਾਬ ਵਿਚ ਇਕ ਨੌਜਵਾਨ ਨੂੰ ਕੁਝ ਦਲਾਲ ਵਿਦੇਸ਼ ਭੇਜਣ ਦਾ ਲਾਲਚ ਦਿੰਦੇ ਹਨ। ਬਾਅਦ ਵਿਚ ਉਸ ਦੇ ਪੈਸੇ ਲੈ ਲੈਂਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਇਸ ਤੋਂ ਬਾਅਦ ਉਸ ਦਾ ਪਿਤਾ ਪੁੱਤਰ ਨੂੰ ਨਿਆਂ ਦਿਵਾਉਣ ਦੀ ਲੜਾਈ ਲੜਦਾ ਹੈ।

ਰਾਸ਼ਟਰੀ ਐਵਾਰਡ ਮਿਲਣ ਤੋਂ ਬਾਅਦ ਕੀ ਪ੍ਰਤੀਕਰਮ ਆ ਰਹੇ ਹਨ?

- ਮੈਨੂੰ ਕਾਫ਼ੀ ਵਧੀਆ ਹੁੰਗਾਰਾ ਮਿਲਿਆ ਹੈ। ਪ੍ਰੋਡਿਊਸਰ ਫੋਨ ਕਰ ਰਹੇ ਹਨ ਅਤੇ ਆਪਣੇ ਪ੍ਰੋਜੈਕਟ ਦੇ ਲਈ ਦੱਸ ਰਹੇ ਹਨ। ਪ੍ਰੰਤੂ ਸਾਡਾ ਧਿਆਨ ਆਮ ਲੋਕਾਂ ਤੱਕ Ḕਨਾਬਰ’ ਫ਼ਿਲਮ ਨੂੰ ਪਹੁੰਚਾਉਣ ਦਾ ਹੈ।

ਪੰਜਾਬੀ ਦਾ ਕੋਈ ਕਹਾਣੀਕਾਰ ਜਾਂ ਸ਼ਖ਼ਸੀਅਤ ਜਿਸ ਨੇ ਪ੍ਰੇਰਿਤ ਕੀਤਾ?

- ਗੁਰਸ਼ਰਨ ਸਿੰਘ। ਲੋਕਾਂ ਦੇ ਲਈ ਥੀਏਟਰ ਵਿਚ ਉਨ੍ਹਾਂ ਦਾ ਬੇਹਤਰੀਨ ਯੋਗਦਾਨ ਰਿਹਾ ਹੈ। ਮੈਂ ਉਨ੍ਹਾਂ ਨਾਲ ਕਾਫ਼ੀ ਸਮਾਂ ਕੰਮ ਕੀਤਾ। ਉਨ੍ਹਾਂ ਨੇ ਬਹੁਤ ਕੁਝ ਸਿਖਾਇਆ ਕਿ ਕਲਾ ਜਗਤ ਦੀ ਭਲਾਈ ਲਈ ਹੁੰਦੀ ਹੈ।

ਇਸ ਵਾਰ ਖੇਤਰੀ ਸਿਨੇਮੇ ਵਿਚ ਕਈ ਫ਼ਿਲਮਾਂ ਛਾਈਆਂ ਹਨ?

- ਖੇਤਰੀ ਸਿਨੇਮਾ ਜ਼ਿੰਦਗੀ ਦੇ ਸਭ ਤੋਂ ਨੇੜੇ ਹੁੰਦਾ ਹੈ। ਮੁੱਖ ਧਾਰਾ ਜਾਂ ਫਿਰ ਕਮਰਸ਼ੀਅਲ ਸਿਨੇਮਾ ਸ਼ਹਿਰੀ ਹੋ ਗਿਆ ਹੈ। ਕੁਆਲਿਟੀ ਅਤੇ ਸਾਰਥਿਕਤਾ ਤਾਂ ਖੇਤਰੀ ਸਿਨੇਮੇ ਵਿਚ ਹੀ ਬਚੀ ਹੈ।

ਰਾਸ਼ਟਰੀ ਐਵਾਰਡ ਤੋਂ ਪਹਿਲਾਂ ਤੁਹਾਡੀ ਫ਼ਿਲਮ ਦਾ ਸ਼ਾਇਦ ਕਿਸੇ ਨੇ ਨਾਂ ਨਹੀਂ ਸੁਣਿਆ ਸੀ, ਫ਼ਿਲਮ ਕਦੋਂ ਰਿਲੀਜ਼ ਹੋਵੇਗੀ?

- Ḕਨਾਬਰ’ ਫ਼ਿਲਮ ਅਸੀਂ ਜੂਨ ਮਹੀਨੇ ਵਿਚ ਰਿਲੀਜ਼ ਕਰਨੀ ਸੀ, ਇਸ ਲਈ ਪ੍ਰਮੋਸ਼ਨ ਵੀ ਸ਼ੁਰੂ ਨਹੀਂ ਕੀਤੀ ਸੀ। ਹੁਣ ਸ਼ਾਇਦ ਅਸੀਂ ਇਸ ਨੂੰ ਹੋਰ ਅੱਗੇ ਪਾ ਸਕਦੇ ਹਾਂ। ਅਸੀਂ ਡਿਸਟ੍ਰੀਬਿਊਸ਼ਨ ਲਈ ਕੋਈ ਵੱਖਰਾ ਰਸਤਾ ਲੱਭ ਰਹੇ ਹਾਂ, ਜਿਸ ਉਤੇ ਮਿਹਨਤ ਅਤੇ ਸੰਘਰਸ਼ ਹੋਣਾ ਸੁਭਾਵਿਕ ਹੈ। ਅਸੀਂ ਨਹੀਂ ਚਾਹੁੰਦੇ ਕਿ ਲੋਕ ਜ਼ਿਆਦਾ ਪੈਸਾ ਖ਼ਰਚ ਕੇ ਸਾਡੀ ਫ਼ਿਲਮ ਵੇਖਣ।

50 ਲੱਖ ਸੀ ਫ਼ਿਲਮ ਦਾ ਬਜਟ

ਪੰਜਾਬੀ ਸਿਨੇਮੇ ਵਿਚ ਜਿਥੇ ਕਰੋੜਾਂ ਰੁਪਏ ਦੀਆਂ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਉਥੇ ਸਭ ਤੋਂ ਘੱਟ ਬਜਟ ਦੀ ਫ਼ਿਲਮ ਨੇ ਰਾਸ਼ਟਰੀ ਐਵਾਰਡ ਜਿੱਤ ਕੇ ਵੱਡੀ ਮੱਲ ਮਾਰੀ ਹੈ। ‘ਨਾਬਰ’ ਫ਼ਿਲਮ ਮਹਿਜ਼ 50 ਲੱਖ ਰੁਪਏ ਦੇ ਬਜਟ ਨਾਲ ਤਿਆਰ ਹੋਈ ਹੈ, ਜਿਸ ਵਿਚ ਕਈ ਗੰਭੀਰ ਮੁੱਦੇ ਵੀ ਉਠਾਏ ਗਏ ਹਨ। ਫ਼ਿਲਮ ਦਾ ਅਧਾਰ ਇਕ ਸੱਚੀ ਘਟਨਾ ਹੈ। ਹੁਸ਼ਿਆਰਪੁਰ ਦੇ ਇਕ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਗ਼ੈਰ ਕਾਨੂੰਨੀ ਏਜੰਟ ਨੇ ਮੁੰਬਈ ‘ਚ ਕਤਲ ਕਰ ਦਿੱਤਾ ਸੀ। ਫ਼ਿਲਮ ਵਿਚ ਇਸ ਲੜਕੇ ਦੀ ਭੂਮਿਕਾ ਪੰਜਾਬੀ ਕਲਾਕਾਰ ਨਿਸ਼ਾਨ ਭੁੱਲਰ ਨੇ ਨਿਭਾਈ ਹੈ। ਆਪਣੇ ਪੁੱਤਰ ਲਈ ਨਿਆਂ ਦੀ ਲੜਾਈ ਲੜਨ ਵਾਲੇ ਬਾਪ ਦੀ ਭੂਮਿਕਾ ਥੀਏਟਰ ਕਲਾਕਾਰ ਹਰਦੀਪ ਗਿੱਲ ਨੇ ਨਿਭਾਈ ਹੈ। ਫ਼ਿਲਮ ਵਿਚ ਰਾਣਾ ਰਣਬੀਰ, ਹਰਵਿੰਦਰ ਕੌਰ, ਗੀਤਾਜ਼ਲੀ ਗਿੱਲ ਅਤੇ ਅਸ਼ੀਸ਼ ਦੁੱਗਲ ਨੇ ਵੀ ਅਦਾਕਾਰੀ ਕੀਤੀ ਹੈ।

ਬੀਇੰਗ ਯੰਗ : ਜਸਬੀਰ ਜੱਸੀ ਦੀ ਭਗਤ ਸਿੰਘ ਨੂੰ ਸ਼ਰਧਾਂਜਲੀ
ਨਿਰਮਲਪ੍ਰੀਤ ਕੌਰ

nirmalpmaan@gmail.com

ਸ਼ਹੀਦ ਸਰਦਾਰ ਭਗਤ ਸਿੰਘ ‘ਤੇ ਉਂਜ ਤਾਂ ਕਈ ਗਾਣੇ ਲਿਖੇ ਤੇ ਗਾਏ ਗਏ ਨੇ, ਕਈ ਫਿਲਮਾਂ ਬਣੀਆਂ ਨੇ ਆਜ਼ਾਦੀ ਦੇ ਇਸ ਪਰਵਾਨੇ ਦੀ ਸ਼ਹਾਦਤ ਨੂੰ ਸਮਰਪਿਤ। ਇਸ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਮੰਨੇ ਪ੍ਰਮੰਨੇ ਗਾਇਕ ਜਸਬੀਰ ਜੱਸੀ ਨੇ ਗਾਣਿਆਂ ਦੀ ਇੱਕ ਐਲਬਮ ਲਾਂਚ ਕੀਤੀ, ਜਿਸ ਵਿੱਚ ਸਾਰੇ ਹੀ ਗਾਣੇ ਸਰਦਾਰ ਭਗਤ ਸਿੰਘ ‘ਤੇ ਲਿਖੇ ਅਤੇ ਗਾਏ ਗਏ ਹਨ। ਜਸਬੀਰ ਜੱਸੀ ਓਹ ਗਾਇਕ ਹੈ ਜਿਸਨੂੰ ਜ਼ਿਆਦਾਤਰ ਪੌਪ ਗਾਣਿਆਂ ਜਿਵੇਂ ਕਿ ‘ਦਿਲ ਲੈ ਗਈ’, ‘ਕੁੜੀ ਕੁੜੀ’ ਅਤੇ ਫਿਲਮੀ ਗਾਣੇ ਲੌਂਗ ਦਾ ਲਿਸ਼ਕਾਰਾ ਲਈ ਜਾਣਿਆ ਜਾਂਦਾ। ਪਰ ਜੱਸੀ ਨੇ ਇਨ੍ਹਾਂ ਗਾਣਿਆਂ ਤੋਂ ਇਲਾਵਾ ਸਮੇਂ ਸਮੇਂ Ḕਤੇ ਪੰਜਾਬੀ ਫੋਕ ਜਿਵੇਂ ਹੀਰ, ਮਿਰਜ਼ਾ ਤੇ ਬਾਬਾ ਬੁੱਲੇ ਸ਼ਾਹ, ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਨੂੰ ਗਾ ਕੇ ਵੀ ਖੁਦ ਨੂੰ ਅੱਜ ਦੇ ਸਮੇਂ ਦੇ ਹੋਰਨਾਂ ਗਾਇਕਾਂ ਨਾਲੋਂ ਵੱਖਰਾ ਸਾਬਿਤ ਕੀਤਾ।

ਬੀਂਇੰਗ ਯੰਗ  ਨਾਂ ਹੇਠ ਰੀਲੀਜ਼ ਹੋਈ ਇਸ ਐਲਬਮ ਦੇ ਗਾਣੇ ਭਗਤ ਸਿੰਘ ਦੇ ਜੀਵਨ, ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਅਤੇ ਉਨ੍ਹਾਂ ਦੀ ਸ਼ਹਾਦਤ ‘ਤੇ ਅਧਾਰਿਤ ਹਨ। ਗੀਤਕਾਰ ਵੀਜੇ ਧਾਮੀ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਬਲਜੀਤ ਸਿੰਘ ਅਤੇ ਰਾਮ ਪ੍ਰਸਾਦ ਬਿਸਮਿਲ ਨੇ ਗਾਣੇ ਜਿੰਨੀ ਖੂਬਸੂਰਤੀ ਨਾਲ ਲਿਖੇ ਹੋਏ ਹਨ, ਗਾਇਕ ਜੱਸੀ ਨੇ ਓਨੀ ਹੀ ਖੁਬਸੂਰਤੀ ਤੇ ਭਾਵਨਾ ਨਾਲ ਗਾ ਕੇ ਗਾਣਿਆਂ ਦੇ ਲਫਜ਼ਾਂ ‘ਚ ਜਿਵੇਂ ਰੂਹ ਭਰ ਦਿੱਤੀ ਹੈ। ‘ਮੇਰਾ ਰੰਗ ਦੇ ਬੰਸਤੀ ਚੋਲਾ’, ‘ਪਗੜੀ ਸੰਭਾਲ ਜੱਟਾ’ ਅਤੇ ‘ਸਰਫਰੋਸ਼ੀ ਕੀ ਤੰਮਨਾ’ ਗਾਣਿਆਂ ਨੂੰ ਅੱਜ ਦੀ ਤਾਰੀਖ ਤੱਕ ਪਤਾ ਨਹੀਂ ਕਿੰਨੇ ਹੀ ਗਾਇਕ ਅਪਣੀ ਅਵਾਜ਼ ਦੇ ਚੁਕੇ ਹਨ, ਪਰ ਜੱਸੀ ਦੀ ਅਵਾਜ਼ ਵਿਚ ਇਹ ਗਾਣੇ ਦਿਲ ਨੂੰ ਛੂਹ ਜਾਂਦੇ ਨੇ। ਇਸ ਦੇ ਨਾਲ ਹੀ ਗਾਣਿਆਂ ਦਾ ਸੰਗੀਤ ਵੀ ਅੱਜ ਦੀ ਨੌਜਵਾਨ ਪੀੜੀ ਨੂੰ ਧਿਆਨ Ḕਚ ਰੱਖਦਿਆਂ ਚਿਰਾਗ ਸਹਿਗਲ ਵਲੋਂ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਭਗਤ ਸਿੰਘ ਦੀ ‘ਘੋੜੀ’ ਸੁਣ ਕੇ ਸੁਨਣ ਵਾਲੇ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ। ਘੋੜੀ ਸੁਣ ਕੇ ਭਗਤ ਸਿੰਘ ਦੀ ਗੱਲ ਯਾਦ ਆਉਂਦੀ ਹੈ ਜੋ ਉਨ੍ਹਾਂ ਕਿਹਾ ਸੀ ਕਿ ਜੇਕਰ ਗੁਲਾਮ ਭਾਰਤ ਵਿਚ ਉਨ੍ਹਾਂ ਦਾ ਵਿਆਹ ਹੋਵੇਗਾ ਤਾਂ ਮੌਤ ਉਨ੍ਹਾਂ ਦੀ ਲਾੜੀ ਹੋਵੇਗੀ ਅਤੇ ਬਰਾਤੀ ਹੋਣਗੇ ਸ਼ਹੀਦ।

ਭਗਤ ਸਿੰਘ ਨੂੰ ਫਾਂਸੀ ਦਾ ਫੁਰਮਾਨ ਸੁਣਾਉਣ ਵਾਲੇ ਜੇਲ੍ਹ ਦੇ ਮੁਲਾਜ਼ਮ ਦਾ ਦਰਦ ਬਿਆਨ ਕਰਦਾ ਗਾਣਾ Ḕਚੱਲ ਉੱਠ ਚੱਲ ਭਗਤ ਸਿੰਹਾ, ਵੇਲਾ ਚੱਲ ਫਾਂਸੀ ਦਾ ਹੋਇਆ’ ਲੂਹ ਕੰਡੇ ਖੜੇ ਕਰਨ ਵਾਲਾ ਲਗਦਾ, ਕਿ ਕਿਸ ਤਰ੍ਹਾਂ ਜੇਲ੍ਹ ਦਾ ਮੁਲਾਜ਼ਮ ਜੋ ਕਿ ਖੁਦ ਸਿੱਖ ਹੈ, ਹਿੰਦੁਸਤਾਨੀ ਹੈ ਅਤੇ ਸਭ ਤੋਂ ਵਧ ਕੇ ਭਗਤ ਸਿੰਘ ਦੀ ਫਾਂਸੀ ਦੇ ਖਿਲਾਫ ਹੈ, ਪਰ ਅੰਗਰੇਜ਼ ਹਕੂਮਤ ਦਾ ਫੁਰਮਾਨ ਭਗਤ ਸਿੰਘ ਨੂੰ ਸੁਣਾ ਰਿਹਾ, ਓਸ ਦੇ ਦਿਲ ਤੇ ਓਸ ਵੇਲੇ ਕੀ ਬੀਤ ਰਹੀ ਹੈ ਇਸ ਨੂੰ ਗੀਤਕਾਰ ਤੇ ਗਾਇਕ ਦੋਹਾਂ ਨੇ ਬਾਖੂਬੀ ਪੇਸ਼ ਕੀਤਾ।

ਕੁੱਲ ਮਿਲਾ ਕੇ ‘ਬੀਂਇੰਗ ਯੰਗ’ ਨਾਂ ਦੀ ਇਸ ਐਲਬਮ ਦੇ ਸਾਰੇ ਹੀ ਗਾਣੇ ਖੁਬਸੂਰਤ ਹਨ ਅਤੇ ਵਾਰ ਵਾਰ ਸੁਨਣ ਨੂੰ ਜੀਅ ਕਰਦਾ। ਐਲਬਮ ਦੇ ਗਾਣੇ ਆਨਲਾਈਨ ਕੁਝ ਵੈੱਬਸਾਈਟਾਂ ‘ਤੇ ਉਪਲਬਧ ਹਨ ਅਤੇ ਸੀਡੀ, ਡੀਵੀਡੀ ਵੀ ਲਾਂਚ ਕੀਤੀ ਗਈ ਹੈ।

ਧਰਮ ਤੇ ਇਲਮ
ਵਿਚਾਰ ਆਪੋ ਅਪਣੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਅਨਪੜ੍ਹ ਪ੍ਰੋਫੈਸਰਾਂ’ ਵਲੋਂ ਸਿੱਖ ਧਰਮ

ਅਤੇ ਪੰਜਾਬੀ ਭਾਸ਼ਾ ਨੂੰ ਲਾਈ ਜਾ ਰਹੀ ਭਾਰੀ ਢਾਅ ਤੁਰੰਤ ਰੋਕਣ ਦੀ ਲੋੜ

ਡਾ. ਗੁਰਤਰਨ ਸਿੰਘ  ਕੈਨੇਡਾ

( ਫੋਨ : 905-636-9515)

ਇਹ ਗੱਲ ਬੜੀ ਹੀ ਅਜੀਬ ਹੈ ਕਿ ਧਰਮ ਤੇ ਇਲਮ ਮੂਲ ਰੂਪ ਵਿਚ ਇਕ ਦੂਸਰੇ ਦੇ ਘਿਨੌਉਣੀ ਹੱਦ ਤੱਕ ਵਿਰੋਧੀ ਰਹੇ ਹਨ। ਅੱਜ ਦੀਆਂ ਯੂਨੀਵਰਸਿਟੀਆਂ, ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹਾਂ ਵਿਚ ਵਿਸ਼ੇਸ਼ ਹੈ, ਧਰਮ ਅਤੇ ਸਮੁੱਚੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਸਮਾਜ ਦੇ ਬਹੁਪਰਤੀ ਇਖਲਾਕੀ ਸੁਧਾਰ ਦੇ ਸਬੰਧ ਵਿਚ-ਡਰਾਉਣੀ ਹੱਦ ਤੱਕ ਇਸ ਨੂੰ ਨਿਘਾਰ ਅਤੇ ਬਰਬਾਦੀ ਵੱਲ ਲੈ ਕੇ ਜਾ ਰਹੀਆਂ ਹਨ। ਇਸੇ ਵਿਸ਼ੇ ਵੱਲ ਮੈਂ ਲਿਖਤੀ ਹਵਾਲਿਆਂ ਸਹਿਤ ਪਿਛੋਂ ਜਾ ਕੇ ਪਰਤਾਂਗਾ, ਕਿ ਕਿਵੇਂ ਪੰਜਾਬੀ ਯੂਨੀਵਰਸਿਟੀ ਵਿਚ ਵਿਸ਼ੇਸ਼ ਕਰਕੇ ਅਧਿਆਪਕਾਂ ਦੀ ਥਾਂ ਬਹੁਗਿਣਤੀ ਵਿਚ ਡੇਰਾ ਸਾਧ ਪੈਦਾ ਕਰਨ ਵਾਲੇ ਰਾਖਸ਼ਸ ਬੈਠੇ ਹਨ।

ਜਿਥੋਂ ਤੱਕ ਧਰਮ ਅਤੇ ਇਲਮ ਦਾ ਸਬੰਧ ਹੈ, ਧਰਮ ਨੇ ਹਮੇਸ਼ਾ ਸੰਸਾਰਕ ਇਲਮ ਨੂੰ ਬੁਰੀ ਤਰ੍ਹਾਂ ਨਾਲ ਨਾਕਾਰਿਆ ਅਤੇ ਅਣਡਿੱਠ ਕੀਤਾ ਹੈ। ਫੇਰ ਸੁਆਲ ਪੈਦਾ ਹੁੰਦਾ ਹੈ ਕਿ ਆਖ਼ਰ ਧਰਮ ਇਸ ਸੰਸਾਰੀ ਇਲਮ ਤੋਂ ਬੇਮੁੱਖ ਹੋ ਕੇ, ਕਿਵੇਂ ਸਥਾਪਤ ਹੁੰਦਾ ਰਿਹਾ ਹੈ? ਇਸ ਦਾ ਜੁਆਬ ਇਹ ਹੈ ਕਿ ਧਰਮ ਇਲਮ (Through understanding) ਰਾਹੀਂ ਨਹੀਂ ਸਗੋਂ ਗ੍ਰਹਿਣਸ਼ੀਲਤਾ (Suscepitibility) ਰਾਹੀਂ ਹੀ ਹੋਂਦ ਵਿਚ ਆਇਆ ਹੈ। ਪਾਠਕ ਨੂੰ ਹੈਰਾਨੀ ਆਵੇਗੀ ਕਿ ਅਨਪੜ੍ਹ ਬੰਦਿਆਂ ਵਿਚ ਗ੍ਰਹਿਣਸ਼ੀਲਤਾ, ਪੜ੍ਹੇ ਲਿਖੇ ਬੰਦਿਆਂ ਨਾਲੋਂ ਕਿਤੇ ਵੱਧ ਮਾਤਰਾ ਵਿਚ ਮੌਜੂਦ ਹੁੰਦੀ ਹੈ। ਗ੍ਰਹਿਣਸ਼ੀਲਤਾ ਦਾ ਸਬੰਧ ਸੰਸਾਰਕ ਇਲਮ ਨਾਲ ਨਹੀਂ, ਸਗੋਂ ਵਿਸਮਾਦ ਨਾਲ ਹੁੰਦਾ ਹੈ। ਇਹ ਗੱਲ ਸ਼ੈਕਸਪੀਅਰ ਨੇ ਆਪਣੇ ਨਾਟਕਾਂ ਅਤੇ ਵਿਸ਼ੇਸ਼ ਕਰਕੇ ‘ਦੀ ਟੈਪਪੈਸਟ’ ਵਿਚ ਬਾਹਰੀਂ ਤੌਰ ‘ਤੇ ਗਵਾਰ ਮਨੁੱਖ, ਪ੍ਰੰਤੂ ਅੰਦਰੂਨੀ ਤੌਰ ‘ਤੇ ਅੱਜ ਦੀ ਪੜ੍ਹੀ ਲਿਖੀ ਸਭਿਅਤਾ ਨਾਲੋਂ ਕੁਦਰਤੀ ਸੰਗੀਤ ਅਤੇ ਕੁਦਰਤੀ ਸੰਗੀਤ ਨਾਲ ਜੁੜੀਆਂ ਸੰਗੀਤਕ ਰਮਜ਼ਾਂ ਨੂੰ ਸਮਝਣ ਵਿਚ ਕਿਤੇ ਜ਼ਿਆਦਾ ਯੋਗਤਾ ਰੱਖਦਾ ਹੈ। ਪ੍ਰੋæ ਪੂਰਨ ਸਿੰਘ ਨੇ ਆਪਣੀ ਅੰਗਰੇਜ਼ੀ ਵਿਚ ਰਚੀ ਪੁਸਤਕ ‘ਸਪਿਰਟ ਆਫ਼ ਦੀ ਸਿੱਖ’ ਦੇ ਭਾਗ 11, ਕਾਂਡ 1 ਵਿਚ Ḕਆਸਾ ਦੀ ਵਾਰ’ ਉਪਰ ਲਿਖੀ ਭੂਮਿਕਾ ਅਤੇ ਉਸ ਦੇ ਅੰਗਰੇਜ਼ੀ ਵਿਚ ਕੀਤੇ ਤਰਜ਼ਮੇ ਰਾਹੀਂ ਇਹ ਗੱਲ ਵਿਸ਼ੇਸ਼ ਤੌਰ ‘ਤੇ ਸਮਝਾਈ ਹੈ ਕਿ ਕਿਵੇਂ ‘ਆਸਾ ਦੀ ਵਾਰ’ ਨੂੰ ਅੱਜ ਦੇ ਪੜ੍ਹੇ ਲਿਖੇ ਵਰਗ ਨਾਲੋਂ ਅਨਪੜ੍ਹ ਬੰਦਾ ਸਮਝਣ ਦੇ ਜ਼ਿਆਦਾ ਸਮਰਥ ਹੈ।

ਸੋ ਅੱਜ ਦੇ ਸੰਦਰਭ ਵਿਚ ਪੁਰਾਣਾ ਮਨੁੱਖ ਧਰਮ ਨੂੰ ਸਮਝਣ ਅਤੇ ਧਾਰਨ ਕਰਨ ਸਬੰਧੀ ਅੱਜ ਦੇ ਬਹੁਗਿਣਤੀ ਵਿਚ ਪੜ੍ਹੇ ਲਿਖੇ ਲੋਕਾਂ ਨਾਲੋਂ ਕਿਤੇ ਵੱਧ ਯੋਗਤਾ ਰੱਖਦਾ ਸੀ। ਉਨ੍ਹਾਂ ਦਾ ਹਵਾਲਾ ਏਥੇ ਇਸ ਲਈ ਦੇਣਾ ਅਵੱਸ਼ਕ ਹੈ ਤਾਂ ਕਿ ਆਪਣੇ ਵਿਸ਼ੇ ਦੀ ਪੁਸ਼ਟੀ ਕਰਵਾਉਣ ਦੇ ਨਾਲ ਅੱਜ ਦੇ ਨਾਸਤਕ ਪ੍ਰਵਿਰਤੀ ਵਾਲੇ ਪੜ੍ਹੇ ਲਿਖੇ ਵਰਗ ਦੀ ਪਹਿਚਾਣ ਵੀ ਕਰਵਾਈ ਜਾ ਸਕੇ, ਕਿ ਕਿਵੇਂ ਅੱਜ ਕਲ੍ਹ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਇਲਮ ਦੀ ਥਾਂ ਜ਼ਹਿਰ ਵਰਤਾਇਆ ਜਾ ਰਿਹਾ ਹੈ, ਜਿਸ ਦੇ ਨਤੀਜੇ ਅੱਜ ਦਾ ਨਿਘਰਿਆ ਸਮਾਜ ਹੈ, ਜੋ ਅਨੇਕਾਂ ਪੱਖਾਂ ਤੋਂ ਘਿਨਾਉਣੀ ਬਰਬਾਦੀ ਵੱਲ ਜਾ ਰਿਹਾ ਹੈ।

ਅੱਜ ਦਾ ਮਨੁੱਖ ਪੁਰਾਣੇ ਮਨੁੱਖ ਦੇ ਸੰਦਰਭ ਵਿਚ ਵਿਸਮਾਦ ਦੇ ਪੱਖ ਤੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ, ਵਿਸਮਾਦ ਜੋ ਕਿ ਪੁਰਾਣੇ ਮਨੁੱਖ ਵਿਚ ਅੱਜ ਦੇ ਦੌਰ ਨਾਲੋਂ ਕਿਤੇ ਜ਼ਿਆਦਾ ਸੀ । ਸਮੇਂ ਦੇ ਬੀਤਣ ਨਾਲ ਵਿਸਮਾਦ ਘਟਦਾ ਆ ਰਿਹਾ ਹੈ, ਇਸ ਲਈ ਧਰਮ ਅਤੇ ਵਿਸ਼ਵ ਦੇ ਪਵਿੱਤਰ ਸਾਹਿਤ ਨੂੰ ਸਮਝਣ ਵਾਲਾ ਜਜ਼ਬਾ ਮਨੁੱਖ ਵਿਚ ਘਟਦਾ ਆ ਰਿਹਾ ਹੈ।’ ਸੋ ਕੁਦਰਤੀ ਹੈ ਕਿ ਪੁਰਾਣਾ ਮਨੁੱਖ ਗੁਰਬਾਣੀ ਨੂੰ ਸਮਝਣ ਪ੍ਰਤੀ ਅਜ ਦੇ ਮਨੁੱਖ ਨਾਲੋਂ ਕਿਤੇ ਬੋਧ ਅਤੇ ਸਮਰੱਥ ਸੀ।

ਗੁਰੂ ਨਾਨਕ ਦੇਵ ਜੀ ਜਦੋਂ ਮਰਦਾਨੇ ਦੀ ਰਬਾਬ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਸਨ ਤਾਂ ਲੋਕ ਇਕਦਮ ਅਤਿ ਭਾਵੁਕ ਹੋ ਕੇ ਉਨ੍ਹਾਂ ਵੱਲ ਧਾ ਕੇ ਜਾਂਦੇ ਸਨ ਅਤੇ ਦੁੱਧ ਘਿਓ ਅਤੇ ਹੋਰ ਦਾਤਾਂ ਰਾਹੀਂ ਗੁਰੂ ਨੂੰ ਸਮਰਪਣ ਹੁੰਦੇ ਸਨ। ਕਿਸੇ ਗੁਰੂ ਨੇ ਕਦੀ ਕਥਾ ਨਹੀਂ ਕੀਤੀ। ਗੁਰਬਾਣੀ ਰਾਗਾਂ ਵਿਚ ਹੈ। ਪ੍ਰੰਤੂ ਅਸੀਂ ਕਥਾ ਵੇਲੇ ਗੁਰਬਾਣੀ ਨਾਲੋਂ ਰਾਗ ਵੱਖ ਕਰ ਲੈਂਦੇ ਹਾਂ। ਸੋ ਕੁਦਰਤੀ ਹੈ ਕਿ ਰਾਗ ਤੋਂ ਵੱਖ ਕੀਤੀ ਬਾਣੀ ਇੰਝ ਹੀ ਹੈ, ਜਿਵੇਂ ਪੰਛੀ ਦੇ ਖੰਭ ਪੁਟ ਕੇ ਉਸ ਦੀ ਧੜ ਦੀ ਗੱਲ ਕਰਨ ਤੱਕ ਹੀ ਅਸੀਂ ਸੀਮਤ ਹੋ ਜਾਈਏ। ਅਸੀਂ ਏਥੇ ਹੀ ਇਲਮ ਤੇ ਗ੍ਰਹਿਣਸ਼ੀਲਤਾ ਦਾ ਫਰਕ ਮਿਟਾ ਕੇ ਸੰਸਾਰਕ ਇਲਮ ਦੀ ਝੋਲੀ ਵਿਚ ਆ ਡਿੱਗੇ ਹਾਂ, ਜੋ ਕਿ ਨਿਰੋਲ ਗੁਰਬਾਣੀ ਦੀ ਧੜ ਦੀ ਗੱਲ ਕਰ ਰਿਹਾ ਹੈ। ਇਹ ਗੱਲਾਂ, ਕਥਾ, ਕੀਰਤਨ ਅਤੇ ਯੂਨੀਵਰਸਿਟੀਆਂ ਦੇ ਪ੍ਰਚਾਰ ਅਤੇ ਸਿੱਖਿਆ ਵਿਚ ਪ੍ਰਧਾਨ ਹੋਣ ਕਰਕੇ, ਧਰਮ ਦਾ ਅਧਿਆਤਮਕ ਰਹੱਸ ਪਾਠਕ ਵਿਚੋਂ ਬਿਲਕੁਲ ਗਾਇਬ ਹੈ। ਕਾਨੜੇ ਰਾਗ ਵਿਚ ਅਠਾਰਾਂ ਰਾਗਾਂ ਦੀ ਸ਼ਮੂਲੀਅਤ ਹੈ, ਐਸੇ ਇਕ ਰਾਗ ਦੀਆਂ ਅਨੇਕਾਂ ਰਾਗਣੀਆਂ ਹਨ। ਵਿਸ਼ੇਸ਼ ਰਾਗ ਤਾਮਲਾਂ ਦਾ ਪਹਾੜੀ ਰਾਗ ਹੈ। Ḕਗੋਡ ਰਾਗ ਭੀਲਾਂ ਦਾ ਭਾਵ ਆਦਿਵਾਸੀ ਲੋਕਾਂ ਦਾ ਰਾਗ ਹੈ। ਸੋ ਅਸੀਂ ਰਾਗਾਂ ਦੀ ਅਹਿਮੀਅਤ ਨੂੰ ਬਿਲਕੁਲ ਤਿਆਗ ਦਿੱਤਾ ਹੈ, ਜੋ ਗ੍ਰਹਿਣਸ਼ੀਲਤਾ ਨਾਲ ਸਬੰਧਤ ਹਨ, ਤੇ ਪਤਨ ਸਾਡੇ ਸਾਹਮਣੇ ਹੈ।

ਜਿਥੋਂ ਤੱਕ ਇਲਮ ਰਾਹੀਂ ਧਰਮ ਦੇ ਵਿਸ਼ੇ ਨੂੰ ਪ੍ਰਚਾਰਨ ਅਤੇ ਪੜ੍ਹਾਉਣ ਦਾ ਸਬੰਧ ਹੈ। ਇਲਮ ਦੇ ਖੇਤਰ ਵਿਚ ਕੁਝ ਚੋਣਵੇਂ ਪ੍ਰਤਿਭਾਸ਼ੀਲ ਵਿਅਕਤੀ ਹਰ ਕੌਮ ਵਿਚ ਹਰ ਸਮੇਂ ਆਉਂਦੇ ਹਨ। ਪ੍ਰੰਤੂ ਅਸੀਂ ਉਨ੍ਹਾਂ ਤੋਂ ਸਿੱਖਿਆ ਲੈਣ ਦੀ ਥਾਂ ਨੀਮ ਸਾਹਿਤਕਾਰਾਂ ਨੂੰ ਉਨ੍ਹਾਂ ਦੀ ਥਾਂ ਪ੍ਰਧਾਨਤਾ ਦੇਣੀ ਸ਼ੁਰੂ ਕਰ ਦਿੰਦੇ ਹਾਂ। ਅੱਜ ਦੇ ਇਲਮ ਦਾ ਇਹ ਰੁਝਾਨ ਉਲਾਰੂ ਹੱਦ ਤੱਕ ਪ੍ਰਧਾਨ ਹੈ। ਪ੍ਰੋ. ਪੂਰਨ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ ਸਿੱਖ ਕੌਮ ਦੇ ਚੋਣਵੇਂ ਸਾਹਿਤਕਾਰਾਂ ਵਿਚੋਂ ਹਨ। ਪ੍ਰੰਤੂ ਇਨ੍ਹਾਂ ਨੂੰ ਪੜ੍ਹਨ ਦੀ, ਸਗੋਂ ਇਨ੍ਹਾਂ ਨੂੰ ਅਣਡਿੱਠ ਕਰਕੇ ਨਾਕਾਰਨ ਵੱਲ ਯੂਨੀਵਰਸਿਟੀਆਂ ਦਾ ਸਭ ਤੋਂ ਵੱਧ ਰੁਝਾਨ ਹੈ। ਪਿਛੇ ਜਿਹੇ ਪ੍ਰੋ. ਹਰਪਾਲ ਸਿੰਘ ਪੰਨੂੰ ਅਤੇ ਕਈ ਹੋਰ ਵਿਦਵਾਨਾਂ ਦੇ ਗਿਆਨ ਅਤੇ ਰੁਝਾਨ ਤੋਂ ਇਹ ਸਾਫ਼ ਜ਼ਾਹਰ ਹੋ ਗਿਆ ਸੀ ਕਿ ਅੱਜ ਦਾ ਵਿਦਵਾਨ ਅਸਲ ਅਰਥਾਂ ਵਿਚ ਅਗਿਆਨੀਂ ਅਤੇ ਨਾਸਤਕ ਹੈ। ਇਲਮ ਦੇ ਖੇਤਰ ਵਿਚ ਕਰਮਵਾਰ ਪਦਾਰਥਵਾਦ, ਤਰਕ, ਮਨੋਵਿਗਿਆਨ, ਦਰਸ਼ਨ, ਅਸਿਆਹਮਦਵਾਦ, ਸਿੱਧਾ ਅਤੇ ਅਸਿੱਧਾ ਇਲਹਾਮ ਆਪਣੀ ਆਪਣੀ ਥਾਂ ‘ਤੇ ਸਥਾਪਤ ਹਨ। ਇਹ ਸਾਰੇ ਹੀ ਵਿਦਿਅਕ ਸੰਕਲਪ ਆਪਣੀ ਆਪਣੀ ਥਾਂ ਅਹਿਮ ਹਨ, ਜੇਕਰ ਇਨ੍ਹਾਂ ਦਾ ਸਬੰਧ ਅਧਿਆਤਮਕ ਵਿਧੀ ਨਾਲ ਹੋਵੇ। ਪ੍ਰੰਤੂ ਅੱਜ ਦਾ ਹਰ ਅਧਿਆਪਕ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਅੱਗੇ ਨਹੀਂ ਹੈ, ਭਾਵੇਂ ਉਹ ਦਾਅਵੇ ਉਚੇ ਤੋਂ ਉਚੇ ਹੋਣ ਦਾ ਕਿਉਂ ਨਾ ਕਰੇ। ਸਿੱਖ ਧਰਮ ਸਬੰਧੀ ਅਧਿਅਨ ਵਾਲੇ ਸਭ ਪ੍ਰੋਫੈਸਰ ਧਰਮ ਦਾ ਅਧਿਐਨ ਸਾਧਾਰਨ ਮਨੋਵਿਗਿਆਨਕ ਪੱਧਰ ਤੇ ਕਰਵਾ ਰਹੇ ਹਨ। ਸੋ ਨਾਸਤਕਤਾ ਅੱਜ ਦੇ ਪ੍ਰੋਫੈਸਰ ਅਤੇ ਪਾਠਕ ਵਿਚ ਪ੍ਰਧਾਨ ਹੋਣੀ, ਅਤਿ ਕੁਦਰਤੀ ਹੈ। ਪੰਜਾਬੀ ਵਿਸ਼ੇ ਨਾਲ ਸਬੰਧਤ ਅਧਿਆਪਕ ਹੱਦ ਦਰਜੇ ਦੇ ਅਗਿਆਨੀ ਅਤੇ ਦੂਰਦਰਸ਼ੀ ਸੋਚ ਵਾਲੇ ਵਿਦਿਆਰਥੀਆਂ ਲਈ ਵਹਿਸ਼ੀ ਹੱਦ ਤੱਕ ਘਾਤਕ ਹਨ। ਮਿਸਾਲ ਲਈ ਸੀਨੀਅਰ ਪ੍ਰੋਫੈਸਰਾਂ ਦੇ ਥੀਸਿਸ, ਪੁਸਤਕਾਂ ਅਤੇ ਪਾਠਕਾਂ ਨੂੰ ਕਰਵਾਏ ਕੰਮਾਂ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਇਕ ਸੈਮੀਨਾਰ ਕਰਵਾ ਕੇ ਦੇਖ ਲਵੇ ਕਿ ਇਨ੍ਹਾਂ ਦਾ ਇਲਮ ਦੇ ਨਾਂ ਤੇ ਕਿਥੋਂ ਤੱਕ ਦੀਵਾਲਾ ਨਿਕਲਿਆ ਹੋਇਆ ਹੈ। ਸਾਰੀ ਲਫਾਫੇਬਾਜ਼ੀ ਅਤੇ ਪ੍ਰਪੰਚ ਸਾਹਮਣੇ ਆ ਜਾਵੇਗਾ ਅਤੇ ਇਨ੍ਹਾਂ ‘ਡੇਰਾ ਸਾਧਾਂ’ ਦੇ ਘਾਤਕ ਨਤੀਜੇ ਸਾਹਮਣੇ ਆ ਜਾਣਗੇ।

ਇਸ ਉਪਰੋਕਤ ਦੇ ਨਾਲ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਕਿਥੋਂ ਤੱਕ ਮਾਰੂ ਅਤੇ ਵਹਿਸ਼ੀ ਹੈ, ਅਤੇ ਕਿਵੇਂ ਇਹ ਹੋਣਹਾਰ ਵਿਦਿਆਰਥੀਆਂ ਲਈ ਘਾਤਕ ਹੈ, ਇਸ ਦਾ ਪ੍ਰਮਾਣ ਵਿਦਿਆਰਥੀਆਂ ਨੂੰ ਮਿਲ ਕੇ ਲਗਾਇਆ ਜਾ ਸਕਦਾ ਹੈ, ਕਿਵੇਂ ਪੰਜਾਬੀ ਵਿਭਾਗ ਦੇ ਅਧਿਆਪਕ ਇਨ੍ਹਾਂ ਵਿਦਿਆਰਥੀਆਂ ਦੇ ਕੰਮਾਂ ਵਿਚ ਹਦ ਦਰਜੇ ਤੱਕ ਘਾਤਕ ਸਾਬਤ ਹੋ ਚੁੱਕੇ ਹਨ, ਕਿਉਂਕਿ ਇਹ ਉਪਰੋਕਤ ਸਭ ਵਿਦਿਆਰਥੀ ਇਨ੍ਹਾਂ ਪੰਜਾਬੀ ਅਧਿਆਪਕਾਂ ਦੀ ਨਾਸਤਕ ਪ੍ਰਵਿਰਤੀ ਲਈ ਇਕ ਵੰਗਾਰ ਹਨ। ਇਸ ਸਬੰਧ ਵਿਚ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਦੀ ਖੋਜਰਾਥਣ ਸੁਰਜੀਤ ਕੌਰ ਦੇ ‘ਪੰਜਾਬ ਟਾਈਮਜ਼’ ਯੂ.ਕੇ. ਵਿਚ ਛਪੇ ਲੇਖ ਤੋਂ ਵੀ ਇਨ੍ਹਾਂ ਇਲਮ ਦੇ ਪੱਖ ਤੋਂ ਕੰਗਾਲ ਅਧਿਆਪਕਾਂ ਦਾ ਜਾਇਜ਼ਾ ਲਗ ਜਾਂਦਾ ਹੈ।

ਮੌਜੂਦਾ ਸਰਕਾਰ, ਪੰਜਾਬ ਦੇ ਰਾਜਪਾਲ , ਸਿਖਿਆ ਸਕੱਤਰ ਅਤੇ ਸਮੂਹ ਪੰਥਕ ਜਥੇਬੰਦੀਆਂ ਇਨ੍ਹਾਂ ਉਪਰੋਕਤ ਵਿਦਿਆਰਥੀਆਂ ਨੂੰ ਮਿਲ ਕੇ ਇਹ ਨਤੀਜੇ ਤੇ ਸਹੀ ਰੂਪ ਵਿਚ ਪਹੁੰਚ ਸਕਦੇ ਹਨ। ਬਠਿੰਡਾ ਰੀਜ਼ਨਲ ਸੈਂਟਰ ਵਿਚ ਇਕ ਪੰਜਾਬੀ ਦੀ ਹੋਣਹਾਰ ਅਧਿਆਪਕਾ, ਜੋ ਇਸ ਵੇਲੇ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਹਰਮਨਪਿਆਰੀ ਹੈ ਅਤੇ ਜਿਸ ਦੀਆਂ ਵਿਦਿਅਕ ਯੋਗਤਾਵਾਂ ਵੀ ਸਭ ਤੋਂ ਵੱਧ ਹਨ, ਉਸ ਦੀ ਤਰੱਕੀ ਵੀæਸੀæਜਸਪਾਲ ਸਿੰਘ ਨੇ ਇਸ ਲਈ ਰੋਕੀ ਹੋਈ ਹੈ, ਕਿਉਂਕਿ ਉਹ ਇਨ੍ਹਾਂ ਅਧਿਆਪਕਾਂ ਦੇ ਇਲਮ ਦੀ ਗ਼ਰੀਬੀ ਨੂੰ ਜ਼ਾਹਰ ਕਰਨ ਵਾਲੀ ਹੈ। ਵੀ.ਸੀ. ਡਾ. ਜਸਪਾਲ ਸਿੰਘ ਏਥੋਂ ਤੱਕ ਸਾਊ ਬੰਦੇ ਹਨ ਕਿ ਇਹ ‘ਡਾਕਾ ਮਾਰਨ ਵਾਲੇ ਡਾਕੂ ਦੇ ਘਰ ਡਾਕਾ ਮਾਰਨ ਤੋਂ ਪਹਿਲਾਂ ਹੀ ਸਮਾਨ’ ਭੇਜ ਦਿੰਦੇ ਹਨ। ਇਸ ਲਈ ਯੂਨੀਵਰਸਿਟੀ ਵਿਚ ਉਪਰੋਂ ਪੂਰੀ ਸ਼ਾਂਤੀ ਹੈ, ਹੇਠੋਂ ਝੱਗਾ ਚੌੜ ਹੈ। ਇਸ ਦੀ ਜਾਂਚ ਰਾਜਪਾਲ ਪੰਜਾਬ, ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਠਿੰਡਾ ਦੀ ਅਧਿਆਪਕਾ ਡਾ. ਬਲਵਿੰਦਰ ਕੌਰ ਨੂੰ ਮਿਲ ਕੇ ਕਰੇ, ਤਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਅਤੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਸਹੀ ਰੂਪਰੇਖਾ ਤੁਹਾਡੇ ਸਾਹਮਣੇ ਆ ਸਕੇ। ਅਧਿਆਪਕਾਂ ਦੀਆਂ ਦਲੀਲਾਂ ਨੂੰ ਅਣਡਿੱਠ ਕਰਕੇ ਇਸ ਦੀ ਗਹਿਰਾਈ ਵਿਚ ਪੜਤਾਲ ਕਰਨ ਦੀ ਅਤਿ ਗੰਭੀਰ ਲੋੜ ਹੈ ਤਾਂ ਕਿ ਪੰਜਾਬ ਨੂੰ ਵਿਦਿਅਕ ਪੱਖ ਤੋਂ ਹੋਰ ਪਤਨ ਤੇ ਨਿਘਾਰ ਤੋਂ ਬਚਾਇਆ ਜਾ ਸਕੇ।