Amritsar Times » ਭਾਈਚਾਰਾ

‘ਕਰਤਾਰ ਸਿੰਘ ਸਰਾਭਾ ਜ਼ਿੰਦਾਬਾਦ ਜ਼ਿੰਦਾਬਾਦ’
ਉਘੇ ਗਦਰੀ ਦੇਸ਼ ਭਗਤ  ਦਾ ਚਿੱਤਰ ਭਾਰਤੀ ਕੌਂਸਲੇਟ ਵਿੱਚ ਲਾਏ

ਜਾਣ ਸਬੰਧੀ ਅਮਰੀਕੀ ਪੰਜਾਬੀ ਪੱਤਰਕਾਰਾਂ ਦੀ ਮੰਗ ਪ੍ਰਵਾਨ

ਸਾਨਫਰਾਂਸਿਸਕੋ/ਬਿਊਰੋ ਨਿਊਜ਼ :

ਅਮਰੀਕਾ ਤੋਂ ਪਹਿਲੇ ਪੰਜਾਬੀ ਗ਼ਦਰ ਅਖ਼ਬਾਰ ਸ਼ੁਰੂ ਕਰਨ ਵਾਲੇ ਉਘੇ ਦੇਸ਼ ਭਗਤ ਅਤੇ ਅਖ਼ਬਾਰ ਦੇ ਸੰਪਾਦਕ ਕਰਤਾਰ ਸਿੰਘ ਵਲੋਂ ਭਾਰਤ ਦੀ ਆਜ਼ਾਦ ਲਹਿਰ ਪਾਏ ਮਹਾਨ ਯੋਗਦਾਨ ਨੂੰ ਧਿਆਨ ਵਿੱਚ ਰਖਦਿਆਂ ਭਾਰਤ ਸਰਕਾਰ ਨੇ ਪੰਜਾਬੀ ਮੀਡੀਏ ਵਲੋਂ ਉਠਾਈ ਜੋਰਦਾਰ ਮੰਗ ਅੱਗੇ ਝੁਕਦਿਆਂ ਆਖ਼ਰ ਬਣਦਾ ਸਨਮਾਨ ਦੇਣਾ ਪ੍ਰਵਾਨ ਕਰ ਲਿਆ ਹੈ । ਸ਼ ਸਰਾਭਾ ਦਾ ਚਿੱਤਰ ਸ਼ਨਿਚਰਵਾਰ 17 ਮਈ ਨੂੰ ਦੁਪਹਿਰ 1.00 ਵਜੇ ਭਾਰਤੀ ਕੌਂਸਲੇਟ ਦਫ਼ਤਰ ਸਾਨਫਰਾਂਸਿਸਕੋ ਵਿਖੇ ਭਾਰਤੀ ਕੌਂਸਲੇਟ ਜਨਰਲ ਐਨ ਪਾਰਥਾਸਾਰਥੀ ਵਲੋਂ ਅਮਰੀਕਾ ਦੇ ਪੰਜਾਬੀ ਪੱਤਰਕਾਰਾਂ ਦੀ ਹਾਜ਼ਰੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਲਾਇਆ ਜਾਵੇਗਾ।

ਵਰਨਯੋਗ ਹੈ ਕਿ ਛੋਟੀ ਉਮਰੇ ਜੰਗੇ ਆਜ਼ਾਦੀ ਵਿਚ ਸ਼ਾਮਲ ਹੋਏ ਅਤੇ ਗ਼ਦਰ ਲਹਿਰ ਦੇ ਮੋਢੀਆਂ ਵਜੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵਿਸੇਸ ਸਥਾਨ ਹੈ ।

ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਚ ਹੋਇਆ ਸੀ।

ਭਾਈਚਾਰੇ ਨਾਲ ਸਬੰਧਤ ਕੌਂਸਲੇਟ ਅਧਿਕਾਰੀ ਆਨੰਦ ਕੁਮਾਰ ਝਾਅ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੀਨੀਅਰ ਪੰਜਾਬੀ ਪੱਤਰਕਾਰ ਹੁਸਨ ਲੜੋਆ ਬੰਗਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇਕ ਵਫ਼ਦ ਨੇ ਕੌਂਸਲੇਟ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਚਿੱਤਰ ਇਸ ਦਫ਼ਤਰ ਵਿਚ ਲਾਉਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਵਿਦੇਸ਼ ਵਿਭਾਗ ਦੇ ਉਚ ਅਧਿਕਾਰੀਆਂ ਨੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਵਾਨ ਕਰ ਲਿਆ। ਆਨੰਦ ਕੁਮਾਰ ਝਾਅ ਨੇ ਦੱਸਿਆ ਕਿ ਸ਼ਸਰਾਭਾ ਦੀ ਪੱਗ ਵਾਲੀ ਤਸਵੀਰ ਕੌਂਸਲੇਟ ਦਫ਼ਤਰ ਦੇ ਮੁੱਖ ਹਾਲ ਵਿਚ ਲਾਈ ਜਾਵੇਗੀ। ਇਸ ਹਾਲ ਵਿਚ ਅਮਰੀਕਾ ਦੇ ਵੱਖ ਵੱਖ ਭਾਈਚਾਰਿਆਂ ਦੇ ਲੋਕ ਵੀਜ਼ਾ ਅਤੇ ਪਾਸਪੋਰਟ ਅਤੇ ਹੋਰ ਕੰਮਾਂ ਲਈ ਆਉਂਦੇ ਹਨ। ਇਹ ਤਸਵੀਰ ਜਿਥੇ ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਅਤੇ ਸਿੱਖਾਂ ਦੇ ਯੋਗਦਾਨ ਦੀ ਪ੍ਰਤੀਕ ਹੋਵੇਗੀ, ਉਥੇ ਹੀ ਅਮਰੀਕਾ ਵਿਚ ਸਿੱਖ ਪਛਾਣ ਵਿਚ ਵੀ ਸਹਾਈ ਹੋਵੇਗੀ ਅਤੇ ਨਾਲ ਹੀ ਗ਼ਦਰ ਲਹਿਰ ਦੇ ਗ਼ਦਰੀ ਸ਼ਹੀਦ ਨੂੰ ਸ਼ਰਧਾਂਜਲੀ ਹੋਵੇਗੀ।

ਸ੍ਰੀ ਆਨੰਦ ਕੁਮਾਰ ਝਾਅ ਨੇ 17 ਮਈ ਨੂੰ ਹੋ ਰਹੇ ਇਸ ਸਮਾਗਮ ਲਈ ਅੱਜ ਪੰਜਾਬੀ ਅਖ਼ਬਾਰਾਂ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਸੱਦੇ ਪੱਤਰ ਭੇਜ ਕੇ ਸਮੂਹ ਪੰਜਾਬੀ ਪੱਤਰਕਾਰਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।

ਪੰਜਾਬੀ ਮੀਡੀਏ ਵਲੋਂ ਜ਼ੋਰਦਾਰ ਸਵਾਗਤ

ਇਸੇ ਦੌਰਨ ਕੈਲੀਫੋਰਨੀਆ ਦੇ ਪੰਜਾਬੀ ਮੀਡੀਏ ਨੇ ਭਾਰਤ ਦੇਸ਼ ਦੀ ਆਜ਼ਾਦੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ਦੇ ਨਾਇਕ ਅਤੇ ਇੱਥੋਂ ਛਪਣ ਵਾਲੀ ਪਹਿਲੀ ਪੰਜਾਬੀ ਅਖ਼ਬਾਰ ਗ਼ਦਰ ਦੇ ਸੰਪਾਦਕ ਅਤੇ ਪੱਤਰਕਾਰ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਭਾਰਤੀ ਕੌਂਸਲੇਟ ਦਫ਼ਤਰ ਸਾਨਫਰਾਂਸਿਸਕੋ ਵਿਖੇ 17 ਮਈ ਨੂੰ ਲਾਉਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬੀ ਮੀਡੀਏ ਦੀ ਮੰਗ ਉਪਰ ਭਾਰਤ ਦੇ ਅਧਿਕਾਰੀਆਂ ਨੇ ਫੋਟੋ ਲਾਉਣ ਦਾ ਫੈਸਲਾ ਕਰਕੇ ਕਰਤਾਰ ਸਿੰਘ ਸਰਾਭਾ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ।

ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਪੰਜਾਬੀ ਦੇ ਸੀਨੀਅਰ ਪੱਤਰਕਾਰ ਹੁਸਨ ਲੜੋਆ ਬੰਗਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇਕ ਵਫ਼ਦ ਨੇ ਕੌਂਸਲੇਟ ਅਧਿਕਾਰੀਆਂ ਨਾਲ ਉਕਤ ਮੰਗ ਸਬੰਧੀ ਮੀਟਿੰਗ ਕੀਤੀ ਸੀ । ਹੁਣ ਭਾਰਤੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬੀ ਮੀਡੀਏ ਦੀ ਉਕਤ ਮੰਗ ਪ੍ਰਵਾਨ ਕਰਦੇ ਹੋਏ ਇਹ ਇਕ ਇਤਿਹਾਸਕ ਫੈਸਲਾ ਕੀਤਾ ਹੈ। ਗ਼ਦਰ ਲਹਿਰ ਦੇ ਨਾਮ ਤੇ ਭਾਵੇਂ ਕਈ ਪ੍ਰੋਗਰਾਮ ਮੇਲੇ ਕਾਨਫਰੰਸਾਂ ਅਤੇ ਸੈਮੀਨਾਰ ਹੋ ਰਹੇ ਹਨ ਪਰ ਅਮਰੀਕਨ ਪੰਜਾਬੀ ਮੀਡੀਏ ਦੇ ਇਸ ਉਦਮ ਨੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਾ ਹਕੀਕੀ ਰੂਪ ਵਿਚ ਸਾਰਥਕ ਕਾਰਜ ਕੀਤਾ। ਪੰਜਾਬੀ ਅਖ਼ਬਾਰਾਂ ਦੇ ਵੱਖ ਵੱਖ ਸੰਪਾਦਕਾਂ ਬੂਟਾ ਸਿੰਘ ਬਾਸੀ ‘ਸਾਡੇ ਲੋਕ’ ਅਤੇ ‘ਦੀ ਇੰਡੀਅਨ’ ਦੇ ਸੰਪਾਦਕ ਸਤਨਾਮ ਸਿੰਘ ਖਾਲਸਾ, ‘ਪੰਜਾਬ ਮੇਲ’ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ, ‘ਪੰਜ ਦਰਿਆ’ ਦੇ ਸੰਪਾਦਕ ਜਗਦੇਵ ਸਿੰਘ ਭੰਡਾਲ, ‘ਇੰਡੋ ਅਮਰੀਕਨ ਪੰਜਾਬੀ ਟਾਈਮਜ਼’ ਦੇ ਸੰਪਾਦਕ ਨਰਿੰਦਰ ਸਿੰਘ ਹੁੰਦਲ, ‘ਪੰਜਾਬ ਐਕਸਪ੍ਰੈਸ’ ਦੇ ਸੰਪਾਦਕ ਜਸਵੰਤ ਸਿੰਘ ਸੈਦੋਕੇ, ‘ਪ੍ਰਦੇਸ ਟਾਈਮਜ਼’ ਦੇ ਸੰਪਾਦਕ ਬਲਬੀਰ ਸਿੰਘ ਐਮਏ, ਸੀਨੀਅਰ ਪੱਤਰਕਾਰ ਹੁਸਨ ਲੜੋਆ ਬੰਗਾ, ਕਾਲਮ ਨਵੀਸ ਐਸ ਅਸ਼ੋਕ ਭੌਰਾ ਅਤੇ ਪੱਤਰਕਾਰ ਜਗਤਾਰ ਜੱਗੀ ਅਤੇ ‘ਇੰਡੋ ਯੂ ਐਸ ਡਾਇਲਾਗ’ ਮੈਗਜ਼ੀਨ ਦੇ ਸੰਪਾਦਕ ਕੁਲਦੀਪ ਧਾਲੀਵਾਲ ਨੇ ਕੌਂਸਲੇਟ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹ ਕਿ ਸਾਡੇ ਲਈ ਉੱਘੇ ਪੰਜਾਬੀ ਅਤੇ ਸਿੱਖ ਕਰਤਾਰ ਸਿੰਘ ਸਰਾਭੇ ਦੀ ਫੋਟੋ ਲੱਗਣਾ ਮਾਣ ਵਾਲੀ ਗੱਲ ਹੈ । ਇਹ ਸਮੁੱਚੇ ਪੰਜਾਬ ਮੀਡੀਏ ਵਲੋਂ ਗਦਰ ਲਹਿਰ ਦੀ ਪਹਿਲੀ ਸਤਾਬਦੀ ਮੌਕੇ ਗਦਰ ਲਹਿਰ ਦੇ ਸ਼ਹੀਦਾਂ ਨੂੰ ਸੱਚੀ ਅਤੇ ਹਕੀਕੀ ਸ਼ਰਧਾਂਜਲੀ ਹੋਵੇਗੀ।

ਫਰਿਜ਼ਨੋ ਵਿਖੇ ਨਸਲੀ ਵਿਤਕਰੇ ਅਧੀਨ ਮੈਕਸੀਕਨ ਵਿਅਕਤੀ ਵਲੋਂ ਪੰਜਾਬੀ ਬਜੁਰਗ ‘ਤੇ ਜਾਨਲੇਵਾ ਹਮਲਾ
ਫਰੈਂਡਜ਼ ਆਫ ਅਮਰੀਕਨ ਸਿੱਖ ਕਾੱਕਸ ਨੇ ਪਿਆਰਾ ਸਿੰਘ ਉਪਰ ਹਮਲੇ ‘ਤੇ ਦੁੱਖ ਪ੍ਰਗਟਾਇਆ

ਫਰਿਜ਼ਨੋ/ਨੀਟਾ ਮਾਛੀਕੇ, ਕੁਲਵੰਤ ਧਾਲੀਆ:

ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਪਿਛਲੇ ਐਤਵਾਰ ਉਸ ਸਮੇ ਦੁੱਖ ਦੀ ਲਹਿਰ ਦੌੜ ਗਈ, ਜਦੋ ਗੁਰਦੁਆਰਾ ਨਾਨਕਸਰ ਚੈਰੀ ਰੋਡ ਦੇ ਸੇਵਾਦਾਰ ਭਾਈ ਪਿਆਰਾ ਸਿੰਘ, ਉੱਤੇ ਅਣਪਛਾਤੇ ਮੈਕਸੀਕਨ ਮੂਲ ਦੇ ਗੁੰਡੇ ਵੱਲੋ ਲੋਹੇ ਦੀ ਰਾਡ ਨਾਲ ਗੁਰਦੁਵਾਰਾ ਨਾਨਕਸ਼ਰ ਸਹਿਬ ਚੈਰੀ ਰੋਡ ਦੇ ਬਿਲਕੁਲ ਸਾਹਮਣੇ ਦਰਿੰਦਗੀ ਨਾਲ ਜਾਨਲੇਵਾ ਨਸਲੀ ਹਮਲਾ ਕੀਤਾ ਗਿਆ। ਇਸ ਨਸਲੀ ਹਮਲੇ ਵਿੱਚ ਬਜੁਰਗ ਦੇ ਸਿਰ ਅਤੇ ਚਿਹਰੇ ਉਤੇ ਗੰਭੀਰ ਸੱਟਾ ਵੱਜੀਆਂ । ਸ਼ ਪਿਆਰਾ ਸਿੰਘ ਦਾ ਪੰਜਾਬ ਵਿੱਚ ਪਿਛਲਾ ਪਿੰਡ ਤਾਹਰਪੁਰ ਜਿਲ੍ਹਾ ਨਵਾਂ ਸ਼ਹਿਰ ਹੈ ।

ਮੌਕੇ Ḕਤੇ ਹਾਜ਼ਰ ਗਵਾਹਾਂ ਦੇ ਦੱਸਣ ਮੁਤਾਬਿਕ ਜਦ ਸ਼ ਪਿਆਰਾ ਸਿੰਘ ਸਵੇਰ ਵੇਲੇ ਗਰਦੁਵਾਰਾ ਨਾਨਕਸਰ ਚੈਰੀ ਰੋਡ ਤੋਂ ਬਾਹਰ ਨਿਕਲੇ ਤਾਂ ਇੱਕ ਸਾਇਕਲ ਸਵਾਰ ਜਰਵਾਣੇ ਸਰੀਰ ਦੇ ਮੈਕਸੀਕਨ ਮੂਲ ਦੇ ਨਸਲੀ ਗੁੰਡੇ ਵੱਲਂੋ ਉਨ੍ਹਾਂ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋਏ ਬਜੁਰਗ ਨੂੰ ਐਬੂਲੈਂਸ ਰਾਹੀ ਕਮਿਉਨਟੀ ਹਸਪਤਾਲ ਫਰਿਜ਼ਨੋ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨਾਜੁਕ ਪਰ ਸਥਿਰ ਬਣੀ ਹੋਈ ਹੈ। ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਨੂੰਇਲਜ਼ਾਮ ਦੇਣ ਵਾਲਾ ਵਿਆਕਤੀ ਪੁਲੀਸ ਨੇ ਕਾਬੂ ਕਰ ਲਿਆਂ ਹੈ। ਇਸ ਪਿਛੋਕੜ ਵਿਚਲੇ ਕਾਰਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬੀ ਕਮਿਉਨਟੀ ਦੇ ਲੀਡਰਾ ਨੇ ਇਸ ਅੱਤ ਸ਼ਰਮਨਾਕ ਘਟਨਾ_ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦਿੰਆਂ, ਸੈਰ ਸਮਂੇ ਬਜੁਰਗਾਂ ਨੂੰ ਨਸਲੀ ਗੁੰਡਿਆ ਤੋ ਸਾਵਧਾਨ ਰਹਿਣ ਦੀ ਅਪੀਲ ਕੀਤੀ।

ਇਸੇ ਸਬੰਧ ਵਿੱਚ ਸਮੂੰਹ ਸਿੱਖ ਭਾਈਚਾਰੇ ਵੱਲੋਂ ਫਰਿਜ਼ਨੋ ਪੁਲੀਸ ਦੇ ਮੁਖੀਆਂ ਨਾਲ ਆਪਣੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ Ḕਤੇ ਮੀਟਿੰਗ ਕੀਤੀ ਗਈ।

ਫਰਿਜ਼ਨੋ/ਬਿਊਰੋ ਨਿਊਜ਼ :

ਫਰੈਂਡਜ਼ ਆਫ ਅਮਰੀਕਨ ਸਿੱਖ ਕਾੱਕਸ ਦੇ ਮੈਂਬਰਾਂ ਡਾæ ਪ੍ਰਿਤਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਸੰਧੂ ਨੇ ਅਮਰੀਕੀ ਕਾਂਗਰਸ ਦੀ ਮੈਂਬਰ ਜੂਡੀ ਚੂ ਅਤੇ ਕਾਂਗਰਸ ਮੈਂਬਰ ਡੇਵਿਡ ਵਲਾਡਾਓ, ਜੋ ਅਮਰੀਕਨ ਸਿੱਖ ਕੱਾਕਸ ਦੇ ਚੇਅਰਪਰਸਨ ਵੀ ਨੇ, ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਪਿਆਰਾ ਸਿੰਘ ਉਪਰ ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਅਤੇ ਇਸ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਫਰਿਜ਼ਨੋ ਇਲਾਕੇ ਦੀ ਪ੍ਰਤੀਨਿਧਤਾ ਕਰਦੇ ਕਾਂਗਰਸ ਮੈਂਬਰ ਜਿਮ ਕੋਸਟਾ ਨੂੰ ਵੀ ਇਸ ਘਟਨਾ ਬਾਰੇ ਦਸਿਆ। ਉਨ੍ਹਾਂ ਕਿਹਾ ਕਿ ਕੱਾਕਸ ਹੇਟ ਕਰਾਇਮ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇਗਾ।

ਫਰੈਂਡਜ਼ ਆਫ ਅਮਰੀਕਨ ਸਿੱਖ ਕੱਾਕਸ ਨੇ ਪਿਆਰਾ ਸਿੰਘ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਯੂਥ ਆਫ਼ ਅਮਰੀਕਾ ਨੇ ਵੀ ਬਜ਼ੁਰਗ ਪਿਆਰਾ ਸਿੰਘ ਉਪਰ ਹਮਲੇ ਨਸਲੀ ਹਮਲੇ ਦੀ ਕਰੜੀ ਨਿਖੇਧੀ ਕੀਤੀ ਹੈ। ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਅਤੇ ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਨੇ ਖੇਦ ਪ੍ਰਗਟ ਕੀਤਾ ਕਿ ਸਿੱਖਾਂ ਸਬੰਧੀ ਵੱਡੀ ਪੱਧਰ ਉੱਤੇ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਕੁਝ ਸਮਾਜ ਵਿਰੋਧੀ ਅਨਸਰ ਹਮਲਿਆਂ ਵਰਗੀਆਂ ਘਿਣਾਉਣੀਆਂ ਕਾਰਵਾਈਆਂ ਕਰਨ ਤੋਂ ਰੋਕੇ ਨਹੀਂ ਜਾ ਸਕੇ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪੁਲੀਸ ਅਤੇ ਸਬੰਧਿਤ ਵਿਭਾਗ ਸਿੱਖਾਂ ਵਿਰੁਧ ਨਸਲੀ ਹਮਲਿਆਂ ਨੂੰ ਰੋਕਣ ਲਈ ਹੋਰ ਸਰਗਰਮ ਹੋਣ।

ਫਰਿਜ਼ਨੋ ਦੇ ਸਿੱਖ ਭਾਈਚਾਰੇ ਨੇ ਪੁਲਿਸ ਮੁਖੀ ਜੈਰੀ ਡਾਇਰ ਅਤੇ ਫਰਿਜ਼ਨੋ ਪੁਲਿਸ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਦੀ ਪ੍ਰਸੰਸਾ ਕੀਤੀ ਹੈ।

ਜੈਕਾਰਾ ਲਹਿਰ ਵੱਲੋਂ ਪਿਆਰਾ ਸਿੰਘ ਦੀ ਸਿਹਤਯਾਬੀ ਲਈ 11 ਮਈ ਨੂੰ ਗੁਰਦੁਆਰਾ ਸਾਹਿਬ ਚੈਰੀ ਫਰਿਜ਼ਨੋ ਵਿਖੇ ਸ਼ਾਮੀਂ 5.00 ਵਜੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਹੈ ਅਤੇ ਸ਼ਾਮੀਂ 6.30 ਵਜੇ ਮੀਟਿੰਗ ਹੋਵੇਗੀ।

ਕੌਂਸਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਦੇ ਸੈਕਰਾਮੈਂਟੋ ਚੈਪਟਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਚੈਪਟਰ ਦੇ ਐਗਜ਼ੈਕਟਿਵ ਡਾਇਰੈਕਟਰ ਬਸੀਮ ਐਲਕਾਰਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਉਹ ਇਹ ਘੜੀ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹਨ ਉਨ੍ਹਾਂ ਨੇ ਇਸ ਘਟਨਾ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਦਸਿਆ।

ਬਹੁਤ ਕਾਮਯਾਬ ਰਹੀ ਅੰਤਰਰਾਸ਼ਟਰੀ ਸਿੱਖ ਵਿਦਿਅਕ ਕਾਨਫਰੰਸ
ਸੈਂਟਾ ਕਲਾਰਾ/ਬਿਊਰੋ ਨਿਊਜ਼ :

ਸੈਂਟਾ ਕਲਾਰਾ ਯੂਨੀਵਰਸਿਟੀ ਵਿਚ 4 ਮਈ ਨੂੰ ਹੋਈ ਅੰਤਰਰਾਸ਼ਟਰੀ ਸਿੱਖ ਵਿਦਿਅਕ ਕਾਨਫਰੰਸ ਬਹੁਤ ਕਾਮਯਾਬ ਹੋਈ। ਇਸ ਦਾ ਮਕਸਦ ਇਹ ਵਿਚਾਰਨਾ ਸੀ ਸੀ Ḕਸਿੱਖ ਪੰਥ ਦੀ ਏਕਤਾ ਲਈ ਕੀ ਯਤਨ ਹੋ ਸਕਦੇ ਹਨ। ‘ਇੱਕ ਗੁਰੂ ਗਰੰਥ, ਇਕ ਗੁਰੂ ਪੰਥ ਤੇ ਇਕ ਸਿੱਖ ਗੁਰਮਰਿਆਦਾ’ ਦਾ ਨਾਅਰਾ ਲੱਗਿਆ। ਯੂਨੀਵਰਸਿਟੀ ਦੇ ਦੋ ਬੁਲਾਰਿਆਂ ਨੇ ਸਰੋਤਿਆਂ ਦਾ ਧੰਨਵਾਦ ਕੀਤਾ। ਡਾ. ਸੁਖਮੰਦਰ ਸਿੰਘ ਜਿਨ੍ਹਾਂ ਨੇ ਸਟੇਜ ‘ਤੇ ਪਹਿਚਾਣ ਕਰਵਾਈ ਉਨ੍ਹਾਂ ਵਿਚੋਂ ਇਕ ਸਨ ਡਾæ ਡੇਵਿਡ ਪਿਨਾਓਟ ਜੋ ਪੰਜਾਬ ਜਾ ਕੇ ਸਿੱਖਾਂ ਨਾਲ ਮਿਲੇ ਤੇ ਉਨ੍ਹਾਂ ਕਿਹਾ ਕਿ ਸਿੱਖ ਬਹੁਤ ਖੁੱਲਦਿਲੇ, ਕਿਰਤੀ ਤੇ ਮਿਲਣਸਾਰ ਹਨ।

ਦੂਜੇ ਸਨ ਟਰੀਸਾ ਲੈਡਰੀਗਨ ਵੈਹਪਲੋ ਜਿਨ੍ਹਾਂ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ ਤੇ ਡਾæ ਸੁਖਮੰਦਰ ਸਿੰਘ ਇਕ ਉੱਚ ਕੋਟੀ ਤੇ ਪ੍ਰੋਫੈਸਰ ਤੇ ਯੂਨੀਵਰਸਿਟੀ ਦਾ ਧੁਰਾ ਮੰਨਿਆ। ਪਹਿਲਾ ਪੇਪਰ ਡਾ. ਕਸ਼ਮੀਰ ਸਿੰਘ ਨੇ ਸਿੱਖ ਵਿਆਹ ਕਾਨੂੰਨ ਤੇ ਪੜ੍ਹਿਆ। ਉਨ੍ਹਾਂ ਦਸਿਆ ਕਿ ਸੰਨ 1909 ਵਿਚ ਅਨੰਦ ਮੈਰਿਜ ਐਕਟ ਪਾਸ ਹੋ ਚੁੱਕਿਆ ਸੀ ਤੇ ਅੱਜ ਭੀ ਹੋਂਦ ਵਿਚ ਹੈ।  ਸੰਨ 1955 ਹਿੰਦ ਸਰਕਾਰ ਨੇ ਇਸ ਦਾ ਨਾਮ ਹਿੰਦੂ ਮੈਰਿਜ ਐਕਟ ਰੱਖ ਦਿੱਤਾ ਜਿਸ ਵਿਚ ਹਿੰਦੂ, ਬੋਧੀ, ਜੈਨ ਤੇ ਸਿੱਖ ਸ਼ਾਮਲ ਕਰ ਦਿਤੇ। ਸੰਨ 2008 ਵਿਚ ਪਾਕਸਿਤਾਨ ਨੇ ਐਕਟ ਲਾਗੂ ਕਰ ਦਿਤਾ। ਹਿੰਦ ਸਰਕਾਰ ਨੇ ਭੀ ਸੰਨ 2012 ਵਿਚ ਅਨੰਦ ਮੈਰਿਜ ਐਕਟ ਦੀ ਮਨਜ਼ੂਰੀ ਦੇ ਦਿੱਤੀ ਤੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਇਤਲਾਹ ਦਿੱਤੀ। ਉਹ ਪਿਛਲੇ ਸਾਲ ਤੋਂ ਚੰਡੀਗੜ੍ਹ ਵਿਚ ਹੀ ਦੱਬਿਆ ਪਿਆ ਹੈ। ਸਿੱਖ ਕੌਮ ਨੂੰ ਵਕੀਲ ਕਰਕੇ ਇਸ ਨੂੰ ਚਾਲੂ ਕਰਵਾਉਣਾ ਜ਼ਰੂਰੀ ਹੈ।

ਦੂਜਾ ਪੇਪਰ ਸਰਦਾਰਨੀ ਇੰਦਰਜੀਤ ਕੌਰ ਨੇ ਪੜ੍ਹਿਆ ਜੋ ਸਿੱਖ ਸ਼ਬਦ ਕੀਰਤਨ ਬਾਰੇ ਸੀ। ਉਸ ਨੇ ਜ਼ੋਰ ਦਿਤਾ ਕਿ ਸ਼ਬਦ ਕੀਰਤਨ ਰਹਿਤ ਮਰਿਆਦਾ ਅਨੂਸਾਰ ਹੀ ਪੜ੍ਹਿਆ ਜਾ ਸਕਦਾ ਹੈ। ਉਸ ਨੇ ਇਕ ਅਖੌਤੀ ਪ੍ਰਚਾਰਕ ਦੀ ਵੀਡੀਓ ਦਿਖਾਈ ਜੋ ਕੱਚੀ ਬਾਣੀ ਪੜ੍ਹ ਰਿਹਾ ਸੀ। ਉਸ ਨੇ ਸਿੱਖਾਂ ਨੂੰ ਸਾਵਧਾਨ ਕੀਤਾ ਕਿ ਇਹੋ ਜਿਹੀ ਬੇਅਦਬੀ ਨੂੰ ਬੰਦ ਕਰਨਾ ਜ਼ਰੂਰੀ ਹੈ। ਸ਼ਬਦ ਰਾਗਾਂ ਦੇ ਵਿੱਚ ਪੜ੍ਹਨੇ ਜ਼ਰੂਰੀ ਹਨ, ਫ਼ਿਲਮੀ ਗਾਣਿਆਂ ਦੀਆਂ ਤਰਜ਼ਾਂ ‘ਤੇ ਨਹੀਂ।

ਦੋ ਪੇਪਰ ਡਾ. ਬਲਵੰਤ ਸਿੰਘ ਢਿੱਲੋਂ ਨੇ ਪੜ੍ਹੇ। ਉਨ੍ਹਾਂ ਨੇ ਸਬੂਤ ਦਿੱਤੇ ਕਿ ਅਸਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮੇਹਰ ਨਾਲ ਮੁਕੰਮਲ ਹੋਈ। ਸਿੱਖ ਜਗਤ ਇਸੇ ਨੂੰ ਮੰਨਦਾ ਹੈ।

ਅਗਲੇ ਪੇਪਰ ਵਿਚ ਡਾ. ਬਲਵੰਤ ਸਿੰਘ ਜੀ ਨੇ ਗੁਰੂ ਖ਼ਾਲਸਾ ਦੀ ਮਹੱਤਤਾ ਬਾਬਤ ਦੱਸਿਆ। ਖਾਲਸਾ ਅਕਾਲ ਪੁਰਖ ਕੀ ਫੌਜ ਦੇ ਬਚਨ ਦੁਹਰਾਏ। ਉਨ੍ਹਾਂ ਗੁਰੂ ਸਾਹਿਬ ਦੇ ਸਮੇਂ ਦੇ ਵਿਦਵਾਨ ਦੇ ਸ਼ਬਦ ਗਾਏ। ਉਨ੍ਹਾਂ ਦਾ ਨਾਮ ਸੈਨਾਪਤੀ ਸੀ

ਖ਼ਾਲਸਾ ਮੇਰੋ ਰੂਪ ਹੈ ਖ਼ਾਸ।। ਖ਼ਾਲਸੇ ਮਹਿ ਹੌ ਕਰੌ ਨਿਵਾਸ।। ਖ਼ਾਲਸਾ ਮੇਰੋ ਮੁਖ ਹੈ ਅੰਗਾ।। ਖ਼ਾਲਸੇ ਕੇ ਹੌਂ ਸਦ ਸਦ ਸੰਗਾ।।

ਇਥੋਂ ਹੀ ਸ਼ਬਦ ਗੁਰੂ ਖਾਲਸਾ ਗੁਰੂ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਧਾਰਮਿਕ, ਰੂਹਾਨੀਅਤ ਗੁਰੂ ਹਨ ਤੇ ਗੁਰੂ ਖਾਲਸਾ ਪੰਥ ਜਾਗਤ ਜੋਤ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਖਾਲਸਾ ਪੰਥ ਦੀ ਪ੍ਰੰਪਰਾ ਨੂੰ ਕਾਇਮ ਰੱਖਦਾ ਹੈ।

ਡਾ. ਜਸਬੀਰ ਸਿੰਘ ਮਾਨ ਨੇ ਕਿਹਾ ਕਿ ਦਮਦਮਾ ਸਾਹਿਬ ਨੂੰ Ḕਗੁਰੂ ਕੀ ਕਾਸ਼ੀ’ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖ਼ਸ਼ਿਆ ਤੇ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਪੂਰਨ ਕੀਤਾ। ਭਾਈ ਮਨੀ ਸਿੰਘ ਜੀ ਲਿਖਾਰੀ ਬਣਾਇਆ ਗਿਆ। ਇਹਸਰੂਪ ਦਮਦਮਾ ਸਾਹਿਬ ਵਿੱਚ ਸ਼ੁਸ਼ੋਭਤ ਹੈ। ਉਹੀ ਬੀੜ ਅੱਜ ਖਾਸਲਾ ਪੰਥ ਨੂੰ ਬਖ਼ਸ਼ੀ ਗਈ ਹੈ। ਦਸ਼ਮੇਸ਼ ਪਿਤਾ ਨੇ ਦਮਦਮਾ ਸਾਹਿਬ ਗੁਰਬਾਣੀ ਦੀ ਵਿਆਇਆ ਲਗਾਤਾਰ ਆਰੰਭ ਕੀਤੀ। ਉਨ੍ਹਾਂ ਕਥਾ ਸਰਵਣ ਕਰਨਵਾਲੇ 48 ਗੁਰਸਿੱਖਾਂ ਦਾ ਵੇਰਵਾ ਇਤਿਹਾਸ ਵਿਚ ਮਿਲਦਾ ਹੈ। ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਦੁਆਰਾ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਅੱਗੇ ਸੰਗਤਾਂ ਵਿਚ ਪ੍ਰਚਾਰਨ ਦੀ ਸੇਵਾ ਬਖ਼ਸ਼ੀ।

ਡਾ. ਜਸਬੀਰ ਸਿੰਘ ਮਾਨ ਪਿਛਲੇ 20 ਸਾਲ ਤੋਂ ਪੰਥਕ ਏਕਤਾ ਸਬੰਧੀ ਕਾਨਫਰੰਸ ਕਰਵਾਉਂਦੇ ਆ ਰਹੇ ਹਨ। ਇਸਦੇ ਨਾਲ ਜਿਹੜੇ ਲੋਕ ਪੰਥ ਵਿਰੋਧੀ ਗਲਤ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਨੂੰ ਨੰਗਾ ਭੀ ਕਰਦੇ ਆ ਰਹੇ ਹਨ। ਜਿਵੇਂ ਕਿ ਮੈਕਲਾਊਡ ਤੇ ਉਨ੍ਹਾਂ ਦੇ ਚੇਲਿਆਂ ਨੂੰ ਅਸਲੀਅਤ ਪੇਸ਼ ਕੀਤੀ ਹੈ।

ਸਰਦਾਰ ਜਤਿੰਦਰ ਸਿੰਘ ਹੁੰਦਲ ਨੇ ਗ਼ਦਰ ਪਾਰਟੀ ‘ਤੇ ਚਾਨਣਾ ਪਾਉਂਦੇ ਸਬੂਤ ਦਿੱਤਾ ਕਿ ਅਸਲੀ ਤੌਰ ‘ਤੇ ਗ਼ਦਰੀ ਬਾਬਿਆਂ ਨੂੰ ਆਜ਼ਾਦੀ ਦਾ ਅਹਿਸਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੋਂ ਹੀ ਮਿਲਿਆ। ਜਿਵੇਂ ਪ੍ਰਅਧੀਨ ਸੁਪਨੇ ਸੁਖ ਨਾਹਿ।।

ਅੱਜ ਭੀ ਅਸੀਂ ਸ੍ਰੀ ਗੁਰੁ ਗਰੰਥ ਸਾਹਿਬ ਜੀ ਤੋਂ ਸੇਧ ਲਵਾਂਗੇ ਤੇ ਸਭ ਮਸਲੇ ਹੱਲ ਹੋਣਗੇ।

ਡਾ. ਕੁਲਵਿੰਦਰ ਸਿੰਘ ਬਾਜਵਾ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸਕ ਪੱਖ ‘ਤੇ ਚਾਨਣਾ ਪਾਇਆ। ਇਤਿਹਾਸਕਾਰ ਟਰੰਪ ਲਿਖਦਾ ਹੈ ਕਿ ਗੁਰੂ ਸਾਹਿਬ ਤਲਵੰਡੀ ਸਾਬੋ ਸੰਨ 1706 ਵਿਚ ਤਕਰੀਬਨ 9 ਮਹੀਨਿਆਂ ਵਿਚ ਸਵਾ ਲੱਖ ਸਿੰਘਾਂ ਨੂੰ ਅੰਮ੍ਰਿਤ ਛਕਾਇਆ। ਉਥੇ ਹੀ ਪਰਚਾਰਕਾਂ ਨੂੰ ਸਿੱਖਿਆ ਦਿੱਤੀ ਤੇ ਵੱਖੋ ਵੱਖ ਸਥਾਨਾਂ ਤੇ ਸੇਵਾ ਲਾਈ। ਜਿਥੇ ਫੌਜੀ ਸਿਖਲਾਈ ਤੇ ਅਨੁਸ਼ਾਸ਼ਨ ‘ਤੇ ਭੀ ਜੋਰ ਦਿੱਤਾ ਉਥੇ ਸ਼ਬਦ ਗੁਰਬਾਣੀ ਦੇ ਰਾਗੀ ਭੀ ਤਿਆਰ ਕੀਤੇ। ਸਾਹਿਤਕ ਰਚਨਾਵਾਂ ਭੀ ਰਚੀਆਂ ਗਈਆਂ। ਅਸਲੀਅਤ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਇਕ ਸਿਖਲਾਈ ਦਾ ਕੇਂਦਰ ਬØ ਗਿਆ। ਅੱਜ ਤੱਕ ਵੀਉਥੇ ‘ਗੁਰੂ ਕੀ ਕਾਸ਼ੀ’ ਮਿਸ਼ਨਰੀ ਕਾਲਜ ਚੱਲ ਰਿਹਾ ਹੈ।

ਡਾ. ਸਰਬਜਿੰਦਰ ਸਿੰਘ ਜੀ ਨੇ ਸਿੱਖ ਰਹਿਤ ਮਰਿਆਦਾ ਨੂੰ ਵਿਸਥਾਰ ਨਾਲ ਦਸਿਆ ਕਿ ਅਜੋਕਾ 38 ਪੰਨੇ ਨੂੰ ਤਿਆਰ ਕਰਨ ਲਈ 50 ਉੱਘੇ ਵਿਦਵਾਨਾਂ ਨੇ ਪੁਰਾਤਨ ਹੁਕਮਨਾਮੇ ਤੋਂ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ ਲੈ ਕੇ ਤਿਆਰ ਕੀਤਾ ਹੈ। ਉਸ ਵਕਤ ਦੀ ਸਮੂਹ ਸਿੱਖ ਸੰਸਥਾਵਾਂ ਨੇ ਇਸ ਨੂੰ ਪ੍ਰਵਾਨਗੀ ਦਿੱਤੀ। ਇਸ ਖਰੜੇ ਨੂੰ ਤਿਆਰ ਕਰਨ ਲਈ ਤੇ ਪ੍ਰਵਾਨਗੀ ਲੈਣ ਲਈ ਤਕਰੀਬਨ 14 ਸਾਲ ਲੱਗ ਗਏ। ਪਹਿਲੀ ਮੀਟਿੰਗ ਸੰਨ 1813 ਵਿਚ ਹੋਈ ਤੇ ਸੰਨ 1945 ਵਿਚ ਪੂਰਨ ਪ੍ਰਵਾਨਗੀ ਮਿਲੀ। ਸਾਰਾ ਸਿੱਖ ਸੰਸਾਰ ਇਸੇ ‘ਤੇ ਚਲਦਾ ਹੈ ਪਰ ਕੁੱਝ ਲੋਕ ਆਪਣੀ ਫਿਰਕਾ ਪ੍ਰਸਤੀ ਵਿਚ ਲਿਆਉਣ ਦੀ ਕੋਸ਼ਿਸ਼ ਵਿਚ ਹਨ। ਪਰ ਅੱਜ ਇੱਕ ਹੀ ਮਰਿਆਦਾ ਹੈ ਤੇ ਇਹੀ ਮੌਜੂਦਾ ਸਿੱਖ ਸਵਿਧਾਨ ਹੈ। ਸਰਉੱਚਤਾ ਸਵਿਧਾਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਜਿਨ੍ਹਾਂ ਦੇ ਉਪਦੇਸ਼ ਲੈ ਕੇ ਸਿੱਖ ਰਹਿਤ ਮਰਿਆਦਾ ਦਾ ਜਨਮ ਹੋਇਆ ਹੈ। ਇਹ ਸਿੱਖ ਪੰਥ ਦੀ ਏਕਤਾ ਦਾ ਮੁੱਢ ਹੈ।

ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਇਕਾਈ ਦੀ ਵੱਖਰੀ ਪਛਾਣ ਅਤੇ ਕੌਮੀ ਆਜ਼ਾਦੀ ਹੋਣ ਤੇ ਪੰਜ ਮਾਪਦੰਡ ਹਨ ਜਿਵੇਂ ਕਿ ਪੈਗੰਬਰ, ਲਿਪੀ, ਧਰਮ ਗ੍ਰੰਥ, ਰਹਿਤ ਤੇ ਸਰੂਪ। ਇਹ ਸਾਰੇ ਰਹਿਤ ਮਰਿਆਦਾ ਵਿਚ ਸ਼ਾਮਲ ਹਨ। ਹਰ ਗੁਰਸਿੱਖ ਦਾ ਫਰਜ਼ ਹੈ ਕਿ ਮੌਜੂਦਾ ਸਿੱਖ ਰਹਿਤ ਮਰਿਆਦਾ ‘ਤੇ ਪਹਿਰਾ ਦੇਵੇ।

ਡਾ. ਹਰਬੰਸ ਸਿੰਘ ਸਰਾਓ ਨੇ ਸਿੱਖ ਰਹਿਤ ਮਰਿਆਦਾ ਵਿਚੋਂ ਗੁਰਮਤਿ ਦੀ ਰਹਿਣੀ ਤੇ ਚਾਨਣਾ ਪਾਇਆ। ਜਿਵੇਂ ਕਿ ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ। ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਸਿੱਖ, ਸਿੱਖ ਨੂੰ ਮਿਲਣ ਸਮੇਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਬੁਲਾਵੇ।

ਗੁਰੂ ਸਿੱਖ ਗਰੀਬ ਦੀ ਰਚਨਾ ਨੂੰ ਗੁਰੂ ਕੀ ਗੋਲਕ ਜਾਣੇ। ਗੁਰੂ ਦਾ ਸਿੱਖ ਕੰਨਿਆ ਨਾ ਮਾਰੇ, ਕੁੜੀ ਕਾਲ ਨਾ ਵਰਤੇ। ਸਿੱਖ ਭੰਗ, ਅਫੀਮ, ਸ਼ਰਾਬ, ਤੰਬਾਕੂ ਆਦਿ ਨਸ਼ੇ ਨਾ ਵਰਤੇ। ਸਿੱਖ ਲਈ ਗੁਰਮੁਖੀ ਪੜ੍ਹਨੀ ਲਿਖਣੀ ਜ਼ਰੂਰੀ ਹੈ। ਹੋਰ ਵਿਦਿਆ ਭੀ ਪੜ੍ਹੇ ਪਰ ਬੇਟੀ ਕੋ ਬੇਟੀ ਜਾਨੇ, ਪਰ ਇਸਤਰੀ ਕੇ ਮਾਨ ਬਖਾਨੇ।। ਆਪਣੀ ਇਸਤਰੀ ਸੋ ਰਹਿ ਹੋਈ, ਰਹਿਤ ਵੰਤ ਸਿੰਘ ਹੈ ਸੋਈ।।

ਇਸੇ ਤਰ੍ਹਾਂ ਸਿੱਖ ਇਸਤਰੀ ਆਪਣੇ ਪਤੀਵਰਤਾ ਧਰਮ ‘ਚ ਰਹੇ। ਜੇ ਅੱਜ ਸਿੱਖ ਕੌਮ ਨੂੰ ਇਨ੍ਹਾਂ ਉਦੇਸ਼ਾਂ ‘ਤੇ ਚੱਲਣ ਦੀ ਸਮਝ ਤੇ ਬਲ ਆ ਜਾਵੇ ਤਾਂ ਨਸ਼ਿਆਂ ਦੇ ਦਰਿਆ ਬੰਦ ਹੋ ਜਾਣਗੇ। ਜ਼ਬਰ ਜਨਾਹ ਦਾ ਵਿਨਾਸ਼ ਹੋ ਜਾਵੇਗਾ, ਭਰੂਣ ਹੱਤਿਆ ਬੰਦ ਹੋ ਜਾਵੇਗੀ ਤੇ ਸਿੱਖ ਇਕ ਦੁਨੀਆਂ ਦਾ ਆਦਰਸ਼ਕ ਸ਼ਹਿਰੀ ਬਣਕੇ ਬਾਕੀ ਦੁਨੀਆ ਵਿਚ ਮਿਸਾਲੇ ਗੌਰ ਬਣ ਜਾਵੇਗਾ।

ਡਾ. ਏ ਐਸ ਚਾਵਲਾ ਨੇ ਕਿਹਾ ਕਿ ਜੇ ਅੱਜ ਦੇ ਤਿਜਾਰਤੀ ਮਾਹੌਲ ਵਿਚ ਗੁਰਸਿੱਖੀ ਦੇ ਗੁਣ ਆ ਜਾਣ ਜਿਵੇਂ ਕਿ ਈਮਾਨਦਾਰੀ, ਕਿਰਤ ਤੇ ਵੰਡ ਛਕਣ ਆਦਿ ਤਾਂ ਸੰਸਾਰ ਦੇ ਕਾਫ਼ੀ ਮਸਲੇ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸੱਚੇ ਸੌਦੇ ਤੋਂ ਸ਼ੁਰੂ ਕੀਤਾ ਲੰਗਰ ਅੱਜ ਤੱਕ ਤੱਕ ਬੇਅੰਤ ਰੂਹਾਂ ਨੂੰ ਪ੍ਰਸੰਨ ਕਰ ਚੁੱਕਾ ਹੈ ਤੇ ਕਰਦਾ ਰਹੇਗਾ।

ਡਾæ ਨਿਰਵਿਕਾਰ ਸਿੰਘ ਨੇ ਪੱਛਮੀ ਨੇ ਕਿਹਾ ਕਿ ਪੱਛਮੀ ਵਿਦਵਾਨ ਸਿੱਖੀ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਦਾ ਜ਼ਿਰਕ ਕੀਤਾ ਤੇ ਸਿੱਖ ਪੰਥ ਨੂੰ ਚੌਕਸ ਰਹਿਣ ਦੀ ਚਿਤਾਵਨੀ ਦਿਤੀ। ਮਕਲਾਊਂਡ ਤੇ ਉਨ੍ਹਾਂ ਦੇ ਚੇਲਿਆਂ ਕਾਫ਼ੀ ਗ਼ਲਤ ਗੱਲਾਂ ਲਿਖੀਆਂ ਹਨ। ਇਸ ਕਾਨਫਰੰਸ ਵਿਚ ਉਨ੍ਹਾਂ ਦੀ ਸਪਸ਼ਟੀਕਰਨ ਦੇ ਦਿੱਤੀ ਗਈ ਹੈ ਤੇ ਐਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਸਿੱਖੀ ਦਾ ਅਸਲੀ ਰੂਪ ਦੂਜੀਆਂ ਨੂੰ ਪਤਾ ਲੱਗੇ।

ਡਾ. ਸੁਖਮੰਦਰ ਸਿੰਘ, ਜੋ ਕਿ ਕਾਨਫਰੰਸ ਦੇ ਚੀਫ ਕੋਆਰਡੀਨੇਟਰ ਸਨ, ਨੇ ਸਾਰੇ ਪ੍ਰੋਗਰਾਮ ਨੂੰ ਸੁਲਝੇ ਤਰੀਕੇ ਨਾਲ ਸੰਭਾਲਿਆ। ਸਮੇਂ ਸਿਰ ਕਾਨਫਰੰਸ ਸਮਾਪਤ ਹੋਈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖ ਹਰ ਪਹਿਲੂ ਵਿਚ ਚੜ੍ਹਕੀ ਕਲਾ ਵਿਚ ਰਹਿੰਦੇ ਹੋਏ ਨਿਰਾਲਾ ਰਹਿਣਾ ਤੇ ਅੱਗੇ ਵਧੂ ਕੰਮ ਕਰਨ। ਇਹ ਸਾਰਾ ਬੰਦੋਬਸਤ ਉਨ੍ਹਾਂ ਨੇ ਕੀਤਾ।

ਬਾਅਦ ਵਿਚ ਪੈਨਲ ਡਿਸਕਸ਼ਨ ਹੋਈ ਤੇ ਡਾ. ਪ੍ਰਿਤਪਾਲ ਸਿੰਘ ਨੇ ਸੁਝਾਅ ਦਿੱਤਾ ਕਿ ਅੱਗੇ ਵਾਸਤੇ ਤਿੰਨ ਚਾਰ ਸਪੀਕਰ ਹੋਣ ਤੇ ਉਨ੍ਹਾਂ ਨੂੰ ਖੁੱਲ੍ਹਾ ਸਮਾਂ ਦਿੱਤਾ ਜਾਵੇ। ਭਾਈ ਕਸ਼ਮੀਰ ਸਿੰਘ ਨੇ ਸਾਰੇ ਵਿਚਾਰਾਂ ਨੂੰ ਦੁਹਰਾਉਂਦੇ ਹੋਏ ਵਿਚਾਰ ਦਿੱਤਾ ਕਿ ਉਸ ਤੋਂ ਅੱਗੇ ਕੀ ਕਰਨਾ ਹੈ। ਡਾ. ਗੁਰਤੇਜ ਸਿੰਘ ਚੀਮਾ ਨੇ ਬੜੇ ਅੱਛੇ ਵਿਚਾਰ ਰੱਖੇ ਤੇ ਸਿੱਖਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ। ਸਾਰੇ ਬੁਲਾਰਿਆਂ ਨੂੰ ਪਲੇਕਾਂ ਨਾਲ ਸਨਮਾਨਤ ਕੀਤਾ ਤੇ ਧੰਨਵਾਦ ਕੀਤਾ।

ਸਮੇਂ ਦੀ ਮੰਗ ਸੀ ਕਿ ਹਾਲ ਸ਼ਾਮੀਂ 5.00 ਵਜੇ ਤੋਂ ਪਹਿਲਾਂ ਦੇਣਾ ਹੈ, ਉਹ ਭੀ ਇੱਛਾ ਪੂਰੀ ਹੋ ਗਈ। ਇਸ ਸਮਾਗਮ ਵਿਚ ਸਿੱਖ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ।

ਲੰਗਰ ਦੀ ਸੇਵਾ ਗੁਰਦੁਆਰਾ ਸਾਹਿਬ ਫਰੀਮੌਂਟ ਵਲੋਂ ਸੀ,  ਜਸਵੰਤ ਸਿੰਘ ਨੇ ਬਹੁਤ ਚੰਗਾ ਪ੍ਰਬੰਧ ਕੀਤਾ।

ਜਸਜੀਤ ਸਿੰਘ ਨੇ ਸਾਰੇ ਬੁਲਾਰਿਆਂ ਦੀ ਦੇਖ ਭਾਲ ਤੇ ਰਹਿਣ ਦਾ ਬੰਦੋਬਸਤ ਕੀਤਾ ਅਤੇ ਸੇਵਾ ਬੜੇ ਸੁਚੱਜੇ ਤਰੀਕੇ ਨਾਲ ਨਿਭਾਈ।

ਸੈਂਟਾ ਕਲਾਰਾ ਵਿਚ ਹੋਈ ਸਿੱਖ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਧੰਨਵਾਦ

ਅਸੀਂ ਉਤਰੀ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ, ਸੱਜਣਾਂ ਅਤੇ ਸੰਸਥਾਵਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ ਵਲੋਂ ਸੈਂਟਾ ਕਲਾਰਾ ਯੂਨੀਵਰਸਿਟੀ ਵਿੱਚ ਕਰਵਾਈ ਸਿੱਖ ਕਾਨਫਰੰਸ ਵਿਚ ਆਏ ਅਤੇ ਭਾਗ ਲਿਆ। ਕਿਉਂ ਜੋ ਇਹ ਕਾਨਫਰੰਸ ਕਿਸੇ ਇਕ ਸੰਸਥਾ ਵਲੋਂ ਨਹੀਂ ਸੀ, ਇਸ ਕਰਕੇ ਦਾਸ ਅਤੇ ਸੈਂਟਾ ਕਲਾਰਾ ਯੂਨੀਵਰਸਿਟੀ ਵਲੋਂ ਖਿਮਾ ਮੰਗਦੇ ਹੋਏ ਕਿ ਇਸ ਕਾਨਫਰੰਸ ਵਿਚ ਸਮੇਂ ਦੀ ਬੰਦਸ਼ ਕਾਰਨ ਕਈ ਪੇਪਰ ਪੂਰੇ ਨਹੀਂ ਪੜ੍ਹੇ ਗਏ ਅਤੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਇਸ ਲਈ ਬੇਨਤੀ ਹੈ ਕਿ ਆਪ ਮੈਨੂੰ ਈਮੇਲ ਕਰੋ ਅਤੇ ਮੈਂ ਤੁਹਾਨੂੰ ਸਾਰੇ ਪੇਪਰ ਭੇਜ ਦੇਵਾਂਗਾ। ਆਪਣੇ ਨਾ ਜਵਾਬ ਮਿਲਣ ਵਾਲੇ ਸਵਾਲ ਵੀ ਭੇਜ ਸਕਦੇ ਹੋ ਅਤੇ ਇਨ੍ਹਾਂ ਨੂੰ ਲੇਖਕਾਂ ਪਾਸੋ ਉਤਰ ਲਈ ਭੇਜੇ ਜਾਣਗੇ। ਮੇਰਾ ਈਮੇਲ ਹੈ : ssingh@scu.edu.

ਸ਼ੁਭਚਿੰਤਕ

ਸੁਖਮੰਦਰ ਸਿੰਘ (ਪ੍ਰੋਫੈਸਰ)

ਈਵੈਂਟ ਇੰਚਾਰਜ ਅਤੇ ਚੀਫ ਕੋਆਰਡੀਨੇਟਰ

ਯੂਬਾ ਸਿਟੀ ਦੀਆਂ ਸੰਗਤਾਂ ਵਲੋਂ ਪ੍ਰੋ. ਭੁੱਲਰ ਦੀ ਮਾਤਾ ਬੀਬੀ ਉਪਕਾਰ ਕੌਰ ਜੀ ਦਾ ਸਨਮਾਨ
ਯੂਬਾ ਸਿਟੀ/ਬਿਊਰੋ ਨਿਊਜ਼:

ਗੁਰਦੁਆਰਾ ਸਾਹਿਬ ਟਾਇਰਾ ਬਿਊਨਾ ਯੂਬਾ ਸਿਟੀ ਵਿਖੇ ਨੌਜਵਾਨ ਲੰਗਰ ਕਮੇਟੀ ਅਤੇ ਸਿੱਖ ਯੂਥ ਆਫ਼ ਅਮਰੀਕਾ ਦੇ ਸਿੰਘਾਂ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਬੀਬੀ ਉਪਕਾਰ ਕੌਰ ਜੀ ਦਾ ਸਨਮਾਨ ਕੀਤਾ ਗਿਆ। ਭਾਈ ਭੁੱਲਰ ਦੀ ਮਾਤਾ ਨਾਲ ਉਨ੍ਹਾਂ ਦੇ ਪੁੱਤਰ ਭਾਈ ਤਜਿੰਦਰਪਾਲ ਸਿੰਘ ਭੁੱਲਰ ਵੀ ਮੌਜੂਦ ਸਨ। ਭਾਈ ਪਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰੋæ ਭੁੱਲਰ ਦੀ ਮਾਤਾ ਦਾ ਸਨਮਾਨ ਕਰਨ ਦਾ ਮਕਸਦ ਇਹ ਦੱਸਣਾ ਹੈ ਕਿ ਅਸੀਂ ਪ੍ਰੋ. ਭੁੱਲਰ ਵਲੋਂ ਕੀਤੀ ਕੌਮੀ ਸੇਵਾ ਦੀ ਸ਼ਲਾਘਾ ਕਰਦੇ ਹਾਂ ਅਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਸੁਣਾਈ ਫਾਂਸੀ ਦਾ ਵਿਰੋਧ ਕਰਦੇ ਹਾਂ।

ਭਾਈ ਕੁਲਦੀਪ ਸਿੰਘ ਸਹੋਤਾ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਭਾਈ ਭੁੱਲਰ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ, ਕਿਉਂਕਿ ਪੁਲਿਸ ਤਸ਼ੱਦਦ ਦੌਰਾਨ ਦਿੱਤੇ ਇਕਬਾਲੀਆ ਬਿਆਨ ਤਹਿਤ ਫਾਂਸੀ ਦੇਣਾ ਜਾਇਜ਼ ਨਹੀਂ। ਭਾਈ ਹਰਨਰਿੰਦਰਪਾਲ ਸਿੰਘ ਨੇ ਕਿਹਾ ਕਿ ਯੂਬਾ ਸਿਟੀ ਵਿਚ ਪੰਥਕ ਕਾਰਜ਼ਾਂ ਦੀ ਚੜ੍ਹਦੀ ਕਲਾ ਲਈ ਜਲਦੀ ਹੀ ਸਿੱਖ ਯੂਥ ਆਫ਼ ਅਮਰੀਕਾ ਦੀ ਇਕਾਈ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਨੌਜਵਾਨ ਪੀੜ੍ਹੀ ਨੂੰ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇਗਾ।

ਅਮਰੀਕਨ ਸਿੱਖ ਕਾਂਗਰਸ ਕਾਕਸ ਦੀ ਕਾਇਮੀ ਬੜਾ ਅਹਿਮ ਕਦਮ : ਨੈਨਸੀ ਪੋਲਿਸੀ
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਦੀ ਅਮਰੀਕੀ

ਕਾਂਗਰਸ ‘ਚ ਵਿਰੋਧੀ ਧਿਰ ਦੀ ਨੇਤਾ ਨਾਲ ਅਹਿਮ ਮੀਟਿੰਗ

ਫ਼ਰੀਮੌਂਟ/ਬਿਊਰੋ ਨਿਊਜ਼ :

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੇ ਇਕ ਵਫ਼ਦ ਨੇ ਅਮਰੀਕਨ ਕਾਂਗਰਸ ‘ਚ ਵਿਰੋਧੀ ਧਿਰ ਦੀ ਨੇਤਾ ਨੈਨਸੀ ਪੋਲਿਸੀ ਨੂੰ ਮਿਲ ਕੇ ਅਮਰੀਕਨ ਸਿੱਖ ਕਾਂਗਰਸ ਕਾਕਸ ਕਾਇਮ ਕੀਤੇ ਜਾਣ ਸਬੰਧੀ ਚਰਚਾ ਕੀਤੀ। ਏਜੀਪੀਸੀ ਦੇ ਪ੍ਰਧਾਨ ਸ਼ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਤੋਂ ਇਲਾਵਾ ਕੈਲੀਫ਼ੋਰਨੀਆ ਦੇ ਉਘੇ ਸਿਆਸੀ ਮਾਹਿਰ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਇਸ ਵਫ਼ਦ ਨੇ ਪੋਲਿਸੀ ਨੂੰ ਕਾਕਸ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ‘ਤੇ ਖੁਸ਼ੀ ਪ੍ਰਗਟਾਉਂਦੇ ਹੋਏ ਪੋਲਿਸੀ ਨੇ ਕਾਕਸ ਦੇ ਬਣਨ ‘ਤੇ ਅਮਰੀਕੀ ਸਿੱਖਾਂ ਨੂੰ ਵਧਾਈ ਦਿੱਤੀ।

ਨੈਨਸੀ ਨੇ, ਕਾਕਸ ਜਿਸਦੀ ਸਥਾਪਨਾ 113ਵੀਂ ਕਾਂਗਰਸ ਦੌਰਾਨ ਹੋਈ, ਨੂੰ ਸਿੱਖਾਂ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕਾਰਗਰ ਕਦਮ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਕਾਕਸ ਦੇ ਬਣਨ ਨਾਲ ਸਿੱਖਾਂ ਦੇ ਚਲੰਤ ਮਾਮਲਿਆਂ ਬਾਰੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਦਾ ਇਕ ਪਲੇਟਫ਼ਾਰਮ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੀ ਹਰ ਸੰਭਵ ਮਦਦ ਦੇਣ ਦਾ ਐਲਾਨ ਵੀ ਕੀਤਾ।

ਵਰਨਣਯੋਗ ਹੈ ਕਿ ਇਸ ਕਾਕਸ ਨੂੰ ਬਣਾਉਣ ‘ਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਤੋਂ ਇਲਾਵਾ ਸਿੱਖ ਕੁਲੀਸ਼ਨ, ਯੂਨਾਈਟਿਡ ਸਿੱਖ ਅਤੇ ਸੈਲਡੈਫ਼ ਜਿਹੀਆਂ ਸੰਸਥਾਵਾਂ ਦਾ ਮਹੱਤਵਪੂਰਨ ਯੋਗਾਦਨ ਰਿਹਾ ਹੈ। ਇਸ ਕਾਕਸ ਦੇ ਬਣਨ ਤੋਂ ਬਾਅਦ ਸਿੱਖਾਂ ਦੇ ਮਾਮਲਿਆਂ ਨੂੰ ਸਹੀ ਪਲੇਟਫ਼ਾਰਮ ‘ਤੇ ਉਠਾਉਣ ਦੇ ਉਨ੍ਹਾਂ ਦੇ ਹੱਲ ਲੱਭਣ ਲਈ ਜਰੂਰੀ ਸਹਾਇਤਾ ਮਿਲੇ।

ਡਾ. ਪ੍ਰਿਤਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇਹ ਮੀਟਿੰਗ ਬਹੁਤ ਹੀ ਮਹੱਤਵਪੂਰਨ ਸਿੱਧ ਹੋਵੇਗੀ ਅਤੇ ਨੈਨਸੀ ਨੇ ਇਸ ‘ਕਾਕਸ’ ਦੇ ਬਣਨ ‘ਤੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਅਤੇ ਵਕਾਲਤੀ ਗਰੁੱਪਾਂ ਦੇ ਸਾਂਝੇ ਉਦਮ ਸਦਕਾ ਹੀ ਹੋਂਦ ‘ਚ ਆਇਆ ਅਤੇ ਇਹ ਸਿੱਖਾਂ ਨੂੰ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਇਕ ਮਹੱਤਵਪੂਰਨ ਫ਼ੈਸਲਾ ਸਿੱਧ ਹੋਵੇਗਾ।

ਸਟਾਕਟਨ ਗੁਰੂਘਰ ਵਿਖੇ ‘ਖਾਲਿਸਤਾਨ ਡੇ’ ਭਾਰੀ ਉਤਸ਼ਾਹ ਨਾਲ ਮਨਾਇਆ
ਸਟਾਕਟਨ/ਬਿਊਰੋ ਨਿਊਜ਼, ਬਲਵਿੰਦਰਪਾਲ ਸਿੰਘ ਖਾਲਸਾ :

ਹਰ ਸਾਲ ਦੀ ਤਰ੍ਹਾਂ ਸਿੱਖ ਯੂਥ ਆਫ਼ ਅਮਰੀਕਾ ਵਲੋਂ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਐਤਵਾਰ ਨੂੰ ‘ਖਾਲਿਸਤਾਨ ਐਲਾਨ ਦਿਵਸ’ ਦੀ 27 ਵੀ ਵਰ੍ਹੇਗੰਢ ਸ਼ਰਧਾ, ਉਤਸ਼ਾਹ, ਭਰੋਸੇ ਤੇ ਜੋਸ਼ੋਖਰੋਸ਼ ਵਾਲੇ ਮਾਹੌਲ ਵਿਚ ਮਨਾਈ ਗਈ। ਪਹਿਲਾਂ ਪੰਜ ਪਿਆਰਿਆਂ ਵਲੋਂ ਨਿਸ਼ਾਨ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕੌਮ ਦੀ ਮੁਹਬੱਤ ਤੇ ਅਕੀਦਤ ਦਾ ਗਾਰਡ ਆਫ ਆਨਰ ਪੇਸ਼ ਕੀਤਾ। ਉਪਰੰਤ ਦੀਵਾਨ ਹਾਲ ਵਿਚ Ḕਦੇਹ ਸ਼ਿਵਾ ਬਰ ਮੋਹਿ’ ਦੇ ਸ਼ਬਦ ਗਾਇਨ ਤੋਂ ਬਾਅਦ ‘ਖਾਲਿਸਤਾਨ ਜਿੰਦਾਬਾਦ’ ਦੇ ਨਾਹਰਿਆਂ ਨਾਲ ਸਮੁਚਾ ਮਾਹੌਲ ਖਾਲਸਾਈ ਰੰਗ ਵਿਚ ਰੰਗਿਆ ਗਿਆ। ਖਾਲਸੇ ਦੀ ਅਜ਼ਾਦੀ ਦੇ ਇਸ ਮਹਾਨ ਦਿਨ ਨੂੰ ਨਿਹਾਰਣ ਲਈ ਦੂਰੋਂ ਨੇੜਿਉਂ ਸੰਗਤਾਂ ਪਹੁੰਚੀਆਂ ਹੋਈਆਂ ਸਨ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਅਤੇ ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਜੰਡੀ ਤੋਂ ਬਿਨਾਂ ਕਈ ਹੋਰ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਸਭ ਬੁਲਾਰਿਆਂ ਨੇ ਇਕ ਅਵਾਜ਼ ਇਸ ਦਿਨ ਨੂੰ ਹੋਰ ਜ਼ਿਆਦਾ ਚੰਗੇ ਤੇ ਉਤਮ ਪ੍ਰਬੰਧਾਂ ਨਾਲ ਮਨਾਉਣ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਖਾਲਿਸਤਾਨ ਐਲਾਨ ਦਿਵਸ ਬਹੁਤ ਕੀਮਤੀ ਦਿਨ ਹੈ ਜਿਸ ਨੂੰ ਹਰ ਗੁਰਦੁਆਰਾ ਸਾਹਿਬ ਵਿਚ ਮਨਾਉਣਾ ਚਾਹੀਦਾ ਹੈ।

ਸਕੱਤਰ ਭਾਈ ਕੁਲਜੀਤ ਸਿੰਘ ਨਿੱਝਰ ਨੇ ਇਸ ਇਤਿਹਾਸਕ ਦਿਨ ਤੇ ਵਿਚਾਰ ਪੇਸ਼ ਕਰਦਿਆਂ ਇਸਦੀ ਇਤਿਹਾਸਕਤਾ ਬਾਰੇ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਨੇ ਆਈਆਂ ਸੰਗਤਾਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ।

ਪਹਿਲਾਂ ਤਿੰਨ ਦਿਨ ਇਲਾਹੀ ਬਾਣੀ ਦੇ ਅਖੰਡ ਜਾਪ ਹੋਏ, ਜਿਸਦਾ ਸੰਗਤਾਂ ਨੇ ਵਿਸਮਾਦੀ ਅਨੰਦ ਮਾਣਿਆ। ਹਫਤਾਵਾਰੀ ਦੀਵਾਨ ਵਿਚ ਭਾਈ ਸੁਖਜੀਵਨ ਸਿੰਘ ਨੇ ਕਥਾ ਰਾਹੀਂ, ਖਾਲਿਸਤਾਨ ਐਲਾਨ ਦਿਵਸ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਦੱਸਿਆ। ਕੀਰਤਨ ਸਮਾਗਮ ਹੋਏ। ਕੈਲੇਫੋਰਨੀਆਂ ਗਤਕਾ ਦਲ ਨੇ ਭਰਵਾਂ ਅਖਾੜਾ ਲਾ ਕੇ ਗਤਕੇ ਦੇ ਜੌਹਰ ਵੀ ਸੰਗਤਾਂ ਨੂੰ ਵਿਖਾਏ।

ਇਸ ਸਮਾਗਮ ਵਿੱਚ ਹੋਰਨਾਂ ਪੰਥਕ ਜਥੇਬੰਦੀਆਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕੈਲੇਫੋਰਨੀਆ ਗਤਕਾ ਦਲ, ਖਾਲਿਸਤਾਨ ਦੇ ਸ਼ਹੀਦਾਂ ਦੇ ਪਰਿਵਾਰ, ਗੁਰਮਤਿ ਚੇਤਨਾ ਲਹਿਰ, ਖਾਲਸਾ ਜਾਗਰਿਤੀ ਲਹਿਰ, ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੇ ਵੀ ਹਿੱਸਾ ਲਿਆ।

ਸਾਰੇ ਪ੍ਰੋਗਰਾਮ ਦੀ ਦੇਖ ਰੇਖ ਅਤੇ ਸੇਵਾ ਸਿੱਖ ਯੂਥ ਆਫ਼ ਅਮਰੀਕਾ ਦੇ ਵਾਈਸ ਪ੍ਰਧਾਨ ਭਾਈ ਮਨਜੀਤ ਸਿੰਘ ਬਰਾੜ, ਸਰਗਰਮ ਨੌਜਵਾਨ ਆਗੂ ਸੰਦੀਪ ਸਿੰਘ ਤੇ ਉਨਾਂ ਦੇ ਸਾਥੀਆਂ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਵਧ ਚੜ੍ਹ ਕੇ ਕੀਤੀ ਤੇ ਅੱਗੇ ਤੋਂ ਵੀ ਸੇਵਾ ਲਈ ਗੁਰੂ ਮਹਾਰਾਜ ਅੱਗੇ ਜੋਦੜੀ ਕੀਤੀ

ਵਰਨਣਯੋਗ ਹੈ ਕਿ 29 ਅਪ੍ਰੈਲ 1986 ਨੂੰ ਅਕਾਲ ਤਖਤ ਉੱਤੇ ਹੋਏ ਸਰਬੱਤ ਖਾਲਸਾ ਨੇ ਸਿੱਖ ਕੌਮ ਦਾ ਨਿਸ਼ਾਨਾ ਖਾਲਿਸਤਾਨ ਮਿੱਥ ਕੇ ਖਾਲਿਸਤਾਨ ਦਾ ਐਲਾਨ ਕੀਤਾ ਸੀ। ਦੁਨੀਆ ਵਿਚ ਸਮੂਹ ਪੰਥਕ ਜਥੇਬੰਦੀਆਂ ਇਸ ਦਿਨ ਨੂੰ ਖਾਲਿਸਤਾਨ ਐਲਾਨ ਦਿਵਸ ਵਜੋਂ ਮਨਾਉਂਦੀਆਂ ਹਨ ਅਤੇ ਆਪਣਾ ਖਾਲਿਸਤਾਨ ਪ੍ਰਤੀ ਨਿਸ਼ਚਾ ਦੁਹਰਾਉਂਦੀਆਂ ਹਨ।

3 ਲਾਪਤਾ ਔਰਤਾਂ ਨੂੰ ਦਹਾਕੇ ਮਗਰੋਂ ਬੰਦੀਖਾਨੇ ‘ਚੋਂ ਛੁਡਾਇਆ
ਪੁਲਿਸ ਦੀ ਕਾਰਗੁਜ਼ਾਰੀ ਸਬੰਧੀ ਉੱਠੇ ਗੰਭੀਰ ਸੁਆਲੀਆ ਨਿਸ਼ਾਨ

ਕਲੀਵਲੈਂਡ/ਬਿਊਰੋ ਨਿਊਜ਼ :

ਇਕ ਪਰਿਵਾਰ ਦੀਆਂ 3 ਕੁੜੀਆਂ ਨੂੰ ਕਲੀਵਲੈਂਡ ਦੇ ਇਕ ਵੱਡੇ ਘਰ ‘ਚੋਂ ਸੁਰਖਿਅਤ ਛੁਡਾਇਆ ਗਿਆ ਜਿਨ੍ਹਾਂ ਨੇ ਆਪਣੀ ਜਵਾਨੀ ਅਤੇ ਕਿਸ਼ੋਰ ਅਵਸਥਾ ਦੇ ਰੰਗਲੇ ਦਿਨ ਨਜ਼ਰਬੰਦ ਰਹਿ ਕੇ ਗੁਜ਼ਾਰ ਦਿੱਤੇ। ਹਾਲੀਆ ਵਰ੍ਹਿਆਂ ‘ਚ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੋ ਵਾਰ ਇਸ ਘਰ ਦਾ ਦਰਵਾਜ਼ਾ ਖੜਕਾਇਆ ਪਰ ਪੁਲਿਸ ਘਰ ਦੇ ਅੰਦਰ ਨਹੀਂ ਗਈ। ਤਿੰਨੇ ਕੁੜੀਆਂ ਅਮਾਂਡਾ ਬੈਰੀ, ਜਿਨਾ ਡੀਜੀਸਸ ਅਤੇ ਮਿਸ਼ੇਲ ਨਾਈਟ ਨੂੰ ਇਕ ਦਹਾਕਾ ਪਹਿਲਾਂ ਵੱਖ ਵੱਖ ਸਮੇਂ ਅਗਵਾ ਕਰ ਕੇ ਬੰਦੀ ਬਣਾਇਆ ਗਿਆ। ਇਹ ਕੁੜੀਆਂ ਉਸ ਵਕਤ ਜਾਂ ਤਾਂ ਕਿਸ਼ੋਰ ਅਵਸਥਾ ‘ਚ ਸਨ ਜਾਂ 20 ਸਾਲ ਦੇ ਨੇੜੇ ਉਮਰ ਸੀ। ਇਨ੍ਹਾਂ ਕੁੜੀਆਂ ਨੂੰ ਉਸ ਵਕਤ ਮੁਕਤ ਕਰਾਇਆ ਗਿਆ ਜਦ ਬੈਰੀ ਜੋ ਹੁਣ 27 ਸਾਲ ਦੀ ਹੈ, ਨੇ ਗੁਆਂਢੀਆਂ ਨੂੰ ਇਸ ਬਾਰੇ ਦਸਿਆ ਜਦ ਉਨ੍ਹਾਂ ਨੂੰ ਬੰਦੀ ਬਣਾਉਣ ਵਾਲੇ ਘਰ ਨਹੀਂ ਸਨ। ਗੁਆਂਢੀਆਂ ਨੇ 911 ਨੰਬਰ ‘ਤੇ ਫੋਨ ਕਰਕੇ ਪੁਲਿਸ ਨੂੰ ਸੱਦਿਆ ਤੇ ਉਨ੍ਹਾਂ ਨੂੰ ਬੰਦੀਖਾਨੇ ‘ਚੋਂ ਕੱਢਿਆ ਗਿਆ। ਇਸ ਘਰ ‘ਚੋਂ ਇਕ 6 ਸਾਲ ਦੀ ਬੱਚੀ ਵੀ ਮਿਲੀ ਜੋ ਸਮਝਿਆ ਜਾਂਦਾ ਹੈ ਕਿ ਬੈਰੀ ਦੀ ਧੀ ਹੈ।

ਇਹ ਘਰ 52 ਸਾਲਾ ਏਰੀਅਲ ਕਾਸਤਰੋ ਦਾ ਹੈ, ਜੋ ਪਹਿਲਾਂ ਇਕ ਸਕੂਲ ਬਸ ਤੇ ਡਰਾਈਵਰ ਸੀ। ਪੁਲਿਸ ਨੇ ਉਸ ਨੂੰ ਅਤੇ ਉਸ ਦੇ ਦੋ ਭਰਾਵਾਂ ਪੈਡਰੋ ਕਾਸਤਰੋ ਅਤੇ ਉਨੀਲ ਕਾਸਤਰੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼ਹਿਰ ਦੇ ਅਧਿਕਾਰੀਆਂ ਨੇ ਦਸਿਆ ਕਿ ਜਦ ਦੋ ਕੁੜੀਆਂ ਲਾਪਤਾ ਹੋਈਆਂ ਸਨ, ਬਾਲ ਅਤੇ ਪਰਿਵਾਰ ਸਰਵਿਸ ਪੜਤਾਲਕਾਰ ਇਸ ਘਰ ‘ਚ ਗਏ ਸਨ ਕਿਉਂਕਿ ਏਰੀਅਲ ਕਾਸਤਰੋ ਸਕੂਲ ਬਸ ‘ਚ ਇਕ ਬੱਚਾ ਛੱਡ ਗਿਆ ਸੀ। ਕਲੀਵਲੈਂਡ ਦੇ ਮੇਅਰ ਫਰੈਂਕ ਜੀæ ਜੈਕਸਨ ਨੇ ਕਿਹਾ ਕਿ ਪੜਤਾਲਕਾਰਾਂ ਨੇ ਦਰਵਾਜ਼ਾ ਖੜਕਾਇਆ ਸੀ ਪਰ ਘਰ ਅੰਦਰ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਅੰਦਰੋਂ ਕੋਈ ਜੁਆਬ ਮਿਲਿਆ। ਜੈਕਸਨ ਨੇ ਇਕ ਪੱਤਰਕਾਰ ਕਾਨਫਰੰਸ ‘ਚ ਦਸਿਆ ਕਿ ਏਨੇ ਸਾਲਾਂ ‘ਚ ਆਂਢ ਗੁਆਂਢ ਜਾਂ ਕਿਸੇ ਪਾਸਿਓਂ ਵੀ ਕੋਈ ਅਜਿਹਾ ਸੁਰਗ਼ ਨਹੀਂ ਮਿਲਿਆ ਕਿ ਇਸ ਘਰ ‘ਚ ਕਿਸੇ ਨੂੰ ਬੰਦੀ ਬਣਾਇਆ ਹੋਇਆ ਹੈ। ਇਹ ਘਰ ਗੈਸ ਸਟੇਸ਼ਨ ਅਤੇ ਕਰਿਆਨੇ ਦੀ ਦੁਕਾਨ ਤੋਂ ਥੋੜੀ ਹੀ ਦੂਰ ਹੈ ਜਿਥੇ ਆਮ ਤੌਰ ‘ਤੇ ਲੋਕ ਆਉਂਦੇ ਜਾਂਦੇ ਹਨ।

ਐਫਬੀਆਈ ਦੇ ਵਿਸ਼ੇਸ਼ ਏਜੰਟ ਇੰਚਾਰਜ ਸਟੀਵ ਐਂਥਨੀ ਨੇ ਦਸਿਆ ਕਿ ਇਨ੍ਹਾਂ ਤਿੰਨੇ ਕੁੜੀਆਂ ਦੇ ਪਰਿਵਾਰਾਂ ਨੇ ਕਦੇ ਵੀ ਇਨ੍ਹਾਂ ਦੇ ਜਿੰਦਾ ਬਚ ਆਉਣ ਦੀ ਆਸ ਨਹੀਂ ਸੀ ਛੱਡੀ ਅਤੇ ਨਾ ਹੀ ਇਸ ਪੜਤਾਲੀ ਏਜੰਸੀ ਨੇ ਇਹ ਉਮੀਦ ਛੱਡੀ ਸੀ।

ਸਿੱਖ ਕਾਂਗਰਸ ਕਾਕਸ ਦੀ ਕਾਇਮੀ ਦਾ ਐਲਾਨ
ਅਮਰੀਕੀ ਕਾਂਗਰਸ ਦੇ 28 ਮੈਂਬਰਾਂ ਵਲੋਂ ਅਮਰੀਕਨ

ਸਿੱਖ ਕੌਮ ਦੇ ਮਸਲਿਆਂ ਲਈ ਕਾਕਸ ਦੀ ਕਾਇਮੀ ਬੜਾ ਅਹਿਮ ਕਦਮ : ਏਜੀਪੀਸੀ

ਵਾਸ਼ਿੰਗਟਨ ਡੀਸੀ/ਬਲਵਿੰਦਰਪਾਲ ਸਿੰਘ ਖ਼ਾਲਸਾ

ਅਮਰੀਕਾ ਦੀ 113 ਵੀਂ ਕਾਂਗਰਸ ਦੌਰਾਨ ਇਸਦੇ 28 ਮੈਂਬਰਾ ਵੱਲੋਂ ਸਥਾਪਿਤ ਕੀਤੇ ਗਏ ਅਮਰੀਕਨ ਸਿੱਖ ਕਾਂਗਰਸ ਕਾਕਸ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਤੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਇਸ ਮਿੱਤਰ ਮੰਡਲ ਦੀ ਸਥਾਪਤੀ ਨੂੰ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਲਈ ਇਕ ਕਾਰਗਰ ਕਦਮ ਦਸਿਆ ਜਾ ਰਿਹਾ ਹੈ। ਇਸ ਕਾਕਸ ਦਾ ਮੁੱਖ ਮੰਤਵ ਸਿੱਖ ਕੌਮ ਦੇ ਚਲੰਤ ਮਾਮਲਿਆ ਬਾਰੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਜਾਣੂੰ ਕਰਵਾਉਂਦਿਆਂ ਅਮਰੀਕੀ ਕਾਨੂੰਨ ਸਾਜ਼ਾਂ ਨੂੰ ਅਮਰੀਕੀ ਸਿੱਖਾਂ ਦੀ ਹਮਾਇਤ ਵਾਸਤੇ ਪ੍ਰੇਰਿਤ ਕਰਨਾ ਹੈ।

ਇਸ ਕਾਕਸ ਨੂੰ ਬਣਾਉਣ ‘ਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਮਹੱਤਵਪੂਰਨ ਭੁਮਿਕਾ ਹੈ। ਇਸ ਤੋਂ ਇਲਾਵਾ ਯੁਨਾਈਟਡ ਸਿੱਖਸ, ਸੈਲਡੈਫ ਤੇ ਸਿੱਖ ਕੁਲੀਸ਼ਨ ਆਦਿ ਸੰਸਥਾਵਾਂ ਦਾ ਵੀ ਯੋਗਦਾਨ ਰਿਹਾ ਹੈ। ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਕਾਕਸ ਦੀ ਸਫਲਤਾ ਪੂਰਵਕ ਸਥਾਪਨਾ ਉਤੇ ਪੂਰੀ ਸਿੱਖ ਕੌਮ ਨੂੰ ਵਧਾਈ ਦੇਂਦਿਆਂ ਕਿਹਾ ਕਿ ਇਸ ਨਾਲ ਕੌਮ, ਵਡੇ ਪੱਧਰ ‘ਤੇ ਆਪਣੇ ਮਸਲੇ ਉਠਾ ਸਕਣ ‘ਚ ਕਾਮਯਾਬ ਹੋਵੇਗੀ। ਉਨਾਂ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਹੁਤ ਸਾਰੀਆਂ ਘਟਨਾਵਾਂ ਖਾਸ ਕਰਕੇ ਵਿਸਕਾਨਸਿਨ ਵਿਚ ਗੁਰਦੁਆਰਾ ਸਾਹਿਬ ਉਤੇ ਹਮਲਾ ਵਰਗੇ ਮੰਦਭਾਗੇ ਹਾਦਸਿਆਂ ਨੇ ਅਮਰੀਕੀ ਕਾਂਗਰਸ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਇਸ ਤਰਾਂ ਦਾ ਕਾਕਸ ਬਣਾਇਆ ਜਾਵੇ। ਡਾ: ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਕਾਕਸ ਦੇ ਹੋਂਦ ਵਿਚ ਆਉਣ ਤੋਂ ਬਾਦ ਹੁਣ ਉਨਾਂ ਨੇ ‘ਫਰੈਂਡਜ਼ ਆਫ ਅਮਰੀਕਨ ਸਿੱਖ ਕਾਂਗਰਸ ਕਾਕਸ’ ਬਣਾਈ ਹੈ, ਜਿਹੜੀ ਇਕ ਪ੍ਰਮੁੱਖ ਸੰਸਥਾ ਹੋਵੇਗੀ ਜੋ ਸਾਰੀਆਂ ਸੰਸਥਾਵਾਂ ਤੇ ਵਿਅਕਤੀਆਂ ਵੱਲੋਂ ਕਾਕਸ ਨਾਲ ਲਗਾਤਾਰ ਸੰਪਰਕ ਜਾਰੀ ਰਖੱਣ ਦਾ ਯਤਨ ਕਰੇਗੀ।

ਉਨਾਂ ਕੈਲੇਫੋਰਨੀਆਂ ਤੋਂ ਹਤੱਵਪੂਰਨ ਡੈਮੋਕਰੇਟ ਆਗੂ ਹਰਪ੍ਰੀਤ ਸਿੰਘ ਸੰਧੂ ਨਾਲ ਮਿਲਕੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਸਿੱਖਾਂ ਦੇ ਰਾਜਨੀਤਕ ਮਸਲਿਆਂ ਨੂੰ ਨਿਜੱਠਣ ਲਈ ਇਕ ‘ਸਿੱਖ ਪੋਲੀਟੀਕਲ ਐਕਸ਼ਨ ਕਮੇਟੀ ਬਣਾਈ ਜਾਵੇ, ਜਿਸ ਲਈ ਉਨਾਂ ਨੇ ਸਾਰੀਆਂ ਸਿੱਖ ਸੰਸਥਾਵਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਹਰ ਵਿਅਕਤੀ ਜਾਂ ਸੰਸਥਾ ਲਈ ਸਾਂਝੇ ਤੌਰ ਤੇ ਕਾਕਸ ਨਾਲ ਸੰਪਰਕ ਰੱਖਣਾ ਮੁਸਕਿਲ ਹੋਵੇਗਾ, ਇਸ ਲਈ ਇਸ ਤਰਾਂ ਦੀਆਂ ਸੰਸਥਾਵਾਂ ਨਾਲ ਮਿਲਕੇ ਕੌਮ ਨੂੰ ਇਕੱਠੇ ਮਸਲੇ ਹੱਲ ਕਰਨ ਦੀ ਜ਼ਰੂਰਤ ਹੈ। ਉਨਾਂ ਨੇ ਪਾਸੇਦੇਨਾ (ਡੀ) ਕੈਲੇਫੋਰਨੀਆ ਤੋਂ ਕਾਂਗਰਸ ਮੈਂਬਰ ਮਿਸ ਜੂਡੀ ਚੂ ਤੇ ਡੇਵਿਡ ਵਾਲਾਡਾਓ, ਜਿਨਾਂ ਨੇ ਇਸ ਸਿੱਖ ਕਾਕਸ ਨੂੰ ਕੋ ਚੇਅਰ ਕੀਤਾ ਅਤੇ ਕਾਕਸ ਨੂੰ ਸਥਾਪਿਤ ਕਰਨ ਲਈ ਮਾਰੇ ਹੰਭਲੇ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਸਿੱਖਾਂ ਨੇ ਪਿਛਲੇ 130 ਸਾਲਾਂ ਤੇ ਇਤਿਹਾਸ ‘ਚ ਅਮਰੀਕਾ ਦੀ ਤਰੱਕੀ ਅਤੇ ਖੁਸ਼ਹਾਲੀ ਭਰਪੂਰ ਯੋਗਦਾਨ ਪਾਇਆ ਹੈ।

ਕਾਂਗਰਸ ਮੈਂਬਰਾਂ ਨੇ ਅਮਰੀਕਨ ਸਿੱਖ ਕਾਂਗਰਸ ਕਾਕਸ ਦੀ ਸਥਾਪਨਾ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 9/11 ਹਮਲੇ ਤੋਂ ਬਾਦ ਅਮਰੀਕੀ ਸਿੱਖਾਂ ਉਤੇ ਕਾਫੀ ਹਮਲੇ ਹੋਏ ਹਨ ਤੇ ਉਹ ਲਗਾਤਾਰ ਨਸਲੀ ਵਿਤਕਰਿਆਂ ਦਾ ਨਿਸ਼ਾਨਾ ਬਣ ਰਹੇ ਹਨ, ਇਸ ਲਈ ਇਸ ਕਾਕਸ ਦਾ ਉਦੇਸ਼ ਸਿੱਖਾਂ ਵਿਰੁੱਧ ਹੁੰਦੇ ਨਸਲੀ ਹਮਲਿਆਂ ਨੂੰ ਰੋਕਣਾ ਹੈ ਅਤੇ ਸਾਰੇ ਦੇਸ਼ ਵਿਚ ਵੱਸਦੇ ਸਿੱਖਾਂ ਵਿਰੁੱਧ ਹੁੰਦੀਆਂ ਨਸਲੀ ਘਟਨਾਵਾਂ ਨੂੰ ਰੋਕਣਾ ਅਤੇ ਸਿੱਖਾਂ ਨੂੰ ਫੌਜ ਵਿਚ ਭਰਤੀ ਕਰਾਉਣ ਲਈ ਕੰਮ ਕਰਨਾ ਹੈ। ਫਲੋਰੀਡਾ ਤੋਂ ਰਿਪਬਲੀਕਨ ਪਾਰਟੀ ਦੇ ਸੰਸਦ ਮੈਂਬਰ ਇਲੀਆਨਾ ਰੋਸ ਲੇਹਤਿਨ ਨੇ ਕਮੇਟੀ ਦੇ ਗਠਨ ਦਾ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਇਸ ਲਈ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਈ ਲੋਕ ਇਨਾਂ ਦੇ ਧਰਮ ਨੂੰ ਸਮਝਣ ਵਿਚ ਅਸਫਲ ਰਹਿੰਦੇ ਹਨ ਜਾਂ ਇਸ ਬਾਰੇ ਬਿਲਕੁਲ ਨਹੀਂ ਜਾਣਦੇ ਹੁੰਦੇ। ਅਮਰੀਕਾ ਵਿਚ ਵੱਸਦੇ ਸਿੱਖ ਡਰਾਉਣ-ਧਮਕਾਉਣ ਅਤੇ ਨਸਲੀ ਨਫਰਤ ਵਰਗੇ ਅਪਰਾਧਾਂ ਕਾਰਨ ਪ੍ਰਭਾਵਤ ਹੋ ਰਹੇ ਹਨ ਪਰ ਇਹ ਕਮੇਟੀ ਸਿੱਖ ਧਰਮ ਤੇ ਸਿੱਖਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ।

ਸਿੱਖ ਪਰੇਡ ਮੌਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੰਗਤਾਂ ਵਲੋਂ ਜੋਰਦਾਰ ਮੰਗ
* ਨਿਊਯਾਰਕ ‘ਚ ਹਜ਼ਾਰਾਂ ਸਿੱਖਾਂ ਨੇ ਕੀਤੀ ਸ਼ਮੂਲੀਅਤ

* ਇਸ ਵਾਰ ਵੀ ਖਿੱਚ ਦਾ ਕੇਂਦਰ ਰਿਹਾ ‘ਸ਼ਹੀਦਾਂ ਦਾ ਫਲੋਟ’

* ਪ੍ਰਬੰਧਕਾਂ ਵਲੋਂ ਕੀਤੇ ਇੰਤਜ਼ਾਮਾਂ ਦੀ ਸੰਗਤਾਂ ਵਲੋਂ ਪ੍ਰਸ਼ੰਸਾ

ਨਿਊਯਾਰਕ/ਬਿਊਰੋ ਨਿਊਜ਼ :

ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਊਯਾਰਕ ਦੇ ਮੈਨਹਟਨ ਵਿਚ ਕੱਢੀ 26ਵੀਂ ਸਿੱਖ ਡੇਅ ਪਰੇਡ ਵਿਚ ਭਾਰੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਖਾਲਸਾਈ ਰੰਗ ਵਿਚ ਰੰਗਿਆ ਗਿਆ। ਇਹ ਨਗਰ ਕੀਰਤਨ ਸਿੱਖ ਸੰਘਰਸ਼ ਦੇ ਯੋਧੇ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਸਮਰਪਿਤ ਸੀ ਅਤੇ ਇਸ ਦੌਰਾਨ  ਸੰਗਤਾਂ ਵਲੋਂ ਉਨ੍ਹਾਂ ਦੀ ਰਿਹਾਈ ਲਈ ਜੋਰਦਾਰ ਢੰਗ ਨਾਲ ਮੰਗ ਕੀਤੀ ਗਈ। ਸੰਗਤ ਦੇ ਹੱਥਾਂ ਵਿਚ ਪ੍ਰੋæ ਭੁੱਲਰ ਨੂੰ ਰਿਹਾਅ ਕਰਨ ਤੇ ਮੌਤ ਦੀ ਸਜ਼ਾ ਖ਼ਤਮ ਕਰਨ ਦੇ ਨਾਅਰਿਆਂ ਵਾਲੇ ਪੋਸਟਰ ਫੜੇ ਹੋਏ ਸਨ। ਪ੍ਰੋæ ਭੁੱਲਰ ਨੂੰ ਭਾਰਤ ਦੀ ਸੁਪਰੀਮ ਕੋਰਟ ਵਲੋਂ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਦੇ ਫੈਸਲੇ ਤੋਂ ਦੇਸ਼ ਵਿਦੇਸ਼ ਦੇ ਸਿੱਖਾਂ ਵਿਚ ਰੋਸ ਦੀ ਜਿਹੜੀ ਲਹਿਰ ਹੈ, ਉਸਦਾ ਦਾ ਅਸਰ ਸਿੱਖ ਡੇਅ ਪਰੇਡ ਵਿਚ ਵੀ ਨਜ਼ਰ ਆਇਆ।

ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਪਿੱਛੇ ਹਜ਼ਾਰਾਂ ਲੋਕ ਗੁਰਬਾਣੀ ਦਾ ਜਾਪੁ ਕਰਦਿਆਂ ਜਾ ਰਹੇ ਸਨ। ਨਗਰ ਕੀਰਤਨ ਮੈਡੀਸਨ ਐਵਨਿਊ 39 ਸਟਰੀਟ ਤੋਂ ਸ਼ੁਰੂ ਹੋਇਆ ਮੈਡੀਸਨ ਐਵਨਿਊ ਪਾਰਕ 24 ਸਟਰੀਟ ‘ਚ ਪਹੁੰਚ ਕੇ ਸੰਪੰਨ ਹੋਇਆ।

ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਨੇ ਮੰਚ ਤੋਂ ਅਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਨਿਆਂ ਦੇਣ ਦੇ ਮਾਮਲੇ ਵਿਚ ਦੋਹਰੇ ਮਾਪਦੰਡ ਅਪਣਾ ਰਿਹਾ ਹੈ। ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਅਤੇ 1984 ਦੇ ਪੀੜਤ ਸਿੱਖਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ ਹੈ। ਭਾਈ ਮਾਨਾ ਨੇ ਪ੍ਰੋæ ਭੁੱਲਰ ਨਾਲ ਬੀਤੀ ਨੂੰ ਸੰਗਤ ਦੇ ਸਾਹਮਣੇ ਰੱਖਿਆ ਕਿ ਕਿਵੇਂ ਇਕ ਬੇਕਸੂਰ ਨੂੰ Ḕਹਿੰਦੂਵਾਦੀ ਸਿਸਟਮ’ ਫਾਂਸੀ ਦੇਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋæ ਭੁੱਲਰ ਦੇ ਪਿਤਾ, ਮਾਸੜ ਅਤੇ ਇਕ ਨਜ਼ਦੀਕੀ ਨੂੰ ਪੰਜਾਬ ਪੁਲਿਸ ਨੇ ਕਥਿਤ ਤੌਰ ‘ਤੇ ਲਾਪਤਾ ਕਰ ਦਿੱਤਾ ਸੀ, ਜਿਨ੍ਹਾਂ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪ੍ਰੋæ ਭੁੱਲਰ ਨੂੰ ਸਜ਼ਾ ਸੁਣਾਉਣ ਵਾਲੀ ਡਿਵੀਜ਼ਨ ਬੈਂਚ ਵਿਚੋਂ ਇਕ ਜੱਜ ਨੇ ਉਨ੍ਹਾਂ ਨੂੰ ਬੇਕਸੂਰ ਦੱਸਦਿਆਂ ਬਰੀ ਕਰ ਦਿੱਤਾ ਸੀ, ਜਦਕਿ ਪ੍ਰੋæ ਭੁੱਲਰ ਖਿਲਾਫ ਕੇਸ ਲੜਣ ਵਾਲਾ ਸਰਕਾਰੀ ਵਕੀਲ ਵੀ ਹੁਣ ਪ੍ਰੋæ ਭੁੱਲਰ ਨੂੰ ਰਿਹਾਅ ਕਰ ਦੀ ਗੱਲ ਕਰ ਰਿਹਾ ਹੈ।

ਭਾਈ ਗੁਰਿੰਦਰਜੀਤ ਸਿੰਘ ਮਾਨਾ ਨੇ ਸਿੱਖ ਭਾਈਚਾਰੇ ਨੂੰ ਸੱਦਾ ਦਿੰਦਿਆਂ ਕਿਹਾ ਕਿ ਹੁਣ ਸਿੱਖਾਂ ਦਾ ਖਾਲਿਸਤਾਨ ਬਿਨ੍ਹਾ ਨਹੀਂ ਸਰ ਸਕਦਾ ਅਤੇ ਇਸ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਭਾਈ ਮਾਨਾ ਦੀ ਇਸ ਤਕਰੀਰ ‘ਤੇ ਪੰਡਾਲ ਜੈਕਾਰਿਆਂ ਨਾਲ ਗੂੰਜ ਉੱਠਿਆ। ਉਨ੍ਹਾਂ ਇਸ ਮੌਕੇ ਨਗਰ ਕੀਰਤਨ ਤੇ ਸਮਾਰੋਹ ਨੂੰ ਸਾਂਤੀ ਪੂਰਵਕ ਤੇ ਵਧੀਆ ਇੰਤਜ਼ਾਮਾਂ ਨਾਲ ਨੇਪਰੇ ਚਾੜਣ ਲਈ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ।

ਖਾਲਿਸਤਾਨੀ ਆਗੂ ਸ਼ ਗੰਗਾ ਸਿੰਘ ਢਿੱਲੋਂ ਨੇ ਇਸ ਮੌਕੇ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕਰਦਿਆਂ ਇਕ ਮਤਾ ਤਕਰੀਬਨ 50 ਹਜ਼ਾਰ ਸੰਗਤ ਦੀ ਮੌਜੂਦਗੀ ਵਿਚ ਪੜ੍ਹਿਆ, ਜਿਸ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ।

ਨਗਰ ਕੀਰਤਨ ਵਿਚ ਟਰਾਈ ਸਟੇਟ ਦੇ 26 ਗੁਰਦੁਆਰਿਆਂ ਨੇ ਸ਼ਮੂਲੀਅਤ ਕੀਤੀ ਅਤੇ ਪੰਥਕ ਜਥੇਬੰਦੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। Ḕਸ਼ਹੀਦਾਂ ਦਾ ਫਲੋਟ’ ਇਸ ਵਾਰ ਵੀ ਖਿੱਚ ਦਾ ਕੇਂਦਰ ਰਿਹਾ, ਜਿਹੜਾ ਪੰਥਕ ਜਥੇਬੰਦੀਆਂ ਦੇ ਏਕੇ ਕਾਰਨ ਕਾਫ਼ੀ ਭਰਵਾਂ ਨਜ਼ਰ ਆ ਰਿਹਾ ਸੀ।

ਨਗਰ ਕੀਰਤਨ ਦਾ ਪ੍ਰਬੰਧਕਾਂ ਵਲੋਂ ਬਹੁਤ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ ਗਿਆ ਸੀ ਜਿਸਦੀ ਸੰਗਤਾਂ ਵਲੋਂ ਪ੍ਰਸੰਸਾ ਕੀਤੀ ਗਈ । ਕਿਸੇ ਭੇਦਭਾਵ ਦੇ ਬਿਨ੍ਹਾ ਸਾਰੇ ਬੁਲਾਰਿਆਂ ਨੂੰ ਸਟੇਜ ‘ਤੇ ਬੋਲਣ ਦਾ ਸਮਾ ਦਿੱਤਾ ਗਿਆ। ਨਗਰ ਕੀਰਤਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਗੱਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਬੱਚਿਆਂ, ਬਜ਼ੁਰਗਾਂ ਤੋਂ ਇਲਾਵਾ ਹਰੇਕ ਵਰਗ ਦੇ ਵਿਅਕਤੀਆਂ ਨੇ ਇਸ ਸਮਾਗਮ ‘ਚ ਸ਼ਮੂਲੀਅਤ ਕੀਤੀ।

ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਦੇਵ ਸਿੰਘ ਕੰਗ ਅਤੇ ਚੇਅਰਮੈਨ ਭਾਈ ਮੋਹਨ ਸਿੰਘ ਖੱਟੜਾ ਦੇ ਅਨੁਸਾਰ ਇਸ ਨਗਰ ਕੀਰਤਨ ਦੌਰਾਨ ਸੰਗਤਾਂ ‘ਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਸਿੱਖ ਧਰਮ ਨੂੰ ਪ੍ਰਦਰਿਸ਼ਤ ਕਰਨ ਵਾਲੀਆਂ 11 ਝਾਕੀਆਂ ਵੀ ਕੱਢੀਆਂ ਗਈਆਂ। ਉਨ੍ਹਾਂ ਸੰਗਤ ਦਾ ਸ਼ਰਧਾ ਤੇ ਉਤਸ਼ਾਹ ਨਾਲ ਇਸ ਸਮਾਰੋਹ ਵਿਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ 1984 ਦੇ ਹਮਲੇ ਤੋਂ ਬਾਅਦ ਵਿਦੇਸ਼ੀ ਸਿੱਖਾਂ ਨੇ ਇਥੇ ਨਗਰ ਕੀਰਤਨ ਰਾਹੀਂ ਸਰਗਰਮੀ ਸ਼ੁਰੂ ਕੀਤੀ ਸੀ, ਜਿਸ ਨੂੰ ਲਗਾਤਾਰ ਬਰਕਰਾਰ ਰੱਖਿਆ ਜਾ ਰਿਹਾ ਹੈ।

ਲੰਗਰ ਦਾ ਪ੍ਰਬੰਧ ਮੈਡੀਸਨ ਪਾਰਕ ਵਿਚ ਕੀਤਾ ਗਿਆ ਸੀ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਪੰਥਕ ਦਰਦੀਆਂ

ਵਲੋਂ ਹਿਊਸਟਨ ‘ਚ ਭਾਰਤੀ ਕੌਂਸਲੇਟ ਅੱਗੇ ਰੋਸ ਮੁਜ਼ਾਹਰਾ

ਡੈਲਸ, ਟੈਕਸਸ/ਹਰਜੀਤ ਸਿੰਘ ਢੇਸੀ :

ਵਿਸ਼ਾਲ ਟੈਕਸਸ ਸਟੇਟ ਦੇ ਵਸਦੇ ਸ਼ਹਿਰ ਹਿਊਸਟਨ ਵਿਖੇ ਪੰਥਕ ਦਰਦੀਆਂ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਭਾਰਤੀ ਕੌਂਸਲੇਟ ਦੇ ਸਾਹਮਣੇ ਲੰਘੇ ਸ਼ੁੱਕਰਵਾਰ ਨੂੰ ਜ਼ੋਰਦਾਰ ਪ੍ਰਦਰਸਨ ਕੀਤਾ, ਜਿਸ ਵਿਚ ਹਿਊਸਟਨ ਤੋਂ ਇਲਾਵਾ ਗਰੇਟਰ ਡੈਲਸ ਤੋਂ ਵੀ ਇਨਸਾਫ਼ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ। ਇਸ ਰੋਸ ਮੁਜ਼ਾਹਰੇ ਵਿਚ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ, ਬੱਚੇ ਬੱਚੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਇਹ ਰੋਸ ਪ੍ਰਦਰਸ਼ਨ ਭਾਰਤ ਸਰਕਾਰ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਸਿਰ ਤੇ ਲਟਕ ਰਹੀ ਫਾਂਸੀ ਦੀ ਤਲਵਾਰ ਨੂੰ ਮਨਸੂਖ ਕਰਾਉਣ ਲਈ ਕੀਤਾ ਗਿਆ ਸੀ। ਰੋਸ ਪ੍ਰਦਰਸ਼ਨ ਵਿਚ ਪੁੱਜੇ ਬੁਲਾਰਿਆਂ, ਜਿਨ੍ਹਾਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਤੋਂ ਇਲਾਵਾ ਯੂਨਾਈਟਿਡ ਸਿੱਖਜ਼ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਅਤੇ ਯੂਨੀਵਰਸਿਟੀ ਦੀ ਵਿਦਿਆਰਥਣ ਰਾਜਵੰਤ ਕੌਰ ਸ਼ਾਮਲ ਸਨ , ਨੇ ਆਪਣੇ ਸੰਬੋਧਨ ਵਿਚ ਭਾਰਤੀ ਅਦਾਲਤ ਵਲੋਂ ਰਾਜਨੀਤਕ ਕਾਰਨਾਂ ਕਰਕੇ ਦਿੱਤੀ ਗਈ ਫਾਂਸੀ ਦੀ ਸਜ਼ਾ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਕਿਹਾ ਕਿ ਭਾਰਤ ਵਿਚ ਅੱਜ ਵੀ ਅਖੌਤੀ ਨਿਆਂ ਸਿਸਟਮ ਅਧੀਨ ਭਾਰਤੀ ਨਿਜ਼ਾਮ ਵਲੋਂ ਸਿੱਖਾਂ ਸਮੇਤ ਹੋਰ ਵੀ ਘੱਟ ਗਿਣਤੀਆਂ ਦਾ ਨਸਲਘਾਤ ਬਾਦਸਤੂਰ ਜਾਰੀ ਹੈ ਅਤੇ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਹੈ।

ਭਾਈ ਸੁਰਿੰਦਰ ਸਿੰਘ ਗਿੱਲ ਅਤੇ ਭਾਈ ਸੰਤੋਖ ਸਿੰਘ ਖਾਲਸਾ ਨੇ ਸੰਗਤਾਂ ਦੇ ਰੂਬਰੂ ਹੁੰਦਿਆਂ ਭਾਰਤੀ ਸੁਪਰੀਮ ਕੋਰਟ ਦੇ ਆਏ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਕ ਭੁੱਲਰ ਨੂੰ ਫਾਂਸੀ ਦੇਣ ਨਾਲ ਹਜ਼ਾਰਾਂ ਭੁੱਲਰ ਹੋਰ ਪੈਦਾ ਹੋਣਗੇ ਅਤੇ ਦੁਨੀਆ ਭਰ ਵਿਚ ਅਖੌਤੀ ਭਾਰਤੀ ਲੋਕਤੰਤਰ ਦਾ ਜਨਾਜ਼ਾ ਨਿਕਲੇਗਾ।

ਬੁਲਾਰਿਆਂ ਨੇ ਭਾਰਤੀ ਅਦਾਲਤ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਖਿਲਾਫ਼ ਬੋਲਦਿਆਂ ਕਿਹਾ ਕਿ ਪ੍ਰੋ. ਭੁੱਲਰ ਨੂੰ ਧਾਰਾ 120 ਅਧੀਨ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। 120 ਬੀ ਵਿਚ ਨਾਮਜ਼ਦ ਕਿਸੇ ਦੋਸ਼ੀ ਨੂੰ ਕਦੇ ਫਾਂਸੀ ਨਹੀਂ ਦਿੱਤੀ ਗਈ। ਪ੍ਰੋ. ਭੁੱਲਰ ਨੂੰ ਜਰਮਨੀ ਤੋਂ ਵਾਪਸ ਲਿਆਂਦਾ ਗਿਆ ਅਤੇ ਭਾਰਤ ਸਰਕਾਰ ਨੇ ਪ੍ਰੋ. ਭੁੱਲਰ ਨੂੰ ਰਾਜਸੀ ਕੈਦੀ ਮੰਨਦਿਆਂ ਉਸ ਨੂੰ ਫਾਂਸੀ ਨਾ ਦੇਣ ਦਾ ਵਾਅਦਾ ਅੰਤਰਰਾਸ਼ਟਰੀ ਕਾਨੂੰਨ ਤਹਿਤ ਜਰਮਨ ਸਰਕਾਰ ਨਾਲ ਕੀਤਾ ਸੀ। ਪ੍ਰੋ. ਭੁੱਲਰ ਵਿਰੁਧ ਸਰਕਾਰ ਨੇ 133 ਗਵਾਹ ਪੇਸ਼ ਕੀਤੇ ਪ੍ਰੰਤੂ ਕਿਸੇ ਨੇ ਵੀ ਉਸ ਦੀ ਸ਼ਨਾਖਤ ਨਹੀਂ ਕੀਤੀ। ਪ੍ਰੋ. ਭੁੱਲਰ ਵਿਰੁਧ ਉਸ ਵਲੋਂ ਪੁਲਿਸ ਹਿਰਾਸਤ ਵਿਚ ਪੁਲਿਸ ਨੂੰ ਦਿੱਤਾ ਗਿਆ ਬਿਆਨ ਹੀ ਸਬੂਤ ਵਜੋਂ ਵਰਤਿਆ ਗਿਆ। ਜਦੋਂ ਕਿ ਅਦਾਲਤਾਂ ਹੀ ਪੁਲਿਸ ਹਿਰਾਸਤ ਵਿਚ ਲਏ ਗਏ ਬਿਆਨ ਨੂੰ ਨਹੀਂ ਮੰਨਦੀਆਂ। ਪ੍ਰੋ. ਭੁੱਲਰ ਦੇ ਇਖਲਾਕੀ ਬਿਆਨ ਨੂੰ ਵੀ ਤੁਰੰਤ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਸੀ, ਜਿਸ ਦੀ ਹਾਮੀ ਸਬੰਧਤ ਅਦਾਲਤ ਨੇ ਭਰੀ ਸੀ। ਪ੍ਰੋ. ਭੁੱਲਰ ਪਿਛਲੇ 17 ਸਾਲਾਂ ਤੋਂ 7 ਫੁੱਟ 9 ਫੁੱਟ ਦੀ ਕਾਲ ਕੋਠੜੀ ਵਿਚ ਬੰਦ ਰੱਖਿਆ ਗਿਆ ਹੈ। ਇਕ ਵਿਅਕਤੀ ਨੂੰ ਉਮਰ ਕੈਦ ਅਤੇ ਫਾਂਸੀ ਦੋ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ? ਪ੍ਰੋ. ਭੁੱਲਰ ਦਾ ਫੈਸਲਾ ਜਿਹੜੇ ਤਿੰਨ ਜੱਜਾਂ ਦੇ ਬੈਂਚ ਨੇ ਕੀਤਾ ਸੀ, ਉਸ ਵਿਚ ਮੁੱਖ ਜੱਜ ਐਮਬੀ ਸ਼ਾਹ ਨੇ ਪ੍ਰੋ. ਭੁੱਲਰ ਨੂੰ ਨਿਰਦੋਸ਼ ਮੰਨਦਿਆਂ ਬਰੀ ਕਰਨ ਦਾ ਫੈਸਲਾ ਦਿੱਤਾ ਸੀ। ਜਦੋਂ ਬਾਕੀ ਦੋ ਜੱਜਾਂ ਬੀ ਐਨ ਅਗਰਵਾਲ ਅਤੇ ਅਰੀਜੀਤ ਪਸਾਇਤ ਨੇ ਫਾਂਸੀ ਦੇ ਹੁਕਮ ਸੁਣਾਏ ਸਨ। ਕੀ ਮੁੱਖ ਜੱਜ ਦਾ ਫੈਸਲਾ ਗਲਤ ਸੀ? ਪ੍ਰੋ. ਭੁੱਲਰ ਇਸ ਸਮੇਂ ਸਰੀਰਕ ਅਤੇ ਮਾਨਸਿਕ ਰੂਪ ਵਿਚ ਬੀਮਾਰ ਹੈ, ਕੀ ਇਸ ਹਾਲਤ ਵਿਚ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਪਹੁੰਚੇ ਹੋਏ ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਸ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।

ਇਸ ਰੋਸ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਲਈ ਜਿਨ੍ਹਾਂ ਸੱਜਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਉਨ੍ਹਾਂ ਵਿਚ ਜਰਨੈਲ ਸਿੰਘ, ਜਤਿੰਦਰਪਾਲ ਸਿੰਘ ਰੰਧਾਵਾ, ਹਰਜੀਤ ਸਿੰਘ ਬੈਂਸ, ਕੁਲਵੰਤ ਸਿੰਘ, ਦਲਜਿੰਦਰ ਸਿੰਘ ਖਹਿਰਾ, ਅਮਰ ਸਿੰਘ ਬੜਿੰਗ, ਮਲਕੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਡਾ. ਕਮਲਜੀਤ ਸਿੰਘ, ਮੁਕੰਦ ਸਿੰਘ, ਨਿੱਝਰ ਸਿੰਘ, ਸਤਬੀਰ ਸਿੰਘ, ਅਵਤਾਰ ਸਿੰਘ, ਹਰਗੁਰਮਤ ਸਿੰਘ, ਜਗਜੀਤ ਸਿੰਘ ਮਾਨ, ਹਰਦੂਲ ਸਿੰਘ, ਸੰਪੂਰਨ ਸਿੰਘ, ਡਾ. ਹਰਦਮ ਸਿੰਘ, ਕੁਲਵੰਤ ਸਿੰਘ ਨਾਗਰਾ, ਗੁਲਾਮ ਅਲੀ, ਧਿਆਨ ਸਿੰਘ, ਕ੍ਰਿਪਾਲ ਸਿੰਘ ਬਾਲਾ, ਡਾ. ਜਗਤਾਰ ਸਿੰਘ, ਚਰਨਜੀਤ ਸਿੰਘ ਸੰਧੂ, ਅਤੇ ਦੁਲਾਰਾ ਸਿੰਘ ਬੈਂਸ ਸ਼ਾਮਲ ਸਨ। ਲੰਗਰਾਂ ਤੇ ਚਾਹ ਪਾਣੀ ਦੀ ਸੇਵਾ ਗੁਰਦੁਆਰਾ ਸਿੱਖ ਸੈਂਟਰ ਹਿਊਸਟਨ ਵਲੋਂ ਅਤੇ ਉਘੇ ਸਮਾਜ ਸੇਵਕ ਭਾਈ ਕੁਲਵੰਤ ਸਿੰਘ ਨਾਗਰਾ ਵਲੋਂ ਨਿਭਾਈ ਗਈ।

ਬੇਹੱਦ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਖਾਲਿਸਤਾਨ ਐਲਾਨ ਦਿਵਸ ਦੀ 27ਵੀਂ ਵਰੇਗੰਢ
ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਸੰਗਤਾਂ ਨੇ ਚੜ੍ਹਦੀ ਕਲਾ ‘ਚ ਆਜ਼ਾਦ ਸਿੱਖ ਦਾ ਅਪਣਾ ਅਹਿਦ ਦੁਹਰਾਇਆ

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ

ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਖਾਲਿਸਤਾਨ ਐਲਾਨ ਦਿਵਸ ਬੇਹੱਦ ਸ਼ਰਧਾ, ਸਤਿਕਾਰ ਤੇ ਚੜ੍ਹਦੀ ਕਲਾ ਦੇ ਮਾਹੌਲ ਵਿਚ ਮਨਾਇਆ ਗਿਆ। ਹਫਤਾਵਾਰੀ ਦੀਵਾਨ ਵਿਚ ਕੀਰਤਨ-ਕਥਾ ਹੋਏ ਅਤੇ ਯੂਨੀਵਰਸਿਟੀ ਆਫ ਕੈਲੇਫੋਰਨੀਆ ਹੇਸਟਿੰਗਜ਼ ਲਾਅ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਸੰਗਤਾਂ ਨਾਲ ਕੌਮਾਂ ਵੱਲੋਂ ਆਪਣੀ ਅਜ਼ਾਦੀ ਦੇ ਐਲਾਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨਹਾਂ ਕਿਹਾ ਕਿ ਗੁਲਾਮੀ ਦਾ ਅਹਿਸਾਸ ਕਰਦਿਆਂ ਸਦੀਵੀ ਅਜ਼ਾਦੀ ਵੱਲ ਵਧਣਾ ਤੇ ਨਿਰੋਲ ਆਪਣੇ ਭਾਵਨਾਵਾਂ ਦੀ ਪੂਰਤੀ ਵਾਲੇ ਦੇਸ਼ ਦਾ ਐਲਾਨ ਕਰਨਾ ਤੇ ਉਸ ਵਾਸਤੇ ਕਾਰਜ ਕਰਨਾ ਕੌਮਾਂ ਦੇ ਇਤਿਹਾਸ ਵਿਚ ਮੀਲ ਪੱਥਰ ਹੁੰਦੇ ਹਨ, ਜਿਸ ਦੇ ਅਹਿਸਾਸ ਦੀ ਸਦੀਵੀ ਯਾਦ ਅਜ਼ਾਦੀ ਦਾ ਰਸਤਾ ਮੋਕਲਾ ਕਰਦੀ ਹੈ। ਅਮਰੀਕਾ ਵਰਗੇ ਅਜ਼ਾਦ ਮੁਲਕ ਵਿਚ ਰਹਿੰਦਿਆਂ ਬ੍ਰਾਹਮਣਵਾਦੀ ਗੁਲਾਮੀ ਦਾ ਅਹਿਸਾਸ ਢੋਈ ਜਾਣਾ ਤੇ ਭਾਰਤ ਵਰਗੇ ਜਾਬਰ ਸਿਸਟਮ ਦੇ ਗੁਣ ਗਾਈ ਜਾਣੇ ਘੋਰ ਗੁਲਾਮੀ ਦੇ ਲਛੱਣ ਹਨ, ਜਿਨਾਂ ਤੋਂ ਛੁਟਕਾਰਾ ਹਾਸਲ ਕਰਨਾ ਬੇਹੱਦ ਜ਼ਰੂਰੀ ਹੈ।

ਕੈਲੇਫੋਰਨੀਆ ਗਤਕਾ ਦਲ ਦੇ ਵੱਖ ਵੱਖ ਸ਼ਹਿਰਾਂ ਦੀਆਂ ਮਿਸਲਾਂ ਨੇ ਵਿਸ਼ੇਸ਼ ਤੌਰ ਤੇ ਇਸ ਦਿਨ ਗੁਰਦੁਆਰਾ ਸਾਹਿਬ ਫਰੀਮਾਂਟ ਪਹੁੰਚ ਕੇ ਖਾਲਿਸਤਾਨ ਐਲਾਨ ਦਿਵਸ ਦੀਆਂ ਰੌਣਕਾਂ ਵਿਚ ਵਾਧਾ ਕੀਤਾ। ਸਿੱਖ ਪ੍ਰਭੂਸੱਤਾ ਦੇ ਚਿੰਨ ਨੀਲੇ ਤੇ ਬਸੰਤੀ ਨਿਸ਼ਾਨ ਸਾਹਿਬਾਂ ਉੱਤੇ ਖਾਲਿਸਤਾਨੀ ਝੰਡਿਆਂ ਨਾਲ ਪੰਜ ਸਿੱੰਘਾਂ ਨੇ ਕਿਰਪਾਨਾਂ ਦੁਆਰਾ ਅਤੇ ਇਲਾਹੀ ਗੁਰਬਾਣੀ ਦੇ ਗਾਇਨ ਨਾਲ ਨਿਸ਼ਾਨ ਸਾਹਿਬ ਨੂੰ ਸਲਾਮੀ (ਗਾਰਡ ਆਫ ਆਨਰ) ਪੇਸ਼ ਕੀਤਾ। ਉਪਰੰਤ ਗੁਰੂ ਸਾਹਿਬ ਅੱਗੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਅਰਦਾਸ ਕਰਦਿਆਂ ਬਖਸ਼ਿਸ਼ ਦੀ ਬੇਨਤੀ ਕੀਤੀ।

ਬਾਅਦ ਵਿਚ ਗਤਕੇ ਦੇ ਜੌਹਰ ਦੌਰਾਨ ਵੱਖ ਵੱਖ ਹਥਿਆਰਾਂ ਦਾ ਪ੍ਰਦਰਸ਼ਨ ਕਰਦਿਆਂ ਸਮੂੰਹ ਸੰਗਤਾਂ ਨੂੰ ਗਤਕੇ ਦੇ ਵਿਸ਼ੇਸ਼ ਕੌਤਕਾਂ ਨਾਲ ਨਿਹਾਲ ਕੀਤਾ। ਜਥੇਦਾਰ ਜਸਪ੍ਰੀਤ ਸਿੰਘ ਲਵਲਾ, ਜਥੇਦਾਰ ਦੀਦਾਰ ਸਿੰਘ, ਜਥੇਦਾਰਨੀ ਪੁਨੀਤ ਕੌਰ ਖਾਲਸਾ ਤੇ ਜਥੇਦਾਰ ਦਮਨਜੀਤ ਸਿੰਘ ਦੇ ਸਾਂਝੇ ਯਤਨਾਂ ਸਦਕਾ ਗਤਕਾ ਯੁੱਧ ਦਾ ਪ੍ਰਗਟਾਵਾ ਸਫਲ ਰਿਹਾ। ਖਾਲਿਸਤਾਨ ਦੇ ਐਲਾਨ ਦਿਵਸ ਨੂੰ ਕਾਮਯਾਬ ਕਰਨ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਖਾਲਿਸਤਾਨ ਦੇ ਸ਼ਹੀਦਾਂ ਦੇ ਪਰਿਵਾਰਾਂ, ਖਾਲਸਾ ਜਾਗਰਿਤੀ ਲਹਿਰ, ਗੁਰਮਤਿ ਚੇਤਨਾ ਲਹਿਰ, ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੇ ਸਾਂਝੇ ਤੌਰ ਉੱਤੇ ਯਤਨ ਕੀਤੇ ਅਤੇ ਸਫਲਤਾ ਵਿਚ ਹਿੱਸਾ ਪਾਇਆ।