|
ਸਿੱਖ ਵਿਚਾਰ ਧਾਰਾ ਨੂੰ ਪੂਰਬ ਦੀ ਸਰਵੋਤਮ ਵਿਚਾਰਧਾਰਾਂ ਵੱਜੋਂ ਉਭਾਰਨਾ ਸਮੇਂ ਦੀ
ਲੋੜ
ਡਾ. ਸਵਰਾਜ
ਸਿੰਘ
ਅੱਜ ਇਹ ਸਪੱਸ਼ਟ ਹੋ
ਰਿਹਾ ਹੈ ਕਿ ਅਮਰੀਕਾ
ਦੀ
ਸਰਦਾਰੀ ਹੇਠ ਸਾਮਰਾਜੀ ਸੰਸਾਰੀਕਰਨ ਦਾ ਖੱਪਤਕਾਰੀ ਸਰਮਾਏਦਾਰੀ
ਵਿਕਾਸ
ਦਾ
ਨਮੂਨਾ
ਅਸਫਲ ਹੋ ਰਿਹਾ ਹੈ ਅਤੇ ਸੰਸਾਰ ਨੂੰ
ਹੁਣ ਬਦਲਵੇਂ ਵਿਕਾਸ ਦੇ
ਨਮੂਨੇ ਦੀ ਲੋੜ
ਹੈ।
ਜ਼ਾਹਿਰ ਹੈ ਕਿ ਵਿਕਾਸ ਦਾ ਇਹ ਨਮੂਨਾ ਪੱਛਮੀ ਵਿਚਾਰਧਾਰਾ
`ਤੇ
ਅਧਾਰਿਤ ਹੈ।
ਆਖਰ ਕਿਉਂ ਪੱਛਮੀ ਵਿਚਾਰਧਾਰਾ ਮਨੁੱਖਤਾ ਤੇ ਸੰਸਾਰ
ਨੂੰ ਅਜੋਕੇ ਸੰਕਟ ਵਿਚੋਂ ਕੱਢਣ ਦੇ ਸਮਰੱਥ ਨਹੀਂ ਰਹੀ ਅਤੇ
ਪੂਰਬੀ
ਵਿਚਾਰਧਾਰਾ ਹੀ ਇਸ ਸੰਕਟ ਵਿਚੋਂ ਕੱਢ ਸਕਦੀ ਹੈ।
ਇਸਦਾ
ਮੁੱਖ ਕਾਰਨ ਇਹ ਹੈ ਕਿ ਮਨੁੱਖੀ ਵਿਕਾਸ ਦੇ ਸਮੁੱਚੇ
ਖੇਤਰ ਵਿਚ ਪੂਰਬੀ
ਵਿਚਾਰਧਾਰਾ ਪੱਛਮੀ ਵਿਚਾਰਧਾਰਾ ਨਾਲੋਂ ਉੱਚੇ ਪੱਧਰ ਦੀ ਹੈ
।
ਅੱਜ ਆਵਾਜਾਈ ਤੇ ਸੰਸਾਰ ਦੇ ਸਾਧਨਾਂ ਨੇ ਸੰਸਾਰ ਨੂੰ ਜਿਸਮਾਨੀ
ਤੌਰ
`ਤੇ
ਇਕ ਇਕਾਈ ਵਿਚ ਬਦਲ
ਦਿਤਾ ਹੈ
ਪ੍ਰੰਤੂ
ਪੱਛਮੀ
ਵਿਚਾਰਧਾਰਾ ਕੋਲ ਉਸ ਪੱਧਰ ਦੀ ਸੋਚ ਨਹੀ
ਹੈ
ਜੋ ਇਸ ਜਿਸਮਾਨੀ ਫੈਲਾਅ ਦੇ ਹਾਣ ਦੀ ਹੋਵੇ
।
ਸਮੁੱਚੇ ਤੌਰ ਤੇ ਪੱਛਮੀ
ਵਿਚਾਰਧਾਰਾ ਅਜੋਕੇ ਪ੍ਰਾਚੀਨ
ਪੱਛਮੀ ਸਮਾਜ ਅਰਜਤ ਸਰਮਾੲੈਦਾਰੀ
ਦੀ ਹੀ ਸੋਚ ਹੈ।
ਇਸ ਲਈ ਇਸ ਕੋਲ
ਵਿਸ਼ਾਲਤਾ ਨਹੀਂ
ਹੈ।
ਸਰਮਾਏਦਾਰੀ
ਦੀ
ਸੋਚ ਮਨੁੱਖ ਦੇ ਹੇਠਲੇ ਪੱਧਰ
ਤੋਂ ਉਪਜਦੀ ਹੈ ਜਿਸ ਵਿਚ ਲੋਭ,
ਸੁਆਰਥ,
ਈਰਖਾ ਤੇ ਹੰਕਾਰ ਵਰਗੀਆਂ
ਰੁਚੀਆਂ ਹਨ।
ਇਹ ਰੁਚੀਆਂ
ਮਨੁੱਖ ਦੀ
ਸੋਚ
ਨੂੰ
ਮੁੱਖ ਤੌਰ ਤੇ
ਨਿੱਚ ਤੱਕ ਹੀ ਸੀਮਤ ਕਰਦੀਆਂ ਹਨ।
ਪੂਰਬੀ ਸੋਚ ਵਿਚ ਨਿੱਜ ਨੂੰ
ਸਮੂਹਿਕ ਦਾ ਹਿੱਸਾ
ਦੇਖਣ ਦਾ ਰੁਝਾਨ ਹੀ ਭਾਰੂ ਰਿਹਾ ਹੈ।
ਆਪਣੀ
ਹੋਂਦ
ਨੂੰ
ਨਿੱਜ ਤੱਕ ਸੀਮਤ ਕਰਨ ਦੀ ਬਜਾਏ ਮਨੁੱਖ
ਨੂੰ ਇਹ ਪ੍ਰੇਰਨਾ ਦਿਤੀ ਗਈ ਕਿ ਉਹ ਆਪਣੇ ਆਪ ਨੂੰ ਵਿਆਪਕ ਕੁਦਰਤ ਨਾਲ ਇਕਸੁਹਤਾ ਤੇ
ਸਹਿਹੋਂਦ
ਦੇ
ਸਿਧਾਂਤਾਂ ਅਨੁਸਾਰ ਢਾਲੇ,
ਇਹ ਚੇਤਨਾ ਕਿ ਮਨੁੱਖੀ
ਹੋਂਦ ਸਿਰਫ ਨਿੱਜ ਤੱਕ ਸੀਮਤ ਨਹੀਂ ਸਗੋਂ ਵਿਆਪਕ
ਤੇ
ਸਮੂਹਿਕ ਚੇਤਨਾ ਦਾ ਹੀ ਭਾਗ ਹੈ ਅਧਿਆਤਮ (ਰੂਹਾਨੀਅਤ) ਦਾ ਅਧਾਰ ਹੈ।
ਪ੍ਰਬਲ ਪੱਛਮੀ ਵਿਚਾਰਧਾਰਾ ਅਰਥਾਤ ਸਰਮਾਏਦਾਰੀ ਦੀ ਸੋਚ ਨੇ ਮਨੁੱਖ ਦੇ ਜੀਵਨ ਵਿਚ
ਅਧਿਆਤਮਕ ਪੱਖ
ਨੂੰ ਅਮਲੀ ਤੌਰ ਤੇ ਨਕਾਰ ਦਿਤਾ ਹੈ।
ਇਹ ਸੱਚ ਹੈ
ਕਿ
ਮਨੁੱਖ ਨੂੰ ਪਦਾਰਥਿਕ ਵਸਤੂਆਂ ਦੀ ਲੋੜ ਹੈ,
ਪ੍ਰੰਤੂ ਮਨੁੱਖ
ਦਾ ਅਧਿਆਤਮਕ ਪੱਖ ਵੀ ਹੈ।
ਅਧਿਆਤਮਕ ਪੱਖ ਤੋਂ
ਬਿਨਾ
ਮਨੁੱਖ ਅਧੂਰਾ ਹੈ।
ਇਹ
ਕਿਹਾ ਜਾ ਸਕਦਾ ਹੈ ਕਿ ਮਨੁੱਖ ਨੂੰ ਅੱਗੇ ਵੱਧਣ ਲਈ
ਦੋ
ਲੱਤਾਂ ਦੀ
ਲੋੜ
ਹੈ।
ਇਕ ਲੱਤ ਪਦਾਰਥ ਦੀ
ਹੈ
ਤੇ
ਦੂਜੀ
ਅਧਿਆਤਮ ਦੀ
।
ਸਰਮਾਏਦਾਰੀ
ਨੇ ਅਧਿਆਤਮ ਨੂੰ ਅਮਲੀ ਤੌਰ ਤੇ
ਨਕਾਰ
ਕੇ ਮਨੁੱਖ ਨੂੰ ਇਕ ਲੱਤ
ਤੋਂ
ਵਾਂਝਿਆਂ
ਭਾਵ
ਲੰਗੜਾ ਕਰ ਦਿਤਾ ਹੈ।
ਇਹ ਲੰਗੜਾ ਮਨੁੱਖ ਮਨੁੱਖੀ ਵਿਕਾਸ ਦੇ ਸਫਰ ਤੋ
ਅੱਗੇ ਤੁਰਨ ਤੋਂ ਅਸਮਰਥ ਹੈ।
ਜ਼ਾਹਿਰ ਹੈ ਕਿ ਅਧਿਆਤਮ ਜਾਂ ਚੇਤਨਾ ਤੋਂ ਰਹਿਤ ਇਸ ਮਨੁੱਖ ਨੂੰ
ਅੱਗੇ ਤੋਰਨ ਲਈ ਉਸਦਾ ਇਹ
ਪੱਖ ਉਜਾਗਰ ਕਰਨ ਦੀ ਲੋੜ ਹੈ
।
ਸੁਆਲ ਇਹ ਹੈ ਕਿ ਉਹ ਕਿਹੜੀ ਵਿਚਾਰਧਾਰਾ ਹੈ ਜੋ ਮਨੁੱਖ ਦਾ ਇਹ ਪੱਖ ਜਾਗਰਿਤ ਕਰਨ ਦੀ
ਸਮਰੱਥਾ ਰੱਖਦੀ
ਹੈ।
ਪੱਛਮੀ ਵਿਚਾਰਧਾਰਾ ਹੁਕਮੀ ਅਧਿਆਤਮਿਕਤਾ
`ਤੇ
ਅਧਾਰਿਤ
ਹੈ।
ਇਸਦਾ ਅਰਥ ਹੈ ਕਿ ਬਾਹਰੋਂ ਨਿਰਦੇਸ਼ ਲੈਣਾ
।
ਪ੍ਰੰਤੂ
ਅਜੋਕੇ
ਮਨੁੱਖ ਦੀ ਲੋੜ ਅੰਦਰੂਨੀ ਤੌਰ ਤੇ ਵਿਕਸਿਤ ਅਧਿਆਤਮਿਕਤਾ
ਹੈ
।
ਪੂਰਬੀ ਵਿਚਾਰਧਾਰਾ
ਵਿਚ
ਅੰਦਰੂਨੀ
ਤੌਰ
ਤੇ ਵਿਕਸਿਤ ਅਧਿਆਤਮਿਕਤਾ ਦਾ ਸੰਕਲਪ ਹੈ।
ਹੁਣ ਅਗਲਾ ਸੁਆਲ ਇਹ ਹੈ ਕਿ ਅਜੋਕੇ ਸੋਮੇਂ ਵਿਚ ਕਿਹੜੀ ਵਿਚਾਰਧਾਰਾ
ਪੂਰਬੀ
ਵਿਚਾਰਧਾਰਾ ਦਾ ਸੱਭ
ਤੋਂ
ਵਿਕਸਿਤ ਰੂਪ ਹੈ ਅਤੇ ਉਸਦੀ
ਪ੍ਰਤੀਨਿਧਤਾ ਕਰ ਰਹੀ ਹੈ।
ਇਸ
ਵਿਚ
ਕੋਈ ਸ਼ੱਕ ਨਹੀਂ ਕਿ
ਸ੍ਰੀ
ਗੁਰੂ
ਗ੍ਰੰਥ ਸਾਹਿਬ ਦੀ ਅੰਦਰੂਨੀ ਵਿਕਸਿਤ ਅਧਿਆਤਮਿਕਤਾ
ਦਾ
ਸਭ ਤੋਂ ਮਹਾਨ ਸੋਮਾ ਹੈ,
ਭਾਂਵੇ ਕਿ ਸਾਰੀਆ ਪੂਰਬੀ ਵਿਚਾਰਧਾਰਾਵਾਂ ਵਿਚ ਅੰਦਰੂਨੀ ਵਿਕਸਿਤ ਅਧਿਆਤਮਿਕਤਾ ਦਾ
ਸੰਕਲਪ ਹੈ ਪ੍ਰੰਤੂ ਜਿਸ ਸਪੱਸ਼ਟਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁਖ
ਨੂੰ
ਅਧਿਆਤਮਿਕਤਾ
ਵਿਕਸਿਤ ਕਰਨ ਜਾਂ ਅਧਿਆਤਮਿਕਤਾ ਦੀ ਖੇਤੀ ਕਰਨ ਲਈ ਕਿਹਾ ਗਿਆ ਹੈ,
ਉਸ
ਪੱਧਰ ਦੀ ਸਪੱਸ਼ਟਤਾ ਹੋਰ ਕਿਸੇ ਵਿਚਾਰਧਾਰਾ ਵਿਚ ਦੇਖਣ
ਨੂੰ ਨਹੀ ਮਿਲਦੀ।
ਮਨ ਹਾਲੀ ਕਿਰਸਾਣੀ
ਕਰਨੀ ਸਰਮ
ਪਾਣੀ
ਤਨੁ ਖੇਤੁ।।
ਨਾਮੁ
ਬੀਜੁ ਸੰਤੋਖੁ
ਸੁਹਾਗਾ ਰਖੁ ਗਰੀਬੀ ਵੇਸੁ।।
ਅਰਥਾਤ ਮਨ ਨੂੰ
ਹਾਲੀ
ਬਣਾ,
ਉਚੇ ਆਚਰਣ ਨੂੰ ਵਾਹੀ ਸਮਝ ਤੇ ਉੱਦਮ ਪਾਣੀ ਹੈ ਅਤੇ ਸਰੀਰ ਪੈਲੀ,
ਨਾਮ ਦਾ ਬੀਜ
ਬੀਜ
ਸੱਵਾਰ ਦਾ ਸੁਹਾਗਾ ਫੇਰ ਅਤੇ ਨਿਮਰਤਾ ਦੀ ਵਾੜ ਲਗਾ।
ਅੱਜ ਬਹੁਤ ਸਾਰੇ ਚੇਤਨ ਪੱਛਮੀ ਲੋਕ ਪੂਰਬੀ ਵਿਚਾਰਧਾਰਾਵਾਂ
ਵੱਲ
ਦੇਖ ਰਹੇ ਹਨ ਕਿਉਂਕਿ ਉਨ੍ਹਾਂ
ਨੂੰ ਅਹਿਸਾਸ
ਹੋ ਚੁਕਾ
ਹੈ
ਕਿ ਅੱਜ ਪੂਰਬੀ ਵਿਚਾਰਧਾਰਾ ਹੀ ਮਨੁੱਖ ਨੂੰ
ਉਸਦੇ
ਨਿੱਜੀ ਸੰਕਟ ਅਤੇ
ਮਨੁਖੱਤਾ ਨੂੰ ਦਰਪੇਸ਼ ਚੁਣੌਤੀਆ ਅਤੇ ਸਮੱਸਿਆਵਾਂ
ਚੋ`
ਹੱਲ ਕੱਢਣ ਦੇ ਸਮਰੱਥ ਹੈ,
ਪ੍ਰੰਤੂ ਉਨ੍ਹਾਂ
ਲਈ ਜਿਆਦਾਤਰ ਹਿੰਦੂ ਧਰਮ ਦੀ ਪੂਰਬੀ ਵਿਚਾਰਧਾਰ ਅਤੇ ਅਧਿਆਤਮਿਕਤਾ ਦੀ ਪ੍ਰਤੀਨਿੱਧਤਾ
ਕਰਦਾ ਹੈ,
ਕੁਝ ਲੋਕ ਬੁੱਧ ਧਰਮ ਨੂੰ ਵੀ ਪੂਰਬੀ ਵਿਚਾਰਧਾਰਾ
ਅਤੇ ਅਧਿਆਤਮਿਕਤਾ ਦਾ
ਪ੍ਰਤੀਨਿੱਧ ਸਮਝਦੇ
ਹਨ।
ਪ੍ਰੰਤੂ ਬਹੁਤ ਘਟ ਲੋਕਾਂ
ਨੂੰ ਇਹ ਜਾਣਕਾਰੀ ਹੈ ਕਿ ਅਸਲ ਵਿਚ ਸਿੱਖ ਵਿਚਾਰਧਾਰਾ
ਹੀ
ਪੂਰਬੀ ਵਿਚਾਰਧਾਰਾ ਦੀ ਸਿੱਖਰ ਹੈ ਕਿਉਂਕਿ ਤਾਰੀਖਵਾਰ ਇਹ ਸੱਭ ਤੋਂ ਬਾਅਦ ਵਿਚ ਆਉਣ
ਵਾਲੀ ਪੂਰਬੀ ਵਿਚਾਰਧਾਰਾ ਹੈ।
ਜਿਵੇਂ
ਕਿਸੇ ਵੀ ਵਿਸ਼ੇ ਤੇ ਸੱਭ ਤੋਂ ਬਾਅਦ ਛੱਪਣ ਵਾਲਾ
ਐਡੀਸ਼ਨ (ਲੇਟੈਸਟ ਐਡੀਸ਼ਨ) ਹੀ ਉਸ
ਵਿਸ਼ੇ ਤੇ ਸੱਭ
ਤੋਂ
ਵਿਕਸਿਤ ਐਡੀਸ਼ਨ ਸਮਝਿਆ ਜਾਂਦਾ ਹੈ
।
ਇਸ ਤਰ੍ਹਾਂ ਹੀ
ਸ੍ਰੀ
ਗੁਰੂ
ਗ੍ਰੰਥ ਸਾਹਿਬ ਪੂਰਬੀ
ਵਿਚਾਰਧਾਰਾ ਅਤੇ ਪੂਰਬੀ
ਅਧਿਆਤਮਿਕਤਾ ਦਾ ਸੱਭ ਤੋਂ ਵਿਕਸਿਤ ਸਰੂਪ ਹਨ
।
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਦੀ
ਇਹ ਵੀ ਵਿਲੱਖਣਤਾ ਹੈ ਕਿ ਉਹ ਇਕ ਅਜਿਹੇ
ਵਿਸ਼ਾਲ ਮਨੁੱਖੀ ਭਾਈਚਾਰੇ
ਦਾ
ਸੁਨੇਹਾ ਦੇ ਰਹੇ ਹਨ ਜਿਸ ਵਿਚ ਕਿ ਹਰ ਮਨੁੱਖ ਸ਼ਾਮਲ ਹੈ:
ਸਭੈ
ਸਾਝੀਵਾਲ ਸਦਾਇਨ ਤੂੰ ਕਿਸੇ ਨ ਦਿਸਹਿ ਬਾਹਰਾ ਜੀਓੂ।।
ਅੱਜ ਸੰਸਾਰ ਅਤੇ ਮਨੁਖਤਾ ਦੀ ਇਹ ਲੋੜ ਹੈ ਕਿ
ਕੋਈ ਅਜਿਹੀ ਵਿਚਾਰਧਾਰਾ ਹੋਵੇ ਜੋ ਸਾਰੀ
ਮਨੁੱਖਤਾ ਨੂੰ ਸਵਿਕਾਰ
ਹੋ ਸਕੇ।
ਸ੍ਰੀ ਗੁਰੂ ਗ੍ਰੰਥ
ਸਾਹਿਬ ਤੋਂ ਬਿਨਾਂ ਅਜਿਹੀ ਵਿਚਾਰਧਾਰਾ
ਹੋਰ
ਕਿਤੇ
ਲੱਭ ਨਹੀ ਸਕਦੀ।
ਇਸਦੇ ਕੀ ਕਾਰਨ ਹਨ ਕਿ ਹਿੰਦੂ ਧਰਮ ਨੂੰ ਮੁੱਖ ਤੌਰ ਤੇ ਪੂਰਬੀ
ਵਿਚਾਰਧਾਰਾ ਅਤੇ ਅਧਿਆਤਮਿਕਤਾ ਦਾ ਪ੍ਰਤੀਨਿੱਧ ਮੰਨਿਆ ਗਿਆ ਹੈ,
ਇਸਦੇ
ਕੁੱਝ ਕਾਰਨ ਇਹ ਹਨ,
ਯੂਰਪ ਵਿਚ ਜਰਮਨੀ ਅਜਿਹਾ ਦੇਸ਼ ਹੈ ਜੋ
ਕਿ
ਫਿਲਾਸਫੀ
(ਵਿਚਾਰਧਾਰਾ)
ਦਾ ਕੇਂਦਰ ਮੰਨਿਆ ਗਿਆ ਹੈ।
ਮਾਰਕਸਵਾਦ ਦੇ ਵੀ ਤਿੰਨ ਪੱਖ ਹਨ ਇੱਕ ਫਿਲਾਸਫੀ ਜਾਂ ਵਿਚਾਰਧਾਰਿਕ
ਪੱਖ,
ਇਹ ਜਰਮਨੀ ਤੋਂ ਲਿਆ ਗਿਆ ਹੈ,
ਹੀਗਲ ਜਿਸਨੇ ਡਾਇਆਲੈਕਟਕਸ ਦਾ ਸਿਧਾਂਤ
ਦਿਤਾ ਵੀ ਜਰਮਨ ਸੀ ਅਤੇ ਮਾਰਕਸ ਤੇ ਐਂਗਲਸ ਜਿਨ੍ਹਾਂ
ਨੇ ਡਾਇਆਲੈਕਟੀਕਲ ਮੈਟੀਅਰਲਿਜ਼ਮ ਦਾ
ਸਿਧਾਂਤ ਦਿਤਾ ਉਹ ਵੀ ਜਰਮਨ ਸਨ
।
ਆਰਥਿਕ
ਪੱਖ ਇੰਗਲੈਂਡ
ਤੋਂ ਲਿਆ
ਗਿਆ
ਹੈ।
ਐਡਮ ਸਮਿੱਥ ਤੇ ਲਿਕਾਰੈਡ ਵਰਗੇ ਆਰਥਿਕ
ਮਾਹਿਰ ਇੰਗਲੈਂਡ ਵਿਚ ਹੋਏ।
ਮਾਰਕਸਵਾਦ
ਦਾ
ਤੀਜਾ ਪੱਖ
ਹੈ
ਸਮਾਜਵਾਦ
(ਸੋਸ਼ਲਿਜ਼ਮ),
ਇਹ ਫਰਾਂਸ ਤੋਂ ਲਿਆ ਗਿਆ ਹੈ।
ਔਰੰਗਜ਼ੇਬ ਦਾ ਵੱਡਾ
ਭਰਾ ਦਾਰਾ
ਸਿਕੋਹ
ਵੇਦਾਂ
ਤੇ
ਗੀਤਾ ਦਾ
ਬਹੁਤ
ਵੱਡਾ
ਵਿਦਵਾਨ
ਸੀ।
ਉਹਨੇ ਵੇਦਾਂ
ਤੇ ਗੀਤਾ
ਦਾ ਫਾਰਸੀ
ਵਿਚ ਉਲਥਾ ਕੀਤਾ
।
ਜਰਮਨੀ ਦੇ ਇਰਾਨ ਨਾਲ ਬਹੁਤ ਪੁਰਾਣੇ ਇਤਿਹਾਸਕ
ਸੰਬੰਧ ਹਰੇ ਹਨ ਅਤੇ
ਬਹੁਤ
ਸਾਰੇ
ਜਰਮਨਂ
ਵਿਦਵਾਨ ਫਾਰਸੀ ਜਾਣਦੇ ਸਨ,
ਇਸ ਲਈ ਉਨ੍ਹਾਂ
ਨੇ ਫਾਰਸੀ
ਤੋਂ ਜਰਮਨ ਵਿਚ ਵੇਦਾਂ
ਤੇ ਗੀਤਾ
ਦਾ ਉਲੱਥਾ ਕਰ ਲਿਆ।
ਇਸ ਤਰ੍ਹਾਂ ਬਹੁਤ ਸਾਰੇ ਜਰਮਨ ਵਿਦਵਾਨ
ਪੂਰਬੀ ਵਿਚਾਰਧਾਰਾ
ਤੋਂ ਪ੍ਰਭਾਵਿਤ ਹੋਏ
ਪ੍ਰੰਤੂ
ਉਨ੍ਹਾਂ ਲਈ ਪੂਰਬੀ ਵਿਚਾਰਧਾਰਾ
ਹਿੰਦੂ ਵਿਚਾਰਧਾਰਾ
ਹੀ ਸੀ।
ਇਨ੍ਹਾਂ ਵਿਦਵਾਨਾ ਨੇ ਪੱਛਮ ਵਿਚ ਪੂਰਬੀ ਵਿਚਾਰਧਾਰਾ
ਅਤੇ ਹਿੰਦੂ
ਧਰਮ ਬਾਰੇ
ਜਾਣਕਾਰੀ ਦਿਤੀ।
ਅੰਗਰੇਜ਼ਾਂ ਨੇ ਜਾਣ ਬੁੱਝ ਕੇ ਇਸ ਮਿੱਥ ਨੂੰ ਉਤਸ਼ਾਹਿਤ
ਕੀਤਾ
ਕਿ ਸਿਰਫ ਹਿੰਦੂ ਧਰਮ ਤੇ
ਵੇਦ
ਹੀ ਪੂਰਬੀ ਵਿਚਾਰਧਾਰਾ ਦੀ ਪ੍ਰਤੀਨਿੱਧਤਾ ਕਰਦੇ ਹਨ।
ਅਜਿਹਾ ਕਰਨ ਪਿੱਛੇ
ਉਨ੍ਹਾਂ ਦੀ ਚਾਲ ਸੀ ਕਿ ਪੂਰਬੀ ਵਿਚਾਰਧਾਰਾ
ਦੇ ਇਤਿਹਾਸਕ ਵਿਕਾਸ
ਨੂੰ
ਨਾਂ ਸਵਿਕਾਰਿਆ ਜਾਏ ਅਤੇ ਸਿੱਖ ਵਿਚਾਰਧਾਰਾ
ਨੂੰ
ਪੂਰਬ ਦੀ
ਸੱਭ
ਤੋਂ ਵਿਕਸਿਤ ਵਿਚਾਰਧਾਰਾ ਦੇ ਰੂਪ ਵਿਚ
ਨਾ
ਉਭਰਨ ਦਿਤਾ ਜਾਏ ਕਿਊਂਕਿ
ਸਿੱਖ ਵਿਚਾਰਧਾਰਾ
ਇਕ
ਨਿਰੰਤਰ ਮੁਕੰਮਲ ਅਤੇ
ਵਿਲੱਖਣ ਇਨਕਲਾਬ ਦਾ ਸੰਕਲਪ ਹੈ।
ਅੰਗਰੇਜ਼ ਇਹ ਹੀ ਸੋਚਦੋ ਸਨ ਕਿ ਹਿੰਦੂ ਧਰਮ ਨੂੰ ਉਤਸ਼ਾਹਿਤ ਕਰਕੇ ਭਾਰਤ
ਤੇ
ਕਬਜ਼ਾ ਕਾਇਮ ਰੱਖਣਾ ਸੋਖਾ
ਹੈ
ਅਤੇ ਜੇ ਸਿੱਖ ਵਿਚਾਰਧਾਰਾ ਉਭਰ ਪਈ
ਤਾਂ
ਭਾਰਤ
'ਤੇ
ਕਬਜ਼ਾ ਕਾਇਮ ਰੱਖਣਾ ਔਖਾ ਹੋ ਜਾਏਗਾ।
ਇਕ ਹੋਰ ਕਾਰਨ ਇਹ ਵੀ ਹੈ ਕਿ ਬਹੁਤੇ ਪੂਰਬੀ ਵਿਦਵਾਨ ਜਿਨ੍ਹਾਂ
ਨੇ ਪੱਛਮ ਵਿਚ ਜਾਂ ਸੰਸਾਰ ਪੱਧਰ
'ਤੇ
ਪੂਰਬੀ ਵਿਚਾਰਧਾਰਾ
ਬਾਰੇ ਜਾਣਕਾਰੀ ਦਿਤੀ ਉਹ ਹਿੰਦੂ
ਧਰਮ ਨਾਲ ਸੰਬੰਧ ਰੱਖਦੇ ਸਨ
।
ਸਿੱਖਾਂ ਵਿਚ ਬਹੁਤ ਘੱਟ ਵਿਦਵਾਨ ਇਸ ਪੱਧਰ ਦੇ
ਹੋਏ ਹਨ ਜਿਨ੍ਹਾਂ
ਨੇ ਕਿ ਸਿੱਖ ਵਿਚਾਰਧਾਰਾ
ਦੀ
ਵਿਲੱਖਣਤਾ ਅਤੇ ਸੰਸਾਰਿਕ
ਦੇਣ
ਬਾਰੇ
ਅਤੇ ਖਾਸ ਕਰਕੇ ਇਸ ਤੱਥ ਤੋਂ ਪੱਛਮ ਅਤੇ
ਸੰਸਾਰ
ਨੂੰ
ਜਾਣੂ
ਕਰਵਾਇਆ ਹੈ ਕਿ ਅਜੋਕੇ ਸਮੇਂ ਵਿਚ ਸਿੱਖ
ਵਿਚਾਰਧਾਰਾ ਹੀ ਪੂਰਬੀ ਵਿਚਾਰਧਾਰਾ ਦੀ ਸਿੱਖਰ ਹੈ
ਅਤੇ
ਇਹ ਹੀ ਇਕ ਅਜਿਹੀ
ਵਿਚਾਰਧਾਰਾ ਹੈ ਜੋ ਸਮੂਚੀ ਮਨੁੱਖਤਾ
ਨੂੰ ਸਵੀਕਾਰ ਹੋ ਸਕਦੀ ਹੈ।
ਅੱਜ ਇਸ ਪੱਧਰ ਦੇ ਵਿਦਵਾਨ ਪੈਦਾ ਕਰਨਾ ਸਿੱਖ
ਭਾਈਚਾਰੇ ਦੀ ਸੱਭ ਤੋਂ
ਵੱਡੀ ਪਹਿਲ ਹੋਣੀ ਚਾਹੀਦੀ ਹੈ।
9
sqMbr
2009
|