BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਗਦਰੀ ਬਾਬਿਆਂ ਦੇ ਮੇਲੇ ਤੇ ਗਦਰ ਲਹਿਰ ਦੇ ਇਤਿਹਾਸ ਦੀ ਸਮਸਿਆ
ਡਾ. ਅਮਰੀਕ ਸਿੰਘ 

ਗਦਰ ਮੈਮੋਰੀਅਲ ਫ਼ਾਉਂਡੇਸ਼ਨ ਵਲੋਂ 22 ਅਗਸਤ 2009 ਨੂੰ ਸੈਕਰਾਮੈਂਟੋ ਸ਼ਹਿਰ ਵਿੱਖੇ ਗਦਰ ਲਹਿਰ ਸਬੰਧੀ ਕਰਵਾਈ ਗਈ ਕਾਨਫਰੰਸ ਦੀ ਮੁੱਖ ਪ੍ਰਾਪਤੀ ਇਹ ਸੀ ਕਿ ਇਸਨੇ ਸਰੋਤਿਆਂ ਦਾ ਧਿਆਨ ਇਤਿਹਾਸ ਦੀਆਂ ਦਬੀਆਂ ਪ੍ਰਤਾਂ ਵੱਲ ਖਿਚਿਆ ਭਾਵੇਂ ਉੱਤਰੀ ਅਮਰੀਕਾ ਖ਼ਾਸ ਕਰਕੇ ਕੈਲੀਫੋਰਨੀਆਂ ਵਿੱਚ ਗਦਰੀ ਮੇਲੇ ਪਿਛਲੇ 8-9 ਸਾਲਾਂ ਤੋਂ ਵੱਖ ਵੱਖ ਥਾਵਾਂ ਤੇ ਲਗਦੇ ਆ ਰਹੇ ਹਨ, ਪਰ ਬਹੁਤਾ ਧਿਆਨ ਮੰਨੋਰੰਜਨ ਵੱਲ ਹੋਣ ਕਰਕੇ, ਇਤਿਹਾਸ ਦੀ ਬਹੁਤੀ ਜਾਣਕਾਰੀ ਨਹੀਂ ਮਿਲਦੀ ਰਹੀ ਪਰ ਇਸ ਸਮਾਗਮ ਵਿੱਚ ਇਤਿਹਾਸ ਬਾਰੇ ਚਰਚਾ ਕਰਵਾਉਣ ਦਾ ਯਤਨ ਕੀਤਾ ਗਿਆ ਜੋਕਿ ਸ਼ਲਾਘਾਯੋਗ ਕਦਮ ਹੈਵਰਨਯਣੋਗ ਹੈ ਕਿ ਇਸਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਬੇਡਕਰ ਚੇਅਰ ਦੇ ਮੁਖੀ ਡਾ.ਹਰੀਸ਼ ਪੁਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਸੀ ਡਾ. ਜਸਪਾਲ ਸਿੰਘ, ਇਤਿਹਾਸਕਾਰ ਡਾ. ਸੁਰਿੰਦਰ ਮੰਡ, ਤੇ ਪ੍ਰਸਿੱਧ ਵਿਗਿਆਨੀ ਡਾ. ਜਸਵੰਤ ਸਿੰਘ ਨੇਕੀ ਤੇ ਡਾ. ਗੁਰਦੇਵ ਖੁੱਸ਼ ਨੇ ਮੁੱਖ ਤੌਰ ਤੇ ਸੰਬੋਧਨ ਕੀਤਾ ਫ਼ਾਉਂਡੇਸ਼ਨ ਦੇ ਚੇਅਰਮੈਨ ਕੁਲਦੀਪ ਧਾਲੀਵਾਲ ਨੇ ਐਲਾਨ ਕੀਤਾ ਕਿ ਗਦਰ ਦੇ ਸੌ ਸਾਲ ਪੂਰੇ ਹੋਣ ਤੇ ਅੰਤਰਰਾਸ਼ਟਰੀ ਪੱਧਰ ਦਾ 2013 ਵਿੱਚ ਮਹਾਂ ਸੰਮੇਲਨ ਕਰਵਾਇਆ ਜਾਵੇਗਾ ਇਸੇ ਲਈ ਇਸ ਵਿੱਚ ਹੋਈ ਵਿਚਾਰ ਚਰਚਾ ਖ਼ਾਸ ਕਰ ਗਦਰ ਲਹਿਰ ਸਬੰਧੀ ਇੱਕੋ ਇੱਕ ਸਾਰਥਕ ਖੋਜੀ ਵਜੋਂ ਜਾਣੇ ਜਾਂਦੇ ਹਰੀਸ਼ ਪੁਰੀ ਦੀਆਂ ਧਾਰਨਾਵਾਂ ਨੂੰ ਸਮਝਣ ਅਤੇ ਵਿਚਾਰੇ ਜਾਣ ਦੀ ਲੋੜ ਹੈ

ਜਦੋਂ ਗਦਰ ਲਹਿਰ ਬਾਰੇ ਮੁੱਖ ਭਾਸ਼ਨ ਚਲ ਰਿਹਾ ਸੀ, ਤਾਂ ਖਿਆਲ ਆਇਆ ਕਿ ਭਾਰਤੀ ਵਿਵਸਥਾ ਤੇ ਵਿਦਿਅਕ ਢਾਂਚਾ ਇਤਿਹਾਸ ਪ੍ਰਤੀ ਉਸ ਤਰ੍ਹਾਂ ਵਚਨਬੱਧ ਕਿਉਂ ਨਹੀਂ, ਜਿਸ ਤਰ੍ਹਾਂ ਕੇ ਦੁਨੀਆ ਦੇ ਹੋਰ ਮੁਲਕ ਹਨ ਸਚਾਈ ਦੀ ਤਹਿ ਤੱਕ ਜਾਣ ਦੀਆਂ ਕੋਸ਼ਿਸਾਂ ਨੂੰ ਜਾਂ ਤਾਂ ਦੇਸ਼ ਦੀ ਸੁਰੱਖਿਆ ਲਈ ਖਤਰਾ ਸਮਝਿਆ ਜਾਂਦਾ ਹੈ, ਜਾਂ ਰਾਸ਼ਟਰ ਵਿਰੋਧੀ ਤਾਕਤਾਂ ਦਾ ਹਿੱਸਾ ਇਸ ਤਰ੍ਹਾਂ ਦੇ ਰੁਝਾਨ ਦੀਆਂ ਕੁਝ ਉਦਾਹਰਣਾਂ ਇੰਝ ਹਨ : ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਮੌਤ ਤੇ ਸਰਕਾਰ ਨੇ ਉਹਦੀ ਪਤਨੀ ਦੀ ਪੋਸਟ ਮਾਰਟਮ ਲਈ ਬੇਨਤੀ ਨੂੰ ਸੁਰੱਖਿਆ ਦਾ ਵਾਸਤਾ ਦੇਕੇ ਠੁਕਰਾ ਦਿਤਾ ਸੀ ਸ਼ਾਸ਼ਤਰੀ ਦਾ ਸਰੀਰ ਤਾਸ਼ਕੰਤ ਤੋਂ ਭਾਰਤ ਪਹੁੰਚਣ ਤੱਕ ਨੀਲਾ ਪੈ ਗਿਆ ਸੀਸ਼ਾਸ਼ਤਰੀ ਦੀ ਪਤਨੀ ਨੂੰ ਸ਼ੱਕ ਸੀ ਕਿ ਉਹਨੂੰ ਜ਼ਹਿਰ ਦੇਕੇ ਮਾਰਿਆ ਗਿਆ ਪੜਤਾਲ਼ੀਆ ਕਮੇਟੀ ਬਿਠਾਈ ਗਈ ਪਰ ਰਿਪੋਰਟ ਨੂੰ ਇਤਿਹਾਸਕਾਰਾਂ ਦੀ ਪਹੁੰਚ ਤੋਂ ਪਰੇ ਕਰ ਦਿਤਾ ਕੁੱਝ ਦਿਨ ਪਹਿਲਾਂ ਪਤਰਕਾਰ ਰਾਜਿੰਦਰ ਪੁਰੀ ਤੇ ਕੁਲਦੀਪ ਨਈਅਰ ਨੇ ਸ਼ਾਸ਼ਤਰੀ ਦੀ ਮੌਤ ਦੀ ਰਿਪ੍ਰੋਟ ਜਨਤਕ ਕਰਨ ਲਈ ਗੁਹਾਰ ਲਾਈ, ਪਰ ਕੋਈ ਅਸਰ ਨਹੀਂ ਹੋਇਆ ਲੇਖਕਾ ਅੰਜੂ ਧਾਰ ਨੇ ਆਰ ਟੀ ਆਈ ਐਕਟ ਤਹਿਤ ਸ਼ਾਸਤਰੀ ਬਾਰੇ ਰਿਪ੍ਰੋਟ ਮੰਗੀ, ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਬਿਨਾਂ ਕੋਈ ਕਾਰਨ ਦਿੱਤਿਆਂ ਬੇਨਤੀ ਠੁਕਰਾ ਦਿਤੀ

ਇਸੇ ਤਰ੍ਹਾਂ 1962 ਦੇ ਭਾਰਤ ਤੇ ਚੀਨ ਯੁੱਧ ਦੇ ਕਾਰਨਾਂ ਦੀ ਹੈਂਡਰਸਨ-ਬਰੁਕਸ ਜਾਂਚ ਰਿਪ੍ਰੋਟ ਵੀ ਠੰਡੇ ਬਸਤੇ ਵਿਚ ਕਈ ਦਹਾਕਿਆਂ ਤੋਂ ਪਈ ਹੈ ਖਦਸ਼ਾ ਹੈ ਕਿ ਰਿਪ੍ਰੋਟ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਬਾਰੇ ਉਹ ਤੱਥ ਹਨ ਜੋ ਆਮ ਧਾਰਨਾ ਦੇ ਉਲਟ ਹਨ ਇਸੇ ਤਰ੍ਹਾਂ 26/11 ਦੇ ਅੱਤਵਾਦੀ ਹਮਲੇ ਵਿੱਚ ਏ ਟੀ ਐਸ ਚੀਫ਼ ਹੇਮੰਤ ਕਰਕਰੇ ਦੀ ਮੌਤ ਬਾਰੇ ਛਾਣਬੀਣ ਦਾ ਸੁਝਾਅ ਵੀ ਭਾਜਪਾ ਤੇ ਕਾਂਗਰਸ ਨੂੰ ਨਹੀਂ ਭਾਇਆ ਸੀ ਕਾਂਗਰਸੀ ਮੰਤਰੀ ਏ ਆਰ ਅੰਤਲੇ, ਘੱਟਗਿਣਤੀ ਹੋਣ ਦੇ ਨਾਤੇ ਬਹੁਗਿਣਤੀ ਦੇ ਸ਼ੱਕ ਦੇ ਘੇਰੇ ਵਿੱਚ ਆ ਗਿਆ ਸੀ ਭਾਜਪਾ ਤੇ ਕਾਂਗਰਸ ਨੇ ਇੱਕੋ ਸੁਰ ਵਿੱਚ ਸੁਝਾਅਕਰਤਾ ਉਤੇ ਦੇਸ਼ ਧਰੋਹੀਆਂ ਦਾ ਪੱਖ ਪੂਰਣ ਤੱਕ ਦੀ ਤੋਹਮਤ ਲਾ ਦਿਤੀ ਇਸੇ ਤਰਾਂ ਪ੍ਰਧਾਨ ਮੰੰਤਰੀ ਡਾ.ਮਨਮੋਹਨ ਸਿੰਘ ਨਾਲ਼ ਵੀ ਹੋਇਆ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸਫ਼ ਰਜ਼ਾ ਗਿਲਾਨੀ ਨਾਲ ਕੁੱਝ ਲੋੜ ਤੋਂ ਵੱਧ ਹੱਥ ਮਿਲਾਇਆ ਤੇ ਸਾਂਝੀ ਸਟੇਟਮੈਂਟ ਤੇ ਹਸਤਾਖ਼ਰ ਕੀਤੇ ਇਹ ਮਾਮਲਾ ਲੋਕ ਸਭਾ ਵਿੱਚ ਹੰਗਾਮੇ ਦਾ ਕਾਰਣ ਬਣਿਆ ਜਦੋਂ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਦੀ ਕਿਤਾਬ ਨੇ ਪਾਕਿਸਤਾਨ ਬਣਾਉਣ ਵਿੱਚ ਜਵਾਹਰ ਲਾਲ ਨਹਿਰੂ ਤੇ ਬੱਲਭ ਭਾਈ ਪਟੇਲ ਦੀ ਭੂਮਿਕਾ ਦਾ ਖੁਲਾਸਾ ਕੀਤਾ ਤਾਂ ਕਾਂਗਰਸੀ ਖੇਮਿਆਂ ਵਿੱਚ ਖਲਬਲੀ ਮੱਚ ਗਈ।  ਭਾਜਪਾ ਤੇ ਆਰ ਐੱਸ ਐੱਸ ਨੇ ਕਾਂਗਰਸ ਦੀ ਨਬਜ਼ ਨੂੰ ਮਹਿਸੂਸ ਕਰਦੇ ਹੋਏ ਆਪਣੇ ਸਭ ਤੋਂ ਅਨੁਭਵੀ ਨੇਤਾ ਨੂੰ ਪਾਰਟੀ ਵਿਚੋਂ ਵਾਲ਼ ਵਾਂਗ ਕੱਢ ਮਾਰਿਆ ਕੌਣ ਨਹੀ ਜਾਣਦਾ ਕਿ, 1 ਮਈ 1947 ਨੂੰ ਨਹਿਰੂ ਤੇ ਪਟੇਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਾਕਿਸਤਾਨ ਬਣਾਏ ਜਾਣ ਦੇ ਵਿਚਾਰ ਨੂੰ ਰਸਮੀ ਤੌਰ ਤੇ ਸਵੀਕਾਰ ਕਰ ਲਿਆ ਸੀ

ਸਦੀਆਂ ਤੋਂ ਭਾਰਤੀ ਇਤਿਹਾਸ ਵਿਚਾਰਧਾਰਾ ਦੇ ਸਾਂਚਿਆਂ ਵਿੱਚ ਢਲਦਾ ਰਿਹਾ ਹੈ ਇਤਿਹਾਸਿਕ ਸਚਾਈਆਂ ਜਦੋਂ ਜਨਤਕ ਹੁੰਦੀਆਂ ਹਨ ਉਦੋਂ ਤੱਕ ਬਹੁਤ ਕੁਝ ਬਦਲ ਜਾਂਦਾ ਹੈ ਧਨ ਦੌਲਤ ਦੇ ਸਹਾਰੇ ਨਵੀਆਂ ਸਚਾਈਆਂ ਦੀ ਉਸਾਰੀ ਹੁੰਦੀ ਹੈ ਦੇਸ਼ ਦੇ ਵਿਦਵਾਨਾਂ ਨੂੰ ਅਸਿੱਧੇ ਤੌਰ ਤੇ ਘੜੇ ਤੱਥਾਂ ਨੂੰ ਹੀ ਅਧਾਰ ਬਣਾਉਣ ਦਾ ਸੁਝਾਅ ਦਿਤਾ ਜਾਂਦਾ ਹੈ ਜੋ ਇਸ ਤਰ੍ਹਾਂ ਦੇ ਇਸ਼ਾਰੇ ਨਹੀ ਸਮਝਦੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ  ਅਜਿਹੇ ਹਾਲਾਤ ਵਿੱਚ ਇਤਿਹਾਸ ਨੂੰ ਤੱਥਾਂ ਦੀਆਂ ਨੀਹਾਂ ਤੇ ਖੜ੍ਹਾ ਕਰਨ ਦਾ ਕੋਈ ਵੀ ਯਤਨ ਬਹੁਗਿਣਤੀ ਦੇ ਹਿਤਾਂ ਵਿਰੁੱਧ ਹੋਣ ਦਾ ਵਿਵਾਦ ਖੜ੍ਹਾ ਕਰ ਸਕਦਾ ਹੈ। 

ਗਦਰ ਲਹਿਰ, ਜਿਸ ਦਾ ਜਨਮ ਅਮਰੀਕਾ ਦੀ ਧਰਤੀ ਤੇ ਹੋਇਆ, ਦਾ ਇਹਿਾਸ ਵੀ ਡੁੰਘੀ ਖੋਜ ਦੀ ਮੰਗ ਕਰਦਾ ਹੈ ਇਸ ਲਹਿਰ ਦੇ ਪਣਪਣ ਤੋਂ ਲੈਕੇ ਸਿਖਰ ਤੱਕ ਜਾਣ ਦੀ ਗਾਥਾ ਨੂੰ ਜਾਣੇ ਪਹਿਚਾਣੇ ਪੈਮਾਨਿਆਂ ਨਾਲ ਹੀ ਘੋਖਿਆ ਗਿਆ ਹੈ ਗਦਰ ਲਹਿਰ ਜਦੋਂ ਸ਼ੁਰੂ ਹੋਈ, ਤਕਰੀਬਨ ਪੰਜ ਹਜਾਰ ਭਾਰਤੀ ਅਮਰੀਕਾ ਵਿੱਚ ਸਨਇਨ੍ਹਾਂ ਵਿਚੋਂ 78% ਸਿੱਖ, 12% ਮੁਸਲਿਮ ਤੇ 10% ਹਿੰਦੂ ਸਨ ਨਸਲੀ ਵਿਤਕਰੇ ਦਾ ਸਾਹਮਣਾ ਭਾਵੇਂ ਸਭ ਨੂੰ ਕਰਨਾ ਪਿਆ, ਪਰ ਸਿੱਖਾਂ ਦੀ ਬਹੁਗਿਣਤੀ, ਪਗੜੀਧਾਰੀ ਤੇ ਕੇਸਾਧਾਰੀ ਹੋਣ ਕਰਕੇ ਹੋਰਾਂ ਨਾਲੋਂ ਜਿਆਦਾ ਪ੍ਰੇਸ਼ਾਨ ਰਹੀ । 1907 ਵਾਸ਼ਿੰਗਟਨ ਸਟੇਟ ਦੇ ਬੈਲਿੰਗ੍ਹਮ ਸ਼ਹਿਰ ਵਿੱਚ ਗੋਰਿਆਂ ਦੇ ਟੋਲੇ ਰਾਤ ਨੂੰ ਇਨ੍ਹਾਂ ਤੇ ਹਮਲਾ ਕਰ ਦਿੰਦੇ ਸਨ ਹਨੇਰੇ ਵਿੱਚ ਸੈਂਕੜੇ ਮੀਲ ਸਫ਼ਰ ਤਹਿ ਕਰਨ ਪਿਛੋਂ ਕਈ ਕੈਲੀਫ਼ੋਰਨੀਆ ਵੱਲ ਤੇ ਕਈ ਵਾਪਿਸ ਵੈਨਕੂਵਰ ਵਲ ਨੂੰ ਕੂਚ ਕਰਨ ਲਈ ਮਜਬੂਰ ਹੋ ਜਾਂਦੇ ਅਜਿਹੇ ਹਮਲੇ ਯੂਬਾ ਸਿਟੀ, ਫ਼ੇਅਰ ਓਕਸ ਤੇ ਸਟਾਕਟਨ ਇਲਾਕਿਆਂ ਵਿੱਚ ਵੀ ਹੋਏ ਪੰਜਾਬੀਆਂ ਦਾ ਸਹਾਰਾ ਸਿਰਫ਼ ਉਨ੍ਹਾਂ ਦਾ ਵਿਸ਼ਵਾਸ ਸੀ ਦੋਹਰੇ ਸੰਤਾਪ ਨੂੰ ਅਪਣੇ ਪਿੰਡੇ ਤੇ ਹੰਢਉਂਦੇ ਹੋਏ ਉਹ ਪ੍ਰੇਸ਼ਾਨ ਸਨ ਕਿ ਉਹ ਅਪਣੇ ਦੇਸ਼ ਵਿੱਚ ਵੀ ਗ਼ੁਲਾਮ ਸਨ ਤੇ ਬਦੇਸ਼ੀ ਜਮੀਂ ਤੇ ਵੀ ਦੇਸ਼ ਨੂੰ ਬਰਤਾਨੀਆਂ ਦੀ ਗੁਲਾਮੀ ਤੋਂ ਆਜਾਦ ਕਰਵਾਉਣ ਲਈ ਉਹਨਾਂ ਦੇ ਉਪਰਾਲੇ ਜਿਥੇ ਕ੍ਰਾਂਤੀਕਾਰੀ ਸਨ, ਉਥੇ ਭਾਰਤ ਦੇ 22 ਕਰੋੜ ਲੋਕਾਂ ਨੂੰ ਬਹੁਤ ਵੱਡਾ ਮਿਹਣਾ ਵੀ ਸੀ ਭਾਵੇਂ ਗਦਰੀ ਆਪਣੇ ਨਿਸ਼ਾਨੇ ਤੇ ਤੀਰ ਯੋਗ ਅਗਵਾਈ ਨਾ ਹੋਣ ਕਰਕੇ ਨਹੀਂ ਮਾਰ ਸਕੇ, ਪਰ ਅਪਣੀਆਂ ਸ਼ਹਾਦਤਾਂ ਰਾਹੀਂ ਸੁੱਤੀ ਹੋਈ ਮਾਨਵਤਾ ਨੂੰ ਜਗਾਉਣ ਵਿੱਚ ਕਾਮਯਾਬ ਹੋ ਗਏ ਬਰਤਾਨੀਆ ਸਰਕਾਰ ਦੇ ਵ਼ਜੀਫ਼ਿਆਂ ਤੇ ਪੱਛਮੀ ਸਿਖਿਆ ਪ੍ਰਾਪਤ ਕਰਨ ਵਾਲਿਆਂ ਨੂੰ ਬਹੁਤੇ ਇਤਿਹਾਸਕਾਰ ਦੇਸ਼ ਭਗਤੀ ਤੇ ਦਿਆਨਤਦਾਰੀ ਨਾਲ ਜੋੜਦੇ ਹਨ ਜਿਹੜੇ ਗਦਰੀ ਫਾਂਸੀ ਤੇ ਚੜ੍ਹੇ ਉਨ੍ਹਾਂ ਨੂੰ ਅਨਪੜ੍ਹ ਤੇ ਭੋਲ਼ੇ ਕਹਿ ਦਿੰਦੇ ਹਨ ਗਦਰ ਦੀ ਅਗ਼ਵਾਈ ਕਰਨ ਵਾਲ਼ੇ ਕੁਝ ਨੇਤਾ ਅਜਿਹੇ ਦ੍ਰਿਸ਼ਟੀਕੋਣ ਦੇ ਸ਼ਿਕਾਰ ਸਨ ਲਾਲਾ ਹਰਦਿਆਲ ਅਪ੍ਰੈਲ 1914 ਵਿੱਚ ਅਪਣੀ ਗ੍ਰਿਫ਼ਤਾਰੀ ਤੋਂ ਰਿਹਾਅ ਹੋਕੇ, ਸਿਰਫ਼ ਗੋਬਿੰਦ ਬਿਹਾਰੀ ਨੂੰ ਵਿਸ਼ਵਾਸ਼ ਵਿੱਚ ਲੈਕੇ ਦਸਦਾ ਹੈ ਕਿ ਬਰਕਲੇ ਯੂਨਿਵਰਸਿਟੀ ਤਾਂ ਸਿਰਫ਼ ਕਿਸਾਨਾਂ ਦੇ ਹੀ ਯੋਗ ਹੈ ਅਸਲੀ ਕਲਚਰ ਤਾਂ ਕੈਂਬਰਿਜ਼ ਤੇ ਯੂਰਪ ਵਿੱਚ ਹੈ   

 

ਲਾਲਾ ਹਰਦਿਆਲ ਨੂੰ ਅਮਰੀਕਾ ਤੇ ਕਨੇਡਾ ਵਿੱਚ ਗਦਰੀ ਬਾਬਿਆਂ ਦੇ ਮੇਲੇ ਵਿੱਚ ਹਰ ਸਾਲ ਯਾਦ ਕੀਤਾ ਜਾਂਦਾ ਹੈ ਉਹਦੇ ਯੋਗਦਾਨ ਬਾਰੇ ਪ੍ਰਸੰਸਾ ਕੀਤੀ ਜਾਂਦੀ ਹੈ ਕਿ ਗਦਰ ਲਹਿਰ ਨੂੰ ਸੇਧ ਦੇਣਾ ਵਾਲਾ ਉਹੀ ਸਖ਼ਸ਼ ਸੀਿ ੲਤਿਹਾਸ ਵਿਚੋਂ ਉਹ ਸਭ ਕੁੱਝ ਗਾਇਬ ਹੈ ਜੋ ਕਿ ਲਾਲਾ ਹਰਦਿਆਲ ਦੀ ਆਰੀਆ ਸਮਾਜ਼ ਪ੍ਰਤੀ ਨਿਸ਼ਠਾ ਨੂੰ ਸਭਿਅਕ ਸਮਾਜ ਲਈ ਖ਼ਤਰੇ ਦੇ ਤੌਰ ਤੇ ਦਰਸਾਏ

ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੇ ਮੁਤਾਬਿਕ ਲਾਲਾ ਹਰਦਿਆਲ ਨੇ ਅਪਣੇ ਕ੍ਰਾਂਤਕਾਰੀ ਵਿਚਾਰਾਂ ਨੂੰ ਸਿਰਫ਼ ਤਿਲਾਂਜਲੀ ਹੀ ਨਹੀਂ ਦਿਤੀ ਸਗੋਂ ਬ੍ਰਿਟਿਸ਼ ਸਾਮਰਾਜ ਨੂੰ ਭਾਰਤੀਆਂ ਲਈ ਬਿਹਤਰ ਕਰਾਰ ਦੇਣ ਲਗ ਪਿਆ ਸੀ ਉਹ ਅੰਗ੍ਰੇਜਾਂ ਦੇ ਸਹਿਯੋਗ ਨਾਲ਼ ਭਾਰਤ ਵਿੱਚ ਵਧੀਆ ਰਾਜਪ੍ਰਬੰਧ ਸਥਾਪਿਤ ਕਰਨ ਦਾ ਹਾਮੀ ਹੋ ਗਿਆ ਸੀ ਪਛਮੀ ਸਭਿਆਚਾਰ ਦੇ ਪ੍ਰਭਾਵ ਨੇ ਉਸਦੀ ਦੇਸ਼ ਭਗਤੀ ਨੂੰ ਅਪਣੇ ਵਿੱਚ ਸਮੋ ਲਿਆ ਸੀ

ਲਾਲਾ ਹਰਦਿਆਲ ਦਿੱਲੀ ਦਾ ਇੱਕ ਹੋਣਹਾਰ ਵਿਦਿਆਰਥੀ ਸੀ ਜਿਸਦੀ ਟ੍ਰੇਨਿੰਗ ਕਰਿਸਚਨ ਰੀਤਾਂ ਨਾਲ ਹੋਈ ਸੀ ਉਹ ਯੰਗ ਮੈੱਨ ਕਰਿਸਚਨ ਐਸੋਸੀਏਸ਼ਨ ਦਾ ਮੈਂਬਰ ਸੀ ਐਮ ਏ ਅੰਗ੍ਰੇਜੀ ਦੀ ਪੜ੍ਹਾਈ ਕਰਨ ਲਈ ਉਹ ਲਾਹੌਰ ਆਇਆ ਤੇ ਲਾਲਾ ਲਾਜਪਤ ਰਾਏ ਦੇ ਬਹੁਤ ਨੇੜੇ ਹੋ ਗਿਆ ਸੀਲਾਹੌਰ ਵਿੱਚ ਹੋਰ ਸਮਾਂ ਰੁਕਣ ਲਈ ਉਸਨੇ ਐਮ ਏ ਹਿਸਟਰੀ ਵੀ ਕਰ ਲਈ ਸੀ ਲਾਲਾ ਲਾਜਪੱਤ ਰਾਏ ਨੇ ਉਹਨੂੰ ਆਰੀਆ ਸਮਾਜ ਦੀ ਵਿਚਾਰਧਾਰਾ ਵਿੱਚ ਪੂਰੀ ਤਰ੍ਹਾਂ ਰੰਗ ਦਿਤਾ ਲਾਜਪਤ ਰਾਏ ਸਵਾਮੀ ਦਯਾਨੰਦ ਦੀ ਆਰੀਆ ਸਮਾਜ ਸੰਸਥਾ` ਦੇ ਮੋਢੀ ਮੈਂਬਰਾਂ ਵਿਚੋਂ ਇੱਕ ਸੀ ਸਭ ਜਾਣਦੇ ਹਨ ਕਿ ਸਵਾਮੀ ਦਯਾਨੰਦ ਵੇਦਾਂ ਨੂੰ ਦੁਨੀਆਂ ਦੇ ਸਾਰੇ ਧਰਮਾਂ ਤੋਂ ਸ੍ਰੇਸ਼ਟ ਮੰਨਦਾ ਸੀ ਲਾਲਾ ਹਰਦਿਆਲ ਵੀ ਵੇਦਾਂਤਿਕ ਤੇ ਐਂਗਲੋ ਗਿਆਨ ਨੂੰ ਸੱਭ ਤੋਂ ਉੱਚਾ ਮੰਨਦਾ ਸੀ

ਆਰੀਆ ਸਮਾਜ ਭਾਵੇਂ ਸਵਾਮੀ ਦਯਾਨੰਦ ਨਾਲ਼ ਜੋੜਿਆ ਜਾਂਦਾ ਹੈ ਪਰ ਇਸਨੂੰ ਮੁੱਢਲੀ ਸੇਧ ਅਮਰੀਕੀ ਕਰਨਲ ਔਲਕਟ ਤੇ ਮੈਡਮ ਬਲੈਵੈਸਕੀ ਨੇ ਦਿਤੀ 1875 ਵਿੱਚ ਇਨ੍ਹਾਂ ਨੇ ਥੀਓਸੌਫ਼ੀ ਸੋਸਾਇਟੀ ਦੀ ਨੀਂਹ ਰੱਖੀ ਮੈਡਮ ਬਲੈਵੈਸਕੀ ਤੇ ਕਰਨਲ ਔਲਕਟ ਸਵਾਮੀ ਦਯਾਨੰਦ ਨੂੰ 1879 ਵਿੱਚ ਮੁੰਬਈ ਮਿਲਣ ਆਏ ਸਨ ਪਰ ਇਸ ਤੋਂ ਪਹਿਲਾਂ ਇਨ੍ਹਾਂ ਦੀ ਚਿੱਠੀ ਪੱਤਰਾਂ ਰਾਹੀ ਮੁਲਾਕਾਤ ਚਲ ਰਹੀ ਸੀ ਹਿਉ ਟਿੰਕਰ ਨਾਂਅ ਦੇ ਲੇਖਕ ਨੇ ਅਪਣੀ ਕਿਤਾਬ ਸਾਊਥ ਏਸ਼ੀਆ: ਏ ਸ਼ੋਰਟ ਹਿਸਟਰੀ` ਵਿੱਚ ਇੰਜ ਲਿਖਿਆ ਹੈ:

‘‘ਦਯਾਨੰਦ ਨੇ ਮੈਡਮ ਬਲੈਵੈਸਕੀ ਨੂੰ ਲਿਖਦੇ ਹੋਏ ਕਿਹਾ ਜਿਵੇਂ ਰਾਤ ਤੇ ਦਿਨ ਇੱਕ ਦੂਜੇ ਵਿਰੁਧ ਹਨ, ਉਸੇ ਤਰਾਂ ਸਾਰੇ ਧਰਮ ਇੱਕ ਦੂਜੇ ਵਿਰੁੱਧ ਹਨ` ਇਹ ਕਹਿੰਦੇ ਹੋਏ ਉਹ ਵੇਦਾਂ ਵਿੱਚ ਹਿੰਦੂਇਜ਼ਮ ਨੂੰ ਸਭ ਤੋ ਸ਼੍ਰੇਸ਼ਟ ਹੋਣ ਦਾ ਦਾਅਵਾ ਕਰਦਾ ਸੀ`` ਟਿੰਕਰ ਅਗੇ ਦਸਦਾ ਹੈ ਕਿ ਸਵਾਮੀ ਦਯਾਨੰਦ ਤੇ ਉਹਦੇ ਲਾਲਾ ਲਾਜਪਤ ਰਾਏ ਵਰਗੇ ਚੇਲਿਆਂ ਦਾ ਦ੍ਰਿਸ਼ਟੀਕੋਣ ਦਵੈਤ ਵਾਲ਼ਾ (dualistic) ਸੀ ਲਾਲਾ ਹਰਦਿਆਲ ਅਮਰੀਕਾ ਵਿੱਚ ਆਉਣ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਦੇ ਵਜ਼ੀਫ਼ੇ ਤੇ ਔਕਸਫ਼ੋਰਡ ਇੰਗਲੈਂਡ ਪੜ੍ਹਨ ਆਇਆ ਸੀ ਫਿਰ ਅਣਦਸੇ ਕਾਰਣਾਂ ਕਰਕੇ ਉਹ ਅਮਰੀਕਾ ਆ ਗਿਆ ਸੀ ਪਰ ਇਸ ਤੋਂ ਪਹਿਲਾਂ 1907-08 ਵਿੱਚ ਉਹ ਲਾਹੌਰ ਚਲਾ ਗਿਆ ਇੱਥੇ ਉਸਨੇ ਪੱਛਮੀ ਪਹਿਰਾਵਾ ਤਿਆਗ ਕੇ ਆਪਣਾ ਰੂਪ ਬਦਲ ਲਿਆਸਿਰ ਤੇ ਸਵਾਮੀਆਂ ਵਾਲੀ ਪੱਗ, ਮੋਢੋ ਤੇ ਸ਼ਾਲ ਤੇ ਦੇਸੀ ਕਮੀਜ਼ ਪਾਕੇ, ਲਾਲਾ ਹਰਦਿਆਲ਼ ਹੁਣ ਕ੍ਰਾਂਤੀਕਾਰੀ ਸਵਾਮੀ ਜਾਪਦਾ ਸੀ ਮੁਸਲਮਾਨ ਤੇ ਕਰਿਸਚਨ ਧਰਮ ਦੇ ਲੋਕਾਂ ਨਾਲ ਬੋਲਚਾਲ ਬੰਦ ਕਰ ਦਿਤੀ, ਇਥੋਂ ਤੱਕ ਕੇ ਦੁਆ ਸਲਾਮ ਦਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਜਾਂਦਾ ਸੀ1908-1910 ਤੱਕ ਹਰਦਿਆਲ ਫ਼ਰਾਂਸ, ਜਰਮਨੀ ਤੇ ਇੰਗਲੈਂਡ ਵਿੱਚ ਘੁੰਮਦਾ ਰਿਹਾ ਜਾਪਦਾ ਹੈ ਕਿ ਉਹ ਮੁੱਖ ਤੌਰ ਤੇ ਥੀਓਸੌਫ਼ੀ ਸੋਸਾਇਟੀ ਦੇ ਨੈੱਟਵਰਕ ਵਿੱਚ ਘੁਲ਼ ਮਿਲ ਗਿਆ ਸੀ ਲਾਲਾ ਲਾਜਪਤ ਰਾਏ ਵੀ ਥੋੜੇ ਸਮੇਂ ਬਾਅਦ ਅਮਰੀਕਾ ਵਿੱਚ ਆ ਗਏ ਸੰਸਾਰ ਦੀ ਪਹਿਲੀ ਜੰਗ ਸ਼ੁਰੂ ਹੋਣ ਦੇ ਸਮੇ ਲਾਲਾ ਲਾਜਪਤ ਰਾਏ ਨੇ ਨਿਉੂਯਾਰਕ ਵਿੱਚ ਇੰਡੀਅਨ ਹੋਮ ਲੀਗ ਸਥਾਪਿਤ ਕਰ ਲਈ ਸੀ ਵਿਚਾਰਕ ਪੱਧਰ ਤੇ ਲਾਲ ਹਰਦਿਆਲ ਤੇ ਲਾਲ ਲਾਜਪਤ ਰਾਏ ਇਕੋ ਵਿਚਾਰਧਾਰਾ ਦੇ ਧਾਰਨੀ ਸਨ ਪਰ ਇੰਡੀਅਨ ਹੋਮ ਲੀਗ ਇੰਗਲੈਂਡ ਦੀ ਪਿੱਠ ਪੂਰਦੀ ਸੀ ਦੁਨਿਆਵੀ ਤੌਰ ਤੇ ਲਾਲਾ ਹਰਦਿਆਲ ਬ੍ਰਿਟਿਸ਼ ਸਰਕਾਰ ਦਾ ਵਿਰੋਧੀ ਸੀ ਤੇ ਗਦਰ ਦਾ ਹਮਾਇਤੀ ਗਦਰ ਦੀ ਅੱਗ ਨੂੰ ਸਿਖਰਾਂ ਤੇ ਭੜਕਾਉਣ ਤੋਂ ਬਾਅਦ ਉਸਦੀ ਕੁਝ ਸਮੇਂ ਲਈ ਗ੍ਰਿਫ਼ਤਾਰੀ ਹੋਈ ਪਰ ਉਸਨੂੰ ਛੇਤੀ ਹੀ ਰਿਹਾਅ ਕਰ ਦਿਤਾ ਜਾਂਦਾ ਹੈ ਉਸ ਤੋਂ ਬਾਅਦ ਲਾਲਾ ਹਰਦਿਆਲ ਪਾਰਟੀ ਦੇ ਆਹੁਦੇਦਾਰਾਂ ਨੂੰ ਬਿਨਾਂ ਵਿਸ਼ਵਾਸ਼ ਵਿੱਚ ਲਏ ਰੂਪੋਸ਼ ਹੋ ਜਾਂਦਾ ਹੈ

ਉਸੇ ਸਮੇਂ ਲਾਲਾ ਲਾਜਪਤ ਰਾਏ ਨਿਊਯਾਰਕ ਵਿੱਚ ਸੀ ਬਾਅਦ ਵਿੱਚ ਲਾਲ ਹਰਦਿਆਲ ਸਵਿਟਰਜ਼ਲੈਂਡ ਤੇ ਜ਼ਰਮਨੀ `ਚ ਹੋਣ ਦੇ ਸਮਾਚਾਰ ਮਿਲਦੇ ਹਨ ਭਾਵੇਂ ਲਾਲ ਹਰਦਿਆਲ ਆਪਣੇ ਆਪ ਨੂੰ ਵਿਗਿਆਨਿਕ ਸੋਚ ਦਾ ਧਾਰਨੀ ਦਸਦਾ ਸੀ ਪਰ ਅਜਿਹੀ ਸੋਚ ਆਰੀਆ ਸਮਾਜ ਦੀਆਂ ਹਦਬੰਦੀਆਂ ਤੋਂ ਬਾਹਰ ਨਹੀਂ ਨਿਕਲ ਸਕੀ

ਸਟੀਫ਼ਨ ਮਾਰਗਲਿਨ  ਦੇ ਮੁਤਾਬਿਕ ਲਾਲਾ ਹਰਦਿਆਲ ਕਹਿੰਦਾ ਹੈ ਕਿ ਆਧੁਨਿਕ ਵਿਗਿਆਨ ਨੂੰ ਨਵੇਂ ਭਾਰਤ ਵਿੱਚ ਵੇਦਾਂ ਵਾਲਾ ਰੁਤਬਾ ਹਾਸਲ ਕਰਨਾ ਪਵੇਗਾ ਤੇ ਵਿਗਿਆਨੀ ਨੂੰ ਭਾਰਤ ਦੇ ਭਵਿੱਖ ਦਾ ਰਿਸ਼ੀ

1921 ਦੇ ਸੈਂਸੱਸ (ਮਰਦਮ ਸ਼ੁਮਾਰੀ) ਮੁਤਾਬਿਕ ਸ਼ੁਧੀਕਰਣ ਰਾਹੀਂ 4,68,000 ਲੋਕਾਂ ਨੂੰ ਆਰੀਆ ਸਮਾਜੀ ਬਣਾਇਆ ਗਿਆ ਬ੍ਰਿਟਿਸ਼ ਸਰਕਾਰ ਇਸ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਤੇ ਬਾਬਾ ਰਾਮ ਸਿੰਘ ਵਲੋਂ ਹਥਿਆਰਬੰਦ ਅੰਦੋਲਨ ਨਾਲ ਨਜਿਠਣ ਲਈ ਗਰੇਟ ਗੇਮ` ਦੀ ਰਚਨਾ ਕਰਦੀ ਹੈ

ਜਦੋਂ ਤੱਕ ਤੇ ਗਦਰ ਪਾਰਟੀ ਮਿਹਨਤ ਦੀ ਕਮਾਈ ਦੇ ਫੰਡਾਂ ਨਾਲ ਚਲਦੀ ਸੀ ਤਾਂ ਸਾਰਿਆਂ ਵਿੱਚ ਏਕਤਾ, ਧਰਮ ਨਿਰਪੱਖਤਾ, ਦੇਸ਼ ਪ੍ਰੇਮ ਦੀ ਭਾਵਨਾ ਪੂਰੀ ਸੀ ਪਰ ਜਦੋਂ ਤੋਂ ਜ਼ਰਮਨ ਤੋਂ ਪੈਸਾ ਆਉਣਾ ਸ਼ੁਰੂ ਹੋਇਆ ਤੇ ਵਖਰੇਵੇਂ ਵੱਧਣੇ ਸ਼ੁਰੂ ਹੋ ਗਏ ਲਾਲਾ ਹਰਦਿਆਲ ਨੇ ਅਪਣੇ ਵਿਸ਼ਵਾਸ਼ ਪਾਤਰ ਰਾਮ ਚੰਦਰ ਨੂੰ ਗਦਰ ਪਾਰਟੀ ਦਾ ਅਹੁਦਾ ਸੰਭਾਲ ਦਿਤਾ ਸੀ ਸਮੇਂ ਸਮੇਂ ਤੇ ਜਰਮਨਾਂ ਨੇ ਗਦਰ ਮਚਾਉਣ ਲਈ ਕਾਫ਼ੀ ਧਨ ਅਮਰੀਕਾ ਵਿੱਚ ਭੇਜਿਆ ਉਸਨੂੰ ਕਿਵੇਂ ਖਰਚਿਆ ਗਿਆ, ਪਾਰਟੀ ਦੇ ਨੇਤਾਵਾਂ ਨੂੰ ਵਿਸ਼ਵਾਸ਼ ਵਿੱਚ ਨਹੀਂ ਲਿਆ ਜਾਂਦਾ ਸੀ ਨਤੀਜੇ ਵਜੋਂ ਗਦਰ ਪਾਰਟੀ ਦੋਫ਼ਾੜ ਹੋ ਗਈ ਰਾਮ ਚੰਦਰ ਨੇ ਸਿੱਖਾਂ ਤੇ ਮਨਘੜਤ ਦੋਸ਼ ਲਾਉਣੇ ਸ਼ੁਰੂ ਕਰ ਦਿਤੇ ਭਗਵਾਨ ਸਿੰਘ ਤੇ ਉਸਦੇ ਦੋ ਹੋਰ ਸਾਥੀਆਂ ਨੂੰ ਆਪਹੁੱਦਰੇ ਢੰਗ ਨਾਲ ਪਾਰਟੀ ਵਿਚੋਂ ਬਾਹਰ ਕਢ ਦਿਤਾ

ਗਦਰ ਪਾਰਟੀ ਦਾ ਸੁਪਨਾ ਸੰਯੁਕਤ ਭਾਰਤ ਦਾ ਸੀ ਧਰਮ ਨਿਰਪੱਖ ਸੋਚ ਨਰੋਏ ਨਿਯਮਾਂ ਤੇ ਅਧਾਰਿਤ ਸੀ ਕੋਈ ਮੈਂਬਰ ਧਰਮ ਦੇ ਬਾਰੇ ਪਾਰਟੀ ਦੇ ਅਦਾਰੇ ਵਿੱਚ ਗਲ ਨਹੀ ਕਰ ਸਕਦਾ ਸੀ No discussion or debate was to take place on religion within the organization. Religion was considered a personal matter and that it had no place in the organization.

ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੇ ਮੁਤਾਬਿਕ ਲਾਲਾ ਹਰਦਿਆਲ ਨੇ ਅਪਣੇ ਕ੍ਰਾਂਤਕਾਰੀ ਵਿਚਾਰਾਂ ਨੂੰ ਸਿਰਫ਼ ਤਿਲਾਂਜਲੀ ਹੀ ਨਹੀਂ ਦਿਤੀ ਸਗੋਂ ਬ੍ਰਿਟਿਸ਼ ਸਾਮਰਾਜ ਨੂੰ ਭਾਰਤੀਆਂ ਲਈ ਬਿਹਤਰ ਕਰਾਰ ਦੇਣ ਲਗ ਪਿਆ ਸੀ ਉਹ ਅੰਗ੍ਰੇਜਾਂ ਦੇ ਸਹਿਯੋਗ ਨਾਲ਼ ਭਾਰਤ ਵਿੱਚ ਵਧੀਆ ਰਾਜਪ੍ਰਬੰਧ ਸਥਾਪਿਤ ਕਰਨ ਦਾ ਹਾਮੀ ਹੋ ਗਿਆ ਸੀਪਛਮੀ ਸਭਿਆਚਾਰ ਦੇ ਪ੍ਰਭਾਵ ਨੇ ਉਸਦੀ ਦੇਸ਼ ਭਗਤੀ ਨੂੰ ਅਪਣੇ ਵਿੱਚ ਸਮੋ ਲਿਆ ਸੀ

ਲਾਲਾ ਹਰਦਿਆਲ ਦੀ ਹੇਠ ਦਿਤੀ ਸਟੇਟਮੈਂਟ 1925 ਦੀ ਹੈ ਇਸ ਤੋਂ ਇੰਜ ਜਾਪਦਾ ਹੈ ਕਿ ਗਦਰ ਪਾਰਟੀ ਦੇ ਮੈਂਬਰ ਬਣਨ ਨਾਲ਼ ਲਾਲਾ ਹਰਦਿਆਲ ਦੀ ਵਿਚਾਰਧਾਰਾ ਅੰਦਰੂਨੀ ਤੌਰ ਤੇ ਉਹ ਹੀ ਰਹੀ ਜਿਹੜੀ ਉਹ ਆਰੀਆ ਸਮਾਜ ਦੇ ਪਿੜ ਵਿਚੋਂ ਨਾਲ਼ ਲੈਕੇ ਆਇਆ ਸੀ ਇਹ ਗਦਰ ਪਾਰਟੀ ਦੀ ਸੁਚੱਜੀ ਵਿਚਾਰਧਾਰਾ ਤੋਂ ਕੋਹਾਂ ਦੂਰ ਜਾਪਦੀ ਹੈ

‘‘ਮੈ ਐਲਾਨ ਕਰਦਾ ਹਾਂ ਕਿ ਹਿੰਦੁਸਤਾਨ ਤੇ ਪੰਜਾਬ ਦੇ ਹਿੰਦੂਆਂ ਦਾ ਭਵਿੱਖ  ਤਿੰਨ ਥੰਮਾਂ ਤੇ ਰੁੱਕ ਸਕਦਾ ਹੈ (1) ਹਿੰਦੂ ਸੰਗਠਨ (2) ਹਿੰਦੂ ਰਾਜ (3) ਮੁਸਲਮਾਨਾਂ ਦੀ ਸ਼ੁੱਧੀ (4)ਅਫ਼ਗਾਨਿਸਤਾਨ ਤੇ ਫ਼ਰੰਟੀਅਰ ਦੀ ਜਿੱਤ ਤੇ ਸ਼ੁੱਧੀ ਜਿੰਨਾ ਚਿਰ ਤੱਕ ਹਿੰਦੂ ਰਾਸ਼ਟਰ ਇਹ ਚਾਰ ਨਿਸ਼ਾਨੇ ਹਾਸਲ ਨਹੀਂ ਕਰ ਲੈਂਦਾ, ਸਾਡੇ ਬਚਿਆਂ, ਪੋਤੇ ਪੜਪੋਤਿਆਂ ਦੀ ਜਿੰਦਗੀ ਖਤਰੇ ਵਿੱਚ ਰਹੇਗੀ ਤੇ ਹਿੰਦੂ ਰਾਸ਼ਟਰ ਦੀ ਸੁਰੱਖਿਆ ਅਸੰਭਵ ਹੋਵੇਗੀ ਹਿੰਦੂ ਨਸਲ ਦਾ ਸਿਰਫ਼ ਇਕੋ ਇਤਿਹਾਸ ਹੈ ਤੇ ਇਸਦੀਆਂ ਸਾਰੀਆਂ ਸੰਸਥਾਵਾਂ ਸਮਰੂਪ ਹਨ ਪਰ ਮੁਸਲਮਾਨ ਤੇ ਕਰਿਸਚੱਨ ਹਿੰਦੁਸਤਾਨ ਦੀਆਂ ਹੱਦਾਂ ਤੋਂ ਬਹੁਤ ਪਰੇ ਹਨ ਕਿਉਂਕਿ ਉਨ੍ਹਾਂ ਦੇ ਧਰਮ ਓਪਰੇ ਹਨ ਤੇ ਉਹ ਪਰਸ਼ੀਅਨ, ਅਰਬ ਤੇ ਯੂਰੋਪੀਅਨ ਸੰਸਥਾਵਾਂ ਨੂੰ ਪਿਆਰ ਕਰਦੇ ਹਨ ਜਿਵੇਂ ਅੱਖ ਚੋਂ ਵਾਲ ਕਢੀਦਾ ਹੈ ਇਸੇ ਤਰ੍ਹਾਂ ਦੋਵਾਂ ਧਰਮਾਂ ਦੀ ਸੱ਼ੁਧੀ ਹੋਣੀ ਚਾਹੀਦੀ ਹੈ ਅਫ਼ਗਾਨਿਸਤਾਨ ਤੇ ਪਹਾੜੀ ਇਲਾਕੇ ਭਾਰਤ ਦਾ ਹਿੱਸਾ ਸਨ ਪਰ ਹੁਣ ਇਹ ਇਸਲਾਮ ਦੇ ਪ੍ਰਭਾਵ ਥੱਲੇ ਹਨਜਿਸ ਤਰ੍ਹਾਂ ਨੇਪਾਲ ਵਿੱਚ ਹਿੰਦੂ ਧਰਮ ਹੈ ਇਸੇ ਤਰ੍ਹਾਂ ਅਫ਼ਗਾਨਿਸਤਾਨ ਫ਼ਰੰਟੀਅਰ ਇਲਾਕਿਆਂ ਵਿੱਚ ਹਿੰਦੂ ਸੰਸਥਾਵਾਂ ਚਾਹੀਦੀਆਂ ਹਨ; ਨਹੀਂ ਤਾਂ ਸਵਰਾਜ ਪ੍ਰਾਪਤ ਕਰਨ ਦਾ ਕੋਈ ਲਾਭ ਨਹੀਂ ਪਹਾੜੀ ਕਬੀਲੇ ਸਦਾ ਲੜਾਕੂ ਹਨ ਤੇ ਭੁੱਖ-ਗ੍ਰਸਤ ਜੇ ਉਹ ਸਾਡੇ ਦੁਸ਼ਮਣ ਬਣ ਗਏ, ਤਾਂ ਨਾਦਿਰ ਸ਼ਾਹ ਤੇ ਜ਼ਾਮਨਸ਼ਾਹ ਵਾਲਾ ਸਮਾਂ ਵਾਪਿਸ ਆ ਜਾਵੇਗਾ ਹੁਣ ਅੰਗ੍ਰੇਜ ਅਫ਼ਸਰ ਫਰੰਟੀਅਰ ਦੀ ਸੁਰੱਖਿਆ ਕਰ ਰਹੇ ਹਨ, ਪਰ ਇਹ ਸਦਾ ਨਹੀਂ ਰਹਿਣੇ ਜੇ ਹਿੰਦੂਆਂ ਨੇ ਅਪਣੇ ਆਪ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਅਫ਼ਗਾਨਿਸਤਾਨ ਤੇ ਫਰੰਟੀਅਰ ਨੂੰ ਜਰੂਰ ਜਿਤਣਾ ਚਾਹੀਦਾ ਹੈ ਤੇ ਸਾਰੇ ਕਬੀਲਿਆਂ ਦਾ ਧਰਮ ਪ੍ਰਵਰਤਨ ਕਰ ਦੇਣਾ ਚਾਹੀਦਾ ਹੈ``

ਉਪਰੋਕਤ ਸਟੇਟਮੈਂਟ ਗਦਰੀ ਆਗੂ ਲਾਲਾ ਹਰਦਿਆਲ ਨੇ 1925 ਵਿੱਚ ਪਰਤਾਪ  ਨਾਂਅ ਦੇ ਲਹੌਰ ਤੋਂ ਛਪਦੇ ਅਖ਼ਬਾਰ ਵਿੱਚ ਛਪਵਾਈ ਸੀ ਲਾਲਾ ਹਰਦਿਆਲ ਨੂੰ ਅਮਰੀਕਾ ਤੇ ਕਨੇਡਾ ਵਿੱਚ ਗਦਰੀ ਬਾਬਿਆਂ ਦੇ ਮੇਲੇ ਵਿੱਚ ਹਰ ਸਾਲ ਯਾਦ ਕੀਤਾ ਜਾਂਦਾ ਹੈ ਉਹਦੇ ਯੋਗਦਾਨ ਬਾਰੇ ਪ੍ਰਸੰਸਾ ਕੀਤੀ ਜਾਂਦੀ ਹੈ ਕਿ ਗਦਰ ਲਹਿਰ ਨੂੰ ਸੇਧ ਦੇਣਾ ਵਾਲਾ ਉਹੀ ਸਖ਼ਸ਼ ਸੀਿ ੲਤਿਹਾਸ ਵਿਚੋਂ ਉਹ ਸਭ ਕੁੱਝ ਗਾਇਬ ਹੈ ਜੋ ਕਿ ਲਾਲਾ ਹਰਦਿਆਲ ਦੀ ਆਰੀਆ ਸਮਾਜ਼ ਪ੍ਰਤੀ ਨਿਸ਼ਠਾ ਨੂੰ ਸਭਿਅਕ ਸਮਾਜ ਲਈ ਖ਼ਤਰੇ ਦੇ ਤੌਰ ਤੇ ਦਰਸਾਏ

ਪਾਕਿਸਤਾਨ ਦੀ ਵੰਡ ਬਾਰੇ ਮਹਾਂਰਾਸ਼ਟਰ ਸਰਕਾਰ ਵਲੋਂ ਛਾਪੀ ਹੋਈ ਡਾ.ਬੀ ਆਰ ਅੰਬੇਡਕਰ ਦੀ ਕਿਤਾਬ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਲਾਲਾ ਹਰਦਿਆਲ ਦੀ ਉਪਰ ਦਿਤੀ ਸਟੇਟਮੈਂਟ ਡਾ. ਅੰਬੇਡਕਰ ਦੀ ਉਕਤ ਕਿਤਾਬ ਦਾ ਹਿਸਾ ਹੈ ਇਤਿਹਾਸਕਾਰਾਂ ਲਈ ਇਹ ਉਹ ਨੁਕਤੇ ਹਨ ਜੋ ਕਿ ਗਦਰ ਲਹਿਰ ਨੂੰ ਸਹੀ ਪਰਿਪੇਖ ਵਿੱਚ ਉਸਾਰਣ ਲਈ ਸਹਾਈ ਹੋ ਸਕਦੇ ਹਨ ਪਰ ਬਹੁਤੇ ਇਤਿਹਾਸਕਾਰ ਇਸ ਤਰ੍ਹਾਂ ਦੀ ਗਵਾਹੀ ਨੂੰ ਅਣਗੌਲਿਅਆ ਕਰ ਦਿੰਦੇ ਹਨ ਕਿਉਂਕਿ ਇਹ ਕਿਸੇ ਆਗੂ ਦੇ ਮਹਾਂਪੁਰਸ਼ ਹੋਣ ਦੀ ਮਨਘੜਤ ਮਿੱਥ ਦੇ ਵਿਰੋਧ ਵਿੱਚ ਹੁੰਦਾ ਹੈ

ਲਾਲਾ ਹਰਦਿਆਲ ਬਾਬਾ ਸੋਹਨ ਸਿੰਘ ਭਕਨਾ ਵਰਗੇ ਦੇਸ਼ ਭਗਤਾਂ ਨਾਲ ਰਹਿਣ ਦੇ ਬਾਵਜੂਦ ਵੀ ਅਜਿਹੇ ਕੱਟੜ ਵਿਚਾਰ ਰੱਖਦਾ ਸੀ ਹੈਰਾਨ ਕਰਨ ਵਾਲ਼ੀ ਗੱਲ ਹੈ ਗਦਰ ਲਹਿਰ ਵਿੱਚ ਸਿੱਖ, ਮੁਸਲਮਾਨ ਤੇ ਹਿੰਦੂ ਬਰਾਬਰ ਦੇ ਮੈਂਬਰ ਸਨ ਉਨ੍ਹਾਂ ਦਾ ਦੇਸ਼ ਨੂੰ ਆਜਾਦ ਕਰਵਾਉਣ ਦਾ ਨਿਸ਼ਾਨਾ ਦੇਸ਼ ਵਿੱਚ ਸਰਵਵਿਆਪੀ ਏਕਤਾ ਪੈਦਾ ਕਰਨਾ ਸੀ ਲਾਲਾ ਹਰਦਿਆਲ ਗਦਰ ਪਾਰਟੀ ਦਾ ਮਹੱਤਵਪੁਰਣ ਅਹੁਦੇਦਾਰ ਸੀ ਉਹਦਾ ਗਦਰ ਲਹਿਰ ਨੂੰ ਛੱਡਕੇ ਅਜਿਹੇ ਵਿਚਾਰਾਂ ਦਾ ਧਾਰਨੀ ਬਣਨਾ ਉਸਦੇ ਨਸਲੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਇਸੇ ਤਰ੍ਹਾਂ ਦੇ ਵਿਚਾਰ ਹਿੰਦੂ ਮਹਾ ਸਭਾ ਦੇ ਪ੍ਰਧਾਨ ਵੀ ਡੀ ਸਵਾਰਕਰ ਦੇ ਵੀ ਹਨ ਬੋਧੀ ,ਸਿੱਖ ਤੇ ਜੈਨੀਆਂ ਨੂੰ ਹਿੰਦੂ ਧਰਮ ਦਾ ਹੀ ਇੱਕ ਹਿਸਾ ਮੰਨਣਾ ਆਦਿ ਸਵਾਰਕਰ ਦੇ ਮੁੱਖ ਵਿਚਾਰ ਸਨ ਭਾਈ ਪਰਮਾਨੰਦ, ਜਿਸਦਾ ਸਬੰਧ ਵੀ ਅਮਰੀਕਾ ਦੀ ਧਰਤੀ ਤੋ ਚੱਲੀ ਗਦਰ ਲਹਿਰ ਨਾਲ ਸੀ, ਉਹ ਵੀ ਹਿੰਦੂ ਰਾਸ਼ਟਰ ਦੀ ਬਣਤਰ ਤੇ ਜ਼ੋਰ ਦਿੰਦਾ ਹੈ

ਗਦਰ ਲਹਿਰ ਦਾ ਜਨਮ ਅਮਰੀਕਾ ਵਿੱਚ ਹੋਇਆ ਇਹ ਪੰਜਾਬੀਆਂ ਦਾ ਮਾਣਮਤਾ ਇਤਿਹਾਸ ਹੈ ਜੋ ਕਿ ਉਨ੍ਹਾਂ ਦੀ ਦੇਸ਼ ਦੀ ਆਜਾਦੀ  ਲਈ ਕੁਰਬਾਨੀਆਂ ਦੀ ਗਾਥਾ ਹੈ ਰੋਟੀ ਰੋਜ਼ੀ ਦੀ ਭਾਲ ਵਿੱਚ ਘਰੋਂ ਬੇਘਰ ਹੋਏ ਇਨ੍ਹਾਂ ਕ੍ਰਾਂਤੀਕਾਰਾਂ ਨੇ ਭਾਰਤ ਦੇ ਕ੍ਰੋੜਾਂ ਲੋਕਾਂ ਨੂੰ ਗੁਲਾਮੀ ਤੋਂ ਨਿਜਾਤ ਦਿਵਾਉਣ ਦੀ ਜਿੰਮੇਵਾਰੀ ਆਪਣੇ ਸਿਰ ਲਈ ਗਦਰੀ ਆਜਾਦੀ ਭੀਖ ਮੰਗਕੇ ਨਹੀਂ ਲੈਣਾ ਚਾਹੁੰਦੇ ਸਨ ਉਨ੍ਹਾਂ ਦਾ ਹਥਿਆਰਬੰਦ ਅੰਦੋਲਨ ਅਮਰੀਕਾ ਦੀ ਆਜਾਦੀ ਦੀ ਲੜਾਈ ਤੋਂ ਪ੍ਰਭਾਵਿਤ ਸੀ ਉਨ੍ਹਾਂ ਨੂੰ ਵਿਸ਼ਵਾਸ਼ ਸੀ ਕਿ ਉਸ ਤਰੀਕੇ ਨਾਲ਼ ਲਈ ਆਜਾਦੀ ਭਾਰਤੀਆਂ ਵਿੱਚ ਕੌਮੀ ਭਾਵਨਾ ਪੈਦਾ ਕਰੇਗੀ ਉਨ੍ਹਾਂ ਦਾ ਸੁਪਨਾ ਭਾਰਤ ਨੂੰ ਉਹ ਕਰਮਭੂਮੀ ਬਣਾਉਣ ਦਾ ਸੀ ਜੋਕਿ ਦੁਨੀਆ ਵਿੱਚ ਏਕਤਾ ਦੀ ਮਿਸਾਲ ਪੇਸ਼ ਕਰ ਸਕੇ ਜਾਤ, ਜਮਾਤ, ਤੇ ਫ਼ਿਰਕੂ ਰੰਗ ਦੇ ਭੇਦਾਂ ਤੋ ਪਰ੍ਹੇ ਨਰੋਏ ਸਮਾਜ ਦੀ ਕਲਪਨਾ ਸੀ ਪਰ ਉਨ੍ਹਾਂ ਦੇ ਸੁਪਨੇ ਸਾਕਾਰ ਨਹੀਂ ਹੋਏ ਦੇਸ਼ ਦੀਆਂ ਨੀਹਾਂ ਆਪਣੇ ਹੀ ਲੋਕਾਂ ਦੇ ਖੂਨ ਨਾਲ ਭਰ ਗਈਆਂ ਦੇਸ਼ ਵੰਡਿਆ ਗਿਆ ਨਫ਼ਰਤ ਦੇ ਤੂਫ਼ਾਨਾਂ ਤੇ ਬੇਵਿਸਾਹੀ ਦੇ ਬੱਦਲਾਂ ਨੇ ਸਿੰਧ ਘਾਟੀ  ਨੂੰ ਫ਼ੇਰ ਆਪਣੀ ਲਪੇਟ ਵਿੱਚ ਲੈ ਲਿਆ ਵਿਸ਼ਵ ਯੁਧ ਦੀ ਮਾਰ ਨਾ ਸਹਾਰਦੇ ਹੋਏ, ਬ੍ਰਿਟਿਸ਼ ਸਾਮਰਾਜ ਨੂੰ ਭਾਰਤ ਛਡਣਾ ਪਿਆ। 60 ਸਾਲਾਂ ਵਿੱਚ ਜਾਪਾਨ, ਚੀਨ ਤੇ ਸਿੰਘਾਪੁਰ ਦੇ ਮੁਕਾਬਲੇ ਭਾਰਤ ਉਹ ਮੁਕਾਮ ਹਾਸਲ ਨਹੀਂ ਕਰ ਸਕਿਆ ਜੋ ਕਰਨ ਦੇ ਕਾਬਲ ਸੀਕਾਰਨ ਸਾਫ਼ ਹਨ ਕਿ ਜਿਸ ਦੇਸ਼ ਦੇ ਬੁਧੀਜੀਵੀ ਨਸਲੀ ਸੋਚ ਵਿੱਚ ਗ੍ਰਸਤ ਹੋਣ, ਉਹ ਦੇਸ਼ ਬੇਹੱਦ ਤਰੱਕੀ ਕਰਨ ਦੇ ਬਾਵਜੂਦ ਵੀ ਆਪਣੇ ਹੀ ਸ਼ਹਿਰੀਆਂ ਨੂੰ ਗੁਲਾਮੀ ਦਾ ਅਹਿਸਾਸ ਸਮੇਂ ਸਮੇਂ ਸਿਰ ਕਰਵਾਉਂਦਾ ਰਹੇਗਾ

ਸੈਕਰਾਮੈਂਟੋ ਦੀ ਧਰਤੀ ਗਦਰ ਲਹਿਰ ਲਈ ਅਹਿਮ ਹੈ। 22 ਅਗਸਤ 2009 ਨੂੰ ਅਕਾਦਮਿਕ ਪੱਧਰ ਦੀ ਗਦਰ ਲਹਿਰ ਬਾਰੇ ਜੋ ਕਾਨਫਰੰਸ ਸੰਪੰਨ ਹੋਈ ਉਹ ਇੱਕ ਨਿਵੇਕਲੀ ਮਿਸਾਲ ਸੀ ਪਿਛਲੇ ਕਈ ਸਾਲਾਂ ਤੋਂ ਗਦਰੀਆਂ ਨੂੰ ਸ਼ਰਧਾਂਜਲੀ ਮਨੋਰੰਜਨ ਵਿਧੀ ਰਾਹੀਂ ਮੇਲੇ ਲਾਕੇ ਦਿਤੀ ਜਾਂਦੀ ਸੀ ਗਦਰ ਲਹਿਰ ਬਾਰੇ ਉੱਘੇ ਨਾਟਕਕਾਰ ਡਾ. ਆਤਮਜੀਤ ਦਾ ਨਾਟਕ ਗਦਰ ਐਕਸਪ੍ਰੈਸਦਾ ਮੰਚਣ ਕਰਵਾਕੇ ਤੇ ਖੋਜ਼ ਪੱਤਰ ਪੜ੍ਹਵਾ ਕੇ ਪ੍ਰਬੰਧਕਾਂ ਨੇ ਇੱਕ ਨਵੀਂ ਪਿਰਤ ਪਾਈ ਹੈ ਜੋ ਕਿ ਕਾਬਲੇ ਤਰੀਫ਼ ਸੀ ਖਚਾ ਖੱਚ ਭਰੇ ਹਾਲ ਵਿੱਚ ਗਦਰ ਬਾਰੇ ਇਤਿਹਾਸਿਕ ਜਾਣਕਾਰੀ ਦੀ ਤਾਂਘ ਵਿੱਚ ਬੈਠੇ ਸ਼ਰੋਤੇ ਨਰੋਈ ਸੋਚ ਦਾ ਨਮੂਨਾ ਪੇਸ਼ ਕਰ ਰਹੇ ਸਨ, ਭਾਵੇਂ ਕੁਝ ਇਤਿਹਾਸ ਤੋਂ ਕੋਰੇ ਸਖ਼ਸ਼ ਵਿਚੋਂ ਉਠਕੇ ਵੀ ਜਾ ਰਹੇ ਸਨ

ਕਾਨਫਰੰਸ ਵਿੱਚ ਗੰਭੀਰ ਮੁੱਦੇ ਉਠੇ ਦਾਸ ਨੂੰ ਦੋ ਮਿੰਟਾਂ ਵਿੱਚ, ਬੋਲੇ ਗਏ ਖੋਜ ਪਤਰਾਂ ਤੇ ਟਿੱਪਣੀ ਕਰਨ ਲਈ ਕਿਹਾ ਗਿਆ ਸਮੇਂ ਦੀ ਪਾਬੰਦੀ ਕਾਰਨ ਮੇਰੇ ਜ਼ਿਹਨ ਵਿੱਚ ਜੋ ਵਿਚਾਰਾਂ ਦੀ ਲੜੀ ਚਲ ਰਹੀ ਸੀ ਮੈ ਉਹਦੇ ਬਾਰੇ ਹੀ ਬੋਲਿਆ ਉਨ੍ਹਾਂ ਵਿਚੋ ਮੁੱਖ ਗੱਲ ਇਹ ਸੀ ਕਿ ਹਥਿਆਰਬੰਦ ਵੱਡੇ ਪੱਧਰ ਦੀ ਤਿਆਰੀ ਦਾ ਸਿਹਰਾ ਪਹਿਲਾਂ ਮਹਿਰਾਜ ਸਿੰਘ, ਬਾਬ ਰਾਮ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਨੂੰ ਜਾਂਦਾ ਹੈ ਉਨ੍ਹਾਂ ਦੀਆਂ ਚਲਾਈਆਂ ਮੁਹਿਮਾਂ ਨੇ ਇਤਨੀ ਚੇਤਨਾ ਪੈਦਾ ਕਰ ਦਿਤੀ ਸੀ ਕਿ ਗਦਰ ਲਹਿਰ ਦਾ ਉਠਣਾ ਸੁਭਾਵਿਕ ਸੀ ਬਾਬਾ ਸੋਹਣ ਸਿੰਘ ਭਕਨਾ ਦਾ ਕੂਕਾ ਲਹਿਰ ਦਾ ਪਿਛੋਕੜ ਸੀ ਮਹਾਰਾਜਾ ਦਲੀਪ ਸਿੰਘ ਨੇ 1887-1891 ਵਿੱਚ ਅੰਤਰਰਾਸ਼ਟਰੀ ਪੱਧਰ ਦੀ ਗਦਰ ਦੀ ਯੋਜਨਾ ਬਣਾਈ ਸੀ ਉਹਨੂੰ ਰੋਕਣ ਲਈ ਬ੍ਰਿਟਿਸ਼ ਸਰਕਾਰ ਨੇ ਵੱਡੀ ਖੇਡ ਦੀ ਰਚਨਾ ਕੀਤੀ ਆਰੀਆ ਸਮਾਜ ਤੇ ਕਾਂਗਰਸ ਪਾਰਟੀ ਦੀ ਸਥਾਪਨਾ ਬ੍ਰਿਟਿਸ਼ ਸਰਕਾਰ ਨੇ ਸੰਭਾਵਿਤ ਗਦਰ ਨੂੰ ਰੋਕਣ ਲਈ ਹੀ ਕੀਤੀ ਸੀ ਸਿੰਘ ਸਭਾ ਲਹਿਰ ਨੂੰ ਵੀ ਅੰਗ੍ਰੇਜਾਂ ਨੇ ਆਪਣੇ ਹਿਤਾਂ ਲਈ ਵਰਤਣ ਦੀਆਂ ਵਿਉਂਤਾ ਬਣਾਈਆਂ ਸਨ

ਲਾਲਾ ਹਰਦਿਆਲ ਦੀ ਗਦਰ ਲਹਿਰ ਦੀ ਭੁਮਿਕਾ ਬਾਰੇ ਮੈ ਕਾਫ਼ੀ ਜਾਣਨ ਦੀ ਕੋਸ਼ਸ ਕੀਤੀਇਹ ਸਭ ਨੂੰ ਪਤਾ ਹੈ ਕਿ ਉਹ ਪੱਛਮੀ ਪੜ੍ਹਾਈ, ਖਾਸ ਕਰਕੇ ਫਿਲਾਸਫ਼ੀ ਦੇ ਚੰਗੇ ਗਿਆਤਾ ਸਨ ਆਪਣੇ ਲੇਖਾਂ ਰਾਹੀਂ ਲਾਲਾ ਜੀ ਨੇ ਗਦਰ ਲਹਿਰ ਨੂੰ ਤੇਜ਼ ਕਰ ਦਿਤਾ ਸੀ ਪਰ ਇਹਦੇ ਨਾਲ ਲਹਿਰ ਦੀ ਚਾਲ ਬੇਸੁਰੀ ਹੁੰਦੀ ਗਈ ਤੇ ਅਸਫਲਤਾ ਦੇ ਮੁਕਾਮ ਤੇ ਸਮੇ ਤੋ ਪਹਿਲਾਂ ਪਹੁੰਚ ਗਈ ਜਦੋ ਲਾਲਾ ਹਰਦਿਆਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਰਿਹਾਅ ਹੋਣ ਤੋਂ ਬਾਅਦ ਗਾਇਬ ਹੋ ਗਿਆ ਉਸ ਤੋਂ ਬਾਅਦ ਉਸਨੇ ਗਦਰ ਲਹਿਰ ਦੇ ਕਾਰਕੁਨਾਂ ਨਾ ਲੋਂਆਪਣਾ ਨਾਤਾ ਪੂਰੀ ਤਰ੍ਹਾਂਂ ਹੀ ਤੋੜ ਲਿਆ ਸਾਨ ਫ਼ਰਾਂਸਿਸਕੋ ਟਰਾਇਲ, ਬੱਜ ਬੱਜ ਦੀ ਘਟਨਾ ਤੇ ਸ਼ਹੀਦੀਆਂ ਦੀ ਦਾਸਤਾਨ ਬਾਰੇ ਲਾਲਾ ਹਰਦਿਆਲ ਦਾ ਕੁੱਝ ਵੀ ਲਿਖਿਆ ਨਹੀਂ ਮਿਲਦਾ ਇਹ ਹੈਰਾਨੀ ਦੀ ਗੱਲ ਹੈ ਕਿ ਕਲਮ ਦੇ ਧਨੀ ਹੋਣ ਦੇ ਬਾਵਜੂਦ ੳਹਨੇ ਗਦਰ ਲਹਿਰ ਦੇ ਪਤਨ ਬਾਰੇ ਕੁਝ ਨਹੀਂ ਲਿਖਿਆ

ਲਾਲਾ ਹਰਦਿਆਲ ਦੇ ਲੇਖ ਤੋਂ ਦੋ ਗੱਲਾ ਸਾਹਮਣੇ ਆਉਂਦੀਆਂ ਹਨ ਕਿ ਗਦਰ ਲਹਿਰ ਦਾ ਸੰਘਰਸ਼ ਅਖੰਡ ਭਾਰਤ ਦੀ ਆਜਾਦੀ ਲਈ ਸੀ ਜਿਸ ਵਿੱਚ ਹਰ ਫ਼ਿਰਕੇ ਦੇ ਲੋਕਾਂ ਨੂੰ ਬਰਾਬਰ ਦਾ ਦਰਜਾ ਮਿਲਣਾ ਸੀ ਪਰ ਲਾਲਾ ਹਰਦਿਆਲ ਦਾ ਲੇਖ ਸਿਰਫ਼ ਹਿੰਦੂ ਭਾਰਤ ਦੀ ਹੀ ਗੱਲ ਕਰਦਾ ਹੈ ਦੂਜੀ ਗੱਲ ਇਹ ਕਿ ਗਦਰ ਲਹਿਰ ਬ੍ਰਿਟਿਸ਼ ਸਾਮਰਾਜ ਵਿਰੁਧ ਹਥਿਆਰਬੰਦ ਅੰਦੋਲਨ ਸੀ ਹਰੇਕ ਗਦਰੀ ਅੰਗਰੇਜਾਂ ਦਾ ਦੁਸ਼ਮਣ ਸੀ ਤੇ ਅੰਗਰੇਜ ਗਦਰੀਆਂ ਦੇ ਦੁਸ਼ਮਨ ਸਨ ਪਰ ਲਾਲਾ ਹਰਦਿਆਲ ਅਪਣੇ ਲੇਖ ਵਿੱਚ ਅੰਗਰੇਜ਼ਾਂ ਨੂੰ ਦੇਸ਼ ਦੇ ਰਾਖੇ ਦਸਦਾ ਹੈ ਤੇ ਅਫ਼ਗਾਨੀਆਂ ਤੇ ਮੁਸਲਮਾਨਾਂ ਨੂੰ ਸਭ ਤੋਂ ਵੱਡੇ ਦੁਸ਼ਮਣ

ਲਾਲਾ ਹਰਦਿਆਲ ਕਿੰਨਾ ਬਦਲ ਗਿਆ ਸੀ ਹੇਠ ਲਿਖੀਆਂ ਸਤਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ : ‘ਜੇ ਅਪਣੀ ਮਾਂ- ਬੋਲੀ ਭੁਲਾਕੇ ਅੰਗਰੇਜੀ ਸਿੱਖ ਲਈ ਜਾਵੇ ਤਾਂ ਕਿਸੇ ਵੀ ਪੂਰਬੀ ਦੇਸ਼ ਨੂੰ ਕੋਈ ਨਾ-ਮਾਤਰ ਵੀ ਨੁਕਸਾਨ ਨਹੀਂ ਹੋਵੇਗਾ----ਇੰਗਲਿਸ਼ ਹਿਸਟਰੀ ਦਾ ਇੱਕ ਕਾਇਦਾ ਵੀ ਸਾਰੇ ਏਸ਼ੀਆ ਦੀਆਂ ਇਤਿਹਾਸਕ ਕਿਤਾਬਾਂ ਨਾਲੋਂ ਕਿਤੇ ਵੱਧ ਹੋਵੇਗਾ`

“No Oriental nation would be loser if it forgot its own tongue and learned English instead… A primer of English history was worth more than all the histories of Asia.”

ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਮਾਂ ਬੋਲੀ ਭੁਲਾ ਦੇਣ ਦਾ ਰੁਝਾਨ ਕਿਸੇ ਦਬੀ ਹੋਈ ਹੀਣ ਭਾਵਨਾ ਵਿਚੋਂ ਉਠਦਾ ਹੈ, ਜਾਂ ਕੋਈ ਸ਼੍ਰੇਸ਼ਟ ਹੋਣ ਦੇ ਭੁਲੇਖੇ ਵਿਚੋਂ ਉਮੀਦ ਹੈ ਕਿ ਭਵਿੱਖ ਵਿੱਚ ਗਦਰੀ ਬਾਬਿਆਂ ਦੇ ਮੇਲੇ ਲਾਉਣ ਵਾਲ਼ੇ ਪ੍ਰਬੰਧਕ, ਗਦਰ ਦੇ ਇਤਿਹਾਸ ਨੂੰ ਤੱਥਾਂ ਤੇ ਅਧਾਰਿਤ ਕਰਨ ਵਿੱਚ ਅਪਣਾ ਯੋਗਦਾਨ ਪਾਉਣਗੇ

9 sqMbr 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas